ਕਾਰਗਿਲ ਜੰਗ
ਕਾਰਗਿਲ ਦੀ ਜੰਗ ਭਾਰਤ ਅਤੇ ਪਾਕਿਸਤਾਨ ਵਿਚਕਾਰ ਮਈ ਤੋਂ ਜੁਲਾਈ 1999 ਤੱਕ ਜੰਮੂ ਅਤੇ ਕਸ਼ਮੀਰ ਦੇ ਕਾਰਗਿਲ ਜ਼ਿਲ੍ਹੇ ਅਤੇ ਨਿਯੰਤਰਨ ਰੇਖਾ (LoC) ਦੇ ਨਾਲ ਹੋਰ ਥਾਵਾਂ 'ਤੇ ਲੜੀ ਗਈ ਸੀ। ਭਾਰਤ ਵਿੱਚ, ਸੰਘਰਸ਼ ਨੂੰ ਆਪਰੇਸ਼ਨ ਵਿਜੇ ਵਜੋਂ ਵੀ ਜਾਣਿਆ ਜਾਂਦਾ ਹੈ।[1] ਭਾਰਤੀ ਹਵਾਈ ਸੈਨਾ ਨੇ ਪਾਕਿਸਤਾਨੀ ਫੌਜ ਅਤੇ ਨੀਮ ਫੌਜੀ ਦਸਤਿਆਂ ਨੂੰ ਕੰਟਰੋਲ ਰੇਖਾ ਦੇ ਨਾਲ ਖਾਲੀ ਕੀਤੇ ਭਾਰਤੀ ਟਿਕਾਣਿਆਂ ਤੋਂ ਬਾਹਰ ਕੱਢਣ ਲਈ ਭਾਰਤੀ ਫੌਜ ਦੇ ਨਾਲ ਸਾਂਝੇ ਤੌਰ 'ਤੇ ਕੰਮ ਕੀਤਾ, ਜਿਸ ਨੂੰ ਆਪਰੇਸ਼ਨ ਸਫੇਦ ਸਾਗਰ ਦਾ ਨਾਮ ਦਿੱਤਾ ਗਿਆ ਸੀ।
ਕਾਰਗਿਲ ਦੀ ਜੰਗ | |||||||
---|---|---|---|---|---|---|---|
| |||||||
Belligerents | |||||||
India | Pakistan | ||||||
Strength | |||||||
30,000 | 5,000 |
LoC ਦੇ ਭਾਰਤੀ ਅਧਿਕਾਰ ਵਾਲੇ ਖੇਤਰ ਵਿੱਚ ਪਾਕਿਸਤਾਨ ਫੌਜ ਵੱਲੋਂ ਕਸ਼ਮੀਰੀ ਮਿਲੀਟੈਂਟਾਂ ਦੇ ਭੇਸ ਵਿੱਚ ਕੀਤੀ ਗਈ ਘੁਸਪੈਠ ਕਾਰਨ ਦੋਹਾਂ ਦੇਸ਼ਾਂ ਵਿੱਚ ਟਕਰਾਅ ਦੀ ਸਥਿਤੀ ਪੈਦਾ ਹੋਈ। ਸ਼ੁਰੂਆਤੀ ਦਿਨਾਂ ਦੌਰਾਨ ਪਾਕਿਸਤਾਨ ਨੇ ਪੂਰੀ ਤਰ੍ਹਾਂ ਨਾਲ ਕਸ਼ਮੀਰੀ ਵਿਦਰੋਹੀਆਂ 'ਤੇ ਲੜਾਈ ਦਾ ਦੋਸ਼ ਲਗਾਇਆ, ਪਰ ਜਾਨੀ ਨੁਕਸਾਨ ਅਤੇ ਬਾਅਦ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਸੈਨਾ ਦੇ ਮੁਖੀ ਦੁਆਰਾ ਦਿੱਤੇ ਗਏ ਬਿਆਨਾਂ ਨੇ ਘੁਸਪੈਠ ਵਿੱਚ ਜਨਰਲ ਅਸ਼ਰਫ਼ ਰਸ਼ੀਦ ਦੀ ਅਗਵਾਈ ਵਿੱਚ[2] ਪਾਕਿਸਤਾਨੀ ਅਰਧ ਸੈਨਿਕ ਬਲਾਂ ਦੀ ਸ਼ਮੂਲੀਅਤ ਨੂੰ ਦਰਸਾਇਆ।[3][4][5] ਭਾਰਤੀ ਫੌਜ ਨੇ, ਬਾਅਦ ਵਿੱਚ ਭਾਰਤੀ ਹਵਾਈ ਸੈਨਾ ਦੀ ਸਹਾਇਤਾ ਨਾਲ ਨਿਯੰਤਰਨ ਰੇਖਾ ਦੇ ਭਾਰਤੀ ਪਾਸੇ ਦੇ ਜ਼ਿਆਦਾਤਰ ਹਿੱਸਿਆਂ 'ਤੇ ਮੁੜ ਕਬਜ਼ਾ ਕਰ ਲਿਆ। ਅੰਤਰਰਾਸ਼ਟਰੀ ਕੂਟਨੀਤਕ ਵਿਰੋਧ ਦਾ ਸਾਹਮਣਾ ਕਰਦੇ ਹੋਏ, ਪਾਕਿਸਤਾਨੀ ਸੈਨਿਕ ਬਲ LoC ਦੇ ਨਾਲ ਬਾਕੀ ਸਾਰੀਆਂ ਭਾਰਤੀ ਸਥਿਤੀਆਂ ਤੋਂ ਪਿੱਛੇ ਹਟ ਗਏ।
ਪਿੱਠ ਭੂਮੀ
