1941
1941 20ਵੀਂ ਸਦੀ ਅਤੇ 1940 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਬੁੱਧਵਾਰ ਨੂੰ ਸ਼ੁਰੂ ਹੋਇਆ।
ਸਦੀ: | 19th ਸਦੀ – 20th ਸਦੀ – 21st ਸਦੀ |
---|---|
ਦਹਾਕਾ: | 1910 ਦਾ ਦਹਾਕਾ 1920 ਦਾ ਦਹਾਕਾ 1930 ਦਾ ਦਹਾਕਾ – 1940 ਦਾ ਦਹਾਕਾ – 1950 ਦਾ ਦਹਾਕਾ 1960 ਦਾ ਦਹਾਕਾ 1970 ਦਾ ਦਹਾਕਾ |
ਸਾਲ: | 1938 1939 1940 – 1941 – 1942 1943 1944 |
ਘਟਨਾਸੋਧੋ
- 21 ਜਨਵਰੀ – ਬਰਤਾਨੀਆ ਵਿੱਚ ਕਮਿਊਨਿਸਟ ਅਖ਼ਬਾਰ 'ਡੇਲੀ ਵਰਕਰ' 'ਤੇ ਪਾਬੰਦੀ ਲਾਈ ਗਈ।
- 22 ਜਨਵਰੀ – ਰੋਮਾਨੀਆ ਵਿੱਚ ਯਹੂਦੀਆਂ ਦਾ ਪਹਿਲਾ ਕਤਲੇਆਮ ਸ਼ੁਰੂ ਹੋਇਆ।
- 23 ਫ਼ਰਵਰੀ – ਪਲੂਟੋਨੀਅਮ ਪਹਿਲੀ ਵਾਰ ਡਾ. ਗਲੇਨ ਟੀ. ਸੀਬੋਰਗ ਨੇ ਪੈਦਾ ਕੀਤਾ।
- 27 ਮਈ – ਬ੍ਰਿਟਿਸ਼ ਨੇਵੀ ਨੇ ਬੰਬਾਰੀ ਅਤੇ ਏਅਰ ਫ਼ੋਰਸ ਨੇ ਗੋਲਾਬਾਰੀ ਕਰ ਕੇ ਜਰਮਨ ਦਾ ਜਹਾਜ਼ ‘ਬਿਸਮਾਰਕ’ ਡਬੋ ਦਿਤਾ। ਇਸ ਨਾਲ 2300 ਲੋਕ ਮਾਰੇ ਗਏ।
- 12 ਜੁਲਾਈ – ਦੂਜੀ ਸੰਸਾਰ ਜੰਗ ਦੌਰਾਨ ਜਰਮਨ ਨੇ ਮਾਸਕੋ ਸ਼ਹਿਰ ‘ਤੇ ਬੰਬ ਸੁਟਣੇ ਸ਼ੁਰੂ ਕੀਤੇ।
- 16 ਜੂਨ – ਅਮਰੀਕਾ ਦੇ ਰਾਸ਼ਟਰਪਤੀ ਫ਼ਰੈਂਕਲਿਨ ਡੀ ਰੂਜ਼ਵੈਲਟ ਨੇ ਅਮਰੀਕਾ ਮੁਲਕ ਵਿੱਚ ਜਰਮਨੀ ਦੇ ਸਾਰੇ ਸਫ਼ਾਰਤਖ਼ਾਨੇ ਬੰਦ ਕਰਨ ਦਾ ਹੁਕਮ ਜਾਰੀ ਕੀਤਾ।
- 16 ਅਕਤੂਬਰ – ਨਾਜ਼ੀ ਜਰਮਨੀ ਦੇ ਫ਼ੌਜੀ ਰੂਸ ਦੀ ਰਾਜਧਾਨੀ ਮਾਸਕੋ ਤੋਂ 60 ਮੀਲ ਦੇ ਨੇੜੇ ਪੁੱਜ ਗਏ ਅਤੇ ਡੇਢ ਲੱਖ ਯਹੂਦੀਆਂ ਦਾ ਕਤਲੇਆਮ ਸ਼ੁਰੂ ਕਰ ਦਿਤਾ।
- 31 ਅਕਤੂਬਰ – ਅਮਰੀਕਾ ਵਿੱਚ 'ਮਾਊਟ ਰਸ਼ਮੋਰ ਨੈਸ਼ਨਲ ਮੈਮੋਰੀਅਲ' ਪ੍ਰਾਜੈਕਟ ਪੂਰਾ ਹੋ ਗਿਆ|
- 31 ਅਕਤੂਬਰ – ਜਰਮਨ ਨੇ ਆਈਸਲੈਂਡ ਨੇੜੇ ਅਮਰੀਕਾ ਦਾ ਨੇਵੀ ਜਹਾਜ਼ 'ਰੀਬੇਨ ਜੇਮਜ਼' ਡੁਬੋ ਦਿਤਾ|
- 27 ਦਸੰਬਰ –ਜਾਪਾਨ ਨੇ ਫ਼ਿਲਪੀਨਜ਼ ਦੀ ਰਾਜਧਾਨੀ ਮਨੀਲਾ ਉੱਤੇ ਬਿਨਾਂ ਵਜ੍ਹਾ, ਸਿਰਫ਼ ਦਹਿਸ਼ਤ ਫੈਲਾਉਣ ਵਾਸਤੇ, ਬੰਬ ਸੁੱਟੇ।
- 7 ਦਸੰਬਰ – ਦੂਜੀ ਸੰਸਾਰ ਜੰਗ ਦੌਰਾਨ ਜਾਪਾਨ ਦੇ 200 ਜਹਾਜ਼ਾਂ ਨੇ ਹਵਾਈ ਦੇ ਨੇੜੇ ਇੱਕ ਟਾਪੂ ਓਆਹੂ ਵਿੱਚ ਪਰਲ ਹਾਰਬਰ 'ਤੇ ਖੜੇ ਅਮਰੀਕੀ ਜਹਾਜ਼ਾਂ 'ਤੇ ਹਮਲਾ ਕੀਤਾ। ਇਸ ਨਾਲ ਅਮਰੀਕਾ ਨੇ ਵੀ ਜਾਪਾਨ ਵਿਰੁਧ ਜੰਗ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।
- 11 ਦਸੰਬਰ – ਦੂਜੀ ਸੰਸਾਰ ਜੰਗ ਦੇ ਦੌਰਾਨ ਜਰਮਨ ਤੇ ਇਟਲੀ ਨੇ ਅਮਰੀਕਾ ਵਿਰੁਧ ਜੰਗ ਦਾ ਐਲਾਨ ਕਰ ਦਿਤਾ।
- 19 ਦਸੰਬਰ – ਅਡੋਲਫ ਹਿਟਲਰ ਜਰਮਨ ਫ਼ੌਜ ਦਾ ਚੀਫ਼ ਕਮਾਂਡਰ ਬਣਿਆ |
ਜਨਮਸੋਧੋ
- 16 ਫ਼ਰਵਰੀ – ਕਿਮ ਜੋਂਗ-ਇਲ - ਉੱਤਰੀ ਕੋਰੀਆਈ ਸਿਆਸਤਦਾਨ (ਮ. 2011)
ਮਰਨਸੋਧੋ
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |