ਬਿਲ ਕਲਿੰਟਨ
ਵਿਲੀਅਮ ਜੇਫਰਸਨ ਕਲਿੰਟਨ (Né ਬਲਾਈਥ III; ਜਨਮ 19 ਅਗਸਤ, 1946) ਇੱਕ ਅਮਰੀਕੀ ਸਿਆਸਤਦਾਨ ਅਤੇ ਰਾਜਨੇਤਾ ਹਨ ਜਿਨ੍ਹਾ ਨੇ 1993 ਤੋਂ 2001 ਤੱਕ ਸੰਯੁਕਤ ਰਾਜ ਦੇ 42ਵੇ ਰਾਸ਼ਟਰਪਤੀ ਵਜੋ ਸੇਵਾ ਨਿਭਾਈ। ਉਹ ਡੈਮੋਕ੍ਰੇਟਿਕ ਪਾਰਟੀ ਦੇ ਮੈਂਬਰ ਹਨ ਇਸ ਤੋਂ ਪਹਿਲਾ ਉਹ ਆਰਕੰਸਾ ਪ੍ਰਾਂਤ ਦੇ ਰਾਜਪਾਲ ਸਨ ਉਹ 1979 ਤੋਂ 1981 ਅਤੇ ਦੂਜੀ ਵਾਰ 1983 ਤੋਂ 1992 ਗਵਰਨਰ ਰਹੇ। ਉਹ 1977 ਤੋਂ 1979 ਤੱਕ ਆਰਕੰਸਾ ਦੇ ਅਟਾਰਨੀ ਜਰਨਲ ਵੀ ਰਹੇ।[1]
ਬਿਲ ਕਲਿੰਟਨ | |
---|---|
42ਵੇਂ ਸੰਯੁਕਤ ਰਾਜ ਦੇ ਰਾਸ਼ਟਰਪਤੀ | |
ਦਫ਼ਤਰ ਵਿੱਚ 20 ਜਨਵਰੀ, 1993 – 20 ਜਨਵਰੀ, 2001 | |
ਉਪ ਰਾਸ਼ਟਰਪਤੀ | ਅਲ ਗੋਰ |
ਤੋਂ ਪਹਿਲਾਂ | ਜਾਰਜ ਐਚ. ਡਬਲਿਉ. ਬੁਸ਼ |
ਤੋਂ ਬਾਅਦ | ਜਾਰਜ ਵਾਕਰ ਬੁਸ਼ |
ਆਰਕੰਸਾ ਦਾ 40ਵਾਂ ਅਤੇ 42ਵਾਂ ਰਾਜਪਾਲ | |
ਦਫ਼ਤਰ ਵਿੱਚ 11 ਜਨਵਰੀ, 1983 – 12 ਦਸੰਬਰ, 1992 | |
ਲੈਫਟੀਨੈਂਟ |
|
ਤੋਂ ਪਹਿਲਾਂ | ਫ਼ਰੈਕ ਡੀ. ਵ੍ਹਾਈਟ |
ਤੋਂ ਬਾਅਦ | ਜਿਮ ਟੱਕਰ |
ਦਫ਼ਤਰ ਵਿੱਚ 9 ਜਨਵਰੀ, 1979 – 19 ਜਨਵਰੀ, 1981 | |
ਲੈਫਟੀਨੈਂਟ | ਜੋਏ ਪੁਰਸੈਲ |
ਤੋਂ ਪਹਿਲਾਂ | ਜੋਏ ਪੁਰਸੈਲਅੰਤਰਿਮ |
ਤੋਂ ਬਾਅਦ | ਫ਼ਰੈਕ ਵ੍ਹਾਈਟ |
ਆਰਕੰਸਾ ਦਾ 50ਵਾਂ ਅਟਾਰਨੀ ਜਰਨਲ | |
ਦਫ਼ਤਰ ਵਿੱਚ 3 ਜਨਵਰੀ, 1977 – 9 ਜਨਵਰੀ, 1979 | |
ਗਵਰਨਰ | ਜੋਏ ਪੁਰਸੈਲ (ਐਕਟਿੰਗ) |
ਤੋਂ ਪਹਿਲਾਂ | ਜਿਮ ਟੱਕਰ |
ਤੋਂ ਬਾਅਦ | ਸਟੇਵ ਕਲਾਰਕ |
ਨਿੱਜੀ ਜਾਣਕਾਰੀ | |
ਜਨਮ | ਵਿਲੀਅਮ ਜੈਫਰਸਨ ਬਲਾਇਥ ਤੀਜਾ ਅਗਸਤ 19, 1946 ਹੋਪ, ਆਰਕੰਸਾ, ਸੰਯੁਕਤ ਰਾਜ |
ਸਿਆਸੀ ਪਾਰਟੀ | ਡੈਮੋਕ੍ਰੇਟਿਕ |
ਜੀਵਨ ਸਾਥੀ | |
ਬੱਚੇ | ਚੇਲਸਾ ਕਲਿੰਟਨ |
ਮਾਪੇ |
|
ਅਲਮਾ ਮਾਤਰ |
|
ਕਿੱਤਾ |
|
ਦਸਤਖ਼ਤ | |
ਬਿਲ ਕਲਿੰਟਨ ਯੂਗੋਸਲਾਵੀਆ ਦੇ ਖਿਲਾਫ ਫੌਜੀ ਹਵਾਈ ਹਮਲੇ ਵਿੱਚ ਨਾਟੋ ਬਲਾਂ ਵਿੱਚ ਸ਼ਾਮਲ ਹੋਣ ਦੇ ਅਮਰੀਕੀ ਫੈਸਲੇ 'ਤੇ ਬੋਲਦੇ ਹੋਏ। 24 ਮਾਰਚ, 1999 ਨੂੰ ਰਿਕਾਰਡ ਕੀਤਾ ਗਿਆ | |
ਕਲਿੰਟਨ ਆਰਕੰਸਾ ਵਿੱਚ ਪੈਦਾ ਅਤੇ ਵੱਡਾ ਹੋਏ ਉਹਨਾਂ ਨੇ ਜਾਰਜ ਟਾਉਨ ਯੂਨੀਵਰਸਿਟੀ, ਆਕਸਫੋਰਡ ਯੂਨੀਵਰਸਿਟੀ ਅਤੇ ਯੇਲ ਲਾਅ ਸਕੂਲ ਤੋਂ ਸਿੱਖਿਆ ਪ੍ਰਾਪਤ ਕੀਤੀ। ਉਹ ਹਿਲੇਰੀ ਰੋਧਾਮ ਹਿਲੇਰੀ ਰੋਧਾਮ ਨੂੰ ਯੇਲ ਵਿੱਚ ਮਿਲੇ ਅਤੇ 1975 ਵਿੱਚ ਉਹਨਾਂ ਨੇ ਵਿਆਹ ਕਰਵਾ ਲਿਆ ਅਤੇ ਉਹਨਾਂ ਦੇ ਇਕਲੌਤੀ ਬੱਚੀ ਚੈਲਸੀ ਦਾ ਜਨਮ 27 ਫਰਵਰੀ 1980 ਨੂੰ ਹੋਇਆ ਸੀ।[2] ਯੇਲ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ, ਕਲਿੰਟਨ ਆਰਕੰਸਾ ਵਾਪਸ ਆ ਗਏ ਅਤੇ ਆਰਕੰਸਾ ਦੇ ਅਟਾਰਨੀ ਜਨਰਲ ਵਜੋਂ ਚੋਣ ਜਿੱਤ ਗਏ ਅਤੇ 1977 ਤੋਂ 1979 ਤਕ ਸੇਵਾ ਨਿਭਾਈ। ਕਲਿੰਟਨ 1992 ਵਿੱਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਜਾਰਜ ਐਚ ਡਬਲਿਉ ਬੁਸ਼ ਨੂੰ ਹਰਾ ਕੇ ਰਾਸ਼ਟਰਪਤੀ ਬਣੇ ਸਨ ਉਸ ਸਮੇਂ ਉਹਨਾਂ ਦੀ ਉਮਰ 46 ਸਾਲ ਸੀ ਅਤੇ ਉਹ ਥਿਓਡੋਰ ਰੂਜ਼ਵੈਲਟ ਅਤੇ ਜੌਨ ਐੱਫ. ਕੈਨੇਡੀ ਤੋ ਬਾਅਦ ਸੰਯੁਕਤ ਰਾਜ ਦੇ ਤੀਜੇ ਸਭ ਤੋ ਜਵਾਨ ਰਾਸ਼ਟਰਪਤੀ ਸਨ।
