ਗ਼ਾਲਿਬ ਮਿਊਜ਼ੀਅਮ, ਨਵੀਂ ਦਿੱਲੀ

ਮਿਰਜ਼ਾ ਗ਼ਾਲਿਬ ਮਿਊਜ਼ੀਅਮ, ਨਵੀਂ ਦਿੱਲੀ 18ਵੀਂ ਸਦੀ ਦੇ ਉਰਦੂ ਕਵੀ ਮਿਰਜ਼ਾ ਗ਼ਾਲਿਬ ਦੀ ਜ਼ਿੰਦਗੀ ਅਤੇ ਸਮੇਂ ਬਾਰੇ ਗ਼ਾਲਿਬ ਅਕੈਡਮੀ, ਨਵੀਂ ਦਿੱਲੀ ਦੀ ਛੱਤਰ ਹੇਠ ਇੱਕ ਮਿਊਜ਼ੀਅਮ ਹੈ। ਇਹ ਮਿਊਜ਼ੀਅਮ 13ਵੀਂ ਸਦੀ ਦੇ ਸੂਫੀ ਸੰਤ ਹਜ਼ਰਤ ਖਵਾਜਾ ਨਿਜਾਮੁਦੀਨ ਦੇ ਮਕਬਰੇ ਦੇ ਨੇੜੇ ਸਥਿਤ ਹੈ।

ਬਾਰੇ ਸੋਧੋ

ਮਿਊਜ਼ੀਅਮ ਗ਼ਾਲਿਬਅਕੈਡਮੀ ਦੀ ਇਮਾਰਤ ਦੀ ਤੀਜੀ ਮੰਜ਼ਿਲ ਤੇ ਹੈ। ਇਸ ਨੂੰ ਖੋਲ੍ਹਣ ਦਾ ਰਸਮੀ ਤੌਰ ਤੇ ਐਲਾਨ, ਭਾਰਤ ਦੇ ਤੀਜੇ ਰਾਸ਼ਟਰਪਤੀ ਡਾ ਜ਼ਾਕਿਰ ਹੁਸੈਨ ਨੇ ਗ਼ਾਲਿਬ ਸ਼ਤਾਬਦੀ ਦੇ ਮੌਕੇ ਤੇ 22 ਫਰਵਰੀ 1969 ਨੂੰ ਕੀਤਾ ਸੀ। ਮਿਊਜ਼ੀਅਮ ਵਿੱਚ ਗ਼ਾਲਿਬ ਦੀ ਰਹਾਇਸ਼, ਭੋਜਨ ਦੀਆਂ ਆਦਤਾਂ ਅਤੇ ਕਵੀ ਅਤੇ ਉਸ ਦੇ ਜ਼ਮਾਨੇ ਦੇ ਪਹਿਰਾਵਿਆਂ ਦੀਆਂ ਤਸਵੀਰਾਂ ਹਨ। ਮੁਗਲ ਯੁੱਗ ਦੀਆਂ ਮੁਹਰਾਂ, ਸਿੱਕੇ, ਡਾਕ ਟਿਕਟਾਂ ਅਤੇ ਹਥਲਿਖਤ ਦੇ ਨਮੂਨੇ ਇਸ ਮਿਊਜ਼ੀਅਮ ਵਿੱਚ ਰੱਖੇ ਗਏ ਹਨ।   ਐਮ ਐਫ ਹੁਸੈਨ, ਸਤੀਸ਼ ਗੁਜਰਾਲ, ਅਨੀਸ ਫਾਰੂਕੀ ਵਰਗੇ ਚਿੱਤਰਕਾਰੀ ਦੇ ਮਸ਼ਹੂਰ ਕਲਾਕਾਰ ਮਿਊਜ਼ੀਅਮ ਦੇ ਕੁਝ ਮੁੱਖ ਆਕਰਸ਼ਣ ਹਨ। ਗ਼ਾਲਿਬ ਦੀ ਕਵਿਤਾ, ਕੈਲੀਗਰਾਫ਼ੀ ਅਤੇ ਗ਼ਾਲਿਬ ਦੀ ਕਵਿਤਾ ਦੇ ਆਧਾਰ ਤੇ ਹੋਰ ਕਲਾਕ੍ਰਿਤੀਆਂ ਵੀ ਦੇਖਣ ਲਈ ਰੱਖੀਆਂ ਗਈਆਂ ਹਨ।[1][2]

 ਮਿਰਜ਼ਾ ਗ਼ਾਲਿਬ ਦਾ ਮਕਬਰਾ ਅਕੈਡਮੀ ਦੀ ਇਮਾਰਤ ਦੇ ਐਨ ਅੱਗੇ ਹੈ। ਇਹ ਹਜ਼ਰਤ ਨਿਜਾਮੁਦੀਨ ਦੀ ਦਰਗਾਹ ਨੂੰ ਜਾਂਦੇ ਰਾਹ ਤੇ ਪੈਂਦੀ ਇਸ ਇਮਾਰਤ ਨਾਲ ਜੁੜੇ ਵਿਹੜੇ ਵਿੱਚ ਹੈ ਅਤੇ  ਇਥੋਂ ਮਿਊਜ਼ੀਅਮ ਤੋਂ ਹਮਾਯੂੰ ਦੀ ਕਬਰ ਪੈਦਲ ਦੂਰੀ ਤੇ ਹੈ।

ਗੈਲਰੀ ਸੋਧੋ

ਕਲਾਕ੍ਰਿਤੀਆਂ ਸੋਧੋ

  • ਕੈਲੀਗਰਾਫ਼ੀ ਕ੍ਰਿਤੀਆਂ
  • ਮੁਹਰਾਂ
  • ਡਾਕ ਟਿਕਟਾਂ

ਇਹ ਵੀ ਵੇਖੋ ਸੋਧੋ

ਹਵਾਲੇ ਸੋਧੋ