ਸੋਧੋਸਿਆਚਿਨ ਗਲੇਸ਼ੀਅਰ ਦੇ ਨਾਲ ਲਗਦੀਆਂ ਪਹਾੜੀਆਂ ਤੇ ਦੋਹਾਂ ਦੇਸ਼ਾਂ ਵੱਲੋਂ ਫੌਜੀ ਚੌਂਕੀਆਂ ਸਥਾਪਿਤ ਕੀਤੀਆਂ ਗਈਆਂ, ਜਿਸਦੇ ਨਤੀਜੇ ਵਜੋਂ 1980 ਦੇ ਦਹਾਕੇ ਵਿੱਚ ਦੋਹਾਂ ਵਿਚਕਾਰ ਫੌਜੀ ਝੜਪਾਂ ਦੇਖਣ ਨੂੰ ਮਿਲੀਆਂ। 1990 ਦੇ ਦਹਾਕੇ ਦੌਰਾਨ ਕਸ਼ਮੀਰ ਵਿੱਚ ਵੱਖਵਾਦੀ ਗਤੀਵਿਧੀਆਂ ਦੇ ਕਾਰਨ ਵਧਦੇ ਤਣਾਅ ਅਤੇ ਸੰਘਰਸ਼, ਜਿਨ੍ਹਾਂ ਵਿੱਚੋਂ ਕੁਝ ਨੂੰ ਪਾਕਿਸਤਾਨ ਦੁਆਰਾ ਸਮਰਥਨ ਪ੍ਰਾਪਤ ਸੀ,[6][7][8] ਦੇ ਨਾਲ-ਨਾਲ 1998 ਵਿੱਚ ਦੋਵਾਂ ਦੇਸ਼ਾਂ ਦੁਆਰਾ ਪ੍ਰਮਾਣੂ ਪ੍ਰੀਖਣਾਂ ਦੇ ਸੰਚਾਲਨ ਨੇ ਇੱਕ ਵਧਦੀ ਲੜਾਈ ਵਾਲਾ ਮਾਹੌਲ ਪੈਦਾ ਕੀਤਾ। ਸਥਿਤੀ ਨੂੰ ਘੱਟ ਕਰਨ ਦੀ ਕੋਸ਼ਿਸ਼ ਵਿੱਚ, ਦੋਵਾਂ ਦੇਸ਼ਾਂ ਨੇ ਫਰਵਰੀ 1999 ਵਿੱਚ ਲਾਹੌਰ ਘੋਸ਼ਣਾ ਪੱਤਰ 'ਤੇ ਦਸਤਖਤ ਕੀਤੇ ਅਤੇ ਕਸ਼ਮੀਰ ਵਿਵਾਦ ਦਾ ਸ਼ਾਂਤੀਪੂਰਨ ਅਤੇ ਦੁਵੱਲਾ ਹੱਲ ਪ੍ਰਦਾਨ ਕਰਨ ਦਾ ਵਾਅਦਾ ਕੀਤਾ।[9] 1998-1999 ਦੀਆਂ ਸਰਦੀਆਂ ਦੌਰਾਨ ਆਪਰੇਸ਼ਨ ਬਦਰ[10] ਦੇ ਅਧੀਨ ਪਾਕਿਸਤਾਨੀ ਹਥਿਆਰਬੰਦ ਬਲਾਂ ਦੇ ਕੁਝ ਤੱਤ ਗੁਪਤ ਤੌਰ 'ਤੇ ਪਾਕਿਸਤਾਨੀ ਫੌਜਾਂ ਅਤੇ ਅਰਧ ਸੈਨਿਕ ਬਲਾਂ ਨੂੰ ਸਿਖਲਾਈ ਦੇ ਰਹੇ ਸਨ ਅਤੇ ਮੁਜਾਹਿਦੀਨ ਦੇ ਰੂਪ ਵਿੱਚ, LOC ਦੇ ਭਾਰਤੀ ਪਾਸੇ ਦੇ ਖੇਤਰ ਵਿੱਚ ਭੇਜ ਰਹੇ ਸਨ।[11][12] ਇਸਦਾ ਉਦੇਸ਼ ਕਸ਼ਮੀਰ ਅਤੇ ਲੱਦਾਖ ਵਿਚਕਾਰ ਸਬੰਧ ਨੂੰ ਤੋੜਨਾ ਅਤੇ ਭਾਰਤੀ ਬਲਾਂ ਨੂੰ ਸਿਆਚਿਨ ਗਲੇਸ਼ੀਅਰ ਤੋਂ ਪਿੱਛੇ ਧੱਕਣਾ ਸੀ।[13] ਹਾਲਾਂਕਿ ਪਾਕਿਸਤਾਨੀ ਲੈਫਟੀਨੈਂਟ ਜਨਰਲ ਸ਼ਾਹਿਦ ਅਜ਼ੀਜ਼, ਅਤੇ ਉਸ ਸਮੇਂ ਆਈ.ਐਸ.ਆਈ ਵਿਸ਼ਲੇਸ਼ਣ ਵਿੰਗ ਦੇ ਮੁਖੀ ਨੇ ਮੁਜ਼ਾਹਿਦੀਨ ਦੀ ਹੋਂਦ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਉਹ ਕਾਰਗਿਲ ਯੁੱਧ ਵਿੱਚ ਹਿੱਸਾ ਲੈਣ ਵਾਲੇ ਪਾਕਿਸਤਾਨ ਫੌਜ ਦੇ ਸਿਪਾਹੀ ਹੀ ਸਨ।[14] ਲੈਫਟੀਨੈਂਟ ਜਨਰਲ ਅਜ਼ੀਜ਼ ਨੇ ਜਨਵਰੀ 2013 ਵਿੱਚ ਦ ਨੇਸ਼ਨ ਡੇਲੀ ਵਿੱਚ ਆਪਣੇ ਲੇਖ ਵਿੱਚ ਲਿਖਿਆ, "ਸਿਰਫ਼ ਵਾਇਰਲੈੱਸ ਸੰਦੇਸ਼ਾਂ ਨੂੰ ਟੈਪ ਕੀਤਾ ਗਿਆ ਸੀ ਸਾਡੇ ਸਿਪਾਹੀਆਂ ਨੂੰ ਹਥਿਆਰਾਂ ਅਤੇ ਗੋਲਾ-ਬਾਰੂਦ ਨਾਲ ਬੰਜਰ ਪਹਾੜਾਂ 'ਤੇ ਕਬਜ਼ਾ ਕਰਨ ਲਈ ਭੇਜਿਆ ਗਿਆ ਸੀ।"[15] ਕੁਝ ਲੇਖਕਾਂ ਅਤੇ ਬੁੱਧੀਜੀਵੀਆਂ ਅਨੁਸਾਰ ਪਾਕਿਸਤਾਨ ਦੇ ਇਸ ਆਪ੍ਰੇਸ਼ਨ ਦਾ ਉਦੇਸ਼ 1984 ਵਿੱਚ ਭਾਰਤ ਦੇ ਓਪਰੇਸ਼ਨ ਮੇਘਦੂਤ ਦਾ ਬਦਲਾ ਵੀ ਹੋ ਸਕਦਾ ਹੈ ਜਿਸ ਵਿੱਚ ਭਾਰਤ ਨੇ ਸਿਆਚਿਨ ਗਲੇਸ਼ੀਅਰ ਦੇ ਬਹੁਤ ਸਾਰੇ ਹਿੱਸੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ।[16]
