ਨਾਵਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ added Category:ਨਾਵਲ using HotCat
ਛੋ clean up ਦੀ ਵਰਤੋਂ ਨਾਲ AWB
ਲਾਈਨ 2:
 
==ਜਾਣ ਪਛਾਣ==
ਪੰਜਾਬੀ ਵਿੱਚ ਨਾਵਲ ਸ਼ਬਦ ਸਿਧਾ ਅੰਗਰੇਜ਼ੀ ਸ਼ਬਦ Novel ਤੋਂ ਆਇਆ ਹੈ।<ref>{{cite book| title=ਸਾਹਿੱਤ ਦੇ ਰੂਪ| publisher=ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ| author=ਡਾ. ਰਤਨ ਸਿੰਘ ਜੱਗੀ| pages=11| isbn=81-7380-484-2}}</ref> ਅਰਨੈਸਟ ਏ ਬੇਕਰ ਨੇ ਨਾਵਲ ਦੀ ਪਰਿਭਾਸ਼ਾ ਦਿੰਦੇ ਹੋਏ ਉਸਨੂੰ ਗਦਬੱਧ ਕਥਾਨਕ ਦੇ ਮਾਧਿਅਮ ਦੁਆਰਾ ਜੀਵਨ ਅਤੇ ਸਮਾਜ ਦੀ ਵਿਆਖਿਆ ਦਾ ਸਰਬੋਤਮ ਸਾਧਨ ਦੱਸਿਆ ਹੈ। ਇੰਜ ਤਾਂ ਵਿਸ਼ਵ ਸਾਹਿਤ ਦਾ ਅਰੰਭ ਹੀ ਸ਼ਾਇਦ ਕਹਾਣੀਆਂ ਨਾਲ ਹੋਇਆ ਅਤੇ ਉਹ ਮਹਾਂਕਾਵਾਂ ਦੇ ਯੁੱਗ ਤੋਂ ਅੱਜ ਤੱਕ ਦੇ ਸਾਹਿਤ ਦੀ ਰੀੜ ਰਹੀਆਂ ਹਨ, ਫਿਰ ਵੀ ਨਾਵਲ ਨੂੰ ਆਧੁਨਿਕ ਯੁੱਗ ਦੀ ਦੇਣ ਕਹਿਣਾ ਵਧੇਰੇ ਢੁਕਵਾਂ ਹੋਵੇਗਾ। ਸਾਹਿਤ ਵਿੱਚ ਗਦ ਦਾ ਪ੍ਰਯੋਗ ਜੀਵਨ ਦੇ ਯਥਾਰਥ ਚਿਤਰਣ ਦਾ ਲਖਾਇਕ ਹੈ। ਸਧਾਰਣਸਧਾਰਨ ਬੋਲ-ਚਾਲ ਦੀ ਭਾਸ਼ਾ ਦੁਆਰਾ ਲੇਖਕ ਲਈ ਆਪਣੇ ਪਾਤਰਾਂ, ਉਹਨਾਂ ਦੀਆਂ ਸਮਸਿਆਵਾਂ ਅਤੇ ਉਹਨਾਂ ਦੇ ਜੀਵਨ ਦੀ ਵਿਆਪਕ ਪਿੱਠਭੂਮੀ ਨਾਲ ਪ੍ਰਤੱਖ ਸੰਬੰਧ ਸਥਾਪਤ ਕਰਨਾ ਆਸਾਨ ਹੋ ਗਿਆ ਹੈ।
 
ਨਾਵਲ ਇਤਾਲਵੀ ਸ਼ਬਦ 'novella' ਤੋਂ ਨਿਕਲਿਆ ਹੈ ਤੇ ਇਤਾਲਵੀ ਜਬਾਨ ਵਿੱਚ ਇਸ ਤੋਂ ਇਹ ਭਾਵ ਲਿਆ ਜਾਂਦਾ ਹੈ ਕਿ ਨਾਵਲ ਇੱਕ ਪ੍ਰਕਾਰ ਦੀ ਕਥਾ,ਵਾਰਤਾ,ਗੱਲਬਾਤ ਜਾਂ ਬਿਆਨ ਹੈ ਜਿਸ ਵਿੱਚ ਕਿ ਜੀਵਨ ਵਿੱਚੋਂ ਪਾਤਰ ਲੈ ਕੇ ਉਹਨਾਂ ਦੇ ਕਰਮ ਬਾਰੇ ਸਮਾਜਕ ਦ੍ਰਿਸ਼ਟੀਕੋਣ ਤੋਂ ਟਿੱਪਣੀ ਕੀਤੀ ਜਾਵੇ ਇਤਾਲਵੀ ਜ਼ਬਾਨ ਵਿੱਚ ' Novella' ਦੀ ਸਾਰਿਆਂ ਤੋ ਚੰਗੀ ਮਿਸ਼ਾਲ ਡੀਕੈਮਰੋਂ ਜਿਸ ਦੇ ਲੇਖਕ Baccacio ਸੀ ਮੰਨੀ ਗਈ ਹੈ ਤੇ ਦੁਨੀਆਂਦੁਨੀਆ ਦੇ ਪ੍ਰਸਿੱਧ ਲਿਖਾਰੀਆਂ ਨੇ ਇਸ ਦੀ ਸਮੱਗਰੀ ਨੂੰ ਸਾਹਿਤ ਰਚਨਾ ਲਈ ਵਰਤਿਆ ਹੈ।1<ref>ਸਾਹਿਤ ਸਿਧਾਂਤ (ਸੁਰਿੰਦਰ ਸਿੰਘ ਨਰੂਲਾ) ਸੰਪਾ: ਟੀ. ਆਰ ਵਿਨੋਦ, 1978(ਲਾਹੋਰ ਬੁੱਕ ਸ਼ਾਪ, ਘੰਟਾ ਘਰ ਲੁਧਿਆਣਾ।</ref>
ਡਾਃ ਆਹੂਜਾ ਦੇ ਸ਼ਬਦਾਂ ਵਿੱਚ "ਨਾਵਲ ਸਾਧਾਰਣ ਜੀਵਨ ਦਾ ਇੱਕ ਕਲਪਤ ਚਿੱਤਰ ਹੈ।
ਹਰ ਸਾਹਿਤਕ ਰਚਨਾ ਵਾਂਗ ਨਾਵਲ ਦਾ ਵੀ ਕੋਈ ਨਾ ਕੋਈ ਵਿਸ਼ਾ ਜਾਂ ਸਮੱਸਿਆ ਹੁੰਦੀਹੈ ਜਸਿ ਦਾ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਸਾਡੇ ਜੀਵਨ ਨਾਲ ਸੰਬੰਧ ਹੁੰਦਾ ਹੈ।2<ref>ਪਿੰਗਲ ਤੇ ਸਾਹਿਤ ਦੇ ਰੂਪ ਪ੍ਰੋ: ਡੀ. ਆਰ. ਸੁਦੇੜਾ(ਕੇ ਲਾਲ ਐਂਡ ਕੰਪਨੀ) ਪੰਨਾ ਨੰ:81।</ref>
 
== ਵਿਸ਼ਾ-ਵਸਤੂ==
ਨਾਵਲ ਵਿੱਚ ਵਿਸ਼ਾ ਅਤੇ ਰੂਪ ਦੀ ਸੰਬਾਦਕਤਾ ਬਾਰੇ ਜ਼ਿਕਰ ਕਰਦਾ ਹੋਇਆ ਪ੍ਰੋ : ਤਸਲੀਮ ਬਿਲਕੁਲ ਠੀਕ. ਕਹਿੰਦਾ ਹੈ ਕਿ ਕੋਈ ਨਾਵਲਕਾਰ ਜਦੋਜਦੋਂ ਆਪਣੇ ਵਿਸ਼ੇ ਦੀ ਸੇਧ ਨੂੰ ਛੱਡ ਕੇ ਲਾਂਭੇ ਚਲਾ ਜਾਂਦਾ ਹੈ ਤਾਂ ਨਾਵਲ ਦੇ ਰੂਪ ਨੂੰ ਨੁਕਸਾਨ ਪਹੁੰਚਦਾ ਹੈ।
ਪਰਸੀ ਲੱਬਕ ਨਾਵਲੀ ਰੂਪ ਦੇ ਦੋ ਪੱਖਾਂ ਵੱਲ ਵਧੇਰੇ ਧਿਆਨ ਦਿੰਦਾ ਹੈ ਇੱਕ ਹੈ ਦ੍ਰਿਸ਼ਸੂਚਕ ਅਤੇ ਦੂਸਰਾ ਹੈ ਮਹਾਂਦ੍ਰਿਸ਼ਸੂਚਕ।
 
ਲਾਈਨ 16:
 
==ਨਾਵਲ ਅਤੇ ਯਥਾਰਥ==
