ਗੋਪੀਨਾਥ ਮੁੰਡੇ
ਗੋਪੀਨਾਥ ਪਾਂਡੂਰੰਗ ਮੁੰਡੇ (12 ਦਸੰਬਰ 1949 – 3 ਜੂਨ 2014) ਮਹਾਰਾਸ਼ਟਰ ਤੋਂ ਭਾਰਤੀ ਜਨਤਾ ਪਾਰਟੀ ਦਾ ਆਗੂ ਸੀ ਮੋਦੀ ਦੇ ਮੰਤਰੀਮੰਡਲ ਵਿੱਚ ਪੇਂਡੂ ਵਿਕਾਸ ਮੰਤਰੀ ਸੀ। ਉਹ 1980-1985 ਅਤੇ 1990-2009 ਵਿੱਚ ਪੰਜ ਵਾਰ ਐਮ ਐਲ ਏ ਬਣਿਆ। ਉਹ ਮਹਾਰਾਸ਼ਟਰ ਵਿਧਾਨ ਸਭਾ ਵਿੱਚ 1992-1995 ਤੱਕ ਵਿਰੋਧੀ ਧੀਰ ਦਾ ਆਗੂ ਅਤੇ 1995-1999 ਤੱਕ ਡਿਪਟੀ ਚੀਫ਼ ਮਨਿਸਟਰ ਰਿਹਾ।[1] 2009 ਅਤੇ 2014 ਵਿੱਚ ਉਹ ਲੋਕ ਸਭਾ ਮੈਂਬਰ ਚੁਣਿਆ ਗਿਆ ਅਤੇ ਲੋਕ ਸਭਾ ਵਿੱਚ ਭਾਜਪਾ ਦੇ ਡਿਪਟੀ ਲੀਡਰ ਵਜੋਂ ਸੇਵਾ ਕੀਤੀ। ਨਰਿੰਦਰ ਮੋਦੀ ਦੇ ਮੰਤਰੀਮੰਡਲ ਵਿੱਚ ਉਹ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਬਣਿਆ ਸੀ। ਨਵੀਂ ਦਿੱਲੀ ਵਿੱਚ ਕਾਰ ਦੁਰਘਟਨਾ ਦੌਰਾਨ ਦਿਲ ਰੁਕ ਜਾਣ ਨਾਲ ਉਸ ਦੀ ਮੌਤ ਹੋ ਗਈ।[2]
ਗੋਪੀਨਾਥ ਮੁੰਡੇ | |
---|---|
गोपीनाथ मुंडे | |
ਪੇਂਡੂ ਵਿਕਾਸ ਮੰਤਰੀ | |
ਦਫ਼ਤਰ ਵਿੱਚ 26 ਮਈ 2014 – 03 ਜੂਨ 2014 | |
ਪ੍ਰਧਾਨ ਮੰਤਰੀ | ਨਰਿੰਦਰ ਮੋਦੀ |
ਤੋਂ ਪਹਿਲਾਂ | ਜੈਰਾਮ ਰਮੇਸ਼ |
ਤੋਂ ਬਾਅਦ | ਨਰਿੰਦਰ ਮੋਦੀ |
ਲੋਕ ਸਭਾ ਮੈਂਬਰ | |
ਦਫ਼ਤਰ ਵਿੱਚ 2009 – 03 ਜੂਨ 2014 | |
ਤੋਂ ਪਹਿਲਾਂ | ਜੈਸਿੰਘਰਾਓ ਗਾਇਕਵਾੜ (ਐਨਸੀਪੀ) |
ਹਲਕਾ | ਬੀਡ |
ਨਿੱਜੀ ਜਾਣਕਾਰੀ | |
ਜਨਮ | ਨਾਥਰਾ ਪਿੰਡ, ਪਰਾਲੀ | 12 ਦਸੰਬਰ 1949
ਮੌਤ | 3 ਜੂਨ 2014 ਨਵੀਂ ਦਿੱਲੀ | (ਉਮਰ 64)
ਕੌਮੀਅਤ | ਭਾਰਤੀ |
ਸਿਆਸੀ ਪਾਰਟੀ | ਭਾਰਤੀ ਜਨਤਾ ਪਾਰਟੀ |
ਜੀਵਨ ਸਾਥੀ | ਪ੍ਰਦਨੀਆ ਮੁੰਡੇ |
ਬੱਚੇ | 3 |
ਪੇਸ਼ਾ | ਸਿਆਸਤਦਾਨ |
ਵੈੱਬਸਾਈਟ | Gopinath Munde Web |
ਨਿਜੀ ਜ਼ਿੰਦਗੀ
ਸੋਧੋਮੁੰਡੇ ਦਾ ਜਨਮ ਪਰਾਲੀ, ਮਹਾਰਾਸ਼ਟਰ, ਵਿੱਚ 12 ਦਸੰਬਰ 1949, ਵਨਜਾਰੀ ਜਾਤ ਦੇ ਇੱਕ ਕਿਸਾਨ ਪਾਂਡੂਰੰਗ ਮੁੰਡੇ ਅਤੇ ਲਿੰਬਾਬਾਈ ਮੁੰਡੇ ਦੇ ਘਰ ਹੋਇਆ ਸੀ।[3] ਉਹ ਮਰਹੂਮ ਭਾਜਪਾ ਆਗੂ, ਪ੍ਰਮੋਦ ਮਹਾਜਨ ਦਾ ਭਣੋਈਆ ਸੀ।[3][4]
ਹਵਾਲੇ
ਸੋਧੋ- ↑ "Interview: Gopinath mundeHe". Rediff. Archived from the original on 2013-08-23. Retrieved 2014-06-03.
{{cite news}}
: Unknown parameter|dead-url=
ignored (|url-status=
suggested) (help) - ↑ "Gopinath Munde Dies After Road Accident in Delhi, Reportedly of a Heart Attack". No. India. NDTV. June 03, 2013.
{{cite news}}
: Check date values in:|date=
(help) - ↑ 3.0 3.1 Sarkar, Sonia (3 July 2011). "The non-Brahmins in the party feel they are being ignored'". Telegraph. Retrieved 14 April 2014.
- ↑ SATISH NANDGAONKAR (19 January 2012). "Wife whiff in Munde feud". telegraphindia. Retrieved 23 August 2013.