ਕੌਸ਼ਿਕੀ

ਸਫ਼ਲਤਾ ਦੀ ਹਿੰਦੂ ਦੇਵੀ

'ਕੌਸ਼ਿਕੀ' (ਮਹਾਸਰਸਵਤੀ) ਇੱਕ ਹਿੰਦੂ ਦੇਵੀ ਹੈ। ਉਹ ਸ਼ਕਤੀ ਦੀ ਮਾਨਤਾ ਹੈ ਅਤੇ ਪਾਰਵਤੀ ਦੇਵੀ ਦਾ ਇੱਕ ਰੂਪ ਹੈ। ਉਸ ਦੀ ਖੁਬਸੂਰਤੀ ਨੇ, ਜੋ ਵੀ ਉਸ ਨੂੰ ਮਿਲਿਆ ਉਹਨਾਂ ਚੋਂ, ਬਹੁਤ ਸਾਰੇ ਅਸੁਰਾਂ ਨੂੰ ਆਕਰਸ਼ਿਤ ਕੀਤਾ। ਉਹ ਇੱਕ ਮਹਾਨ ਯੋਧਾ ਸੀ ਜੋ ਆਪਣੇ ਖੂੰਖਾਰ ਸ਼ੇਰ 'ਤੇ ਸਵਾਰ ਰਹਿੰਦੀ ਸੀ। ਉਸ ਦੀ ਭਿਆਨਕ ਅੱਗ ਦਾ ਇਹ ਰੂਪ ਉਸ ਦੀ ਸੁੰਦਰਤਾ ਦਾ ਸਾਰ ਸੀ। ਉਸ ਨੂੰ ਕਈ ਮੰਦਰਾਂ 'ਚ ਪੂਜਿਆ ਜਾਂਦਾ ਹੈ। ਉਸ ਦੀ ਮੂਰਤ ਅੱਠ ਹੱਥਾਂ ਵਾਲੀ ਘੜੀ ਗਈ ਹੈ ਜਿਹਨਾਂ 'ਚ ਤ੍ਰਿਸ਼ੂਲ, ਚੱਕਰ, ਘੋਟਣਾ ਵਰਗੇ ਸ਼ਸ਼ਤਰ ਫੜੇ ਹੋਏ ਹਨ। ਉਸ ਨੂੰ ਸਕੰਦਪੁਰਾਨ ਅਤੇ ਦੇਵੀ ਮਹਾਤਮਇਆ (ਮਾਰਕੰਦਿਆ ਪੁਰਾਨ ਦਾ ਹਿੱਸਾ) 'ਚ ਦੇਵੀ ਅੰਬਿਕਾ ਵਜੋਂ ਵੀ ਜਾਣਿਆ ਜਾਂਦਾ ਹੈ ਜੋ ਪਾਰਵਤੀ ਦੀ ਦੇਹ ਤੋਂ ਪ੍ਰਗਟ ਹੋਈ ਸੀ ਅਤੇ ਸ਼ੁੰਭ ਅਤੇ ਨਿਸ਼ੁੰਭ ਦੈਂਤਾ ਨੂੰ ਮਾਰਿਆ ਸੀ। ਉਸ ਨੂੰ ਉਸ ਦੇ ਸਥਾਨ ਸ਼ਕਤੀ ਪੀਠ 'ਤੇ ਜਵਾਲਾ ਦੇਵੀ ਵਜੋਂ ਵੀ ਬੁਲਾਇਆ ਜਾਂਦਾ ਹੈ। ਦੇਵੀ ਮਹਾਤਮਇਆ ਅਨੁਸਾਰ, ਉਸ ਦੀ ਧੀ ਚਾਮੁੰਡਾ ਹੈ ਜੋ ਭਾਰਤ ਵਿੱਚ ਸਿਰਫ਼ ਕੁਝ ਕਬੀਲਿਆਂ ਦੀ ਦੇਵੀ ਹੈ।

ਕੌਸ਼ਿਕੀ
ਇੰਤਕਾਮ ਅਤੇ ਜਿੱਤ ਦੀ ਦੇਵੀ
ਮਾਨਤਾਦੇਵੀ
ਦੁਰਗਾ
ਪਾਰਵਤੀ
ਆਦਿ ਪਰਾਸ਼ਕਤੀ
ਸ਼ਕਤੀ
ਚੰਡੀਕਾ
ਆਦਿਪਰਾਸ਼ਕਤੀ ਦਾ ਮਹਾਸਰਸਵਤੀ ਰੂਪ
ਨਿਵਾਸਸ੍ਰੀ ਕੈਲਾਸ਼ਗਿਰੀ ਦਾ ਦੈਵੀ ਸਥਾਨ
ਹਥਿਆਰਤ੍ਰਿਸ਼ੂਲ, ਘੰਟੀ, ਧਨੁੱਖ ਅਤੇ ਤੀਰ, ਹਲ, ਘੋਟਣਾ, ਨਾਦ
ਵਾਹਨਚੀਤਾ ਜਾਂ ਸ਼ੇਰ
Consortਸ਼ਿਵ