ਯਥਾਰਥ ਤੇ ਜੋਰ ਦਾ ਇੱਕ ਹੋਰ ਨਤੀਜਾ ਇਹ ਹੋਇਆ ਕਿ ਕਥਾ ਸਾਹਿਤ ਦੇ ਪਰਾਪ੍ਰਕਿਰਤਕ ਅਤੇ ਅਲੌਕਿਕ ਤੱਤ, ਜੋ ਪ੍ਰਾਚੀਨ ਮਹਾਂਕਾਵਾਂ ਦਾ ਵਿਸ਼ੇਸ਼ ਅੰਗ ਸਨ, ਪੂਰੀ ਤਰ੍ਹਾਂ ਲੁਪਤ ਹੋ ਗਏ। ਕਥਾਕਾਰ ਦੀ ਕਲਪਨਾ ਹੁਣ ਮੂਲੋਂ ਮੁਕਤ ਨਾ ਰਹਿ ਗਈ। ਮਨਚਾਹੀਆਂ ਉਡਾਰੀਆਂ ਲਾਉਣਾ ਕਲਪਨਾ ਲਈ ਅਸੰਭਵ ਹੋ ਗਿਆ। ਨਾਵਲ ਦਾ ਉਦਭਵ ਅਤੇ ਵਿਕਾਸ ਵਿਗਿਆਨ ਦੀ ਤਰੱਕੀ ਦੇ ਨਾਲ ਹੋਇਆ। ਇੱਕ ਤਰਫ ਜਿੱਥੇ ਵਿਗਿਆਨ ਨੇ ਵਿਅਕਤੀ ਅਤੇ ਸਮਾਜ ਨੂੰ ਆਮ ਧਰਾਤਲ ਤੋਂ ਦੇਖਣ ਅਤੇ ਚਿਤਰਣ ਲਈ ਪਰੇਰਿਆ ਉਥੇ ਹੀ ਦੂਜੇ ਪਾਸੇ ਉਸਨੇ ਜੀਵਨ ਦੀਆਂ ਸਮਸਿਆਵਾਂ ਦੇ ਪ੍ਰਤੀ ਇੱਕ ਨਵੇਂ ਦ੍ਰਿਸ਼ਟੀਕੋਣ ਵੱਲ ਵੀ ਸੰਕੇਤ ਕੀਤਾ। ਇਹ ਦ੍ਰਿਸ਼ਟੀਕੋਣ ਮੁੱਖ ਤੌਰ 'ਤੇ ਬੌਧਿਕ ਸੀ। ਨਾਵਲਕਾਰ ਦੇ ਉੱਤੇ ਕੁੱਝ ਨਵੀਆਂ ਜ਼ਿੰਮੇਵਾਰੀਆਂ ਆ ਪਈਆਂ ਸਨ। ਹੁਣ ਉਸ ਦੀ ਸਾਧਨਾ ਕਲਾ ਦੀਆਂ ਸਮਸਿਆਵਾਂ ਤੱਕ ਹੀ ਸੀਮਿਤ ਨਾ ਰਹਿਕੇ ਵਿਆਪਕ ਸਾਮਾਜਕਸਮਾਜਕ ਚੇਤਨਾ ਦੀ ਹਾਣੀ ਹੋਣਾ ਲੋੜੀਂਦੀ ਸੀ। ਸਚਮੁਚ ਆਧੁਨਿਕ ਨਾਵਲ ਸਾਮਾਜਕਸਮਾਜਕ ਚੇਤਨਾ ਦੇ ਵਿਕਾਸ ਦਾ ਕਲਾਤਮਕ ਪਰਕਾਸ਼ਨ ਹੈ। ਜੀਵਨ ਦਾ ਜਿੰਨਾ ਵਿਆਪਕ ਅਤੇ ਸਰਬੰਗੀ ਚਿੱਤਰ ਨਾਵਲ ਵਿੱਚ ਮਿਲਦਾ ਹੈ ਓਨਾ ਸਾਹਿਤ ਦੇ ਹੋਰ ਕਿਸੇ ਵੀ ਰੂਪ ਵਿੱਚ ਨਹੀਂ। ਨਾਵਲ ਦੀ ਸੰਰਚਨਾ ਦੀ ਚਰਚਾ ਕਰਦੇ ਹੋਏ [[ਮਿਲਾਨ ਕੁੰਦਰਾ]] ਨੇ ਲਿਖਿਆ ਹੈ: "ਨਾਵਲ ਯਥਾਰਥ ਦਾ ਨਹੀਂ ਅਸਤਿਤਵ ਦੀ ਘੋਖ ਕਰਦਾ ਹੈ। ਅਸਤੀਤਵ ਘਟਿਤ ਦਾ ਨਹੀਂ ਹੁੰਦਾ, ਉਹ ਮਾਨਵੀ ਸੰਭਾਵਨਾਵਾਂ ਦਾ ਆਭਾਸ ਹੈ, ਜੋ ਮਨੁੱਖ ਹੋ ਸਕਦਾ ਹੈ, ਜਿਸਦੇ ਲਈ ਉਹ ਸਮਰੱਥ ਹੈ। ਨਾਵਲਕਾਰ ਖੋਜ ਦੇ ਜਰੀਏ ਮਾਨਵੀ ਸੰਭਾਵਨਾਵਾਂ ਦੇ ਅਸਤਿਤਵ ਦਾ ਨਕਸ਼ਾ ਉਲੀਕਦਾ ਹੈ। ਚਰਿੱਤਰ ਅਤੇ ਦੁਨੀਆਂਦੁਨੀਆ ਸੰਭਾਵਨਾਵਾਂ ਦੁਆਰਾ ਜਾਣੀ ਜਾਂਦੀ ਹੈ।"