ਅਟਲ ਬਿਹਾਰੀ ਵਾਜਪਾਈ

1996, 1998 ਅਤੇ 1999-2004 ਵਿੱਚ ਭਾਰਤ ਦੇ 10ਵੇਂ ਪ੍ਰਧਾਨ ਮੰਤਰੀ
(ਅਟਲ ਬਿਹਾਰੀ ਬਾਜਪਾਈ ਤੋਂ ਮੋੜਿਆ ਗਿਆ)

ਅਟਲ ਬਿਹਾਰੀ ਵਾਜਪਾਈ (25 ਦਸੰਬਰ 1924 – 16 ਅਗਸਤ 2018) ਇੱਕ ਭਾਰਤੀ ਸਿਆਸਤਦਾਨ ਸੀ ਜਿਸ ਨੇ ਤਿੰਨ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਕੰਮ ਕੀਤਾ, ਸਭ ਤੋਂ ਪਹਿਲਾਂ 1996 ਵਿੱਚ 13 ਦਿਨ ਦੀ ਮਿਆਦ ਲਈ, ਉਸ ਤੋਂ ਬਾਅਦ 1998 ਤੋਂ 1999 ਤਕ ਗਿਆਰਾਂ ਮਹੀਨਿਆਂ ਦੀ ਮਿਆਦ ਲਈ, ਅਤੇ ਫਿਰ ਪੂਰੇ ਸਮੇਂ ਲਈ 1999 ਤੋਂ 2004 ਤਕ।

ਅਟਲ ਬਿਹਾਰੀ ਵਾਜਪਾਈ
ਭਾਰਤ ਦੇ ਦਸਵੇਂ ਪ੍ਰਧਾਨਮੰਤਰੀ
ਦਫ਼ਤਰ ਵਿੱਚ
19 ਮਾਰਚ 1998 – 22 ਮਈ 2004
ਰਾਸ਼ਟਰਪਤੀਕੋਚੇਰਿਲ ਰਮਣ ਨਾਰਾਇਣਨ
ਏ.ਪੀ.ਜੇ ਅਬਦੁਲ ਕਲਾਮ
ਉਪਲਾਲ ਕ੍ਰਿਸ਼ਨ ਅਡਵਾਨੀ
ਤੋਂ ਪਹਿਲਾਂਇੰਦਰ ਕੁਮਾਰ ਗੁਜਰਾਲ
ਤੋਂ ਬਾਅਦਮਨਮੋਹਨ ਸਿੰਘ
ਦਫ਼ਤਰ ਵਿੱਚ
16 ਮਈ 1996 – 1 ਜੂਨ 1996
ਰਾਸ਼ਟਰਪਤੀਸ਼ੰਕਰ ਦਯਾਲ ਸ਼ਰਮਾ
ਉਪ ਰਾਸ਼ਟਰਪਤੀਕੋਚੇਰਿਲ ਰਮਣ ਨਾਰਾਇਣਨ
ਤੋਂ ਪਹਿਲਾਂਪੀ ਵੀ ਨਰਸਿਮਾ ਰਾਓ
ਤੋਂ ਬਾਅਦਐਚ.ਡੀ ਦੇਵ ਗੌੜਾ
ਭਾਰਤ ਦੇ ਵਿਦੇਸ਼ ਮੰਤਰੀ
ਦਫ਼ਤਰ ਵਿੱਚ
26 ਮਾਰਚ 1977 – 28 ਜੁਲਾਈ 1979
ਪ੍ਰਧਾਨ ਮੰਤਰੀਮੋਰਾਰਜੀ ਦੇਸਾਈ
ਤੋਂ ਪਹਿਲਾਂਯਸ਼ਵੰਤਰਾਵ ਚਵ੍ਹਾਣ
ਤੋਂ ਬਾਅਦਸ਼ਿਆਮ ਨੰਦਨ ਪ੍ਰਸਾਦ ਮਿਸ਼ਰਾ
ਨਿੱਜੀ ਜਾਣਕਾਰੀ
ਜਨਮ(1924-12-25)25 ਦਸੰਬਰ 1924
ਗਵਾਲੀਅਰ, ਗਵਾਲੀਅਰ ਰਿਆਸਤ, ਬਰਤਾਨਵੀ ਭਾਰਤ
(ਹੁਣ ਮੱਧ ਪ੍ਰਦੇਸ਼, ਭਾਰਤ ਵਿਚ)
ਮੌਤ16 ਅਗਸਤ 2018(2018-08-16) (ਉਮਰ 93)
ਨਵੀਂ ਦਿੱਲੀ, ਭਾਰਤ
ਸਿਆਸੀ ਪਾਰਟੀਭਾਰਤੀ ਜਨਤਾ ਪਾਰਟੀ (1980–16 ਅਗਸਤ 2018)
ਹੋਰ ਰਾਜਨੀਤਕ
ਸੰਬੰਧ
ਜਨਤਾ ਪਾਰਟੀ (1977—1980)
ਭਾਰਤੀ ਜਨ ਸੰਘ (before 1977)
ਅਲਮਾ ਮਾਤਰਡੀ ਏ ਵੀ ਕਾਲਜ, ਕਾਨਪੁਰ
ਪੇਸ਼ਾਲੇਖਕ, ਰਾਜਨੀਤੀਵਾਨ, ਕਵੀ
ਪੁਰਸਕਾਰਭਾਰਤ ਰਤਨ (2015)
ਪਦਮ ਵਿਭੂਸ਼ਨ (1992)
ਦਸਤਖ਼ਤ

