ਚਕਵਾਲ ਤਹਿਸੀਲ
ਚਕਵਾਲ ਤਹਿਸੀਲ ( Urdu: تحصِيل چکوال ), ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਚਕਵਾਲ ਜ਼ਿਲ੍ਹੇ ਦੀ ਇੱਕ ਤਹਿਸੀਲ ਹੈ। ਅੱਗੇ ਇਹ ਤਹਿਸੀਲ 30 ਯੂਨੀਅਨ ਕੌਂਸਲਾਂ ਵਿੱਚ ਵੰਡੀ ਹੋਈ ਹੈ - ਜਿਨ੍ਹਾਂ ਵਿੱਚੋਂ ਪੰਜ ਚਕਵਾਲ ਹੈੱਡਕੁਆਟਰ ਵਿੱਚ ਹਨ।[1] ਬ੍ਰਿਟਿਸ਼ ਰਾਜ ਦੌਰਾਨ ਤਹਿਸੀਲ ਜੇਹਲਮ ਜ਼ਿਲ੍ਹੇ ਦਾ ਹਿੱਸਾ ਸੀ, 1901 ਦੀ ਮਰਦਮਸ਼ੁਮਾਰੀ ਦੇ ਅਨੁਸਾਰ 1891 ਵਿੱਚ 164,912 ਦੇ ਮੁਕਾਬਲੇ ਆਬਾਦੀ 160,316 ਸੀ। ਉਸ ਸਮੇਂ ਤਹਿਸੀਲ ਵਿੱਚ 248 ਪਿੰਡ ਸਨ।[2]