ਜੰਗ ਦੀਆਂ ਮਹੱਤਵਪੂਰਨ ਘਟਨਾਵਾਂ
ਸੋਧੋਭਾਰਤ ਦੇ ਤਤਕਾਲੀ ਸੈਨਾ ਮੁਖੀ ਵੇਦ ਪ੍ਰਕਾਸ਼ ਮਲਿਕ, ਅਤੇ ਬਹੁਤ ਸਾਰੇ ਵਿਦਵਾਨਾਂ ਦੇ ਅਨੁਸਾਰ ਸਪਲਾਈ ਰੂਟਾਂ ਦੇ ਨਿਰਮਾਣ ਸਮੇਤ ਬਹੁਤ ਸਾਰੀ ਯੋਜਨਾਬੰਦੀ ਬਹੁਤ ਪਹਿਲਾਂ ਕੀਤੀ ਗਈ ਸੀ।[17][18]ਕੁਝ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਅਕਤੂਬਰ 1998 ਵਿੱਚ ਪਰਵੇਜ਼ ਮੁਸ਼ੱਰਫ਼ ਦੇ ਚੀਫ਼ ਆਫ਼ ਆਰਮੀ ਸਟਾਫ਼ ਨਿਯੁਕਤ ਕੀਤੇ ਜਾਣ ਤੋਂ ਤੁਰੰਤ ਬਾਅਦ ਹਮਲੇ ਦਾ ਬਲੂਪ੍ਰਿੰਟ ਮੁੜ ਸਰਗਰਮ ਹੋ ਗਿਆ ਸੀ।[10][19] ਯੁੱਧ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਦਾਅਵਾ ਕੀਤਾ ਕਿ ਉਹ ਯੋਜਨਾਵਾਂ ਤੋਂ ਅਣਜਾਣ ਸਨ, ਅਤੇ ਉਨ੍ਹਾਂ ਨੂੰ ਸਥਿਤੀ ਬਾਰੇ ਸਭ ਤੋਂ ਪਹਿਲਾਂ ਓਦੋਂ ਪਤਾ ਲੱਗਾ ਜਦੋਂ ਉਨ੍ਹਾਂ ਨੂੰ ਭਾਰਤ ਵਿੱਚ ਆਪਣੇ ਹਮਰੁਤਬਾ ਅਟਲ ਬਿਹਾਰੀ ਵਾਜਪਾਈ ਦਾ ਫ਼ੋਨ ਆਇਆ।[20] ਕੁਝ ਪਾਕਿਸਤਾਨੀ ਲੇਖਕਾਂ ਦੇ ਵਿਚਾਰ ਅਨੁਸਾਰ ਮੁਸ਼ੱਰਫ਼ ਸਮੇਤ ਸਿਰਫ਼ ਚਾਰ ਜਨਰਲਾਂ ਨੂੰ ਇਸ ਯੋਜਨਾ ਬਾਰੇ ਪਤਾ ਸੀ।[21][22] ਮੁਸ਼ੱਰਫ਼ ਨੇ ਹਾਲਾਂਕਿ ਜ਼ੋਰ ਦੇ ਕੇ ਕਿਹਾ ਕਿ ਸ਼ਰੀਫ਼ ਨੂੰ 20 ਫਰਵਰੀ ਨੂੰ ਵਾਜਪਾਈ ਦੀ ਲਾਹੌਰ ਯਾਤਰਾ ਤੋਂ 15 ਦਿਨ ਪਹਿਲਾਂ ਕਾਰਗਿਲ ਅਪਰੇਸ਼ਨ ਬਾਰੇ ਜਾਣਕਾਰੀ ਦਿੱਤੀ ਗਈ ਸੀ।[23]
ਕਾਰਗਿਲ ਯੁੱਧ ਦੇ ਤਿੰਨ ਵੱਡੇ ਪੜਾਅ ਸਨ। ਪਹਿਲਾ, ਪਾਕਿਸਤਾਨ ਨੇ ਕਸ਼ਮੀਰ ਦੇ ਭਾਰਤੀ-ਨਿਯੰਤਰਿਤ ਹਿੱਸੇ ਵਿੱਚ ਫੌਜਾਂ ਦੀ ਘੁਸਪੈਠ ਕੀਤੀ ਅਤੇ ਰਣਨੀਤਕ ਸਥਾਨਾਂ 'ਤੇ ਕਬਜ਼ਾ ਕਰ ਲਿਆ, ਜਿਸ ਨਾਲ ਉਹ NH1 ਨੂੰ ਆਪਣੀ ਤੋਪਖਾਨੇ ਦੀ ਗੋਲੀਬਾਰੀ ਦੇ ਦਾਇਰੇ ਵਿੱਚ ਲਿਆਉਣ ਦੇ ਯੋਗ ਬਣ ਗਿਆ। ਅਗਲੇ ਪੜਾਅ ਵਿੱਚ ਭਾਰਤ ਨੇ ਘੁਸਪੈਠ ਪਤਾ ਲਗਾਇਆ ਅਤੇ ਇਸ ਦਾ ਜਵਾਬ ਦੇਣ ਲਈ ਫ਼ੌਜਾਂ ਨੂੰ ਲਾਮਬੰਦ ਕੀਤਾ। ਆਖ਼ਰੀ ਪੜਾਅ ਵਿੱਚ ਭਾਰਤੀ ਅਤੇ ਪਾਕਿਸਤਾਨੀ ਫ਼ੌਜਾਂ ਦੀਆਂ ਵੱਡੀਆਂ ਲੜਾਈਆਂ ਸ਼ਾਮਲ ਸਨ ਜਿਸ ਦੇ ਨਤੀਜੇ ਵਜੋਂ ਭਾਰਤ ਨੇ ਪਾਕਿਸਤਾਨੀ ਫ਼ੌਜਾਂ ਦੇ ਕਬਜ਼ੇ ਵਾਲੇ ਜ਼ਿਆਦਾਤਰ ਇਲਾਕਿਆਂ ਨੂੰ ਮੁੜ ਆਪਣੇ ਕਬਜ਼ੇ ਵਿੱਚ ਕਰ ਲਿਆ ਅਤੇ ਬਾਅਦ ਵਿੱਚ ਅੰਤਰਰਾਸ਼ਟਰੀ ਦਬਾਅ ਹੇਠ ਪਾਕਿਸਤਾਨੀ ਫੌਜਾਂ ਨੂੰ ਸਰਹੱਦ ਪਾਰ ਵਾਪਸ ਜਾਣਾ ਪਿਆ।[24][25]
ਮਿਤੀ (1999) | ਘਟਨਾਵਾਂ [26][27][28][29] |
---|---|
3 ਮਈ | ਆਜੜੀਆਂ ਵੱਲੋਂ ਕਾਰਗਿਲ ਵਿੱਚ ਪਾਕਿਸਤਾਨੀ ਘੁਸਪੈਠ ਦੀ ਰਿਪੋਰਟ। |
5 ਮਈ | ਰਿਪੋਰਟਾਂ ਦੇ ਜਵਾਬ ਵਿੱਚ ਭਾਰਤੀ ਫੌਜ ਦੇ ਸਿਪਾਹੀ ਭੇਜੇ ਗਏ, ਜਿੰਨ੍ਹਾ ਨੂੰ ਫੜ੍ਹਨ ਤੋਂ ਬਾਅਦ ਮਾਰ ਦਿੱਤਾ ਗਿਆ। |
9 ਮਈ | ਪਾਕਿਸਤਾਨੀ ਫੌਜ ਦੁਆਰਾ ਭਾਰੀ ਗੋਲਾਬਾਰੀ ਦੁਆਰਾ ਕਾਰਗਿਲ ਵਿੱਚ ਭਾਰਤੀ ਗੋਲਾ ਬਾਰੂਦ ਦੇ ਡੰਪ ਨੁਕਸਾਨੇ ਗਏ। |
10 ਮਈ | ਦਰਾਸ, ਕੱਸਰ ਅਤੇ ਮੁਸ਼ਕੋਹ ਸੈਕਟਰਾਂ ਵਿੱਚ ਘੁਸਪੈਠ ਦੀ ਪੁਸ਼ਟੀ । |
ਭਾਰਤੀ ਫੌਜ ਵੱਲੋਂ ਸਿਪਾਹੀਆਂ ਨੂੰ ਕਸ਼ਮੀਰ ਤੋਂ ਕਾਰਗਿਲ ਭੇਜਿਆ ਗਿਆ। | |
26 ਮਈ | ਭਾਰਤੀ ਹਵਾਈ ਸੈਨਾ ਵੱਲੋਂ ਘੁਸਪੈਠ ਦੇ ਇਲਾਕਿਆਂ ਵਿੱਚ ਬੰਬਾਰੀ। |
27 ਮਈ | ਇੱਕ ਮਿਗ-21 ਅਤੇ ਇੱਕ ਮਿਗ-27 ਜਹਾਜ਼ ਪਾਕਿਸਤਾਨੀ ਫੌਜ ਦੀ ਏਅਰ ਡਿਫੈਂਸ ਕੋਰ ਦੀਆਂ ਅੰਜ਼ਾ ਸਤਹ ਤੋਂ ਹਵਾ ਵਿੱਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਦੁਆਰਾ ਤਬਾਹ ਕਰ ਦਿੱਤੇ ਗਏ। ਲੈਫਟੀਨੈਂਟ ਕੰਬਾਮਪਤੀ ਨਚਿਕੇਤਾ (ਮਿਗ-27 ਦਾ ਪਾਇਲਟ) ਨੂੰ ਪਾਕਿਸਤਾਨੀ ਦਲ ਦੁਆਰਾ ਫੜ੍ਹ ਕੇ ਜੰਗੀ ਕੈਦੀ ਦਾ ਦਰਜਾ ਦਿੱਤਾ ਗਿਆ। (3 ਜੂਨ 1999 ਨੂੰ ਰਿਹਾਅ ਕੀਤਾ ਗਿਆ) |
28 ਮਈ | ਪਾਕਿਸਤਾਨੀ ਫੌਜ ਵੱਲੋਂ ਮਿਗ 17 ਜਹਾਜ਼ ਡੇਗਿਆ ਗਿਆ ਜਿਸ ਵਿੱਚ ਚਾਰ ਸੈਨਿਕਾਂ ਦੀ ਮੌਤ ਹੋ ਗਈ। |
1 ਜੂਨ | NH 1 ਅਤੇ ਲੱਦਾਖ ਵਿੱਚ ਪਾਕਿਸਤਾਨੀ ਫੌਜ ਦੁਆਰਾ ਸ਼ੈਲਿੰਗ ਆਪਰੇਸ਼ਨ ਸ਼ੁਰੂ। |
5 ਜੂਨ | ਭਾਰਤ ਨੇ ਤਿੰਨ ਪਾਕਿਸਤਾਨੀ ਸੈਨਿਕਾਂ ਤੋਂ ਬਰਾਮਦ ਕੀਤੇ ਦਸਤਾਵੇਜ਼ ਜਾਰੀ ਕੀਤੇ ਜੋ ਅਧਿਕਾਰਤ ਤੌਰ 'ਤੇ ਸੰਘਰਸ਼ ਵਿੱਚ ਪਾਕਿਸਤਾਨ ਦੀ ਸ਼ਮੂਲੀਅਤ ਦਾ ਸੰਕੇਤ ਸੀ। |
6 ਜੂਨ | ਭਾਰਤੀ ਫੌਜ ਵੱਲੋਂ ਕਾਰਗਿਲ ਵਿੱਚ ਵੱਡੇ ਪੱਧਰ ਤੇ ਕਾਰਵਾਈ ਸ਼ੁਰੂ। |
9 ਜੂਨ | ਬਟਾਲਿਕ ਸੈਕਟਰ ਵਿੱਚ ਭਾਰਤੀ ਫੌਜਾਂ ਦਾ ਮੁੜ ਕਬਜ਼ਾ। |
11 ਜੂਨ | ਭਾਰਤ ਨੇ ਘੁਸਪੈਠ ਵਿੱਚ ਪਾਕਿਸਤਾਨੀ ਫੌਜ ਦੀ ਸ਼ਮੂਲੀਅਤ ਦੇ ਸਬੂਤ ਵਜੋਂ ਪਾਕਿਸਤਾਨੀ ਜਨਰਲ ਪਰਵੇਜ਼ ਮੁਸ਼ੱਰਫ਼ (ਚੀਨ ਦੇ ਦੌਰੇ 'ਤੇ) ਅਤੇ ਲੈਫਟੀਨੈਂਟ ਜਨਰਲ ਅਜ਼ੀਜ਼ ਖਾਨ (ਰਾਵਲਪਿੰਡੀ ਵਿੱਚ) ਵਿਚਕਾਰ ਗੱਲਬਾਤ ਦੇ ਇੰਟਰਸੈਪਟ ਜਾਰੀ ਕੀਤੇ। |
