ਕਿਸ਼ਵਰ ਨਾਹਿਦ
ਕਿਸ਼ਵਰ ਨਾਹਿਦ (Urdu: کشور ناہید) (ਜਨਮ 1940) ਪਾਕਿਸਤਾਨ ਦੀ ਇੱਕ ਨਾਰੀਵਾਦੀ ਉਰਦੂ ਸ਼ਾਇਰਾ ਹੈ। ਉਹ ਪਾਕਿਸਤਾਨ ਨੈਸ਼ਨਲ ਕੌਂਸਲ ਆਫ਼ ਆਰਟਸ ਦੇ ਡਾਇਰੈਕਟਰ ਜਨਰਲ ਦੇ ਅਹੁਦੇ ਤੇ ਕੰਮ ਕਰਦੀ ਰਹੀ ਹੈ। ਉਸਨੂੰ ਉਰਦੂ ਅਦਬ ਦੀ ਸੇਵਾ ਲਈ ਸਿਤਾਰਾ-ਏ-ਇਮਤਿਆਜ਼ ਸਮੇਤ ਕਈ ਸਾਹਿਤਕ ਇਨਾਮ ਮਿਲ ਚੁੱਕੇ ਹਨ।[1]
ਕਿਸ਼ਵਰ ਨਾਹਿਦ کشور ناہید | |
---|---|
ਤਸਵੀਰ:K i sh wr.jpg | |
ਜਨਮ | ਕਿਸ਼ਵਰ ਨਾਹਿਦ 1940 ਬੁਲੰਦ ਸ਼ਹਿਰ, ਬਰਤਾਨਵੀ ਹਿੰਦ |
ਰਾਸ਼ਟਰੀਅਤਾ | ਪਾਕਿਸਤਾਨੀ |
ਪੇਸ਼ਾ | ਸ਼ਾਇਰਾ |
ਮੁੱਢਲਾ ਜੀਵਨ
ਸੋਧੋਕਿਸ਼ਵਰ ਨਾਹਿਦ 1940 ਵਿੱਚ ਬੁਲੰਦ ਸ਼ਹਿਰ, (ਹਿੰਦੁਸਤਾਨ) ਦੇ ਇੱਕ ਰੂੜੀਵਾਦੀ ਸੱਯਦ ਘਰਾਣੇ ਵਿੱਚ ਪੈਦਾ ਹੋਈ ਸੀ।[1] ਉਹ ਆਪਣੇ ਪਰਿਵਾਰ ਨਾਲ 1949 ਵਿਚ ਵੰਡ ਤੋਂ ਬਾਅਦ ਲਹੌਰ, ਪਾਕਿਸਤਾਨ ਚਲੀ ਗਈ।[2] ਕਿਸ਼ਵਰ ਭਾਰਤ ਦੀ ਵੰਡ ਨਾਲ ਜੁੜੀ ਹਿੰਸਾ (ਬਲਾਤਕਾਰ ਅਤੇ ਔਰਤਾਂ ਨੂੰ ਅਗਵਾ ਕਰਨ ਸਮੇਤ) ਦੀ ਗਵਾਹ ਸੀ।[3] ਉਸ ਸਮੇਂ ਦੇ ਖੂਨ-ਖਰਾਬੇ ਨੇ ਉਸ ਦੀ ਕੋਮਲ ਉਮਰ ਵਿਚ ਅਮਿੱਟ ਛਾਪ ਛੱਡੀ। [4] ਇੱਕ ਛੋਟੀ ਕੁੜੀ ਦੇ ਰੂਪ ਵਿੱਚ, ਕਿਸ਼ਵਰ ਉਨ੍ਹਾਂ ਕੁੜੀਆਂ ਤੋਂ ਪ੍ਰੇਰਿਤ ਸੀ ਜੋ ਉਸ ਸਮੇਂ ਵਿੱਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਜਾਣ ਲੱਗੀਆਂ ਸਨ।
ਉਸਨੇ ਉਰਦੂ ਵਿੱਚ ਅਦੀਬ ਫਾਜ਼ਿਲ ਦੀ ਡਿਗਰੀ ਪੂਰੀ ਕੀਤੀ ਅਤੇ ਫ਼ਾਰਸੀ ਭਾਸ਼ਾ ਵੀ ਸਿੱਖੀ। ਉਹ ਆਪਣੀ ਅੱਲ੍ਹੜ ਉਮਰ ਵਿੱਚ ਹੀ ਇੱਕ ਹੁਸ਼ਿਆਰ ਪਾਠਕ ਬਣ ਗਈ ਸੀ ਅਤੇ ਉਹ ਸਭ ਕੁਝ ਪੜ੍ਹਦੀ ਸੀ ਜਿਸਨੂੰ ਉਸਨੇ ਦੇਖਿਆ - ਦੋਸਤੋਵਸਕੀ ਦੀਆਂ ਰਚਨਾਵਾਂ ਤੋਂ ਲੈ ਕੇ ਨੇਵਲ ਕਿਸ਼ੋਰ ਪ੍ਰੈਸ ਦੁਆਰਾ ਪ੍ਰਕਾਸ਼ਿਤ ਅੰਗਰੇਜ਼ੀ ਡਿਕਸ਼ਨਰੀ ਤੱਕ।
ਉਸਨੇ ਸਿੱਖਿਆ ਪ੍ਰਾਪਤ ਕਰਨ ਲਈ ਸੰਘਰਸ਼ ਕੀਤਾ ਅਤੇ ਲੜਿਆ, ਜਦੋਂ ਔਰਤਾਂ ਨੂੰ ਸਕੂਲ ਜਾਣ ਦੀ ਇਜਾਜ਼ਤ ਨਹੀਂ ਸੀ।[1] ਉਸਨੇ ਘਰ ਵਿੱਚ ਪੜ੍ਹਾਈ ਕੀਤੀ ਅਤੇ ਪੱਤਰ ਵਿਹਾਰ ਕੋਰਸਾਂ ਦੁਆਰਾ ਇੱਕ ਹਾਈ ਸਕੂਲ ਡਿਪਲੋਮਾ ਪ੍ਰਾਪਤ ਕੀਤਾ। ਮੈਟ੍ਰਿਕ ਤੋਂ ਬਾਅਦ, ਉਸ ਨੂੰ ਕਾਲਜ ਵਿੱਚ ਦਾਖਲਾ ਲੈਣ ਲਈ ਪਰਿਵਾਰ ਦਾ ਬਹੁਤ ਵਿਰੋਧ ਹੋਇਆ ਪਰ ਉਸਦੇ ਭਰਾ, ਸਈਅਦ ਇਫਤਿਖਾਰ ਜ਼ੈਦੀ ਨੇ ਉਸਦੀ ਟਿਊਸ਼ਨ ਦਾ ਖਰਚਾ ਚੁਕਾਇਆ ਅਤੇ ਉਸਦੀ ਰਸਮੀ ਸਿੱਖਿਆ ਜਾਰੀ ਰੱਖਣ ਵਿੱਚ ਉਸਦੀ ਮਦਦ ਕੀਤੀ।[5] ਪਾਕਿਸਤਾਨ ਵਿੱਚ ਉਸਨੇ 1959 ਵਿੱਚ ਬੈਚਲਰ ਆਫ਼ ਆਰਟਸ ਅਤੇ 1961 ਵਿੱਚ ਪੰਜਾਬ ਯੂਨੀਵਰਸਿਟੀ, ਲਹੌਰ ਤੋਂ ਅਰਥਸ਼ਾਸਤਰ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ। ਕਿਸ਼ਵਰ ਨੇ ਆਪਣੇ ਦੋਸਤ ਅਤੇ ਕਵੀ ਯੂਸਫ ਕਾਮਰਾਨ ਨਾਲ ਵਿਆਹ ਕੀਤਾ ਅਤੇ ਉਹਨਾਂ ਦੇ ਦੋ ਪੁੱਤਰ ਹਨ। ਆਪਣੇ ਪਤੀ ਦੀ ਮੌਤ ਤੋਂ ਬਾਅਦ, ਉਸਨੇ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨ ਅਤੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਕੰਮ ਕੀਤਾ। [5][2]
ਲਿਖਤਾਂ
ਸੋਧੋ- ਬਾਕੀ ਮਾਨਦਾ ਖ਼ਾਬ
- ਔਰਤ ਜ਼ਬਾਨ-ਏ-ਖ਼ਲਕ ਸੇ ਜ਼ਬਾਨ-ਏ-ਹਾਲ ਤੱਕ
- ਔਰਤ ਖ਼ਾਬ ਔਰ ਖ਼ਾਕ ਕੇ ਦਰਮਿਆਨ
- ਖ਼ਵਾਤੀਨ ਅਫ਼ਸਾਨਾ ਨਿਗਾਰ 1930 ਸੇ 1990ਤੱਕ
- ਜ਼ੈਤੂਨ
- ਆ ਜਾਓ ਅਫ਼ਰੀਕਾ
- ਬੁਰੀ ਔਰਤ ਕੀ ਕਥਾ
- ਬੁਰੀ ਔਰਤ ਕੇ ਖ਼ਤੂਤ: ਨਾ ਜ਼ਾਈਦਾ ਬੇਟੀ ਕੇ ਨਾਮ
- ਸਿਆਹ ਹਾਸ਼ੀਏ ਮੇਂ ਗੁਲਾਬੀ ਰੰਗ
- ਬੇਨਾਮ ਮੁਸਾਫ਼ਤ
- ਲਬ ਗੋਇਆ
- ਖ਼ਿਆਲੀ ਸ਼ਖ਼ਸ ਸੇ ਮੁਕਾਬਲਾ
