ਛਾਤੀ ਗੱਠ ਜਾਂ ਗੰਢ ਛਾਤੀ ਵਿੱਚ ਇੱਕ ਤਰਲ ਪਦਾਰਥ ਨਾਲ ਭਰੀ ਗੰਢ ਹੁੰਦੀ ਹੈ। ਇੱਕ ਛਾਤੀ ਅੰਦਰ ਇੱਕ ਤੋਂ ਵੱਧ ਗੰਢਾਂਂ ਹੋ ਸਕਦੀਆਂ ਹਨ। ਇਹ ਅਕਸਰ ਗੋਲ ਜਾਂ ਅੰਡਾਕਾਰ ਵਿਖਾਈ ਦਿੰਦੀਆਂ ਹਨ। ਆਮ ਤੌਰ 'ਤੇ ਇਹ ਨਰਮ ਅੰਗੂਰ ਜਾਂ ਪਾਣੀ ਨਾਲ ਭਰੇ ਗੁਬਾਰੇ ਵਾਂਗ ਮਹਿਸੂਸ ਹੁੰਦੀਆਂ ਹਨ, ਪਰ ਕਈ ਵਾਰ ਇਹ ਸਖਤ ਵੀ ਹੁੰਦੀਆਂ ਹਨ।[1]

ਛਾਤੀ ਗੰਢ
ਅਲਟਰਾਸਾਉਂਡ ਸਕੈਨ ਛਾਤੀ ਵਿੱਚ ਛੋਟੀ ਜਿਹੀ ਗੰਢ ਦਿਖਾ ਰਿਹਾ ਹੈ।
ਵਿਸ਼ਸਤਾgeneral surgery

ਛਾਤੀ ਗੰਢਾਂ ਦੁਖਦਾਈ ਅਤੇ ਚਿੰਤਾਜਨਕ ਹੋ ਸਕਦੀਆਂ ਹਨ, ਪਰ ਆਮ ਤੌਰ 'ਤੇ ਸੁਭਾਵਕ ਹੀ ਹੁੰਦੀਆਂ ਹਨ। ਇਹ ਜ਼ਿਆਦਾਤਰ ਮਹਾਵਾਰੀ ਬੰਦ ਹੋਣ ਤੋਂ ਪਹਿਲਾਂ 30 ਜਾਂ 40 ਸਾਲ ਦੀ ਉਮਰ ਦੀਆਂ ਔਰਤਾਂ 'ਚ ਪਾਈਆਂ ਜਾਂਦੀਆਂ ਹਨ, ਪਰ ਹਾਰਮੋਨ ਥੇਰੈਪੀ ਦੀ ਵਰਤੋ ਨਾਲ ਇਸ ਤੋਂ ਬਚਿਆ ਜਾ ਸਕਦਾ ਹੈ।[1] ਇਹ ਅੱਲੜ ਉਮਰ ਦੀਆਂ ਕੁੜੀਆਂ ਵਿੱਚ ਵੀ ਆਮ ਹੀ ਹੋ ਜਾਂਦੀ ਹੈ।2] ਛਾਤੀ ਗੰਢ ਫਾਇਬ੍ਰੋਕਸਟਿਕ ਬਿਮਾਰੀ ਦਾ ਇੱਕ ਹਿੱਸਾ ਹੈ। ਮਹਾਵਾਰੀ ਚੱਕਰ ਦੇ ਦੂਜੇ ਅੱਧ ਜਾਂ ਗਰਭ ਅਵਸਥਾ ਦੇ ਦੌਰਾਨ ਦਰਦ ਅਤੇ ਸੁੱਜਣਾ ਆਮ ਤੌਰ 'ਤੇ ਬਹੁਤ ਜ਼ਿਆਦਾ ਹੁੰਦਾ ਹੈ।

