ਗਡੀਸਰ ਝੀਲ ਜਿਸ ਨੂੰ ਗਡਰੀਆ ਝੀਲ ਵੀ ਕਿਹਾ ਜਾਂਦਾ ਹੈ, ਭਾਰਤ ਦੇ ਰਾਜਸਥਾਨ ਰਾਜ ਦੇ ਜੈਸਲਮੇਰ ਜ਼ਿਲ੍ਹੇ ਵਿੱਚ ਸਥਿਤ ਹੈ। [1] ਇਹ ਜੈਸਲਮੇਰ ਦੇ ਸੰਸਥਾਪਕ, ਰਾਜਾ ਰਾਵਲ ਜੈਸਲ ਨੇ 1156 ਈਸਵੀ ਵਿੱਚ ਬਨਵਾਈ ਸੀ [2] ਅਤੇ ਬਾਅਦ ਵਿੱਚ 1367 ਈਸਵੀ ਦੇ ਆਸਪਾਸ ਗਡਸੀ ਸਿੰਘ ਨੇ ਇਸਦਾ ਫੇਰ ਤੋਂ ਨਿਰਮਾਣ ਕੀਤਾ ਸੀ । ਇਹ ਕੁਦਰਤੀ ਝੀਲ ਨਹੀਂ ਹੈ। [3] ਇਹ ਝੀਲ ਜੈਸਲਮੇਰ ਕਿਲ੍ਹੇ ਤੋਂ ਲਗਭਗ 1.5 ਕਿਲੋਮੀਟਰ ਦੂਰ ਹੈ। ਕਿਹਾ ਜਾਂਦਾ ਹੈ ਕਿ ਇਹ ਝੀਲ ਕਿਸੇ ਸਮੇਂ ਪੂਰੇ ਸ਼ਹਿਰ ਨੂੰ ਪਾਣੀ ਦਿੰਦੀ ਸੀ। ਵਰਤਮਾਨ ਵਿੱਚ, ਪਾਣੀ ਇੰਦਰਾ ਗਾਂਧੀ ਨਹਿਰ ਤੋਂ ਗਡੀਸਰ ਝੀਲ ਵਿੱਚ ਆਉਂਦਾ ਹੈ, ਇਸ ਲਈ ਇਹ ਕਦੇ ਸੁੱਕਦਾ ਨਹੀਂ ਹੈ। [4]

ਗਡੀਸਰ ਝੀਲ
A view of Gadisar Lake</img>
ਗਦੀਸਰ ਝੀਲ ਦਾ ਦ੍ਰਿਸ਼

ਗਡੀਸਰ ਝੀਲ ਕੁਦਰਤੀ ਨਹੀਂ ਹੈ। ਇਹ ਜੈਸਲਮੇਰ ਸ਼ਹਿਰ ਦੇ ਦੱਖਣੀ ਹਿੱਸੇ ਵਿੱਚ ਹੈ। [5] ਇਸ ਝੀਲ ਨੂੰ ਜੈਸਲਮੇਰ ਦੇ ਬਾਨੀ ਰਾਜਾ ਰਾਵਲ ਜੈਸਲ ਨੇ ਬਣਾਇਆ ਸੀ। ਇਸ ਕਾਰਨ ਇਸ ਨੂੰ ਪਹਿਲਾਂ ਜੈਸਾਲਾਸਰ ਝੀਲ [2] ਵੀ ਕਿਹਾ ਜਾਂਦਾ ਸੀ। ਉਸ ਸਮੇਂ ਇਹ ਜੈਸਲਮੇਰ ਖੇਤਰ ਦਾ ਇੱਕੋ ਇੱਕ ਜਲ ਸਰੋਤ ਸੀ। ਬਾਅਦ ਵਿੱਚ ਇਸ ਝੀਲ ਨੂੰ ਗਡਸੀ ਸਿੰਘ [6] ਨੇ ਦੁਬਾਰਾ ਬਣਾਇਆ ਅਤੇ ਉਸ ਤੋਂ ਬਾਅਦ ਇਸਦਾ ਨਾਮ ਬਦਲ ਕੇ ਗਡੀਸਰ ਝੀਲ ਰੱਖਿਆ ਗਿਆ। ਇਸ ਸਮੇਂ ਦੇਸ਼ ਵਿਦੇਸ਼ ਤੋਂ ਬਹੁਤ ਸਾਰੇ ਸੈਲਾਨੀ ਆਉਂਦੇ ਹਨ। [7] ਝੀਲ ਵਿੱਚ ਹਿੰਦੂ ਦੇਵੀ ਦੇਵਤਿਆਂ ਦੀਆਂ ਬਹੁਤ ਸਾਰੀਆਂ ਛੱਤਰੀਆਂ ਹਨ। [8] ਨਵੰਬਰ ਤੋਂ ਫ਼ਰਵਰੀ ਇਥੇ ਜਾਉਣ ਦਾ ਸਭ ਤੋਂ ਵਧਿਆ ਸਮਾਂ ਹੈ। ਉਸ ਵੇਲੇ ਇਹ ਝੀਲ ਬਹੁਤ ਸਾਰੇ ਸੈਲਾਨੀਆਂ ਨੂੰ ਆਕਰਸ਼ਿਤ ਕਰਦੀ ਹੈ।

ਹਵਾਲੇ

ਸੋਧੋ
  1. Baghel, Ravi; Stepan, Lea; Hill, Joseph K. W. (2017). Water, knowledge and the environment in Asia : epistemologies, practices and locales (in ਅੰਗਰੇਜ਼ੀ). London. ISBN 978-1-134-86333-4.{{cite book}}: CS1 maint: location missing publisher (link)
  2. 2.0 2.1 Dwivedi, Dr Bhojraj. Commercial Vaastu (in ਹਿੰਦੀ). Diamond Pocket Books (P) Ltd. ISBN 978-81-7182-236-2. Retrieved 17 February 2021.
  3. Bhatia, Vimal (1 May 2017). "This 4th century lake is all but dead". The Times of India (in ਅੰਗਰੇਜ਼ੀ). Retrieved 15 February 2021.
  4. "गड़ीसर झील के संरक्षण के मामले में अगली सुनवाई 15 को". Rajasthan Patrika (in hindi). Retrieved 17 February 2021.{{cite news}}: CS1 maint: unrecognized language (link)
  5. Vraman Sangi: India Travel Companion (in ਅੰਗਰੇਜ਼ੀ). Asia Publishing Company. Retrieved 17 February 2021.
  6. Rajasthan Geography (in ਅੰਗਰੇਜ਼ੀ). RajRAS. Retrieved 17 February 2021.
  7. Incredible India: Tourist & Travel Guide (in ਅੰਗਰੇਜ਼ੀ). Indian Map Service. 2007. ISBN 978-81-89875-20-6. Retrieved 17 February 2021.
  8. "Conservation of Gadisar Lake: HC summons official". The Times of India (in ਅੰਗਰੇਜ਼ੀ). 12 February 2021. Retrieved 17 February 2021.