ਜਸਲੀਨ ਰੋਇਲ

ਭਾਰਤੀ ਸੰਗੀਤਕਾਰ

ਜਸਲੀਨ ਕੌਰ ਰੋਇਲ ਜਿਸ ਨੂੰ ਆਮ ਤੌਰ 'ਤੇ ਜਸਲੀਨ ਰੋਇਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇੱਕ ਸੁਤੰਤਰ ਭਾਰਤੀ ਗਾਇਕ, ਗੀਤਕਾਰ ਅਤੇ ਇੱਕ ਸੰਗੀਤ ਸੰਗੀਤਕਾਰ  ਹੈ, ਜਿਸ ਨੇ ਪੰਜਾਬੀ, ਹਿੰਦੀ ਦੇ  ਨਾਲ ਨਾਲ ਅੰਗਰੇਜ਼ੀ ਵਿੱਚ ਵੀ ਗਾਇਨ ਕੀਤਾ।

Jasleen Royal
ਰਾਜਸਥਾਨ ਵਿੱਚ ਪ੍ਰਫੋਰਮੈਂਸ ਦੌਰਾਨ
ਰਾਜਸਥਾਨ ਵਿੱਚ ਪ੍ਰਫੋਰਮੈਂਸ ਦੌਰਾਨ
ਜਾਣਕਾਰੀ
ਜਨਮ ਦਾ ਨਾਮJasleen Kaur Royal
ਜਨਮ (1991-07-08) 8 ਜੁਲਾਈ 1991 (ਉਮਰ 33)
ਲੁਧਿਆਣਾ, ਪੰਜਾਬ, ਭਾਰਤ
ਕਿੱਤਾComposer, singer, songwriter instrumentalist, lyricist

ਉਸ ਨੇ ਬੈਸਟ ਇੰਡੀ ਗੀਤ ਲਈ  ਐਮਟੀਵੀ ਵੀਡੀਓ ਸੰਗੀਤ ਐਵਾਰਡ , ਭਾਰਤ 2013 ਜਿੱਤਿਆ। ਇਹ ਐਵਾਰਡ ਉਸਨੇ ''ਪੰਛੀ ਹੋ ਜਾਂਵਾ'' ਗੀਤ ਲਈ ਪ੍ਰਾਪਤ ਕੀਤਾ, ਜੋ ਉਸਨੇ ਹੀ ਗਾਇਆ ਸੀ ਅਤੇ ਜੋ ਕਿ ਸ਼ਿਵ ਕੁਮਾਰ ਬਟਾਲਵੀ ਦੀ ਇੱਕ ਕਵਿਤਾ ਦੇ ਆਧਾਰ ' ਤੇ ਸੀ।

ਉਸ ਨੇ "ਬੈਸਟ ਇੰਡੀ ਕਲਾਕਾਰ" ' ਤੇ "ਫ੍ਰੀ ਦ ਮਿਊਜ਼ਕ" ਲਈ ਐਵਾਰਡ ਜਿੱਤਿਆ।[1] ਖਾਸ ਤੌਰ 'ਤੇ ਇੰਡੀ ਸੰਗੀਤਕਾਰ ਲਈ। ਉਸ ਨੂੰ  ਕੈਲਾਸ਼ ਖੈਰ, ਰੱਬੀ ਸ਼ੇਰਗਿੱਲ ਵਰਗੇ ਮਸ਼ਹੂਰ ਗਾਇਕ ਦੇ ਨਾਲ-ਨਾਲ ਅਤੇ ਇੱਕ ਦਿੱਲੀ-ਅਧਾਰਿਤ ਬੈੰਡ ਇੰਡਸ ਕਰੀਡ ਲਈ ਨਾਮਜ਼ਦ ਕੀਤਾ ਗਿਆ ਸੀ।

ਉਸ ਨੇ ਬਾਲੀਵੁੱਡ ਵਿੱਚ ਸਤੰਬਰ 2014  ਸੋਨਮ ਕਪੂਰ ਅਤੇ ਫ਼ਵਾਦ ਅਫਜ਼ਲ ਖਾਨ ਨਾਲ ਫਿਲਮ ਖੂਬਸੂਰਤ ਦੇ ਇੱਕ ਗੀਤ "ਪ੍ਰੀਤ" ਨਾਲ ਸ਼ਾਮਿਲ ਹੋਈ, ਜਿਸ ਨੂੰ  ਸਨੇਹਾ ਖਾਨਵਲਕਰ ਨੇ ਕੰਪੋਜ਼ ਕੀਤਾ।

