ਚੰਨ ਪਰਦੇਸੀ 1981 ਦੀ ਇੱਕ ਪੰਜਾਬੀ ਫ਼ਿਲਮ ਹੈ। ਇਸ ਦੇ ਨਿਰਦੇਸ਼ਕ ਚਿਤ੍ਰਾਰਥ ਸਿੰਘ ਹਨ ਅਤੇ ਮੁੱਖ ਕਿਰਦਾਰ ਕੁਲਭੂਸ਼ਨ ਖਰਬੰਦਾ, ਅਮਰੀਸ਼ ਪੁਰੀ, ਰਮਾ ਵਿਜ, ਰਾਜ ਬੱਬਰ, ਅਤੇ ਓਮ ਪੁਰੀ ਨੇ ਨਿਭਾਏ ਹਨ। ਰਾਜ ਬੱਬਰ ਦੀ ਇਹ ਪਹਿਲੀ ਪੰਜਾਬੀ ਫ਼ਿਲਮ ਸੀ ਅਤੇ ਰਾਸ਼ਟਰੀ ਇਨਾਮ ਜਿੱਤਣ ਵਾਲੀ ਵੀ ਇਹ ਪਹਿਲੀ ਪੰਜਾਬੀ ਫ਼ਿਲਮ ਸੀ।

ਚੰਨ ਪਰਦੇਸੀ
ਨਿਰਦੇਸ਼ਕਚਿਤ੍ਰਾਰਥ ਸਿੰਘ
ਸਕਰੀਨਪਲੇਅਰਵਿੰਦਰ ਪੀਪਤ
ਕਹਾਣੀਕਾਰਬਲਦੇਵ ਗਿੱਲ
ਨਿਰਮਾਤਾਬਲਦੇਵ ਗਿੱਲ
ਜੇ. ਐੱਸ. ਚੀਮਾ
ਸਵਰਨ ਸੇਧਾ
ਸਿਤਾਰੇਰਾਜ ਬੱਬਰ
ਰਮਾ ਵਿਜ
ਕੁਲਭੂਸ਼ਣ ਖਰਬੰਦਾ
ਅਮਰੀਸ਼ ਪੁਰੀ
ਓਮ ਪੁਰੀ
ਸਿਨੇਮਾਕਾਰਮਨਮੋਹਣ ਸਿੰਘ
ਸੰਪਾਦਕਸੁਭਾਸ਼ ਸਹਿਗਲ
ਸੰਗੀਤਕਾਰਸੁਰਿੰਦਰ ਕੋਹਲੀ
ਰਿਲੀਜ਼ ਮਿਤੀ
1981
ਮਿਆਦ
147 ਮਿੰਟ
ਦੇਸ਼ਭਾਰਤ
ਭਾਸ਼ਾਪੰਜਾਬੀ

ਕਹਾਣੀ ਸੋਧੋ

ਫਿਲਮ ਵਿੱਚ ਪੰਜਾਬ ਦੇ ਇੱਕ ਸਾਧਾਰਨ ਕਿਸਾਨ ਦੀ ਹਾਲਤ ਨੂੰ ਸੂਖਮਤਾ ਨਾਲ ਬਿਆਨ ਕੀਤਾ ਹੈ। ਫਿਲਮ ਵਿੱਚ ਪਤੀ, ਪਤਨੀ,ਮਾਂ, ਧੀ, ਪਿਉ, ਪੁੱਤ, ਪ੍ਰੇਮੀ-ਪ੍ਰੇਮਿਕਾ ਦੇ ਰਿਸ਼ਤਿਆਂ ਨੂੰ ਮਾਲਾ ਦੇ ਮਣਕਿਆਂ ’ਚ ਪਰੋਇਆ ਗਿਆ ਹੈ। ਫਿਲਮ ਨੂੰ ਸੁਰਿੰਦਰ ਕੋਹਲੀ ਦੇ ਸੰਗੀਤ ਅਤੇ ਮੁਹੰੰਮਦ ਰਫੀ ਤੇ ਦਿਲਰਾਜ ਕੌਰ ਦੇ ਗੀਤਾਂ ਨਾਲ ਸ਼ਿੰਗਾਰੀਆ ਗਿਆ ਹੈ।

ਕਿਰਦਾਰ ਸੋਧੋ

ਕੁਲਭੂਸ਼ਨ ਖਰਬੰਦਾ.... ਨੇਕ ਸਿੰਘ (ਨੇਕ)

ਅਮਰੀਸ਼ ਪੁਰੀ.... ਜਗੀਰਦਾਰ ਜੋਗਿੰਦਰ ਸਿੰਘ

ਰਮਾ ਵਿਜ.... ਕੰਮੋਂ

ਓਮ ਪੁਰੀ.... ਤੁਲਸੀ

ਰਾਜ ਬੱਬਰ.... ਲਾਲੀ

ਸੁਨੀਤਾ ਧੀਰ.... ਚੰਨੀ

ਸੁਸ਼ਮਾ ਸੇਠ.... ਜੱਸੀ (ਜਗੀਰਦਾਰ ਦੀ ਪਤਨੀ)

ਰਜਨੀ ਸ਼ਰਮਾ.... ਨਿੱਮੋ

ਹਵਾਲੇ ਸੋਧੋ

ਬਾਹਰੀ ਲਿੰਕ ਸੋਧੋ