ਚੰਡੀ ਮੰਦਿਰ
ਚੰਡੀ ਮੰਦਰ (ਹਿੰਦੂ ਮੰਦਿਰ), ਭਾਰਤ ਦੇ ਚੰਡੀਗੜ੍ਹ ਨੇੜੇ ਇੱਕ ਹਿੰਦੂ ਮੰਦਿਰ ਹੈ, ਜੋ ਸ਼ਕਤੀ ਦੀ ਦੇਵੀ, ਚੰਡੀ ਨੂੰ ਸਮਰਪਿਤ ਹੈ। ਇਹ ਚੰਡੀਗੜ੍ਹ ਸ਼ਹਿਰ ਤੋਂ ਲਗਭਗ 15 ਕਿਲੋਮੀਟਰ ਦੀ ਦੂਰੀ ਤੇ ਹੈ।ਮਾਨਸਾ ਦੇਵੀ ਅਸਥਾਨ ਤੋਂ ਇਹ ਮੰਦਰ ਲਗਭਗ 10 ਕਿਲੋਮੀਟਰ ਦੀ ਦੂਰੀ 'ਤੇ ਹੈ।ਇਹ ਮੰਦਰ ਸੁੰਦਰ ਵਾਤਾਵਰਣ ਅਤੇ ਸ਼ਿਵਾਲਿਕ ਪਹਾੜੀਆਂ ਦੇ ਪਿਛੋਕੜ ਦੇ ਵਿਚਕਾਰ ਸਥਿਤ ਹੈ।
ਨਰਾਤਿਆਂਂ ਦੇ ਤਿਉਹਾਰ ਦੇ ਸਮੇਂ, ਹਜ਼ਾਰਾਂ ਲੋਕ ਇਸ ਮੰਦਿਰ ਵਿੱਚ ਮੱਥਾ ਟੇਕਣ ਜਾਂਦੇ ਹਨ। ਮੰਦਿਰ ਵਿੱਚ ਚੰੰਡੀ, ਰਾਧਾ ਕ੍ਰਿਸ਼ਨ, ਹਨੂਮਾਨ, ਸ਼ਿਵ ਅਤੇ ਰਾਮ ਸਮੇਤ ਕਈ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਹਨ।
ਚੰਡੀ ਮੰਦਿਰ ਖੇਤਰ ਵਿੱਚ ਭਾਰਤੀ ਸੈਨਾ ਦੀ ਪੱਛਮੀ ਕਮਾਂਡ ਹੈ।