ਹਿੰਦੂ ਧਰਮ ਵਿੱਚ, ਦੇਵੀ ਮਹਾਤਮਯ ਵਿੱਚ, ਚੰਡ ਅਤੇ ਮੁੰਡ ਸੁੰਭ ਅਤੇ ਨਿਸ਼ੁੰਭ ਦੇ ਸੇਵਕ ਅਸੁਰ ਹਨ। ਉਨ੍ਹਾਂ ਨੇ ਪਾਰਵਤੀ 'ਤੇ ਆਪਣੀ ਨਜ਼ਰ ਰੱਖੀ ਅਤੇ ਉਸ ਦੀ ਸੁੰਦਰਤਾ ਤੋਂ ਪ੍ਰਭਾਵਿਤ ਹੋਏ। ਉਨ੍ਹਾਂ ਨੇ ਇਸ ਦੇਵੀ ਦੀ ਪ੍ਰਤੀਭਾ ਸੰਬੰਧੀ ਗੱਲਾਂ ਸੁੰਭ ਤੱਕ ਪਹੁੰਚਾਈਆਂ। ਜਿਸ ਵਿਚ ਸੁੰਭ ਨੇ ਉਸ ਨਾਲ ਵਿਆਹ ਕਰਨ ਦੀ ਇੱਛਾ ਜਤਾਈ ਸੀ। ਧੁਮਰਲੋਚਨਾ ਦੀ ਮੌਤ ਤੋਂ ਬਾਅਦ, ਸੁੰਭ ਨੇ ਉਨ੍ਹਾਂ ਨੂੰ ਦੇਵੀ ਕੌਸ਼ਿਕੀ ਨਾਲ ਲੜਨ ਲਈ ਭੇਜਿਆ। ਜਦੋਂ ਚੰਡ ਅਤੇ ਮੁੰਡ ਦੇਵੀ ਕੌਸ਼ਿਕੀ ਕੋਲ ਪਹੁੰਚੇ, ਤਾਂ ਉਹ ਕਾਲੀ ਦੇ ਰੂਪ ਵਿਚ ਆ ਗਈ ਅਤੇ ਅਤੇ ਕਾਲੀ ਨੇ ਉਨ੍ਹਾਂ ਨੂੰ ਮਾਰ ਦਿੱਤਾ।[1] ਫਿਰ, ਕੌਸ਼ਿਕੀ ਨੇ ਕਾਲੀ ਨੂੰ ਚਾਮੁੰਡਾ ਦਾ ਨਾਮ ਦਿੱਤਾ।[2] ਇਸ ਤੋਂ ਬਾਅਦ ਸੁੰਭ ਵੱਲੋਂ ਰਕਤਬੀਜ ਨੂੰ ਭੇਜਿਆ ਗਿਆ ਸੀ, ਪਰ ਦੇਵੀ ਕਾਲੀ ਦੁਆਰਾ ਉਹ ਵੀ ਮਾਰਿਆ ਗਿਆ ਸੀ।[3][4]

ਕਾਲੀ ਦਾ ਚੰਡ ਅਤੇ ਮੁੰਡ ਨਾਲ ਲੜਾਈ ਦਾ ਇੱਕ ਪਹਾੜੀ ਚਿੱਤਰ: ਕਾਲੀ ਚੰਡ ਅਤੇ ਮੁੰਡ ਰਾਖਸ਼ਾਂ ਨਾਲ ਲੜਦੀ ਹੋਇਆ। 17 × 24 ਸੈਂਟੀਮੀਟਰ, ਰਿਜਕਸਮਿਊਜ਼ੀਅਮ।

ਇਹ ਵੀ ਦੇਖੋ

ਸੋਧੋ

ਹਵਾਲੇ

ਸੋਧੋ
  1. Bhattacharji, Sukumari (1995). Legends of Devi (in ਅੰਗਰੇਜ਼ੀ). Orient Blackswan. ISBN 978-81-250-0781-4.
  2. Aijazuddin, FS (2014). "Devi-Yatras Here & There". Journal of the Pakistan Historical Society. 62 (2): 113–115.
  3. "Vol. 17, 1860 of The Journal of the Royal Asiatic Society of Great Britain and Ireland on JSTOR". www.jstor.org (in ਅੰਗਰੇਜ਼ੀ). Retrieved 2022-08-11.
  4. Goswami, Meghali; Gupta, Ila; Jha, P (2005). "Sapta matrikas in Indian art and their significance in Indian sculpture and ethos: A critical study". Anistoriton. 9 (A051).