13 ਜੂਨ | ਪਾਕਿਸਤਾਨੀ ਫੌਜਾਂ ਦੀ ਹਮਾਇਤ ਪ੍ਰਾਪਤ ਮਿਲੀਟੈਂਟਾਂ ਨਾਲ ਭਿਆਨਕ ਲੜਾਈ ਤੋਂ ਬਾਅਦ ਭਾਰਤੀ ਬਲਾਂ ਨੇ ਦਰਾਸ ਵਿੱਚ ਤੋਲੋਲਿੰਗ ਨੂੰ ਸੁਰੱਖਿਅਤ ਕੀਤਾ। |
15 ਜੂਨ | ਸੰਯੁਕਤ ਰਾਜ ਦੇ ਰਾਸ਼ਟਰਪਤੀ ਬਿਲ ਕਲਿੰਟਨ ਨੇ ਪਾਕਿਸਤਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਕਾਰਗਿਲ ਤੋਂ ਤੁਰੰਤ ਸਾਰੇ ਪਾਕਿਸਤਾਨੀ ਸੈਨਿਕਾਂ ਨੂੰ ਬਾਹਰ ਕੱਢਣ ਲਈ ਮਜਬੂਰ ਕੀਤਾ। |
29 ਜੂਨ | ਫੈਡਰਲ ਸਰਕਾਰ ਦੇ ਦਬਾਅ ਹੇਠ, ਪਾਕਿਸਤਾਨੀ ਫੌਜਾਂ ਨੇ ਭਾਰਤ-ਪ੍ਰਸ਼ਾਸਿਤ ਕਸ਼ਮੀਰ ਤੋਂ ਆਪਣੀ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ ਅਤੇ ਭਾਰਤੀ ਫੌਜ ਟਾਈਗਰ ਹਿੱਲ ਵੱਲ ਵਧਣਾ ਸ਼ੁਰੂ ਕੀਤਾ। |
4 ਜੁਲਾਈ | ਤਿੰਨ ਭਾਰਤੀ ਰੈਜੀਮੈਂਟਾਂ (ਸਿੱਖ, ਗ੍ਰੇਨੇਡੀਅਰਜ਼ ਅਤੇ ਨਾਗਾ) ਦੀ ਟਾਈਗਰ ਹਿੱਲ ਦੀ ਲੜਾਈ ਵਿੱਚ ਬਾਕੀ ਬਚੀ ਪਾਕਿਸਤਾਨੀ ਨਾਰਦਰਨ ਲਾਈਟ ਇਨਫੈਂਟਰੀ ਰੈਜੀਮੈਂਟ ਨਾਲ ਲੜਾਈ। 12 ਘੰਟਿਆਂ ਤੋਂ ਵੱਧ ਦੀ ਲੜਾਈ ਤੋਂ ਬਾਅਦ ਭਾਰਤੀ ਬਲਾਂ ਦਾ ਇਸ ਖੇਤਰ 'ਤੇ ਮੁੜ ਕਬਜ਼ਾ। |
5 ਜੁਲਾਈ | ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਬਿਲ ਕਲਿੰਟਨ ਨਾਲ ਮੁਲਾਕਾਤ ਤੋਂ ਬਾਅਦ ਕਾਰਗਿਲ ਤੋਂ ਪਾਕਿਸਤਾਨੀ ਫੌਜ ਦੇ ਪਿੱਛੇ ਹਟਣ ਦਾ ਅਧਿਕਾਰਤ ਐਲਾਨ ਕੀਤਾ। ਭਾਰਤੀ ਫ਼ੌਜਾਂ ਨੇ ਬਾਅਦ ਵਿਚ ਦਰਾਸ 'ਤੇ ਕਬਜ਼ਾ ਕਰ ਲਿਆ। |
7 ਜੁਲਾਈ | ਭਾਰਤੀ ਸੈਨਿਕਾਂ ਨੇ ਬਟਾਲਿਕ ਵਿੱਚ ਜੁਬਰ ਹਾਈਟਸ ਉੱਤੇ ਮੁੜ ਕਬਜ਼ਾ ਕਰ ਲਿਆ। |
11 ਜੁਲਾਈ | ਪਾਕਿਸਤਾਨੀ ਫੌਜਾਂ ਦੀ ਵਾਪਸੀ, ਭਾਰਤ ਨੇ ਬਟਾਲਿਕ ਵਿੱਚ ਮੁੱਖ ਜਗ੍ਹਾਵਾਂ ਨੂੰ ਮੁੜ ਹਾਸਲ ਕੀਤਾ। |
14 ਜੁਲਾਈ | ਭਾਰਤ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਆਪ੍ਰੇਸ਼ਨ ਵਿਜੇ ਨੂੰ ਸਫਲ ਘੋਸ਼ਿਤ ਕੀਤਾ। ਭਾਰਤ ਸਰਕਾਰ ਵੱਲੋਂ ਪਾਕਿਸਤਾਨ ਨਾਲ ਗੱਲਬਾਤ ਲਈ ਸ਼ਰਤਾਂ ਤੈਅ ਕੀਤੀਆਂ ਗਈਆਂ। |
26 ਜੁਲਾਈ | ਕਾਰਗਿਲ ਯੁੱਧ ਦੀ ਅਧਿਕਾਰਤ ਤੌਰ 'ਤੇ ਸਮਾਪਤੀ। |
ਕਾਰਗਿਲ ਯੁੱਧ ਦੇ ਅੰਤ ਅਤੇ ਜਿੱਤ ਦੇ ਦਿਨ ਨੂੰ ਭਾਰਤ ਵਿੱਚ ਹਰ ਸਾਲ ਕਾਰਗਿਲ ਵਿਜੇ ਦਿਵਸ ਵਜੋਂ ਮਨਾਇਆ ਜਾਂਦਾ ਹੈ।