ਉਹਨਾਂ ਨੂੰ 2014 ਵਿੱਚ ਭਾਰਤ ਦੇ ਰਾਸ਼ਟਰਪਤੀ ਦੁਆਰਾ ਭਾਰਤ ਦਾ ਸਰਵਉੱਚ ਨਾਗਰਿਕ ਸਨਮਾਨ, ਭਾਰਤ ਰਤਨ ਪ੍ਰਦਾਨ ਕੀਤਾ ਗਿਆ ਸੀ। ਮੋਦੀ ਸਰਕਾਰ ਨੇ 2014 ਵਿੱਚ ਐਲਾਨ ਕੀਤਾ ਸੀ ਕਿ ਵਾਜਪਾਈ ਦਾ ਜਨਮ ਦਿਨ 25 ਦਸੰਬਰ ਨੂੰ ਸੁਤੰਤਰ ਰਾਜ ਦਿਵਸ ਵਜੋਂ ਮਨਾਇਆ ਜਾਵੇਗਾ। ਉਮਰ ਸਬੰਧਤ ਬਿਮਾਰੀ ਦੇ ਕਾਰਨ ਉਹ 16 ਅਗਸਤ 2018 ਨੂੰ ਚਲਾਣਾ ਕਰ ਗਏ।[1]

ਸਿਆਸੀ ਯਾਤਰਾ

ਸੋਧੋ

1996 ਨੂੰ 13 ਦਿਨਾਂ ਲਈ ਪ੍ਰਧਾਨ ਮੰਤਰੀ ਬਣੇ ਤੇ ਅਹੁਦੇ ਨੂੰ ਛੱਡਦਿਆਂ ਉਹਨਾਂ ਨੇ ਭਗਵਾਨ ਰਾਮ ਦੇ ਵਚਨ ਦੁਹਰਾਏ ਕਿ ‘‘ਮੈਂ ਮੌਤ ਤੋਂ ਨਹੀਂ ਡਰਦਾ, ਡਰਦਾ ਹਾਂ ਤਾਂ ਬਦਨਾਮੀ ਤੋਂ।’’ ਸ਼੍ਰੀ ਵਾਜਪਾਈ ਦਾ ਜੀਵਨ ਬੇਦਾਗ਼ ਤੇ ਅਜਾਤਸ਼ਤਰੂ ਵਾਲਾ ਰਿਹਾ। 60 ਸਾਲਾਂ ਦੀ ਸਿਆਸੀ ਯਾਤਰਾ ‘ਚ ਉਹਨਾਂ ਨੇ ਨਾ ਕਿਸੇ ਨੂੰ ਡਰਾਇਆ ਤੇ ਨਾ ਕਿਸੇ ਤੋਂ ਡਰੇ। ਸ਼ਾਇਦ ਇਹ ਇਸੇ ਪਵਿੱਤਰ ਦਿਨ ਦਾ ਪ੍ਰਭਾਵ ਹੋਵੇ। ਭਾਜਪਾ ਦੇ ਜਲਸਿਆਂ-ਜਲੂਸਾਂ ’ਚ ਮੈਂ ਅਕਸਰ ਲੋਕਾਂ ਨੂੰ ਇਹ ਕਹਿੰਦਿਆਂ ਸੁਣਿਆ ਹੈ ਕਿ ਸ਼੍ਰੀ ਵਾਜਪਾਈ ਫਲਾਣੀ ਮੀਟਿੰਗ ‘ਚ ਹੁੰਦੇ ਤਾਂ ਸਮਾਂ ਬੰਨ੍ਹ ਦਿੰਦੇ। ਤੇਜਸਵੀ ਵਾਣੀ ਦੇ ਧਾਰਨੀ, ਭਾਸ਼ਣ ਕਲਾ ’ਚ ਮਾਹਿਰ ਤੇ ਦੁਸ਼ਮਣਾਂ ’ਤੇ ਸ਼ਬਦੀ ਤੀਰ ਚਲਾਉਂਦੇ ਵਾਜਪਾਈ ਵਰਗੇ ਨੇਤਾ ਹੁਣ ਕਿੱਥੋਂ ਲੱਭੀਏ। ਬੁਢਾਪੇ ਤੇ ਬਿਮਾਰੀ ਨੇ ਉਹਨਾਂ ਨੂੰ ਖਾਮੋਸ਼ ਕਰ ਦਿੱਤਾ। ਉਹਨਾਂ ਦੀ ਗੈਰ-ਹਾਜ਼ਰੀ ਕਾਰਨ ਅੱਜ ਪਾਰਟੀ ਦੀਆਂ ਰੈਲੀਆਂ/ਜਨ ਸਭਾਵਾਂ ’ਚ ਸੁੰਨਾਪਨ ਆ ਗਿਆ ਹੈ।

ਸਿਆਸਤਦਾਨ

ਸੋਧੋ

ਮੁਸ਼ਕਿਲ ਤੋਂ ਮੁਸ਼ਕਿਲ ਸਥਿਤੀ ‘ਚ ਵੀ ਉਹਨਾਂ ਦੇ ਮੂੰਹੋਂ ਕਿਸੇ ਲਈ ਅੱਪਸ਼ਬਦ ਨਹੀਂ ਨਿਕਲਦਾ ਸੀ। ਨਿਸ਼ਕਪਟ ਸਿਆਸਤਦਾਨ ਹਨ ਸ਼੍ਰੀ ਵਾਜਪਾਈ। ਕਿਸੇ ਨੇ ਪੁੱਛਿਆ ਕਿ ਕੀ ਬ੍ਰਹਮਚਾਰੀ ਹੋ, ਤਾਂ ਉਹਨਾਂ ਨੇ ਜਵਾਬ ਦਿੱਤਾ-ਨਹੀਂ, ਮੈਂ ਅਣਵਿਆਹਿਆ ਹਾਂ। ਜੇ ਕਿਸੇ ਰਾਜਨੇਤਾ ਨੂੰ ਭਾਰਤ ਦੀ ਜਨਤਾ ਨੇ ਪਿਆਰ ਦਿੱਤਾ ਤਾਂ ਉਹ ਵਾਜਪਾਈ ਹਨ, ਜਿਹਨਾਂ ਨੇ ਸਿੱਧੀ-ਸਪਾਟ ਜ਼ਿੰਦਗੀ ਬਿਤਾਈ ਤੇ ਸਾਫ਼-ਸੁਥਰੀ ਸਿਆਸਤ ਕੀਤੀ। ਸਿਆਸੀ ਮੰਚ ਉਤੋਂ ਵਾਜਪਾਈ ਕੀ ਹਟੇ ਕਿ ਸਿਆਸਤ ਗਾਲੀ-ਗਲੋਚ ’ਤੇ ਉਤਰ ਆਈ, ਘਪਲੇ, ਭ੍ਰਿਸ਼ਟਾਚਾਰ, ਦੂਸ਼ਣਬਾਜ਼ੀ ਸ਼ੁਰੂ ਹੋ ਗਈ ਤੇ ਸਿਆਸਤ ‘ਚ ਪੈਸਾ ਹੀ ਪ੍ਰਧਾਨ ਹੋ ਗਿਆ। ਸੰਸਦ ਤੇ ਵਿਧਾਨ ਸਭਾਵਾਂ ਦੀਆਂ ਮਰਿਆਦਾਵਾਂ ਭੰਗ ਹੋਣ ਲੱਗੀਆਂ। ਸ਼੍ਰੀ ਵਾਜਪਾਈ 6 ਸਾਲਾਂ ’ਚ 3 ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਪਰ ਕਿਤੇ ਵੀ ਭ੍ਰਿਸ਼ਟਾਚਾਰ ਦੀ ਨੀਤੀ ਨੂੰ ਨਹੀਂ ਅਪਣਾਇਆ। ਵਿਰੋਧੀਆਂ ਨਾਲ ਵੀ ਪਿਆਰ ਨਾਲ ਪੇਸ਼ ਆਉਂਦੇ ਰਹੇ ਤੇ ਦਲੀਲ ‘ਚ ਵੀ ਮਿੱਠਾਪਣ ਹੁੰਦਾ। ਮੈਨੂੰ 1984 ਦੀਆਂ ਲੋਕ ਸਭਾ ਚੋਣਾਂ ਦੇ ਨਤੀਜੇ ਚੰਗੀ ਤਰ੍ਹਾਂ ਯਾਦ ਹਨ, ਜਦੋਂ ਭਾਜਪਾ ਨੂੰ ਸਿਰਫ਼ 2 ਸੀਟਾਂ ਮਿਲੀਆਂ ਸਨ ਤੇ ਅਟਲ ਜੀ ਨੇ ਚੁਟਕੀ ਲਈ-‘ਹਮ ਦੋ ਹਮਾਰੇ ਦੋ‘। ਪਾਕਿਸਤਾਨ ਨੂੰ ਦੋਸਤਾਨਾ ਸੰਦੇਸ਼ ਸਿਰਫ਼ ‘ਮੋਮਬੱਤੀਆਂ‘ ਬਾਲ ਕੇ ਨਹੀਂ ਦਿੱਤਾ, ਸਗੋਂ ਸਾਰੇ ਮਾਣਯੋਗ ਨੇਤਾਵਾਂ ਨੂੰ ਬੱਸ ‘ਚ ਬਿਠਾ ਕੇ ਲਾਹੌਰ ਲੈ ਗਏ।