ਛਾਤੀ ਗੰਢਾਂ ਦਾ ਇਲਾਜ ਆਮ ਤੌਰ 'ਤੇ ਉਦੋਂ ਤੱਕ ਜ਼ਰੂਰੀ ਨਹੀਂ ਹੁੰਦਾ ਜਦੋਂ ਤੱਕ ਉਹ ਦੁਖਦਾਈ ਜਾਂ ਬੇਅਰਾਮੀ ਦਾ ਕਾਰਨ ਨਹੀਂ ਬਣਦੀਆਂ। ਜ਼ਿਆਦਾਤਰ ਮਾਮਲਿਆਂ ਵਿੱਚ, ਉਹਨਾਂ ਕਾਰਨ ਪੈਦਾ ਹੋਣ ਵਾਲੀ ਬੇਆਰਾਮੀ ਨੂੰ ਗੰਢਾਂ ਵਿੱਚੋਂ ਤਰਲ ਕੱਢਕੇ ਘੱਟ ਕੀਤਾ ਜਾ ਸਕਦਾ ਹੈ।ਇਨ੍ਹਾਂ ਗੰਢਾਂਂ ਦਾ ਅਕਾਰ ਦੁੱਧ ਗ੍ਰੰਥੀਆਂ ਦੇ ਵਿਕਾਸ ਨਾਲ ਇੱਕ ਮਟਰ ਤੋਂ ਵੀ ਛੋਟੇ ਅਕਾਰ ਤੋਂ ਪਿੰਗਪੋਂਗ ਗੇਂਦ ਤੋਂ ਵੀ ਵੱਡਾ ਹੋ ਸਕਦਾ ਹੈ।[3] ਛੋਟੀਆਂ ਗੰਢਾਂ ਨੂੰ ਸਰੀਰਕ ਨਰੀਖਣ ਜਾਂ ਚੈਕਅਪ ਸਮੇਂ ਮਹਿਸੂਸ ਨਹੀਂ ਕੀਤਾ ਜਾ ਸਕਦਾ, ਪਰ ਵੱਡੀਆਂ ਗੰਢਾਂ ਰਸੋਲੀ ਵਾਂਗ ਮਹਿਸੂਸ ਹੁੰਦੀਆਂ ਹਨ।

ਛਾਤੀ ਗੰਢਾਂਂ ਅਤੇ 'ਦੁੱਧ ਗ੍ਰੰਥੀਆਂ' ਨੂੰ ਇਕ-ਦੂਜੇ ਨਾਲ ਉਲਝਾਉਣਾ ਨਹੀਂ ਚਾਹੀਂਦਾ, ਜੋ ਦੁੱਧ ਛੁੜਾਉਣ ਸਮੇਂ ਹੁੰਦੀਆਂ ਹਨ।

ਚਿੰਨ੍ਹ ਅਤੇ ਲੱਛਣ

ਸੋਧੋ

ਛਾਤੀ ਗੰਢਾਂ ਦੀਆਂ ਨਿਸ਼ਾਨੀਆਂ ਅਤੇ ਲੱਛਣਾਂ ਵਿੱਚ ਸ਼ਾਮਲ ਹਨ:

  • ਨਰਮ, ਅਸਾਨੀ ਨਾਲ ਘੁਮ ਜਾਣ ਵਾਲੀ ਗੋਲ ਜਾਂ ਅੰਡਾਕਾਰ ਗੰਢ 
  • ਰਸੋਲੀ ਜਾਂ ਗੰਢ ਵਾਲੀ ਥਾਂ 'ਤੇ ਦਰਦ ਜਾਂ ਸੰਵੇਦਨਸ਼ੀਲ ਹੋਣਾ
  • ਮਹਾਵਾਰੀ ਤੋਂ ਪਹਿਲਾਂ ਗੰਢ ਜਾਂ ਰਸੋਲੀ ਦਾ ਅਕਾਰ ਵਧਣਾ ਜਾਂ ਸੰਵੇਦਨਸ਼ੀਲਤਾ ਦਾ ਵਧਣਾ
  • ਮਹਾਵਾਰੀ ਤੋਂ ਬਾਅਦ ਗੰਢ ਦਾ ਅਕਾਰ ਜਾਂ ਹੋਰ ਲੱਛਣਾ ਦਾ ਘੱਟ ਹੋ ਜਾਣਾ
  • ਇੱਕ ਜਾਂ ਇੱਕ ਤੋਂ ਵੱਧ ਗੰਢਾਂ ਹੋਣ ਨਾਲ ਛਾਤੀ ਦੇ ਕੈਂਸਰ ਵੱਧਣ ਦਾ ਡਰ ਨਹੀਂ ਹੁੰਦਾ।[2]

