ਗੁਰਦੇ, ਰਵਾਂਹ ਜਾਂ ਲੋਬੀਆ ਦੀ ਸ਼ਕਲ ਦੇ ਅੰਗ ਹਨ ਜੋ ਪੇਟ ਵਿੱਚ ਪਸਲੀਆਂ ਦੇ ਪਿੰਜਰ ਥੱਲੇ, ਰੀੜ ਦੀ ਹੱਡੀ ਦੇ ਲੰਬਰ(lumber) ਹਿੱਸੇ ਕੋਲ, ਪਾਚਣ ਪ੍ਰਣਾਲੀ ਦੇ ਅੰਗਾਂ ਦੀ ਛਾਇਆ ਵਿੱਚ ਸਥਿਤ ਹਨ। ਗੁਰਦੇ 1.25 ਲਿਟਰ ਪ੍ਰਤੀ ਮਿੰਟ ਲਹੂ (ਹਿਰਦੇ ਦੀ ਕੁਲ ਲਹੂ ਪੂਰਤੀ ਦਾ 25%) ਆਪਣੀਆਂ ਲਹੂ ਨਾੜੀਆਂ ਰਾਹੀਂ ਲੈ ਲੈਂਦੇ ਹਨ ਜਿਹਨਾਂ ਨੂੰ ਇਹ ਸਮੱਗਰੀ ਪੇਟ ਦੀਆਂ ਲਹੂ ਨਾੜੀਆਂ ਦਵਾਰਾ ਮਿਲਦੀ ਹੈ।ਇਹ ਇਸ ਲਈ ਜ਼ਰੂਰੀ ਹੈ, ਕਿਉਂਕਿ ਗੁਰਦਿਆਂ ਦਾ ਮੁੱਖ ਕਰਤਵ ਤਾਂ ਲਹੂ ਨੂੰ, ਇਸ ਵਿੱਚੋਂ ਪਾਣੀ ਵਿੱਚ ਘੁਲਣਸ਼ੀਲ ਰੱਦੀ ਪਦਾਰਥ ਛਾਣ ਕੇ, ਸਾਫ਼ ਕਰਨਾ ਹੈ। ਇਸ ਤੋਂ ਇਲਾਵਾ ਗੁਰਦੇ ਈਲੈਕਟਰੋਲਾਈਟਸ (ਸੋਡੀਅਮ,ਪੋਟਾਸ਼ੀਅਮ,ਕੈਲਸ਼ੀਅਮ ਆਦਿ) ਦਾ ਨਿਯੰਤਰਣ ਕਰ ਕੇ ਇਸ ਦੇ ਤਿਜਾਬੀ ਜਾਂ ਖਾਰੇ ਹੋਣ ਦੇ ਸੁਭਾਅ(PH Value) ਵਿੱਚ ਸੰਤੁਲਨ ਪੈਦਾ ਕਰਦੇ ਹਨ, ਮੂਤਰ ਨੂੰ ਸੰਘਣਾ ਕਰਦੇ ਹਨ ਤੇ ਅਖੀਰ ਵਿੱਚ ਆਪਣੇ ਮੂਤਰਨਲੀ ਸਿਰੇ ਵਾਲੇ ਜੋੜ ਰਾਹੀਂ ਮੂਤਰ ਨੂੰ ਮਸਾਨੇ ਵਲ ਧਕੇਲ ਦਿੰਦੇ ਹਨ।

ਗੁਰਦਾ
ਲਾਤੀਨੀ Ren (ਯੂਨਾਨੀ: nephros)
ਪ੍ਰਣਾਲੀ ਮਲ-ਮੂਤਰ
ਧਮਣੀ ਗੁਰਦਈ ਧਮਣੀ
ਸ਼ਿਰਾ ਗੁਰਦਈ ਸ਼ਿਰਾ

ਗੁਰਦੇ ਸਰੀਰ ਦਾ ਇੱਕ ਮਹੱਤਵਪੂਰਨ ਭਾਗ ਹਨ। ਇਹ ਸਰੀਰ ਦੇ ਖੂਨ ਨੂੰ ਸਾਫ਼ ਕਰਨ ਅਤੇ ਵਾਧੂ ਤੱਤਾਂ ਨੂੰ ਪੇਸ਼ਾਬ ਰਾਹੀਂ ਬਾਹਰ ਕੱਢਣ ਦਾ ਕੰਮ ਕਰਦੇ ਹਨ। ਕੋਸ਼ਿਕਾਵਾਂ (ਨਾੜੀਆਂ) ਰਾਹੀਂ ਖੂਨ ਪ੍ਰਾਪਤ ਕਰਨ ਤੇ ਵਾਪਸ ਸਰੀਰ ਨੂੰ ਦੇਣ ਦੇ ਕਾਰਜ ਲਈ ਇਸ ਨੂੰ ਜਿਸ ਇੰਧਣ ਦੀ ਲੋੜ ਪੈਂਦੀ ਹੈ, ਉਹ ਪ੍ਰੋਟੀਨ ਹੈ। ਪ੍ਰੋਟੀਨ ਦੀ ਵਰਤੋਂ ਉੱਪਰੰਤ ਜੋ ਰਹਿੰਦ-ਖੂੰਹਦ ਹੁੰਦੀ ਹੈ, ਉਸ ਨੂੰ ਨਾਈਟਰੋਜਨ ਕਿਹਾ ਜਾਂਦਾ ਹੈ। ਗੁਰਦੇ ਦਾ ਕੰਮ ਇਸ ਨੂੰ ਬਾਹਰ ਕੱਢਣਾ ਹੈ। ਗੁਰਦੇ ਸਰੀਰ ਵਿਚਲੇ ਪਾਣੀ ਦੀ ਮਾਤਰਾ ਨੂੰ ਨਿਯੰਤਰਿਤ ਵੀ ਕਰਦੇ ਹਨ। ਇਹ ਪ੍ਰਤੀ ਮਿੰਟ ਲਗਪਗ ਇੱਕ ਲਿਟਰ ਖੂਨ ਧਮਨੀਆਂ (ਨਾੜੀਆਂ) ਤੋਂ ਪ੍ਰਾਪਤ ਕਰ ਕੇ, ਉਸ ਦੀ ਸਫ਼ਾਈ ਕਰਦੇ ਹਨ। ਇਸ ਪ੍ਰਕਿਰਿਆ ਤੋਂ ਬਾਅਦ ਸ਼ੁੱਧ (ਸਾਫ) ਖੂਨ, ਮੁੜ ਧਮਨੀਆਂ ਰਾਹੀਂ ਸਰੀਰ ਵਿੱਚ ਵਾਪਸ ਕੀਤਾ ਜਾਂਦਾ ਹੈ। ਜੋ ਪਿੱਛੇ ਪਾਣੀ, ਯੂਰੀਆ ਅਤੇ ਅਮੀਨਾ ਬਚਦਾ ਹੈ, ਉਹ ਯੂਰੇਟਰ ਨਾਂ ਦੀਆਂ ਨਾਲੀਆਂ ਰਾਹੀਂ ਮਸਾਣੇ ਵਿੱਚ ਚਲਿਆ ਜਾਂਦਾ ਹੈ।

ਵਧੀਕ ਤਸਵੀਰਾਂ

ਸੋਧੋ

ਬਾਹਰੀ ਕੜੀਆਂ

ਸੋਧੋ