 
ਅਟਲ ਬਿਹਾਰੀ ਵਾਜਪਾਈ ਅਮਰੀਕੀ ਰਾਸ਼ਟਰਪਤੀ ਜਾਰਜ ਬੁਸ਼ ਨਾਲ

ਪ੍ਰਧਾਨ ਮੰਤਰੀ ਵਜੋਂ ਕਾਰਜਕਾਲ

ਸੋਧੋ

ਭਾਰਤ ਨੂੰ ਪ੍ਰਮਾਣੂ ਸ਼ਕਤੀ ਵਾਲਾ ਦੇਸ਼ ਬਣਾਉਣਾ

11 ਅਤੇ 13 ਮਈ 1998 ਨੂੰ, ਅਟਲ ਸਰਕਾਰ ਨੇ ਪੋਖਰਨ ਵਿੱਚ ਪੰਜ ਭੂਮੀਗਤ ਪ੍ਰਮਾਣੂ ਪ੍ਰੀਖਣ ਕਰਕੇ ਭਾਰਤ ਨੂੰ ਇੱਕ ਪ੍ਰਮਾਣੂ ਸ਼ਕਤੀ ਦੇਸ਼ ਘੋਸ਼ਿਤ ਕੀਤਾ। ਇਸ ਕਦਮ ਨਾਲ, ਉਸਨੇ ਬਿਨਾਂ ਸ਼ੱਕ ਭਾਰਤ ਨੂੰ ਵਿਸ਼ਵ ਦੇ ਨਕਸ਼ੇ 'ਤੇ ਇੱਕ ਸ਼ਕਤੀਸ਼ਾਲੀ ਵਿਸ਼ਵ ਸ਼ਕਤੀ ਵਜੋਂ ਨਵਾਜਿਆ।

ਪਾਕਿਸਤਾਨ ਨਾਲ ਸਬੰਧ ਸੁਧਾਰਨ ਲਈ ਪਹਿਲਕਦਮੀ

19 ਫਰਵਰੀ 1999 ਨੂੰ ਦਿੱਲੀ ਤੋਂ ਲਾਹੌਰ ਤੱਕ ਬੱਸ ਸੇਵਾ ਸਦਾ-ਏ-ਸਰਹਦ ਦੇ ਨਾਂ ਹੇਠ ਸ਼ੁਰੂ ਕੀਤੀ ਗਈ ਸੀ। ਇਸ ਸੇਵਾ ਦੀ ਸ਼ੁਰੂਆਤ ਕਰਦਿਆਂ, ਵਾਜਪਾਈ ਜੀ ਪਹਿਲੇ ਯਾਤਰੀ ਦੇ ਤੌਰ 'ਤੇ ਪਾਕਿਸਤਾਨ ਗਏ ਅਤੇ ਨਵਾਜ਼ ਸ਼ਰੀਫ ਨਾਲ ਮੁਲਾਕਾਤ ਕੀਤੀ ਅਤੇ ਆਪਸੀ ਸਬੰਧਾਂ ਦੀ ਨਵੀਂ ਸ਼ੁਰੂਆਤ ਕੀਤੀ।[2]