ਸਵੈ-ਪੜਚੋਲ ਜਾਂ ਸਰੀਰਕ ਮੁਆਨਿਆ ਦੌਰਾਨ ਕਈ ਵਾਰ ਇਹ ਗੰਢ ਜਾਂ ਰਸੋਲੀ ਨਹੀਂ ਮਿਲਦੀ। ਕਈ ਮਾਮਲਿਆਂ ਵਿੱਚ ਇਸ ਨੂੰ ਉਦੋਂ ਹੀ ਮਹਿਸੂਸ ਕੀਤਾ ਜਾਂਦਾ ਹੈ, ਜਦੋਂ ਇਹ ਅਕਾਰ ਵਿੱਚ ਵੱਡੀ ਹੁੰਦੀ ਹੈ।

ਹਾਰਮੋਨ ਵਿੱਚ ਬਦਲਾਅ ਆਉਣ ਕਾਰਨ ਜਦੋਂ ਔਰਤਾਂ ਮਹਾਵਾਰੀ ਵਿਚੋਂ ਗੁਜਰਦੀਆਂ ਹਨ ਤਾਂ ਉਹਨਾਂ ਦੀਆਂ ਛਾਤੀਆਂ ਆਮ ਤੌਰ 'ਤੇ ਢਿਲਵੀਂਆਂ ਜਾਂ ਗਠੀਆਂ ਹੋਈਆਂ ਹੋ ਜਾਂਦੀਆਂ ਹਨ। ਹਾਲਾਂਕਿ ਛਾਤੀ ਗੰਢ ਦੇ ਮੁਆਨੇ ਲਈ ਹਮੇਸ਼ਾ ਨਵੇਂ ਮਾਹਿਰ ਦੀ ਲੋੜ ਹੁੰਦੀ ਹੈ।

ਗੱਠ ਵਿਚੋਂ ਤਰਲ ਨਿਕਲਦਾ ਹੈ, ਜਦੋਂ ਉਸਨੂੰ ਦਬਾਇਆ ਜਾਂਦਾ ਹੈ ਜਾਂ ਉਸਦੇ ਸੱਟ ਲੱਗਦੀ ਹੈ ਜਾਂ ਕਿਸੇ ਹੋਰ ਸਰਜਰੀ ਜਾਂ ਸੀਟਬੇਲਟ ਕਾਰਨ ਅਜਿਹਾ ਹੁੰਦਾ ਹੈ। ਇਸ ਤਰ੍ਹਾਂ ਸੋਜ ਹੋ ਜਾਂਦੀ ਹੈ।[3]