ਜ਼ਖ਼ਮੀਆਂ ਅਤੇ ਮੌਤਾਂ ਦੀ ਗਿਣਤੀ
ਸੋਧੋਪਾਕਿਸਤਾਨ ਵੱਲੋਂ 453 ਸੈਨਿਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ 700 ਦੇ ਕਰੀਬ ਮੌਤਾਂ ਦਾ ਅੰਸ਼ਕ ਅਨੁਮਾਨ ਲਗਾਇਆ ਸੀ। ਨਵਾਜ਼ ਸ਼ਰੀਫ਼ ਦੁਆਰਾ ਦੱਸੇ ਗਏ ਅੰਕੜਿਆਂ ਅਨੁਸਾਰ 4,000 ਤੋਂ ਵੱਧ ਮੌਤਾਂ ਹੋਈਆਂ ਹਨ। ਉਸ ਦੀ ਪੀਐਮਐਲ ਪਾਰਟੀ ਨੇ ਜੰਗ ਬਾਰੇ ਆਪਣੇ "ਵਾਈਟ ਪੇਪਰ" ਵਿੱਚ ਜ਼ਿਕਰ ਕੀਤਾ ਹੈ ਕਿ 3,000 ਤੋਂ ਵੱਧ ਮੁਜਾਹਿਦੀਨ, ਅਫਸਰ ਅਤੇ ਸਿਪਾਹੀ ਮਾਰੇ ਗਏ ਸਨ।[30] ਇੱਕ ਹੋਰ ਵੱਡੀ ਪਾਕਿਸਤਾਨੀ ਸਿਆਸੀ ਪਾਰਟੀ, ਪਾਕਿਸਤਾਨ ਪੀਪਲਜ਼ ਪਾਰਟੀ ਦੇ ਅਨੁਸਾਰ "ਹਜ਼ਾਰਾਂ" ਸਿਪਾਹੀਆਂ ਦੀ ਮੌਤ ਹੋਈ।[31] ਭਾਰਤੀ ਅੰਦਾਜ਼ੇ ਮੁਤਾਬਕ 1,042 ਪਾਕਿਸਤਾਨੀ ਸੈਨਿਕ ਮਾਰੇ ਗਏ ਹਨ। ਮੁਸ਼ੱਰਫ਼ ਨੇ ਆਪਣੀ ਆਤਮਕਥਾ ਦੇ ਹਿੰਦੀ ਸੰਸਕਰਣ, ਜਿਸਦਾ ਸਿਰਲੇਖ "ਅਗਨੀਪਥ" ਹੈ, ਵਿੱਚ ਸਾਰੇ ਅਨੁਮਾਨਾਂ ਤੋਂ ਵੱਖਰੀ ਗਿਣਤੀ ਦੱਸੀ ਹੈ, ਉਸ ਅਨੁਸਾਰ 357 ਫੌਜੀ ਮਾਰੇ ਗਏ ਅਤੇ 665 ਹੋਰ ਜ਼ਖਮੀ ਹੋਏ।[32] ਜਨਰਲ ਮੁਸ਼ੱਰਫ ਦੇ ਜ਼ਖਮੀ ਪਾਕਿਸਤਾਨੀਆਂ ਦੀ ਗਿਣਤੀ ਦੇ ਅੰਕੜੇ ਤੋਂ ਇਲਾਵਾ, ਪਾਕਿਸਤਾਨੀ ਕੈਂਪ ਵਿਚ ਜ਼ਖਮੀ ਹੋਏ ਲੋਕਾਂ ਦੀ ਸੰਖਿਆ ਅਜੇ ਪੂਰੀ ਤਰ੍ਹਾਂ ਪਤਾ ਨਹੀਂ ਹੈ ਹਾਲਾਂਕਿ ਪਾਕਿਸਤਾਨੀ ਫੌਜ ਦੀ ਵੈੱਬਸਾਈਟ ਦੇ ਅਨੁਸਾਰ ਇਹ ਗਿਣਤੀ ਘੱਟੋ-ਘੱਟ 400 ਤੋਂ ਵੱਧ ਹੈ।[33] ਲੜਾਈ ਦੌਰਾਨ ਇੱਕ ਭਾਰਤੀ ਪਾਇਲਟ ਅਧਿਕਾਰਤ ਤੌਰ 'ਤੇ ਫੜਿਆ ਗਿਆ ਸੀ, ਜਦੋਂ ਕਿ ਅੱਠ ਪਾਕਿਸਤਾਨੀ ਸੈਨਿਕ ਸਨ ਜੋ ਲੜਾਈ ਦੌਰਾਨ ਫੜੇ ਗਏ ਸਨ, ਅਤੇ 13 ਅਗਸਤ 1999 ਨੂੰ ਵਾਪਸ ਭੇਜ ਦਿੱਤੇ ਗਏ ਸਨ।[34] ਭਾਰਤ ਨੇ 527 ਮੌਤਾਂ ਅਤੇ 1,363 ਜ਼ਖਮੀਆਂ ਦੇ ਤੌਰ 'ਤੇ ਆਪਣੇ ਅਧਿਕਾਰਤ ਜ਼ਖਮੀ ਅੰਕੜੇ ਦਿੱਤੇ ਹਨ।[35][36]
ਕਾਰਗਿਲ ਵਾਰ ਮੈਮੋਰੀਅਲ
ਸੋਧੋਟਾਈਗਰ ਹਿੱਲ ਤੋਂ 5 ਕਿਲੋਮੀਟਰ ਦੂਰ ਦ੍ਰਾਸ ਵਿੱਚ ਤੋਲੋਲਿੰਗ ਪਹਾੜੀ ਦੇ ਨਜ਼ਦੀਕ ਭਾਰਤੀ ਫੌਜ ਵੱਲੋਂ ਕਾਰਗਿਲ ਦੇ ਸ਼ਹੀਦਾਂ ਦੀ ਯਾਦ ਵਿੱਚ ਕਾਰਗਿਲ ਵਾਰ ਮੈਮੋਰੀਅਲ ਬਣਾਇਆ ਗਿਆ ਹੈ। ਜੰਗ ਵਿੱਚ ਆਪਣੀਆਂ ਜਾਨਾਂ ਗੁਆਉਣ ਵਾਲੇ ਸੈਨਿਕਾਂ ਦੇ ਨਾਮ ਮੈਮੋਰੀਅਲ ਦੀਵਾਰ 'ਤੇ ਉੱਕਰੇ ਹੋਏ ਹਨ। ਕਾਰਗਿਲ ਯੁੱਧ ਸਮਾਰਕ ਨਾਲ ਜੁੜਿਆ ਇੱਕ ਅਜਾਇਬ ਘਰ, ਜੋ ਕਿ ਆਪ੍ਰੇਸ਼ਨ ਵਿਜੇ ਦੀ ਜਿੱਤ ਦਾ ਜਸ਼ਨ ਮਨਾਉਣ ਲਈ ਸਥਾਪਿਤ ਕੀਤਾ ਗਿਆ ਹੈ, ਵਿੱਚ ਭਾਰਤੀ ਸੈਨਿਕਾਂ ਦੀਆਂ ਤਸਵੀਰਾਂ, ਮਹੱਤਵਪੂਰਨ ਜੰਗੀ ਦਸਤਾਵੇਜ਼ਾਂ ਅਤੇ ਰਿਕਾਰਡਿੰਗਾਂ ਦੇ ਪੁਰਾਲੇਖ, ਪਾਕਿਸਤਾਨੀ ਜੰਗੀ ਸਾਜ਼ੋ-ਸਾਮਾਨ ਆਦਿ ਰੱਖੇ ਗਏ ਹਨ।
ਹਵਾਲੇ
ਸੋਧੋ- ↑ Pal, Waheguru; Sidhu, Singh (2020-11-29), "Operation Vijay and Operation Parakram: The Victory of Theory?", The India-Pakistan Nuclear Relationship, Routledge India, pp. 208–238, retrieved 2023-05-23
- ↑ Nawaz, Shuja, Crossed Swords: Pakistan, Its Army, and the Wars Within, p. 420 (2007).
- ↑ Clancy, Tom; Zinni, Anthony C.; Koltz, Tony (2004). Battle ready. New York: Putnam. ISBN 978-0-399-15176-7.
- ↑ "Pak commander blows the lid on Islamabad's Kargil plot". The Indian Express (in ਅੰਗਰੇਜ਼ੀ). 2009-06-12. Retrieved 2023-05-23.
- ↑ "Sharif admits he 'let down' Vajpayee on Kargil conflict - NATIONAL - The Hindu". web.archive.org. 2020-04-30. Archived from the original on 2020-04-30. Retrieved 2023-05-23.
{{cite web}}
: CS1 maint: bot: original URL status unknown (link) - ↑ "Pervez Musharraf admits Pakistan nurtured terrorism | Free Press Journal". web.archive.org. 2015-10-29. Archived from the original on 2015-10-29. Retrieved 2023-05-23.
{{cite web}}
: CS1 maint: bot: original URL status unknown (link) - ↑ "Pak backed terror groups like LeT to fan militancy: Musharraf | Business Standard News". web.archive.org. 2019-08-29. Archived from the original on 2019-08-29. Retrieved 2023-05-23.