<ref>[http://www.hindisamay.com/contentDetail.aspx?id=2442&pageno=1 विनोदकुमार शुक्ल के उपन्यासों का समाजशास्त्र - रवि रंजन ]</ref>
 
==ਨਾਵਲ ਰੂਪ==
ਨਾਵਲ ਦੀ ਰਚਨਾ ਵਸਤੂ-ਜਗਤ ਦੇ ਅਨੁਭਵ ਤੋਂ ਪ੍ਰੇਰਿਤ ਹੋਣ ਦੇ ਬਾਵਜੂਦ ਇਹ ਇੱਕ ਕਲਪਿਤ ਸੰਸਾਰ ਹੈ ਨਾਵਲੀ ਜਗਤ ਦੇ ਪਾਤਰ ਵੀ ਸਧਾਰਣਸਧਾਰਨ ਜਿੰਦਗੀ ਵਰਗੇ ਮਨੁੱਖ ਹੁੰਦੇ ਹਨ ਅਤੇ ਉਹਨਾਂ ਦੇ ਸੁਭਾਅ, ਕਾਰਜ,ਰਿਸ਼ਤਿਆਂ,ਹੋਣੀ ਵਿੱਚ ਇਤਿਹਾਸਕ, ਜੀਵਤ ਵਰਗੀ ਵਾਸਤਵਿਕਤਾ ਸਹਿਜੇ ਹੀ ਪਛਾਣੀ ਜਾ ਸਕਦੀ ਹੈ। ਯਥਾਰਥਵਾਦੀ ਨਾਵਲ - ਸ਼ਾਸਤਰੀਆਂ ਲਈ ਨਾਵਲ ਵਸਤੂ ਤੋਂ ਵਸਤੂ ਤੱਕ ਦੀ ਯਾਤਰਾ ਹੈ ਜਿਸ ਦੇ ਦਰਮਿਆਨ ਸਭ ਕਲਾ ਹੈ।ਕਿਸੇ ਵੀ ਨਾਵਲ ਦੇ ਅਧਿਐਨ ਵਿੱਚ ਸਾਨੂੰ ਇਹ ਮੰਨ ਕੇ ਚਲਣਾ ਪੈਂਦਾ ਹੈ ਕਿ ਸਾਨੂੰ ਪਾਤਰਾਂ ਤੇ ਉਹਨਾਂ ਨਾਲ ਬੀਤਣ ਵਾਲੇ ਸਮਾਚਾਰ ਬਾਰੇ ਨਾਵਲਕਾਰ ਦੇ ਸਿਰਜੇ ਹੋਏ ਤੱਥਾਂ ਤੋਂ ਵੱਖ ਜਾਂ ਵੱਧ ਕੁਛ ਵੀ ਪਤਾ ਨਹੀਂ।4<ref>ਪੰਜਾਬੀ ਨਾਵਲ,ਜੋਗਿੰਦਰ ਸਿੰਘ ਰਾਹੀ,(ਪ੍ਰਕਾਸ਼ਨ ਨਾਨਕ ਸਿੰਘ ਪੁਸਤਕਮਾਲਾ) ਪੰਨਾ ਨੰ: 9,11,23</ref>
==ਪੰਜਾਬੀ ਦੇ ਪ੍ਰਮੁੱਖ ਨਾਵਲਕਾਰ==
ਪੰਜਾਬੀ ਨਾਵਲ ਦੀ ਪਰੰਪਰਾ
ਡਾ.ਚਰਨ ਸਿੰਘ,ਭਾਈ ਵੀਰ ਸਿੰਘ,ਭਾਈ ਮੋਹਨ ਸਿੰਘ ਵੈਦ ਆਦਿ ਲੇਖਕਾਂ ਦੀਆਂ ਰਚਨਾਵਾਂ ਨਾਲ ਸ਼ੁਰੂ ਹੋਈ।
==ਇਸਤਰੀ ਨਾਵਲਕਾਰ==
ਅ੍ਰੰਮਿਤਾ ਪ੍ਰੀਤਮ : ਜੈ ਸ਼ਿਰੀ, ਡਾਕਟਰ ਦੇਵ, ਪਿੰਜਰ
ਦਲੀਪ ਕੌਰ ਟਿਵਾਣਾ : ਇਹ ਹਮਾਰਾ ਜੀਵਣਾ,ਅਗਨੀ ਪ੍ਰੀਖਿਆ।
==ਹਵਾਲੇ==
{{ਹਵਾਲੇ}}