ਤਸ਼ਖੀਸ

ਸੋਧੋ
 
ਤਰਲ ਭਰੀ ਗੱਠ ਜਾਂ ਠੋਸ ਟਿਊਮਰ ਬਾਰੇ ਪਤਾ ਲਗਾਉਣ ਲਈ ਸੂਈ ਬਾਇਓਪਸੀ ਕੀਤੀ ਜਾ ਰਹੀ ਹੈ

ਇਹ ਛਾਤੀ ਗੰਢ ਜਾਂ ਰਸੋਲੀ ਕਿਹੋ ਜਿਹੀ ਹੈ, ਇਸ ਬਾਰੇ ਅਲਟਰਾਸਾਉਂਡ ਮੈਮੋਗ੍ਰਾਫ਼ ਮੁਆਨੇ ਰਾਹੀਂ ਜਾਣਿਆ ਜਾ ਸਕਦਾ ਹੈ।[4] ਅਲਟਰਾਸਾਉਂਡ ਦੇ ਮੁਆਨੇ ਨਾਲ ਇਸ ਦੇ ਸਖਤ ਹੋਣ ਜਾਂ ਨਾ ਹੋਣ ਬਾਰੇ ਪਤਾ ਚੱਲ ਜਾਂਦਾ ਹੈ। ਕਾਇਟੋਪਾਥੋਲੋਜਿਸਟ ਵਿੱਚ ਇਸ ਗੰਢ ਵਿਚੋਂ ਕੱਢੇ ਤਰਲ ਦਾ ਮੁਆਨਾ ਕਰਵਾ ਕੇ ਵੀ ਇਸ ਬਾਰੇ ਪਤਾ ਲਗਾਇਆ ਜਾ ਸਕਦਾ ਹੈ ਜਾਂ ਇਸ ਨੂੰ ਲੈਬੋਰਟਰੀ ਵਿੱਚ ਭੇਜ ਕੇ ਵੀ ਇਸਦਾ ਮੁਆਨਾ ਕੀਤਾ ਜਾ ਸਕਦਾ ਹੈ।

ਇਲਾਜ

ਸੋਧੋ

ਛਾਤੀ ਗੱਠ ਨੂੰ ਉਹਨਾਂ ਸਮਾਂ ਇਲਾਜ ਦੀ ਲੋੜ ਨਹੀਂ ਹੁੰਦੀ, ਜਿਹਨਾਂ ਚਿਰ ਇਹ ਵੱਡੀ ਅਤੇ ਦਰਦਨਾਇਕ ਜਾਂ ਅਸੁਵਿਧਾਜਨਕ ਨਹੀਂ ਹੁੰਦੀ। ਅਜਿਹੀ ਸਥਿਤੀ ਵਿੱਚ ਗੰਢ ਵਿਚੋਂ ਤਰਲ ਕੱਢਣ ਨਾਲ ਲੱਛਣ ਘੱਟ ਹੋ ਸਕਦੇ ਹਨ।

ਇਸ ਦਾ ਇਲਾਜ ਆਮ ਤੌਰ 'ਤੇ ਸੂਈ ਬਾਇਓਪਸੀ ਨਾਲ ਕੀਤਾ ਜਾਂਦਾ ਹੈ। ਇਹ ਗੰਢਾਂ ਵਾਰ ਵਾਰ ਹੁੰਦੀਆਂ ਹਨ, ਇਸਦਾ ਨਿਸ਼ਚਿਤ ਇਲਾਜ ਸਰਜਰੀ ਨਾਲ ਹੀ ਕੀਤਾ ਜਾ ਸਕਦਾ ਹੈ।

ਮਹਾਵਾਰੀ ਵਿਗਿਆਨ

ਸੋਧੋ

ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਪੱਛਮੀ ਦੇਸ਼ਾਂ ਵਿੱਚ 7 ਫ਼ੀਸਦੀ ਔਰਤਾਂ ਛਾਤੀ ਗੰਢ ਤੋਂ ਪ੍ਰਭਾਵਿਤ ਹਨ।[5]

ਜੇਕਰ ਇਹ ਗੰਢਾਂ ਛੋਟੀ ਉਮਰ ਵਿੱਚ ਹੁੰਦੀਆਂ ਹਨ ਤਾਂ ਇਹ ਛਾਤੀ ਕੈਂਸਰ ਵੱਲ ਵੱਧਣ ਦੇ ਅਰੰਭਲੇ ਸਬੂਤ ਹੋ ਸਕਦੇ ਹਨ।

