ਜਸਪਾਲ ਭੱਟੀ

ਪੰਜਾਬੀ ਹਾਸ-ਰਸ ਕਲਾਕਾਰ, ਵਿਅੰਗਕਾਰ

ਜਸਪਾਲ ਭੱਟੀ (3 ਮਾਰਚ 195525 ਅਕਤੂਬਰ 2012) ਇੱਕ ਪੰਜਾਬੀ ਹਾਸ-ਰਸ ਕਲਾਕਾਰ, ਵਿਅੰਗਕਾਰ, ਕਾਰਟੂਨਿਸਟ ਅਤੇ ਅਦਾਕਾਰ ਸਨ ਜੋ ਆਮ ਆਦਮੀ ਦੇ ਜੀਵਨ ਦੀਆਂ ਮੁਸੀਬਤਾਂ ਉੱਤੇ ਆਪਣੇ ਵਿਅੰਗ ਲਈ ਮਸ਼ਹੂਰ ਸਨ।[1] ਉਹ ਹਿੰਦੀ ਟੈਲੀਵਿਜ਼ਨ ਅਤੇ ਸਿਨੇਮੇ ਦੇ ਉੱਘੇ ਅਦਾਕਾਰ, ਫ਼ਿਲਮ ਨਿਰਮਾਤਾ ਅਤੇ ਨਿਰਦੇਸ਼ਕ ਸਨ। 80 ਦੇ ਦਹਾਕੇ ਦੇ ਅੰਤ ਵਿੱਚ ਦੂਰਦਰਸ਼ਨ ’ਤੇ ਸਵੇਰ ਵੇਲ਼ੇ ਉਲਟਾ-ਪੁਲਟਾ ਸ਼ੋ ਰਾਹੀਂ ਮਸ਼ਹੂਰ ਹੋਏ। ਇਸ ਤੋਂ ਪਹਿਲਾਂ ਉਹ ਚੰਡੀਗੜ੍ਹ ਵਿੱਚ ਟ੍ਰਿਬਿਊਨ ਅਖ਼ਬਾਰ ਵਿੱਚ ਕਾਰਟੂਨਿਸਟ ਸਨ। ਇੱਕ ਕਾਰਟੂਨਿਸਟ ਹੋਣ ਦੇ ਨਾਤੇ ਹੀ ਉਹਨਾਂ ਨੂੰ ਆਮ ਆਦਮੀ ਨਾਲ ਜੁੜੀਆਂ ਮੁਸ਼ਕਲਾਂ ਅਤੇ ਮੁਸੀਬਤਾਂ ਉੱਤੇ ਵਿਅੰਗਮਈ ਚੋਟ ਕਰਨ ਦਾ ਪਹਿਲਾਂ ਤੋਂ ਹੀ ਤਜਰਬਾ ਸੀ। ਆਪਣੀ ਇਸ ਕਾਬਲੀਅਤ ਸਦਕਾ ਉਹ ਉਲਟਾ-ਪੁਲਟਾ ਸ਼ੋ ਨੂੰ ਬਹੁਤ ਰੋਚਕ ਬਣਾਉਣ ਵਿੱਚ ਸਫਲ ਰਹੇ ਸਨ। 90ਵਿਆਂ ਦੇ ਸ਼ੁਰੂ ਵਿੱਚ ਉਹ ਦੂਰਦਰਸ਼ਨ ਤੋਂ ਇੱਕ ਹੋਰ ਲੜੀਵਾਰ ਫਲੌਪ ਸ਼ੋ ਲੈ ਕੇ ਆਏ ਜੋ ਬਹੁਤ ਪ੍ਰਸਿੱਧ ਹੋਇਆ ਅਤੇ ਇਸ ਦੇ ਬਾਅਦ ਜਸਪਾਲ ਭੱਟੀ ਨੂੰ ਇੱਕ ਕਾਰਟੂਨਿਸਟ ਦੀ ਬਜਾਏ ਇੱਕ ਹਾਸ-ਰਸ ਅਦਾਕਾਰ ਦੇ ਰੂਪ ਵਿੱਚ ਪਛਾਣ ਮਿਲੀ।

ਜਸਪਾਲ ਭੱਟੀ
ਜਨਮ
ਜਸਪਾਲ ਸਿੰਘ ਭੱਟੀ

(1955-03-03)3 ਮਾਰਚ 1955
ਮੌਤ25 ਅਕਤੂਬਰ 2012(2012-10-25) (ਉਮਰ 57)
ਸ਼ਾਹਕੋਟ, ਪੰਜਾਬ, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰ, ਨਿਰਦੇਸ਼ਕ, ਨਿਰਮਾਤਾ, ਵਿਅੰਗਕਾਰ, ਹਾਸ-ਰਸ ਕਲਾਕਾਰ
ਸਰਗਰਮੀ ਦੇ ਸਾਲ1990–2012
ਜ਼ਿਕਰਯੋਗ ਕੰਮਉਲਟਾ ਪੁਲਟਾ, ਫਲਾਪ ਸ਼ੋ, ਫੁੱਲ ਟੈਨਸ਼ਨ
ਜੀਵਨ ਸਾਥੀਸਵੀਤਾ ਭੱਟੀ
ਪੁਰਸਕਾਰਪਦਮ ਭੂਸ਼ਣ

25 ਅਕਤੂਬਰ 2012 ਨੂੰ ਸਵੇਰੇ 3 ਵਜੇ ਜਲੰਧਰ ਦੇ ਰਸਤੇ ਵਿੱਚ ਸ਼ਾਹਕੋਟ ਨੇੜੇ ਇੱਕ ਸੜਕ ਦੁਰਘਟਨਾ ਵਿੱਚ ਉਹਨਾਂ ਦੀ ਮੌਤ ਹੋ ਗਈ।

ਹਵਾਲੇ ਸੋਧੋ

  1. "ਜਸਪਾਲ ਭੱਟੀ ਫਲਾਪ ਸ਼ੋ". ਦ ਟਾਈਮਜ਼ ਆੱਫ਼ ਇੰਡੀਆ. ਅਕਤੂਬਰ 25, 2012. Retrieved ਨਵੰਬਰ 10, 2012.