{{cite web}}
: CS1 maint: bot: original URL status unknown (link) - ↑ "Pervez Musharraf's confession on Pakistan terror groups: Truth finally out, say Indian political parties". web.archive.org. 2020-04-30. Archived from the original on 2020-04-30. Retrieved 2023-05-23.
{{cite web}}
: CS1 maint: bot: original URL status unknown (link) - ↑ "Lahore Declaration | UN Peacemaker". peacemaker.un.org. Retrieved 2023-05-23.
- ↑ 10.0 10.1 "Daily Times - Leading News Resource of Pakistan". web.archive.org. 2012-12-16. Archived from the original on 2012-12-16. Retrieved 2023-05-23.
{{cite web}}
: CS1 maint: bot: original URL status unknown (link) - ↑ "Daily Times - Leading News Resource of Pakistan". web.archive.org. 2012-12-16. Archived from the original on 2012-12-16. Retrieved 2023-05-23.
{{cite web}}
: CS1 maint: bot: original URL status unknown (link) - ↑ "SJIR: The Fate of Kashmir : International Law or Lawlessness?". web.archive.org. 2012-12-18. Archived from the original on 2012-12-18. Retrieved 2023-05-23.
- ↑ Cardozo, Ian (2005). The Indian Army: A Brief History (in ਅੰਗਰੇਜ਼ੀ). Centre for Armed Forces Historical Research, United Service Institution of India. ISBN 978-81-902097-0-0.
- ↑ "The Tribune, Chandigarh, India - World". web.archive.org. 2013-05-13. Archived from the original on 2013-05-13. Retrieved 2023-05-23.
{{cite web}}
: CS1 maint: bot: original URL status unknown (link) - ↑ "Putting our children in line of fire". web.archive.org. 2013-11-13. Archived from the original on 2013-11-13. Retrieved 2023-05-23.
{{cite web}}
: CS1 maint: bot: original URL status unknown (link) - ↑ Wirsing, Robert G. (2003). Kashmir in the shadow of war: regional rivalries in a nuclear age. Armonk (N.Y.): M.E. Sharpe. ISBN 978-0-7656-1090-4.
- ↑ Ludra, Kuldip S. (2001). Operation Badr:Mussharef's contribution to Pakistan's thousand years war against India. Institute for Strategic Research and Analysis Chandigarh.
- ↑ Chadha, Vivek (2005). Low intensity conflicts in India: an analysis (1. publ ed.). New Delhi: SAGE Publ. ISBN 978-0-7619-3325-0.
- ↑ Kapur, S. Paul (2007). Dangerous deterrent: nuclear weapons proliferation and conflict in South Asia. Studies in Asian security. Stanford, Calif: Stanford Univ. Press. ISBN 978-0-8047-5550-4.
- ↑ "Nawaz blames Musharraf for Kargil-Pakistan-World-The Times of India". web.archive.org. 2009-01-13. Archived from the original on 2009-01-13. Retrieved 2023-05-23.
{{cite web}}
: CS1 maint: bot: original URL status unknown (link) - ↑ Internet Archive, Hassan (2005). Pakistan's drift into extremism : Allah, the army, and America's war on terror. Armonk, N.Y. ; London : M.E. Sharpe. ISBN 978-0-7656-1496-4.
- ↑ Qadir, Shaukat (April 2002). "An Analysis of the Kargil Conflict 1999" (PDF). RUSI Journal (in ਅੰਗਰੇਜ਼ੀ). Archived from the original on 27 ਮਾਰਚ 2009. Retrieved 31 August 2024.
{{cite web}}
: CS1 maint: bot: original URL status unknown (link) - ↑ "Indo Pak War Conflicts".
- ↑ "Tariq Ali Bitter Chill of Winter". Archived from the original on 2009-03-25. Retrieved 2023-05-23.
{{cite web}}
: CS1 maint: bot: original URL status unknown (link) - ↑ Nanda, Ravi (1999). Kargil, a wake-up call (1. publ ed.). New Delhi: Lancers Books. ISBN 978-81-7095-074-5.
- ↑ "The Tribune, Chandigarh, India – Opinions". Tribuneindia.com. Archived from the original on 8 March 2012. Retrieved 15 June 2012.
- ↑ V. P. Malik, "Kargil War: Need to learn strategic lessons", India Tribune, 26 July 2011.
- ↑ "Kargil conflict timeline". BBC News. 13 July 1999. Archived from the original on 29 January 2012. Retrieved 15 June 2012.
- ↑ "Factfile". The Tribune (Chandigarh). 26 July 2011. Archived from the original on 5 December 2011. Retrieved 26 July 2011.
- ↑ "Pakistan News Service - PakTribune". web.archive.org. 2006-10-22. Archived from the original on 2006-10-22. Retrieved 2023-05-23.
{{cite web}}
: CS1 maint: bot: original URL status unknown (link) - ↑ "Pakistan Peoples Party". web.archive.org. 2007-10-12. Archived from the original on 2007-10-12. Retrieved 2023-05-23.
- ↑ "Musharraf now has Pak's Kargil toll". Archived from the original on 2008-05-22. Retrieved 2023-05-23.
{{cite web}}
: CS1 maint: bot: original URL status unknown (link) - ↑ "List of Casualties". Archived from the original on 2010-08-24. Retrieved 2023-05-23.
{{cite web}}
: CS1 maint: bot: original URL status unknown (link) - ↑ "Prisoners of War". Archived from the original on 2012-01-18. Retrieved 2023-05-23.
{{cite web}}
: CS1 maint: bot: original URL status unknown (link) - ↑ "PRESS INFORMATION BUREAU- GOVERNMENT OF INDIA" (PDF). Archived from the original on 2022-07-26. Retrieved 2023-05-23.
{{cite web}}
: CS1 maint: bot: original URL status unknown (link) - ↑ ""Breakdown of casualties into Officers, JCOs, and Other Ranks"". Archived from the original on 2008-12-02. Retrieved 2023-05-23.
{{cite web}}
: CS1 maint: bot: original URL status unknown (link)