ਮੁੱਢਲਾ ਜੀਵਨ ਅਤੇ ਪਿਛੋਕੜ

ਸੋਧੋ

ਕੌਰ ਨੇ ਸਕੂਲੀ ਪੜ੍ਹਾਈ ਸੈਕ੍ਰਡ ਹਰਟ ਕਾਨਵੈਂਟ ਸਕੂਲ, ਲੁਧਿਆਣਾ ਤੋਂ ਪੂਰੀ ਕੀਤੀ ਅਤੇ ਹੋਰ ਪੜ੍ਹਾਈ ਲਈ ਦਿੱਲੀ ਚਲੀ ਗਈ। ਉਸ ਨੇ ਬੀ.ਕੋਮ ਆਨਰਜ਼ ਹਿੰਦੂ ਕਾਲਜ, ਦਿੱਲੀ ਤੋਂ ਕੀਤੀ।

ਜਸਲੀਨ ਰੋਇਲ ਦੇ ਗੀਤਾਂ ਦੀ ਸੂਚੀ

ਸਾਲ ਗੀਤ ਸਿਰਲੇਖ ਐਲਬਮ/ਫ਼ਿਲਮ ਨੋਟਸ
2013 ਪੰਛੀ ਹੋ ਜਾਂਵਾ ਐਮਟੀਵੀ ਸੰਗੀਤਕਾਰ ਅਤੇ ਗਾਇਕਾ
2013 ਮਾਏ ਨੀ ਫਿਚ੍ਰਿੰਗ ਸਵਾਨੰਦ ਕਿਰਕਿਰੇ ਸੰਗੀਤਕਾਰ ਅਤੇ ਗਾਇਕਾ
2013 ਦਿਨ ਸ਼ਗਨਾ  ਦਾ  ਸਿੰਗਲ ਸੰਗੀਤਕਾਰ ਅਤੇ ਗਾਇਕਾ
2014 ਪ੍ਰੀਤ ਖੂਬਸੂਰਤ (2014 ਫ਼ਿਲਮ) ਗਾਇਕਾ
2014 ਦੂਰ ਘਰ ਮੇਰਾ ਹੈ  ਕਿੱਟਕੇਟ ਗਾਇਕਾ
2015 ਬਦਲਾ ਬਦਲਾ  ਬਦਲਾਪੁਰ (ਫ਼ਿਲਮ) ਗਾਇਕਾ
2016 ਖੋ ਗਏ ਹਮ ਕਹਾਂ ਬਾਰ ਬਾਰ ਦੇਖੋ ਸੰਗੀਤਕਾਰ ਅਤੇ ਗਾਇਕਾ
2016 ਨਚਦੇ ਨੇ ਸਾਰੇ ਬਾਰ ਬਾਰ ਦੇਖੋ ਸੰਗੀਤਕਾਰ ਅਤੇ ਗਾਇਕਾ
2016 ਰਾਤੇਂ ਸ਼ਿਵਾਏ ਸੰਗੀਤਕਾਰ ਅਤੇ ਗਾਇਕਾ
2016 ਲਵ ਯੂ ਜ਼ਿੰਦਗੀ ਡੀਅਰ ਜ਼ਿੰਦਗੀ ਗਾਇਕਾ
2016 ਛੋਟਾ ਹੂੰ ਮੈਂ  ਡੀਅਰ ਡੈਡ  ਗਾਇਕਾ
2017 ਕਿਧਰੇ ਜਾਂਵਾ  ਹਰਾਮਖੋਰ ਸੰਗੀਤਕਾਰ ਅਤੇ ਗਾਇਕਾ
2017 ਵੱਟਸ ਅਪ ਫ਼ਿਲੌਰੀ ਗਾਇਕਾ, ਮਿਊਜ਼ਕ ਨਿਰਦੇਸ਼ਕ
2017 ਦਿਨ ਸ਼ਗਨਾ ਦਾ  ਫ਼ਿਲੌਰੀ ਗਾਇਕਾ, ਮਿਊਜ਼ਕ ਨਿਰਦੇਸ਼ਕ

ਵਿਸ਼ੇਸ਼ ਰੂਪ

ਸੋਧੋ

ਜਸਲੀਨ ਨੇ ਐਨਡੀਟੀਵੀ ਅਵਰ ਗਰਲਜ਼ ਵਿੱਚ ਵੀ ਸਵਾਨੰਦ ਕਿਰਕਿਰੇ ਨਾਲ ਪਰਫ਼ੋਰਮ ਕੀਤਾ, ਜਿਸ ਦੀ ਮੇਜ਼ਬਾਨੀ  ਪ੍ਰਿਅੰਕਾ ਚੋਪੜਾ ਨੇ ਕੀਤੀ।

ਉਸ ਨੂੰ  ਐਲ 'ਓਰਿਅਲ ਪੈਰਿਸ ਮਿਸ ਫੈਮੀਨਾ (ਭਾਰਤ) ਐਵਾਰਡ, 2014 ਵਿੱਚ ਵੀ ਵੇਖਿਆ ਗਿਆ।

ਹਵਾਲੇ

ਸੋਧੋ

ਬਾਹਰੀ ਲਿੰਕ

ਸੋਧੋ
  1. https://www.youtube.com/watch?v=jkfTC1EYvIo