ਕਾਰਗਿਲ ਯੁੱਧ

ਕੁਝ ਸਮੇਂ ਬਾਅਦ ਪਾਕਿਸਤਾਨ ਦੇ ਤਤਕਾਲੀ ਸੈਨਾ ਮੁਖੀ ਪਰਵੇਜ਼ ਮੁਸ਼ੱਰਫ ਦੇ ਇਸ਼ਾਰੇ 'ਤੇ ਪਾਕਿਸਤਾਨੀ ਫੌਜ ਅਤੇ ਅੱਤਵਾਦੀਆਂ ਨੇ ਕਾਰਗਿਲ ਖੇਤਰ 'ਚ ਘੁਸਪੈਠ ਕੀਤੀ ਅਤੇ ਕਈ ਪਹਾੜੀ ਚੋਟੀਆਂ 'ਤੇ ਕਬਜ਼ਾ ਕਰ ਲਿਆ। ਪਾਕਿਸਤਾਨ ਦੀ ਸਰਹੱਦ ਦੀ ਉਲੰਘਣਾ ਨਾ ਕਰਨ ਦੀ ਅੰਤਰਰਾਸ਼ਟਰੀ ਸਲਾਹ ਦਾ ਸਤਿਕਾਰ ਕਰਦਿਆਂ ਅਟਲ ਸਰਕਾਰ ਨੇ ਭਾਰਤੀ ਖੇਤਰ ਨੂੰ ਆਜ਼ਾਦ ਕਰਵਾਉਣ ਲਈ ਧੀਰਜ ਪਰ ਠੋਸ ਕਾਰਵਾਈ ਕੀਤੀ। ਇਸ ਜੰਗ ਵਿੱਚ ਅਣਸੁਖਾਵੇਂ ਹਾਲਾਤਾਂ ਕਾਰਨ ਭਾਰਤੀ ਫੌਜ ਦਾ ਬਹੁਤ ਜਾਨੀ ਤੇ ਮਾਲੀ ਨੁਕਸਾਨ ਹੋਇਆ ਅਤੇ ਪਾਕਿਸਤਾਨ ਨਾਲ ਸ਼ੁਰੂ ਹੋਏ ਸਬੰਧਾਂ ਵਿੱਚ ਸੁਧਾਰ ਇੱਕ ਵਾਰ ਫਿਰ ਵਿਅਰਥ ਹੋ ਗਿਆ।

ਵਾਜਪਾਈ ਸਰਕਾਰ ਦੇ ਹੋਰ ਵੱਡੇ ਕੰਮ

ਸੌ ਸਾਲ ਤੋਂ ਵੱਧ ਪੁਰਾਣਾ ਕਾਵੇਰੀ ਜਲ ਵਿਵਾਦ ਦਾ ਹੱਲ ਕੀਤਾ।

ਬਿਜਲੀਕਰਨ ਦੀ ਗਤੀ ਨੂੰ ਤੇਜ਼ ਕਰਨ ਲਈ ਬੁਨਿਆਦੀ ਢਾਂਚੇ, ਸਾਫਟਵੇਅਰ ਵਿਕਾਸ ਲਈ ਸੂਚਨਾ ਅਤੇ ਤਕਨਾਲੋਜੀ ਕਾਰਜ ਸਮੂਹ, ਕੇਂਦਰੀ ਬਿਜਲੀ ਰੈਗੂਲੇਟਰੀ ਕਮਿਸ਼ਨ ਆਦਿ ਲਈ ਇੱਕ ਕਾਰਜ ਸਮੂਹ ਦਾ ਗਠਨ ਕੀਤਾ।

ਰਾਸ਼ਟਰੀ ਰਾਜਮਾਰਗਾਂ ਅਤੇ ਹਵਾਈ ਅੱਡਿਆਂ ਦਾ ਵਿਕਾਸ; ਨਵੀਂ ਦੂਰਸੰਚਾਰ ਨੀਤੀ ਅਤੇ ਕੋਂਕਣ ਰੇਲਵੇ ਦੀ ਸ਼ੁਰੂਆਤ ਕਰਕੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨ ਲਈ ਕਦਮ ਚੁੱਕੋ।