ਕਲਿੰਟਨ ਨੇ ਅਮਰੀਕਨ ਇਤਿਹਾਸ ਵਿੱਚ ਸ਼ਾਂਤੀਪੂਰਵਕ ਅਤੇ ਆਰਥਿਕਪੂਰਵਕ ਲੰਬੇ ਸਮੇਂ ਦੀ ਪ੍ਰਧਾਨਗੀ ਕੀਤੀ ਅਤੇ ਨਾਰਥ ਅਮਰੀਕਨ ਫ੍ਰੀ ਟ੍ਰੇਡ ਐਗਰੀਮੈਂਟ ਦੇ ਕਾਨੂੰਨ ਵਿੱਚ ਸੰਧੀ ਕੀਤੀ ਪਰ ਕੌਮੀ ਸਿਹਤ ਸੰਭਾਲ ਸੁਧਾਰ ਦੀ ਯੋਜਨਾ ਨੂੰ ਪਾਸ ਕਰਨ ਵਿੱਚ ਅਸਫਲ ਰਿਹਾ। 1994 ਦੀਆਂ ਚੋਣਾਂ ਵਿੱਚ, 40 ਸਾਲਾਂ ਵਿੱਚ ਪਹਿਲੀ ਵਾਰ ਰਿਪਬਲਿਕਨ ਪਾਰਟੀ ਨੇ ਕਾਂਗਰਸ ਤੋਂ ਜਿੱਤ ਪ੍ਰਾਪਤ ਕੀਤੀ। 1996 ਵਿੱਚ, ਕਲਿੰਟਨ ਪਹਿਲਾ ਡੈਮੋਕਰੇਟ ਬਣ ਗਿਆ। ਕਲਿੰਟਨ ਨੇ ਕਲਿਆਣ ਸੁਧਾਰ ਅਤੇ ਰਾਜ ਦੇ ਬੱਚਿਆਂ ਦਾ ਸਿਹਤ ਬੀਮਾ ਪ੍ਰੋਗਰਾਮ ਪਾਸ ਕੀਤਾ, ਅਤੇ ਗਰਾਮ-ਲੀਚ-ਬਲੇਲੇ ਐਕਟ ਅਤੇ 2000 ਅਤੇ ਕਮੋਡਿਟੀ ਫਿਊਚਰਜ਼ ਮਾਡਰਨਾਈਜ਼ੇਸ਼ਨ ਐਕਟ ਸਮੇਤ ਵਿੱਤੀ ਸੰਚਾਲਨ ਉਪਾਅ ਪ੍ਰੋਗਰਾਮ ਵੀ ਪਾਸ ਕੀਤਾ। 1998 ਵਿੱਚ, ਵਾਈਟ ਹਾਊਸ ਦੇ ਕਰਮਚਾਰੀ ਮੋਂਕਾ ਲੈਵੀਨਸਕੀ ਨਾਲ ਸਬੰਧਤ ਇੱਕ ਸੈਕਸ ਸਕੈਂਡਲ ਸਬੰਧਤ ਝੂਠੀ ਗਵਾਹੀ ਅਤੇ ਨਿਆਂ ਦੀ ਰੁਕਾਵਟ ਲਈ, ਹਾਊਸ ਆਫ ਰਿਪ੍ਰੈਜ਼ੈਂਟੇਟਿਵ ਦੁਆਰਾ ਕਲਿੰਟਨ ਦੀ ਸ਼ਮੂਲੀਅਤ ਕੀਤੀ ਗਈ ਸੀ। ਕਲੈਂਟਨ ਨੂੰ 1999 ਵਿੱਚ ਸੈਨੇਟ ਨੇ ਬਰੀ ਕਰ ਦਿੱਤਾ ਸੀ ਅਤੇ ਆਪਣਾ ਕਾਰਜਕਾਲ ਪੂਰਾ ਕਰਨ ਲਈ ਕਾਰਵਾਈ ਕੀਤੀ। ਐਂਡਰਿਊ ਜੋਹਨਸਨ ਤੋਂ ਬਾਅਦ, ਕਲਿੰਟਨ ਦੂਜਾ ਅਮਰੀਕੀ ਰਾਸ਼ਟਰਪਤੀ ਹੈ ਜਿਸ 'ਤੇ ਅਜਿਹਾ ਦੋਸ਼ ਲੱਗਾ ਹੋਵੇ।
ਮੁੱਢਲਾ ਜੀਵਨ ਅਤੇ ਕਰੀਅਰ
ਸੋਧੋਕਲਿੰਗਟਨ ਦਾ ਜਨਮ ਅਗਸਤ 19, 1946 ਨੂੰ ਜੂਲੀਆ ਚੇਸਟਰ ਹਸਪਤਾਲ ਆਰਕੰਸਾ ਵਿਖੇ ਹੋਇਆ।