ਖੋਖਰ ਪਿੰਡ ਹਰਿਆਣਾ, ਭਾਰਤ ਦੇ ਸਿਰਸਾ ਜ਼ਿਲ੍ਹੇ ਦੀ ਕਾਲਾਂਵਾਲੀ ਤਹਿਸੀਲ ਦਾ ਇੱਕ ਪਿੰਡ ਹੈ। ਇਹ ਮੰਡੀ ਡੱਬਵਾਲੀ ਤੋਂ 29 ਕਿਲੋਮੀਟਰ ਅਤੇ ਜ਼ਿਲ੍ਹਾ ਹੈੱਡਕੁਆਰਟਰ ਸਿਰਸਾ ਤੋਂ 75 ਕਿਲੋਮੀਟਰ ਦੂਰ ਸਥਿਤ ਹੈ।[1] ਇਸੇ ਨਾਂ ਦੇ ਪਿੰਡ ਪੰਜਾਬ ਦੇ ਬਠਿੰਡੇ ਤੇ ਮਾਨਸਾ ਜ਼ਿਲ੍ਹਿਆਂ ਵਿੱਚ ਵੀ ਹਨ।

ਸਰਕਾਰੀ ਪ੍ਰਾਈਮਰੀ ਸਕੂਲ, ਖੋਖਰ ਜ਼ਿਲ੍ਹਾ ਸਿਰਸਾ ਦਾ ਮੁੱਖ ਦੁਆਰ

ਆਬਾਦੀ ਅਤੇ ਰਕਬਾ

ਸੋਧੋ

ਪਿੰਡ ਦਾ ਕੁੱਲ ਭੂਗੋਲਿਕ ਖੇਤਰਫਲ 1346 ਹੈਕਟੇਅਰ ਹੈ। ਸਾਲ 2011 ਦੀ ਮਰਦਮਸ਼ੁਮਾਰੀ ਮੁਤਾਬਕ ਖੋਖਰ ਦੀ ਕੁੱਲ ਆਬਾਦੀ 1,901 ਹੈ, ਜਿਸ ਵਿੱਚੋਂ ਮਰਦਾਂ ਦੀ ਆਬਾਦੀ 967 ਹੈ ਜਦੋਂ ਕਿ ਔਰਤਾਂ ਦੀ ਆਬਾਦੀ 934 ਹੈ। ਖੋਖਰ ਪਿੰਡ ਦੀ ਸਾਖਰਤਾ ਦਰ 48.92% ਹੈ, ਜਿਸ ਵਿੱਚੋਂ 51.50% ਮਰਦ ਅਤੇ 46.25% ਔਰਤਾਂ ਸਾਖਰ ਹਨ। ਪਿੰਡ ਖੋਖਰ ਵਿੱਚ 366 ਦੇ ਕਰੀਬ ਘਰ ਹਨ। ਖੋਖਰ ਪਿੰਡ ਇਲਾਕੇ ਦਾ ਪਿੰਨ ਕੋਡ 125104 ਹੈ।[1]

ਪ੍ਰਸ਼ਾਸਨ

ਸੋਧੋ

ਖੋਖਰ ਪਿੰਡ ਡੱਬਵਾਲੀ ਵਿਧਾਨ ਸਭਾ ਹਲਕੇ ਅਤੇ ਸਿਰਸਾ ਸੰਸਦੀ ਹਲਕੇ ਅਧੀਨ ਆਉਂਦਾ ਹੈ। ਸਾਰੀਆਂ ਵੱਡੀਆਂ ਆਰਥਿਕ ਗਤੀਵਿਧੀਆਂ ਲਈ ਕਾਲਾਂਵਾਲੀ ਖੋਖਰ ਪਿੰਡ ਦਾ ਸਭ ਤੋਂ ਨਜ਼ਦੀਕੀ ਸ਼ਹਿਰ ਹੈ।[1] ਇਸ ਤੋਂ ਇਲਾਵਾ ਪੰਜਾਬ ਦੀ ਨਾਲ ਲਗਦੀ ਰਾਮਾ ਮੰਡੀ ਵਿਖੇ ਵੀ ਲੋਕ ਜਾਂਦੇ ਹਨ।

ਨੇੜਲੇ ਪਿੰਡ

ਸੋਧੋ

ਖੋਖਰ ਦੇ ਨੇੜੇ ਮਾਖਾ, ਪਿਪਲੀ, ਤਿੱਗੜੀ, ਨਰੰਗ, ਅਸੀਰ, ਹੱਸੂ, ਚੱਠਾ, ਫੁੱਲੋ ਮਿਹਰ ਸਿੰਘ ਵਾਲੀ, ਪਾਨਾ, ਪੰਨੀਵਾਲਾ ਰੁਲਦੂ ਆਦਿ ਪਿੰਡ ਹਨ। ਪਿੰਡ ਤੋਂ ਕੁਝ ਕਿਲੋਮੀਟਰ ਦੂਰ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਹੈ।

ਗੈਲਰੀ

ਸੋਧੋ

ਹਵਾਲੇ

ਸੋਧੋ
  1. 1.0 1.1 1.2 "Khokhar Village in Dabwali (Sirsa) Haryana | villageinfo.in". villageinfo.in. Retrieved 2023-03-07.