ਚੌਸਰ
ਜੈਫਰੀ ਚੌਸਰ (ਅੰਗਰੇਜ਼ੀ: Geoffrey Chaucer, ਅੰਦਾਜ਼ਨ 1343 – 25 ਅਕਤੂਬਰ 1400) ਨੂੰ ਅੰਗਰੇਜ਼ੀ ਸਾਹਿਤ ਵਿੱਚ ਸ਼ਾਇਰੀ ਦਾ ਬਾਬਾ ਆਦਮ ਮੰਨਿਆ ਜਾਂਦਾ ਹੈ। ਬਚਪਨ ਵਿੱਚ ਉਸ ਨੇ ਸ਼ਾਹੀ ਮਹਲ ਵਿੱਚ ਨੌਕਰੀ ਕੀਤੀ। ਉਸ ਜ਼ਮਾਨੇ ਵਿੱਚ ਬ੍ਰਿਟੇਨ ਵਿੱਚ ਐਡਵਰਡ ਤੀਜੇ ਦੀ ਸਰਕਾਰ ਸੀ। ਬਾਦਸ਼ਾਹ ਉਸਦੀ ਸ਼ਾਨਦਾਰ ਕਾਰਗੁਜਾਰੀ ਤੋਂ ਬਹੁਤ ਖੁਸ਼ ਸੀ। ਇੱਕ ਵਾਰ ਇੰਗਲੈਂਡ ਤੋਂ ਫਰਾਂਸ ਅਭਿਆਨ ਰਵਾਨਾ ਕੀਤਾ ਗਿਆ ਜਿਸ ਵਿੱਚ ਚੌਸਰ ਵੀ ਸ਼ਾਮਿਲ ਸੀ। ਇਸ ਅਭਿਆਨ ਵਿੱਚ ਚੌਸਰ ਨੂੰ ਫ਼ਰਾਂਸ ਵਿੱਚ ਕੈਦੀ ਬਣਾ ਲਿਆ ਗਿਆ। ਅੰਤ ਬਾਦਸ਼ਾਹ ਨੇ ਉਸਨੂੰ ਤਾਵਾਨ ਅਦਾ ਕਰਕੇ ਛੁਡਾ ਲਿਆ। ਇਸਦੇ ਬਾਅਦ ਉਸਨੂੰ ਇਟਲੀ ਅਤੇ ਕੁੱਝ ਹੋਰ ਦੇਸ਼ਾਂ ਵਿੱਚ ਬ੍ਰਿਟੇਨ ਦੇ ਰਾਜਦੂਤ ਵਜੋਂ ਭੇਜਿਆ ਗਿਆ। 1369 ਵਿੱਚ ਉਸਦਾ ਸ਼ਾਇਰਾਨਾ ਜੀਵਨ ਸ਼ੁਰੂ ਹੋਇਆ ਅਤੇ ਕੁੱਝ ਹੀ ਸਾਲਾਂ ਵਿੱਚ ਇੰਗਲੈਂਡ ਵਿੱਚ ਇਸ ਕਵਿਤਾ ਦੀ ਧੁੰਮ ਪੈ ਗਈ। ਉਸਦੀ ਕਵਿਤਾ ਦਾ ਇੰਗਲੈਂਡ ਦੇ ਲੋਕਾਂ ਉੱਤੇ ਉਹੀ ਅਸਰ ਹੋਇਆ ਜੋ ਇਟਲੀ ਵਿੱਚ ਦਾਂਤੇ ਦੀ ਕਵਿਤਾ ਦਾ ਹੋਇਆ ਸੀ। ਮਰਨ ਉਪਰੰਤ ਉਸਨੂੰ ਵੈਸਟ ਮਿਨਸਟਰ ਐਬੇ ਵਿੱਚ ਦਫਨ ਕੀਤਾ ਗਿਆ ਜੋ ਇੰਗਲੈਂਡ ਦੇ ਪ੍ਰਮੁੱਖ ਆਦਮੀਆਂ ਲਈ ਵਿਸ਼ੇਸ਼ ਹੈ। ਇਸ ਕਬਰਸਤਾਨ ਦੇ ਸ਼ਾਇਰਾਂ ਲਈ ਰਾਖਵੇਂ ਕੋਨੇ ਵਿੱਚ ਦਫਨਾਇਆ ਜਾਣ ਵਾਲਾ ਉਹ ਪਹਿਲਾ ਵਿਅਕਤੀ ਸੀ।
ਜੈਫਰੀ ਚੌਸਰ | |
---|---|
ਜਨਮ | ਅੰਦਾਜ਼ਨ 1343 ਲੰਦਨ, ਇੰਗਲੈਂਡ |
ਮੌਤ | 25 ਅਕਤੂਬਰ 1400 (ਉਮਰ 56–57) |
ਕਬਰ | ਵੈਸਟ ਮਿਨਸਟਰ ਐਬੇ, ਲੰਦਨ |
ਪੇਸ਼ਾ | ਲੇਖਕ, ਕਵੀ, ਦਾਰਸ਼ਨਿਕ, ਨੌਕਰਸ਼ਾਹ, ਡਿਪਲੋਮੈਟ |
ਜੀਵਨ ਸਾਥੀ | ਫਲਿਪਾ ਰੋਇਟ |
ਬੱਚੇ | ਅਲਿਜ਼ਾਬੈਥ ਚੌਸਰ ਥਾਮਸ ਚੌਸਰ |
Parent | ਜਾਨ ਚੌਸਰ |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |