ਚਮੀ ਮੁਰਮੂ
ਚਮੀ ਮੁਰਮੂ (ਜਨਮ: 1973) ਨੂੰ ਭਾਰਤ ਵਿਚ ਪੌਦੇ ਲਗਾਉਣ ਲਈ ਜਾਣਿਆ ਜਾਂਦਾ ਹੈ। ਜਦੋਂ ਉਸਨੂੰ 2020 ਵਿਚ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਤਾਂ ਉਹ 2,500,000 ਰੁੱਖ ਲਾਉਣ ਵਿਚ ਸ਼ਾਮਿਲ ਸੀ।
ਚਮੀ ਮੁਰਮੂ | |
---|---|
ਜਨਮ | c. 1973 |
ਲਈ ਪ੍ਰਸਿੱਧ | 2.5 ਮਿਲੀਅਨ ਪੌਦੇ ਲਗਾਉਣ ਲਈ |
ਜ਼ਿੰਦਗੀ
ਸੋਧੋਮੁਰਮੂ ਦਾ ਜਨਮ 1973 ਵਿਚ ਹੋਇਆ ਸੀ,[1] ਉਹ ਸੇਰਾਏਕੇਲਾ ਖਰਸਾਵਨ ਜ਼ਿਲ੍ਹੇ ਦੇ ਰਾਜਨਗਰ ਬਲਾਕ ਦੇ ਬਗਰਾਇਸਾਈ ਪਿੰਡ ਤੋਂ ਹੈ।[2]
ਲਗਭਗ 1996 ਵਿਚ ਮਰਮੂ ਨੇ ਰੁੱਖ ਲਗਾਉਣਾ ਸ਼ੁਰੂ ਕੀਤਾ ਸੀ। ਅਗਲੇ 24 ਸਾਲਾਂ ਵਿੱਚ ਉਹ 25 ਲੱਖ ਰੁੱਖ ਲਗਾਉਣ ਵਿੱਚ ਸਫ਼ਲ ਰਹੀ।[3] ਇਹ ਦਰੱਖਤ ਉਸਦੇ ਪਿੰਡ ਦੇ ਦੁਆਲੇ ਲਗੇ ਹਨ ਜਿਨ੍ਹਾਂ ਨੂੰ "ਮਾਫੀਆ" ਦੁਆਰਾ ਖਤਮ ਕੀਤੇ ਦਰੱਖਤਾਂ ਦੀ ਥਾਂ ਲੈਣ ਦੀ ਜ਼ਰੂਰਤ ਹੈ। ਉਹ ਨਕਸਲੀਆਂ ਤੋਂ ਪ੍ਰੇਸ਼ਾਨ ਹੋਣ ਦੇ ਬਾਵਜੂਦ ਵੀ ਕੰਮ ਕਰਦੀ ਰਹੀ ਹੈ। 2020 ਵਿਚ ਉਹ ਇਕ ਸੰਗਠਨ-ਸਹਾਯੋਗੀ ਮਹਿਲਾ ਬਗਰਾਇਸਾਈ ਦੀ ਸੈਕਟਰੀ ਸੀ ਅਤੇ ਇਸ ਵਿਚ 3,000 ਮੈਂਬਰ ਹਨ।[4]
ਮਾਰਚ 2020 ਵਿਚ ਮਰਮੂ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਨਵੀਂ ਦਿੱਲੀ ਸੀ ਜਿੱਥੇ ਰਾਸ਼ਟਰਪਤੀ ਕੋਵਿੰਦ ਦੁਆਰਾ ਬਾਰਾਂ ਨਾਰੀ ਸ਼ਕਤੀ ਪੁਰਸਕਾਰ ਭੇਟ ਕੀਤੇ ਗਏ ਅਤੇ ਮੁਰਮੂ ਚੁਣੇ ਗਏ ਲੋਕਾਂ ਵਿਚੋਂ ਇਕ ਸੀ।[5] ਉਸ ਮਹੀਨੇ ਬਾਅਦ ਵਿਚ ਮਰਮੂ ਨੇ ਘੋਸ਼ਣਾ ਕੀਤੀ ਕਿ ਉਹ ਅਤੇ ਜਮੁਨਾ ਟੂਡੂ ਝਾਰਖੰਡ ਦੇ ਜੰਗਲਾਂ ਦੀ ਰੱਖਿਆ ਲਈ ਫ਼ੌਜ ਵਿਚ ਸ਼ਾਮਲ ਹੋਣਗੀਆਂ। ਉਨ੍ਹਾਂ ਨੂੰ ਪ੍ਰੈਸ ਵਿੱਚ "ਲੇਡੀ ਟਾਰਜ਼ਨ" ਕਿਹਾ ਗਿਆ ਸੀ। ਜਮੁਨਾ ਟੂਡਾ ਦੇ ਸੰਗਠਨ ਵਿਚ 300 ਮੈਂਬਰ ਹਨ ਅਤੇ ਉਨ੍ਹਾਂ ਨੂੰ ਮਿਲ ਕੇ ਹੋਰ ਤਾਲਮੇਲ ਦੀ ਉਮੀਦ ਹੈ।[6]
ਅਵਾਰਡ
ਸੋਧੋ- ਇੰਦਰਾ ਪ੍ਰਿਯਦਰਸ਼ਿਨੀ ਵ੍ਰਿਕਸ਼ਾ ਮਿੱਤਰ ਐਵਾਰਡ, 1996
- ਨਾਰੀ ਸ਼ਕਤੀ, 2020
ਹਵਾਲੇ
ਸੋਧੋ
- ↑ Engl, India New; News (2020-03-09). "Chami Murmu: Jharkhand's green warrior among Nari Shakti awardees". INDIA New England News (in ਅੰਗਰੇਜ਼ੀ). Archived from the original on 2020-03-23. Retrieved 2020-04-10.
{{cite web}}
:|last2=
has generic name (help); Unknown parameter|dead-url=
ignored (|url-status=
suggested) (help) - ↑ "Green warriors to join forces". www.telegraphindia.com (in ਅੰਗਰੇਜ਼ੀ). Retrieved 2020-04-10.
- ↑ Engl, India New; News (2020-03-09). "Chami Murmu: Jharkhand's green warrior among Nari Shakti awardees". INDIA New England News (in ਅੰਗਰੇਜ਼ੀ). Archived from the original on 2020-03-23. Retrieved 2020-04-10.
{{cite web}}
:|last2=
has generic name (help); Unknown parameter|dead-url=
ignored (|url-status=
suggested) (help)Engl, India New; News (2020-03-09). "Chami Murmu: Jharkhand's green warrior among Nari Shakti awardees" Archived 2021-11-26 at the Wayback Machine.. INDIA New England News. Retrieved 2020-04-10. - ↑ "Green warriors to join forces". www.telegraphindia.com (in ਅੰਗਰੇਜ਼ੀ). Retrieved 2020-04-10."Green warriors to join forces". www.telegraphindia.com. Retrieved 2020-04-10.
- ↑ "President Kovind presents the Nari Shakti Puraskar on International Women's Day in New Delhi". YouTube. 8 March 2020. Retrieved 10 April 2020.
- ↑ "Green warriors to join forces". www.telegraphindia.com (in ਅੰਗਰੇਜ਼ੀ). Retrieved 2020-04-10."Green warriors to join forces". www.telegraphindia.com. Retrieved 2020-04-10.