ਚੱਠਾ
ਚੱਠਾ ਪਿੰਡ ਹਰਿਆਣਾ, ਭਾਰਤ ਦੇ ਸਿਰਸਾ ਜ਼ਿਲ੍ਹੇ ਦੀ ਡੱਬਵਾਲੀ ਤਹਿਸੀਲ ਵਿੱਚ ਸਥਿਤ ਹੈ। ਇਹ ਉਪ-ਜ਼ਿਲ੍ਹਾ ਹੈੱਡਕੁਆਰਟਰ ਡੱਬਵਾਲੀ (ਤਹਿਸੀਲਦਾਰ ਦਫ਼ਤਰ) ਤੋਂ 20 ਕਿਲੋਮੀਟਰ ਅਤੇ ਜ਼ਿਲ੍ਹਾ ਹੈੱਡਕੁਆਰਟਰ ਸਿਰਸਾ ਤੋਂ 62 ਕਿਲੋਮੀਟਰ ਦੂਰ ਸਥਿਤ ਹੈ।[1]
ਰਕਬਾ ਅਤੇ ਆਬਾਦੀ
ਸੋਧੋਪਿੰਡ ਦਾ ਕੁੱਲ ਭੂਗੋਲਿਕ ਖੇਤਰ 538 ਹੈਕਟੇਅਰ ਹੈ। ਸਾਲ 2011 ਦੀ ਮਰਦਮਸ਼ੁਮਾਰੀ ਅਨੁਸਾਰ ਚੱਠਾ ਪਿੰਡ ਦੀ ਕੁੱਲ ਆਬਾਦੀ 1,163 ਸੀ, ਜਿਸ ਵਿੱਚੋਂ ਮਰਦ ਆਬਾਦੀ 612 ਅਤੇ ਔਰਤਾਂ ਦੀ ਆਬਾਦੀ 551 ਸੀ। ਚੱਠਾ ਪਿੰਡ ਦੀ ਸਾਖਰਤਾ ਦਰ 58.38% ਹੈ ਜਿਸ ਵਿੱਚੋਂ 66.34% ਮਰਦ ਅਤੇ 49.55% ਔਰਤਾਂ ਪੜ੍ਹੀਆਂ ਲਿਖੀਆਂ ਹਨ। ਚੱਠਾ ਪਿੰਡ ਵਿੱਚ ਕਰੀਬ 191 ਘਰ ਹਨ। ਚੱਠਾ ਪਿੰਡ ਦਾ ਪਿੰਨ ਕੋਡ 125104 ਹੈ।[1]
ਪ੍ਰਸ਼ਾਸਨ
ਸੋਧੋਚੱਠਾ ਪਿੰਡ ਡੱਬਵਾਲੀ ਵਿਧਾਨ ਸਭਾ ਹਲਕੇ ਅਤੇ ਸਿਰਸਾ ਲੋਕ ਸਭਾ ਹਲਕੇ ਅਧੀਨ ਆਉਂਦਾ ਹੈ। ਰਾਮਾਂ ਮੰਡੀ ਚੱਠਾ ਪਿੰਡ ਦਾ ਸਭ ਤੋਂ ਨਜ਼ਦੀਕੀ ਸ਼ਹਿਰ ਹੈ।[1]
ਗੁਆਂਢੀ ਪਿੰਡ
ਸੋਧੋਚੱਠਾ ਦੇ ਆਸੇ-ਪਾਸੇ ਫੁੱਲੋ ਮਿਹਰ ਸਿੰਘ, ਤਿੱਗੜੀ, ਖੋਖਰ, ਨਰੰਗ, ਤਰਖਾਣਵਾਲਾ, ਸੁਖਲੱਧੀ, ਰਾਮਸਰਾ, ਸੇਖੂ ਆਦਿ ਪਿੰਡ ਹਨ।
ਗੈਲਰੀ
ਸੋਧੋ-
ਕਸਤੂਰਬਾ ਗਾਂਧੀ ਲੜਕੀਆਂ ਦੇ ਰਿਹਾਇਸ਼ੀ ਸਕੂਲ ਦੀ ਇਮਾਰਤ ਦਾ ਮੁੱਖ ਦੁਆਰ
-
ਪਸ਼ੂ ਹਸਪਤਾਲ ਪਿੰਡ ਚੱਠਾ ਦੀ ਫੋਟੋ
-
ਪਿੰਡ ਚੱਠਾ ਦੀ ਸਥਿਤੀ ਦਰਸਾਉਂਦਾ ਪਿੰਡ ਦੀ ਫਿਰਨੀ ਉੱਤੇ ਲੱਗਿਆ ਹੋਇਆ ਬੋਰਡ
ਹਵਾਲੇ
ਸੋਧੋ- ↑ 1.0 1.1 1.2 "Chatha Village in Dabwali (Sirsa) Haryana | villageinfo.in". villageinfo.in. Retrieved 2023-03-13.