ਰਾਸ਼ਟਰੀ ਸੁਰੱਖਿਆ ਕਮੇਟੀ, ਆਰਥਿਕ ਸਲਾਹਕਾਰ ਕਮੇਟੀ, ਵਪਾਰ ਅਤੇ ਉਦਯੋਗ ਕਮੇਟੀ ਵੀ ਬਣਾਈ ਗਈ।

ਜ਼ਰੂਰੀ ਖਪਤਕਾਰੀ ਵਸਤਾਂ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਮੁੱਖ ਮੰਤਰੀਆਂ ਦੀ ਕਾਨਫਰੰਸ ਬੁਲਾਈ ਗਈ ਸੀ।

ਉੜੀਸਾ ਦੇ ਸਭ ਤੋਂ ਗਰੀਬ ਖੇਤਰ ਲਈ ਸੱਤ ਬਿੰਦੂ ਗਰੀਬੀ ਹਟਾਓ ਪ੍ਰੋਗਰਾਮ ਸ਼ੁਰੂ ਕੀਤਾ।

ਮਕਾਨ ਉਸਾਰੀ ਨੂੰ ਉਤਸ਼ਾਹਿਤ ਕਰਨ ਲਈ ਅਰਬਨ ਸੀਲਿੰਗ ਐਕਟ ਨੂੰ ਖਤਮ ਕਰ ਦਿੱਤਾ ਗਿਆ ਸੀ।

ਪੇਂਡੂ ਰੁਜ਼ਗਾਰ ਪੈਦਾ ਕਰਨ ਅਤੇ ਵਿਦੇਸ਼ਾਂ ਵਿੱਚ ਵਸੇ ਭਾਰਤੀ ਮੂਲ ਦੇ ਲੋਕਾਂ ਲਈ ਇੱਕ ਬੀਮਾ ਯੋਜਨਾ ਸ਼ੁਰੂ ਕੀਤੀ। ਇਹ ਸਾਰੇ ਤੱਥ ਸਮੇਂ-ਸਮੇਂ 'ਤੇ ਸਰਕਾਰੀ ਰੀਲੀਜ਼ਾਂ ਰਾਹੀਂ ਪ੍ਰਕਾਸ਼ਤ ਹੁੰਦੇ ਰਹੇ ਹਨ।

ਅਟਲ ਬਿਹਾਰੀ ਵਾਜਪਾਈ ਦੁਆਰਾ ਲਿਖੀਆਂ ਪ੍ਰਮੁੱਖ ਰਚਨਾਵਾਂ

ਸੋਧੋ
  • ਰਗ ਰਗ ਹਿੰਦੂ ਮੇਰਾ ਪਰਿਚਯ (रग-रग हिन्दू मेरा परिचय)
  • ਮ੍ਰਿਤਯੂ ਜਾ ਹੱਤਿਆ (मृत्यु या हत्या)
  • ਅਮਰ ਬਲੀਦਾਨ (अमर बलिदान (लोक सभा में अटल जी के वक्तव्यों का संग्रह)
  • ਕੈਦੀ ਕਵੀਰਾਯ ਕੀ ਕੁੰਡਲੀਆਂ (कैदी कविराय की कुण्डलियाँ)
  • ਸੰਸਦ ਮੇਂ ਤੀਨ ਦਸ਼ਕ (संसद में तीन दशक)
  • ਅਮਰ ਆਗ ਹੈ (अमर आग है)
  • ਕੁਛ ਲੇਖ ਕੁਛ ਭਾਸ਼ਣ (कुछ लेख: कुछ भाषण)
  • ਸੈਕੂਲਰ ਵਾਦ (सेक्युलर वाद)
  • ਰਾਜਨੀਤੀ ਕੀ ਰਪਟੀਲੀ ਰਾਹੇਂ (राजनीति की रपटीली राहें)
  • ਬਿੰਦੂ-ਬਿੰਦੂ ਵਿਚਾਰ (बिन्दु बिन्दु विचार)

ਇਨਾਮ/ਪੁਰਸਕਾਰ

ਸੋਧੋ

ਚਿਤਰ ਗੈਲਰੀ

ਸੋਧੋ

ਹਵਾਲੇ

ਸੋਧੋ
  1. ਅਟਲ ਬਿਹਾਰੀ ਵਾਜਪਾਈ ਨਹੀਂ ਰਹੇ
  2. "Delhi-Lahore bus leaves for Pak". rediff.com. रीडिफ डॉट कॉम इंडिया लिमिटेड. फ़रवरी 20, 2007. Archived from the original on 15 अक्तूबर 2018. Retrieved 2008-04-21. {{cite news}}: Check date values in: |date= and |archive-date= (help)