ਕਾਲਾ ਸਿਰ ਬੋਲੀ
ਕਾਲ਼ਾ ਸਿਰ ਬੋਲ਼ੀ(en:black-headed bunting:), (Emberiza melanocephala)ਕਾਲ਼ਾ ਸਿਰ ਬੋਲ਼ੀ ਨਿੱਕੇ ਕੱਦ ਦਾ ਇੱਕ ਅਲੋਕਾਰੀ ਵਿੱਖ ਵਾਲ਼ਾ ਪੰਛੀ ਹੈ। ਇਸਦਾ ਵਿਗਿਆਨਕ ਨਾਂਅ Emberiza Melanocephala ਹੈ, Emberiza ਪੁਰਾਤਨ ਜਰਮਨ ਭਾਸ਼ਾ ਦੇ ਸ਼ਬਦ Embritz ਤੋਂ ਤੇ Melanocephala ਯੂਨਾਨੀ ਭਾਸ਼ਾ ਦੇ Melas(ਕਾਲ਼ਾ) ਤੇ Kaphale(ਸਿਰ) ਸ਼ਬਦਾਂ ਤੋਂ ਲਿਆ ਗਿਆ ਹੈ। ਇਹ ਇੱਕ ਲੰਮਾ ਪਰਵਾਸ ਕਰਨ ਵਾਲ਼ਾ ਪੰਛੀ ਏ। ਇਸਦੇ ਪਰਵਾਸ ਦੀ ਹੁਣ ਤੱਕ ਦੀ ਵੱਧ ਤੋਂ ਵੱਧ ਦੂਰੀ 3500 ਕੋਹ (1 ਕੋਹ = 2ਕਿੱਲੋਮੀਟਰ) ਨਾਪੀ ਗਈ ਹੈ ਤੇ ਇੱਕ ਖੋਜ ਵਿੱਚ ਇਹ ਵੀ ਪਾਇਆ ਗਿਆ ਕਿ ਇਸ ਨਿੱਕੇ ਜਿਹੇ ਪੰਛੀ ਇੱਕ ਸਾਤੇ/ਹਫ਼ਤੇ ਵਿੱਚ 500 ਕੋਹ ਤੱਕ ਦਾ ਪੈਂਡਾ ਤਹਿ ਕੀਤਾ। ਇਹ ਖੁੱਲ੍ਹਿਆਂ ਖੇਤਾਂ ਤੇ ਘਾਹ ਦੇ ਮੈਦਾਨਾਂ ਵਿੱਚ ਬਸਰਦਾ ਏ। ਇਸਦਾ ਪਰਸੂਤ ਦਾ ਇਲਾਕਾ ਦੱਖਣੀ-ਚੜ੍ਹਦਾ ਯੂਰਪ ਤੇ ਕੇਂਦਰੀ ਏਸ਼ੀਆ ਹੈ। ਇਹ ਆਪਣਾ ਸਿਆਲ ਦਾ ਵੇਲਾ ਭਾਰਤ ਵਿੱਚ ਬਿਤਾਉਂਦਾ ਹੈ, ਖ਼ਾਸ ਕਰਕੇ ਭਾਰਤ ਦੇ ਲਹਿੰਦੇ ਤੇ ਪਹਾੜ ਵਾਲ਼ੇ ਪਾਸੇ। ਸਿਆਲ ਵਿੱਚ ਇਹ ਜਪਾਨ ਦੀ ਚੜ੍ਹਦੀ ਬਾਹੀ, ਚੀਨ, ਹਾਂਗ-ਕਾਂਗ, ਥਾਈਲੈਂਡ, ਲਾਓਸ, ਦੱਖਣੀ-ਕੋਰੀਆ ਤੇ ਮਲੇਸ਼ੀਆ ਦੇ ਕੁਝ ਮੈਦਾਨੀ ਇਲਾਕਿਆਂ ਵਿੱਚ ਵੀ ਮਿਲ ਜਾਂਦਾ ਹੈ।
ਕਾਲਾ ਸਿਰ ਬੋਲੀ | |
---|---|
ਨਰ (ਗ੍ਰੀਕ ਵਿਖੇ ) | |
Scientific classification | |
Kingdom: | |
Phylum: | |
Class: | |
Order: | |
Family: | |
Genus: | |
Species: | E. melanocephala
|
Binomial name | |
Emberiza melanocephala Scopoli, 1769
| |
Breeding and winter distribution ranges of Black-headed and Red-headed Bunting | |
Synonyms | |
Granativora melanocephala |
ਜਾਣ ਪਛਾਣ
ਸੋਧੋਇਸਦੀ ਲੰਮਾਈ 16 ਤੋਂ 18 ਸੈਮੀ, ਵਜ਼ਨ 24-33 ਗ੍ਰਾਮ ਅਤੇ ਨਰ ਦੇ ਪਰਾਂ ਫੈਲਾਅ 89 ਤੋਂ 102 ਸੈਮੀ ਤੇ ਮਾਦਾ ਦੇ ਪਰਾਂ ਦਾ ਫੈਲਾਅ 82 ਤੋਂ 94 ਸੈਮੀ ਹੁੰਦਾ ਏ।[2] ਨਰ ਦਾ ਸਿਰ ਕਾਲ਼ਾ, ਪੂੰਝੇ ਤੇ ਪਰਾਂ ਦਾ ਰੰਗ ਫਿੱਕਾ ਕਾਲ਼ਾ ਹੁੰਦਾ ਹੈ ਜਿਹਨਾਂ 'ਤੇ ਚਿੱਟੀਆਂ ਧਾਰੀਆਂ ਬਣੀਆਂ ਹੁੰਦੀਆਂ ਹਨ। ਨਰ ਦਾ ਬਾਕੀ ਸਰੀਰ ਗਾੜੀਓਂ ਖੱਟਾ ਤੇ ਮਗਰੋਂ ਲਾਲ ਹੁੰਦਾ ਏ। ਮਾਦਾ ਨਰ ਵਾਂਙੂੰ ਰੰਗਦਾਰ ਨਹੀਂ ਹੁੰਦੀ ਸਗੋਂ ਆਮ ਘਰੇਲੂ ਚਿੜੀਆਂ ਵਾਂਙੂੰ ਹੀ ਵਿਖਾਈ ਦਿੰਦੀ ਹੈ। ਨਰ ਤੇ ਮਾਦਾ ਦੋਵਾਂ ਦੀਆਂ ਅੱਖਾਂ ਭੂਰੀਆਂ ਤੇ ਚੁੰਝ ਸਲੇਟੀ ਰੰਗ ਦੀ ਗੋਲ ਤਿੱਖੀ ਹੁੰਦੀ ਹੈ।
ਜਵਾਨ ਹੁੰਦੇ ਨਰ ਥੋੜਾ-ਥੋੜਾ ਮਾਦਾ ਨਾਲ ਮੇਲ਼ ਖਾਂਦੇ ਹਨ। ਇਨ੍ਹਾਂ ਦਾ ਰੰਗ ਵੱਡੇ ਨਰਾਂ ਦੇ ਮੁਕਾਬਲੇ ਫਿੱਕਾ ਹੁੰਦਾ ਹੈ।
ਖ਼ੁਰਾਕ
ਸੋਧੋਇਸਦੀ ਖ਼ੁਰਾਕ ਫ਼ਸਲਾਂ ਦੇ ਦਾਣੇ, ਘਾਹ ਦੇ ਬੀਅ, ਭੂੰਡੀਆਂ, ਭੂੰਡ, ਟਿੱਡੇ-ਟਿੱਡੀਆਂ ਤੇ ਲਾਰਵੇ ਹੁੰਦੇ ਹਨ।
ਪਰਸੂਤ
ਸੋਧੋਇਸਦਾ ਪਰਸੂਤ ਵੇਲਾ ਗਰਮੀਆਂ ਦੀ ਰੁੱਤੇ ਜੇਠ ਦਾ ਮਹੀਨਾ ਹੈ। ਇਹ ਆਵਦਾ ਆਲ੍ਹਣਾ ਭੁੰਜੇ ਜਾਂ ਭੌਂ ਤੋਂ ਵੱਧ ਤੋਂ ਵੱਧ 1 ਮੀਟਰ ਉੱਚਾ ਕਿਸੇ ਝਾੜ 'ਤੇ ਬਣਾਉਂਦੀ ਹੈ। ਇਹ ਆਪਣਾ ਆਲ੍ਹਣਾ ਘਾਹ ਤੇ ਵਾਲਾਂ ਤੋਂ ਬਣਾਉਂਦੀ ਹੈ, ਕਈ ਵੇਰਾਂ ਆਲ੍ਹਣੇ ਨੂੰ ਸਜਾਉਣ ਦੀ ਮਾਰੀ ਇਹ ਆਲ੍ਹਣੇ ਵਿੱਚ ਫੁੱਲਾਂ ਦੀਆਂ ਡੋਡੀਆਂ ਤੇ ਭੇਡਾਂ ਦੀ ਉੱਨ ਵੀ ਰੱਖਦੀ ਹੈ। ਮਾਦਾ ਇੱਕ ਵੇਰਾਂ 3 ਤੋਂ 5 ਆਂਡੇ ਦੇਂਦੀ ਹੈ ਤੇ ਆਂਡਿਆਂ 'ਤੇ 13 ਦਿਨ ਬਹਿਣ ਮਗਰੋਂ ਬੋਟ ਨਿਕਲਦੇ ਹਨ। ਬੋਟਾਂ ਨੂੰ ਖ਼ੁਰਾਕ ਵਜੋਂ ਕੀਟ ਹੀ ਖਵਾਏ ਜਾਂਦੇ ਹਨ ਪਰ ਜੇਕਰ ਕੀਟ ਨਾ ਮਿਲ ਸਕਣ ਤਾਂ ਬੀਅ ਵੀ ਖਵਾਏ ਜਾ ਸਕਦੇ ਹਨ। ਬੋਟ 10 ਦਿਨਾਂ ਦੀ ਉਮਰੇ ਉਡਾਰੀ ਲਾ ਜਾਂਦੇ ਹਨ।[3]
ਹਵਾਲੇ
ਸੋਧੋ- ↑ BirdLife International (2012). "Emberiza melanocephala". IUCN Red List of Threatened Species. Version 2013.2. International Union for Conservation of Nature. Retrieved 26 ਨਵੰਬਰ 2013.
{{cite web}}
: Invalid|ref=harv
(help) - ↑ "Black Headed Bunting". Archived from the original on 24 ਅਪ੍ਰੈਲ 2017.
{{cite web}}
: Check date values in:|archive-date=
(help); Unknown parameter|dead-url=
ignored (|url-status=
suggested) (help) - ↑ "Black Headed Bunting".