[1] ਉਸਦੇ ਪਿਤਾ ਵਿਲਿਅਮ ਜੇਫਰਸਨ ਬਿਲਿਥ ਜੂਨੀਅਰ ਇੱਕ ਇੱਕ ਸੈਲਜ਼ਮੇਨ ਸਨ ਅਤੇ ਮਾਤਾ ਦਾ ਨਾਮ ਵਰਜੀਨੀਆ ਡੈਲ ਕੈਸੀਡੀ ਸੀ। ਕਲਿੰਗਟਨ ਦੇ ਜਨਮ ਤੋਂ ਤਿੰਨ ਮਹੀਨੇ ਪਹਿਲਾਂ ਹੀ ਉਸਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ।[3] ਕਲਿੰਟਨ ਨੇ ਸੇਂਟ ਜਾਨਜ਼ ਕੈਥੋਲਿਕ ਐਲੀਮੈਂਟਰੀ ਸਕੂਲ, ਰੈਂਬਲ ਐਲੀਮੈਂਟਰੀ ਸਕੂਲ ਅਤੇ ਹੌਟ ਸਪ੍ਰਿੰਗਸ ਹਾਈ ਸਕੂਲ ਵਿੱਚ ਪੜ੍ਹਾਈ ਕੀਤੀ। ਸਕੂਲ ਵਿੱਚ ਉਹ ਇੱਕ ਸਰਗਰਮ ਵਿਦਿਆਰਥੀ ਆਗੂ, ਦਿਲਚਸਪ ਪਾਠਕ ਅਤੇ ਸੰਗੀਤਕਾਰ ਸੀ। ਸਕੂਲ ਵਿੱਚ ਉਸਨੇ ਟੈਨੋਰ ਸੈੈਕਸੋਟੋਨ ਦੇ ਮੁਕਾਬਲੇ ਵਿੱਚ ਸਟੇਟ ਬੈਂਡ ਸੈੈਕਸੋਫ਼ੋਨ ਸੈਕਸ਼ਨ ਵਿੱਚ ਪਹਿਲਾ ਸਥਾਨ ਹਾਸਲ ਕੀਤਾ।
ਕਲਿੰਟਨ ਨੇ ਹੌਟ ਸਪ੍ਰਿੰਗਜ਼ ਹਾਈ ਤੇ ਕਾਨੂੰਨ ਵਿੱਚ ਦਿਲਚਸਪੀ ਲੈਣੀ ਸ਼ੁਰੂ ਕੀਤੀ, ਜਦੋਂ ਉਸਨੇ ਪ੍ਰਾਚੀਨ ਰੋਮੀ ਸੈਨੇਟਰ ਕੈਟੀਲੀਨ ਦੀ ਰੱਖਿਆ ਲਈ ਆਪਣੀ ਲਾਤੀਨੀ ਕਲਾਸ ਵਿੱਚ ਬਹਿਸ ਕਰਨ ਦੀ ਚੁਣੌਤੀ ਨੂੰ ਸਵਿਕਾਰ ਕੀਤਾ ਸੀ।[4] ਇੱਕ ਸ਼ਕਤੀਸ਼ਾਲੀ ਬਚਾਓ ਪੱਖ ਤੋਂ ਬਾਅਦ ਉਸਨੇ ਜਿਸਨੇ ਆਪਣੇ "ਉਭਰਦੇ ਅਲੰਕਾਰਿਕ ਅਤੇ ਰਾਜਨੀਤਿਕ ਹੁਨਰ" ਦੀ ਵਰਤੋਂ ਕੀਤੀ। ਉਸ ਨੇ ਲਾਤੀਨੀ ਅਧਿਆਪਕ ਐਲਿਜ਼ਾਬੈਥ ਬੱਕ ਨੂੰ ਕਿਹਾ ਕਿ "ਉਸਨੇ ਅਨੁਭਵ ਕਰ ਲਿਆ ਕਿ ਇੱਕ ਦਿਨ ਉਹ ਕਾਨੂੰਨ ਦਾ ਅਧਿਐਨ ਕਰੇਗਾ।"
ਕਲਿੰਟਨ ਨੇ ਆਪਣੀ ਜ਼ਿੰਦਗੀ ਦੇ ਦੋ ਪ੍ਰਭਾਵਸ਼ਾਲੀ ਪਲਾਂ ਦੀ ਪਛਾਣ ਕੀਤੀ, ਜੋ ਦੋਵੇਂ 1963 ਵਿੱਚ ਵਾਪਰੇ ਸਨ, ਜਿਸ ਨੇ ਜਨਤਕ ਹਸਤੀ ਬਣਨ ਦੇ ਉਸ ਦੇ ਫੈਸਲੇ ਵਿੱਚ ਯੋਗਦਾਨ ਦਿੱਤਾ। ਇੱਕ ਰਾਸ਼ਟਰਪਤੀ ਜੌਨ ਐੱਫ. ਕੈਨੇਡੀ ਨਾਲ ਮੁਲਾਕਾਤ ਕਰਨ ਲਈ ਬੁਆਏ'ਜ਼ ਨੇਸ਼ਨ ਸੈਨੇਟਰ ਦੇ ਰੂਪ ਵਿੱਚ ਉਸ ਦੀ ਵ੍ਹਾਈਟ ਹਾਊਸ ਵਿੱਚ ਫੇਰੀ। ਦੂਜਾ, ਮਾਰਟਿਨ ਲੂਥਰ ਕਿੰਗ ਜੂਨੀਅਰ ਦੀ 1963 ਦੀ ਟੀਵੀ 'ਤੇ ਦੇਖੀ ਆਈ ਹੈਵ ਏ ਡਰੀਮ ਸਪੀਚ, ਜਿਸ ਨੇ ਉਸ ਨੂੰ ਬਹੁਤ ਪ੍ਰਭਾਵਿਤ ਕੀਤਾ।
ਕਾਲਜ ਅਤੇ ਲਾਅ ਸਕੂਲ ਦੇ ਸਾਲ
ਸੋਧੋਜਾਰਜਟਾਉਨ ਯੂਨੀਵਰਸਿਟੀ
ਸੋਧੋਸਕਾਲਰਸ਼ਿਪ ਦੀ ਸਹਾਇਤਾ ਨਾਲ, ਕਲਿੰਟਨ ਨੇ 1968 ਵਿੱਚ ਵਾਸ਼ਿੰਗਟਨ, ਡੀ.ਸੀ. ਦੀ ਜਾਰਜਟਾਉਨ ਯੂਨੀਵਰਸਿਟੀ ਤੋਂ ਬੈਚਲਰ ਆਫ ਸਾਇੰਸ ਦੀ ਡਿਗਰੀ ਪ੍ਰਾਪਤ ਕੀਤੀ।
ਸਾਲ 1964 ਅਤੇ 1965 ਵਿੱਚ, ਕਲਿੰਟਨ ਨੇ ਕਲਾਸ ਦੇ ਪ੍ਰਧਾਨ ਲਈ ਚੋਣਾਂ ਜਿੱਤੀਆਂ।[5] 1964 ਤੋਂ 1967 ਤੱਕ ਉਹ ਆਰਕੰਸਾ ਦੇ ਸੈਨੇਟਰ ਜੇ. ਵਿਲੀਅਮ ਫੁਲਬ੍ਰਾਈਟ ਦੇ ਦਫ਼ਤਰ ਵਿੱਚ ਕਲਰਕ ਸੀ। ਕਾਲਜ ਦੌਰਾਨ, ਉਹ ਸਹਿ-ਸੰਪਾਦਕ ਸੇਵਾ ਭਾਈਚਾਰੇ ਅਲਫ਼ਾ ਪੈਮੀ ਓਮੇਗਾ ਦੇ ਇੱਕ ਮੈਂਬਰ ਬਣਿਆ।
ਆਕਸਫੋਰਡ
ਸੋਧੋ1968 ਵਿੱਚ ਜਾਰਜਟਾਉਨ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ, ਕਲਿੰਟਨ ਨੇ ਯੂਨੀਵਰਸਿਟੀ ਕਾਲਜ, ਆਕਸਫੋਰਡ ਵਿੱਚ ਰੋਡਜ਼ ਸਕਾਲਰਸ਼ਿਪ ਜਿੱਤ ਲਈ। ਜਿੱਥੇ ਉਹ ਸ਼ੁਰੂ ਵਿੱਚ ਬੈਚਲਰ ਆਫ ਫਿਲਾਸਫੀ ਵਿੱਚ ਫ਼ਿਲਾਸਫ਼ੀ, ਰਾਜਨੀਤੀ ਅਤੇ ਅਰਥ ਸ਼ਾਸਤਰ ਪੜ੍ਹਿਆ ਸੀ ਪਰ ਫਿਰ ਬੈਚਲਰ ਆਫ ਲੈਟਰਜ਼ ਰਾਜਨੀਤੀ ਅਤੇ ਆਖਿਰਕਾਰ ਚਲਰ ਆਫ ਫਿਲਾਸਫੀ ਰਾਜਨੀਤੀ ਵਿੱਚ ਵਿਸ਼ੇ ਸਦਾ ਤਬਾਦਲਾ ਕਰਵਾ ਲਿਆ ਸੀ।[6] ਉਸ ਨੂੰ ਯੇਲ ਲਾਅ ਸਕੂਲ, ਯੇਲ ਯੂਨੀਵਰਸਿਟੀ ਵਿਖੇ ਪੜ੍ਹਨ ਦੀ ਪੇਸ਼ਕਸ਼ ਪ੍ਰਾਪਤ ਕੀਤੀ ਸੀ ਪਰ ਉਹ ਛੇਤੀ ਹੀ ਅਮਰੀਕਾ ਵਾਪਸ ਆ ਗਿਆ ਅਤੇ ਉਸਨੂੰ ਔਕਸਫੋਰਡ ਤੋਂ ਕੋਈ ਡਿਗਰੀ ਨਹੀਂ ਮਿਲੀ।
ਲਾਅ ਸਕੂਲ