ਮਰਦਾਂ ਵਿੱਚ ਇਹ ਗੱਠਾਂ ਬਹੁਤ ਘੱਟ[6] ਜਾਂ ਨਾ-ਮਾਤਰ ਹੀ ਹੁੰਦੀਆਂ ਹਨ ਅਤੇ ਹੋ ਸਕਦਾ ਇਹ ਹਾਨੀਕਾਰਤਾ ਦਾ ਸੰਕੇਤ ਹੋਣ।[7]

ਗੰਢਾਂ ਅਤੇ ਬ੍ਰਾਅ ਸਹਿਯੋਗ

ਸੋਧੋ

ਕਈ ਔਰਤਾਂ ਜਦੋਂ ਜ਼ੋਰਦਾਰ ਸਰੀਰਕ ਕੰਮ ਕਰਦੀਆਂ ਹਨ ਤਾਂ ਉਹਨਾਂ ਦੀ ਛਾਤੀ ਵਿੱਚ ਦਰਦ ਹੋਣ ਲੱਗਦਾ ਹੈ, ਅਜਿਹੇ ਸਮੇਂ ਫਿੱਟ ਸਪੋਰਟਸ ਬ੍ਰਾਅ, ਜੋ ਛਾਤੀ ਦੇ ਟਿਸ਼ੂਆਂ ਨੂੰ ਦਬਾ ਲਵੇਗੀ, ਪਹਿਨ ਕੇ ਕਸਰਤ ਕਰਨ ਨਾਲ ਉਹਨਾਂ ਨੂੰ ਦਰਦ ਤੋਂ ਰਾਹਤ ਮਿਲੇਗੀ।[8][9][10]

ਹਵਾਲੇ

ਸੋਧੋ
  1. Mayo Clinic Staff (9 November 2012). "Breast cysts". Mayo Clinic. Retrieved 2015-05-16.
  2. Mayo Clinic Staff (9 November 2012). "Breast cysts Symptoms". Mayo Clinic. Archived from the original on 26 July 2015. Retrieved 2015-05-16.
  3. Daniel J. Dronkers; J. H. C. L. Hendriks (1 January 2011). Practice of Mammography: Pathology - Technique -।nterpretation - Adjunct Modalities. Thieme. p. 130. ISBN 978-3-13-160601-3.
  4. "Complicated breast cysts on sonography: is aspiration necessary to exclude malignancy?". Acad Radiol. 15 (5): 610–7. May 2008. doi:10.1016/j.acra.2007.12.018. PMID 18423318.
  5. "Risk of breast cancer in women with palpable breast cysts: a prospective study. Edinburgh Breast Group". Lancet. 353 (9166): 1742–5. May 1999. doi:10.1016/s0140-6736(98)06408-3. PMID 10347986.
  6. Alexander N. Sencha (24 October 2014). Imaging of Male Breast Cancer. Springer. p. 115. ISBN 978-3-319-06050-7.
  7. "Imaging characteristics of malignant lesions of the male breast". Radiographics (Review). 26 (4): 993–1006. 2006. doi:10.1148/rg.264055116. PMID 16844928.
  8. Greenbaum AR, Heslop T, Morris J, Dunn KW (April 2003). "An investigation of the suitability of bra fit in women referred for reduction mammaplasty". British Journal of Plastic Surgery. 56 (3): 230–6. doi:10.1016/S0007-1226(03)00122-X. PMID 12859918.
  9. Hadi MS (November 2000). "Sports Brassiere:।s।t a Solution for Mastalgia?". The Breast Journal. 6 (6): 407–409. doi:10.1046/j.1524-4741.2000.20018.x. PMID 11348400.
  10. Mason BR, Page KA, Fallon K (June 1999). "An analysis of movement and discomfort of the female breast during exercise and the effects of breast support in three cases". Journal of Science and Medicine in Sport. 2 (2): 134–44. doi:10.1016/S1440-2440(99)80193-5. PMID 10476977.

ਬਾਹਰੀ ਲਿੰਕ

ਸੋਧੋ