ਕੋਟਲਾ ਮੇਹਰ ਸਿੰਘ ਵਾਲਾ

ਮੋਗੇ ਜ਼ਿਲ੍ਹੇ ਦਾ ਪਿੰਡ

ਮੇਹਰ ਸਿੰਘ ਵਾਲਾ ਪੰਜਾਬ ਰਾਜ ਦੇ ਮਾਲਵਾ ਖੇਤਰ ਦਾ ਇੱਕ ਪਿੰਡ ਹੈ। ਇਹ ਮੋਗਾ ਜ਼ਿਲ੍ਹਾ 'ਚ ਮੋਗਾ-ਕੋਟਕਪੂਰਾ ਮਾਰਗ ਤੋਂ ਥੋੜਾ ਹੱਟਵਾਂ ਸਥਿਤ ਹੈ। ਇਹ ਮੋਗਾ ਤੋਂ ਲਗਪੱਗ 30 ਕਿਲੋਮੀਟਰ ਦੂਰ ਹੈ। ਪਿੰਡ ਨੂੰ ਪੰਜ ਪੱਟੀਆਂ ਵਿੱੱਚ ਵੰਡਿਆ ਗਿਆ ਹੈ। ਵਿਸਾਵਾ ਪੱਟੀ,ਵੱਡੀ ਪੱਟੀ ਛੋਟੀ ਪੱਟੀ, ਸੁਹੇਲ ਪੱਟੀ ਬਾਬੇ ਕੀ ਪੱਟੀ ਆਦਿ। ਪਿੰਡ ਦੇ ਲੋਕ ਵੱਖ-ਵੱਖ ਧਰਮਾਂ ਨਾਲ ਸਬੰਧਿਤ ਹਨ। ਬਹੁਤੇ ਬਰਾੜ ਗੋਤ ਦੇ ਸਿੱਖ ਹਨ। ਪਿੰਡ ਵਿੱਚ ਸ਼ੁੱਧ ਪਾਣੀ ਸਪਲਾਈ ਪਿੰਡ ਵਿੱੱਚ ਦੋ ਵਾਟਰ ਵਰਕਸ ਕਰਦੇ ਹਨ। ਪਿੰਡ ਦੀਆਂ ਗਲੀਆਂ ਕੰਕਰੀਟ ਦੀਆਂ ਬਣੀਆਂ ਹਨ।

ਕੋਟਲਾ ਮੇਹਰ ਸਿੰਘ ਵਾਲਾ
ਪਿੰਡ
ਦੇਸ਼ India
Stateਪੰਜਾਬ
Districtਮੋਗਾ
ਬਾਨੀਮੇਹਰ ਸਿੰਘ
ਆਬਾਦੀ
 (2011)
 • ਕੁੱਲ2,689
Languages
 • Officialਪੰਜਾਬ
ਸਮਾਂ ਖੇਤਰਯੂਟੀਸੀ+5:30 (IST)
PIN
142038
Telephone code01636
ਵਾਹਨ ਰਜਿਸਟ੍ਰੇਸ਼ਨPB29
Sex ratio1000:918 /
ਸਾਖਰਤਾ70%
ਲੋਕ ਸਭਾ ਹਲਕਾਫਰੀਦਕੋਟ
ਵਿਧਾਨ ਸਭਾ ਹਲਕਾਬਾਘਾ ਪੁਰਾਣਾ
ਬੈਂਕਓਰੀਐਂਟਲ ਬੈਂਕ ਆਫ਼ ਕਾਮਰਸ
IFSC CodeORBC0101747
Websitekotlamswala.com

ਇਤਿਹਾਸ

ਸੋਧੋ

ਪਿੰਡ ਦਾ ਪਿਛੋਕੜ ਬਰਾੜ ਜੱਟਾਂ ਦਾ ਹੈ। ਕੋਟਲਾ ਮੇਹਰ ਸਿੰਘ ਵਾਲਾ ਦਾ ਸਾਖਰਤਾ ਦਰ 70% ਹੈ।ਇਹ ਪਿੰਡ ਲਗਭਗ 500 ਸਾਲ ਪੁਰਾਣਾ ਹੈ ਅਤੇ ਇਸ ਪਿੰਡ ਦੇ ਬਾਨੀ ਮੇਹਰ ਸਿੰਘ ਸਨ।