ਸੋਧੋਆਕਸਫੋਰਡ ਤੋਂ ਬਾਅਦ, ਕਲਿੰਟਨ ਨੇ ਯੇਲ ਲਾਅ ਸਕੂਲ ਦੀ ਵਿੱਚ ਪੜ੍ਹਾਈ ਕੀਤੀ ਅਤੇ 1973 ਵਿੱਚ ਜੂਰੀਸ ਡਾਕਟਰ (ਜੇ.ਡੀ.) ਦੀ ਡਿਗਰੀ ਪ੍ਰਾਪਤ ਕੀਤੀ। ਯੇਲ ਲਾਅ ਲਾਇਬ੍ਰੇਰੀ ਵਿੱਚ ਉਹ ਹਿਲੇਰੀ ਰੋਧਾਮ ਨੂੰ ਮਿਲਿਆ।
ਹਵਾਲੇ
ਸੋਧੋ- ↑ 1.0 1.1 "Directory of Irish Genealogy: American Presidents with Irish Ancestors". Homepage.eircom.net. March 23, 2004. Retrieved August 30, 2011.
- ↑ https://www.biography.com/people/bill-clinton-9251236%7C[permanent dead link] accessdate=May 25, 2018}}
- ↑ https://obamawhitehouse.archives.gov/1600/presidents/williamjclinton
- ↑ https://www.huffingtonpost.com/2013/06/25/bill-clinton-facts_n_3497083.html?ncid=txtlnkushpmg00000037%7C accessdate=06/25/2013}}
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000028-QINU`"'</ref>" does not exist.
- ↑ Hoffman, Matthew (October 11, 1992). "The Bill Clinton we knew at Oxford: Apart from smoking dope (and not inhaling), what else did he learn over here? College friends share their memories with Matthew Hoffman". The Independent.
<ref>
tag defined in <references>
has no name attribute.