ਜਗਜੀਤ ਬਰਾੜ (ਜਨਮ 10 ਫ਼ਰਵਰੀ 1941[1]) ਅਮਰੀਕਾ ਵਿੱਚ ਰਹਿਣ ਵਾਲਾ ਇੱਕ ਪੰਜਾਬੀ ਕਵੀ, ਕਹਾਣੀਕਾਰ ਅਤੇ ਨਾਵਲਕਾਰ ਹੈ। ਇਸਨੂੰ ਪੰਜਾਬ ਸਰਕਾਰ ਦੇ ਸ਼੍ਰੋਮਣੀ ਪਰਵਾਸੀ ਸਾਹਿਤਕਾਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਜੀਵਨ ਸੋਧੋ

ਜਗਜੀਤ ਬਰਾੜ ਦਾ ਜਨਮ 10 ਫਰਵਰੀ 1941 ਨੂੰ ਰਿਆਸਤ ਬਹਾਵਲਪੁਰ, ਬ੍ਰਿਟਿਸ਼ ਪੰਜਾਬ (ਹੁਣ ਪਾਕਿਸਤਾਨ) ਵਿੱਚ ਹੋਇਆ। ਦੇਸ਼ ਵੰਡ ਤੋਂ ਬਾਅਦ ਉਹ ਪਰਿਵਾਰ ਨਾਲ਼ ਪੰਜਾਬ, ਭਾਰਤ ਵਿੱਚ ਆ ਗਿਆ। ਆਪਣੀ ਪੜ੍ਹਾਈ ਮੁਕੰਮਲ ਕਰਕੇ 1967 ਵਿੱਚ ਉਹ ਅਮਰੀਕਾ ਆ ਗਿਆ। 1972 ਵਿੱਚ ਉਸਨੇ ਆਰੇਗਾਨ ਸਟੇਟ ਯੂਨੀਵਰਸਿਟੀ ਵਿਚੋਂ ਇਕਨਾਮਿਕਸ ਵਿੱਚ ਪੀਐਚ.ਡੀ. ਕੀਤੀ ਅਤੇ ਅਮਰੀਕਾ ਦੀ ਸਾਊਥ ਈਸਟ੍ਰਨ ਲੂਜ਼ੀਆਨਾ ਯੂਨੀਵਰਸਿਟੀ ਤੋਂ 24 ਸਾਲ ਅਧਿਆਪਨ ਕਾਰਜ ਕੀਤਾ ਅਤੇ ਵਿਭਾਗ ਦੇ ਮੁਖੀ ਵਜੋਂ ਰਿਟਾਇਰ ਹੋਇਆ।

ਰਚਨਾਵਾਂ ਸੋਧੋ

ਕਹਾਣੀ ਸੰਗ੍ਰਹਿ ਸੋਧੋ

ਨਾਵਲ ਸੋਧੋ

  • ਧੁੱਪ ਦਰਿਆ ਦੀ ਦੋਸਤੀ


ਹਵਾਲੇ ਸੋਧੋ

  1. 1.0 1.1 ਰਘਬੀਰ ਸਿੰਘ (2003). ਵੀਹਵੀਂ ਸਦੀ ਦੀ ਪੰਜਾਬੀ ਕਹਾਣੀ. ਸਾਹਿਤ ਅਕਾਦਮੀ. p. 891. ISBN 81-260-1600-0.