ਕੌਸ਼ਿਕੀ ਦੀ ਜਨਮ ਗਾਥਾ ਮਾਤਸਿਆ ਪੁਰਾਣ ਅਤੇ ਮਾਰਕੰਡੇ ਪੁਰਾਣ, ਦੋਵੇਂ ਪੁਸਤਕਾਂ ਵੱਖਰੀਆਂ ਹਨ, 'ਚ ਵਰਣਿਤ ਕੀਤੀ ਗਈ ਹੈ। ਮਾਤਸਿਆ ਪੁਰਾਣ ਅਨੁਸਾਰ, ਪਾਰਵਤੀ ਨੇ ਇੱਕ ਵਾਰ ਰੂਪਵਾਨ (ਗੌਰੀ) ਬਣਨ ਲਈ ਤਪੱਸਿਆ ਅਤੇ ਸਿਮਰਨ ਕੀਤਾ। ਕਿਹਾ ਜਾਂਦਾ ਹੈ ਕਿ ਉਹ ਆਪਣੇ ਸਰੀਰ ਦੀ ਚਮੜੀ 'ਚੋਂ ਨਿਕਲ ਚੁੱਕੀ ਹੈ ਹੋ ਸੁੰਦਰ ਅਤੇ ਪੱਕੇ-ਰੰਗ ਦੀ ਦੇਵੀ ਕੌਸ਼ਿਕੀ 'ਚ ਉਭਰੀ।[1] ਇਸ ਦੇ ਬਾਅਦ, ਕੌਸ਼ਿਕੀ ਵਿੰਧਿਆ ਗਈ ਅਤੇ ਸ਼ੁੰਭ ਅਤੇ ਨਿਸ਼ੁੰਭ, ਦੋ ਦੈਂਤ, ਜਿਹਨਾਂ ਨੇ ਬ੍ਰਹਮਾ ਤੋਂ ਅਮਰਤਾ ਦਾ ਵਰਦਾਨ ਲਿਆ ਸੀ, ਨੂੰ ਮਾਰ ਮੁਕਾਇਆ। ਇਸ ਦਾ ਹੂ-ਬ-ਹੂ ਸ਼ਿਵ ਪੁਰਾਣ 'ਚ ਵੀ ਜ਼ਿਕਰ ਮਿਲਦਾ ਹੈ।[2][3]

ਮਾਰਕੰਡੇ ਪੁਰਾਣ ਵਿੱਚ, ਇੱਕ ਵਾਰ ਜਦੋਂ ਅਸੁਰਾਂ (ਭੂਤਾਂ) ਨੇ ਦੇਵਤਿਆਂ ਨੂੰ ਸਵਰਗ ਵਿੱਚੋਂ ਬਾਹਰ ਕੱਢ ਦਿੱਤਾ ਤਾਂ ਉਹਨਾਂ ਨੇ ਪਾਰਵਤੀ ਦੀ ਮਦਦ ਮੰਗੀ।ਉਹਨਾਂ ਦੁਆਰਾ ਕੀਤੀ ਪ੍ਰਾਥਨਾ ਨਾਲ, ਉਹ ਪ੍ਰਗਟ ਹੋਈ, ਅਤੇ ਉਸਦੇ ਸਰੀਰ ਦੀਆਂ ਕੋਸ਼ਿਕਾਵਾਂ (ਕੋਸ਼ਾਵਾਂ) ਤੋਂ ਸੁੰਦਰ ਦੇਵੀ ਅੰਬਿਕਾ ਉਭਰੀ, ਜਿਸਨੇ ਐਲਾਨ ਕੀਤਾ ਕਿ ਉਹ ਉਸ ਨਾਲ ਵਿਆਹ ਕਰੇਗੀ ਜੋ ਲੜਾਈ 'ਚ ਉਸ ਨੂੰ ਹਰਾਉਣ ਵਿੱਚ ਕਾਮਯਾਬ ਹੋਵੇਗਾ। ਬਾਅਦ 'ਚ, ਉਸ ਨੇ ਦੈਂਤਾਂ ਨੂੰ ਮਾਰਿਆ ਅਤੇ ਦੇਵਤੇ ਸਵਰਗਾਂ ਨੂੰ ਮੁੜ ਆਏ।[4][5]

ਇਹ ਵੀ ਦੇਖੋ

ਸੋਧੋ

ਹਵਾਲੇ

ਸੋਧੋ
  1. Wangu, Madhu Bazaz (2003). Images of।ndian goddesses: myths, meanings and models. New Delhi: Abhinav Publications. p. 185. ISBN 81-7017-416-3.
  2. Jones, Constance A.; Ryan, James D. (2007). "Virashaivas". Encyclopedia of Hinduism. New York, NY: Facts On File. p. 489. ISBN 0-8160-5458-4.
  3. Sinha, A. K. (2009). Approaches to history, culture, art and archaeology. New Delhi: Anamika Publishers. p. 500.
  4. Mitter, Sara S. (1991). Dharma's daughters: contemporary।ndian women and Hindu culture (2. print. ed.). New Brunswick, N.J.: Rutgers University Press. p. 78. ISBN 0-8135-1677-3.
  5. Kinsley, David (1 December 1975). "Freedom from Death in the Worship of Kali". Numen. 22 (3): 183. doi:10.2307/3269544.