- ਮੈਂ ਪਹਿਲੇ ਜਨਮ ਮੇਂ ਰਾਤ ਥੀ
- ਸੋਖ਼ਤਾ ਸਾਮਾਨੀ-ਏ- ਦਿਲ
- ਕਲੀਆਤ ਦੁਸ਼ਿਤ-ਏ-ਕੈਸ਼ ਮੇਂ ਲੀਲੀ
- ਲੀਲੀ ਖ਼ਾਲਿਦ
- ਵਰਕ ਵਰਕ ਆਈਨਾ
- ਸ਼ਨਾਸਾਈਆਂ ਰੁਸਵਾਈਆਂ
- ਵਹਿਸ਼ਤ ਔਰ ਬਾਰੂਦ ਮੇਂ ਲਿਪਟੀ
- ਹੋਈ ਸ਼ਾਇਰੀ (ਜ਼ੇਰ-ਏ-ਤਬਾ)
ਹਵਾਲੇ
ਸੋਧੋ- ↑ 1.0 1.1 1.2 "Kishwar Naheed". Poetry Translation.Org. Archived from the original on 2014-07-27. Retrieved 2012-09-26.
{{cite web}}
: Unknown parameter|dead-url=
ignored (|url-status=
suggested) (help) ਹਵਾਲੇ ਵਿੱਚ ਗ਼ਲਤੀ:Invalid<ref>
tag; name "poetry" defined multiple times with different content - ↑ 2.0 2.1 "I BELIEVE IN HUMANISTIC PHILOSOPHY (scroll down to Kishwar Naheed profile)". Uddari.WordPress.com. Retrieved 2 June 2019.
- ↑ "Profile of Kishwar Naheed (poet) - Pakistan". Poetry International website (in ਅੰਗਰੇਜ਼ੀ). Retrieved 2 June 2019.
- ↑ Mahwash, Shoaib (2009). "Vocabulary of Resistance: A Conversation with Kishwar Naheed". Pakistaniaat: A Journal of Pakistan Studies. 1 (2): 1.
- ↑ 5.0 5.1 Khalique, Harris (2015-06-18). "An interview with feminist poet Kishwar Naheed". Herald Magazine (in ਅੰਗਰੇਜ਼ੀ). Retrieved 2 June 2019.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |