ਜਸਵੰਤ ਜ਼ਫ਼ਰ

ਪੰਜਾਬੀ ਕਵੀ
(ਜਸਵੰਤ ਜਫ਼ਰ ਤੋਂ ਮੋੜਿਆ ਗਿਆ)

ਜਸਵੰਤ ਜ਼ਫਰ (ਜਨਮ 17 ਦਸੰਬਰ 1965) ਪੰਜਾਬੀ ਕਵੀ, ਵਾਰਤਕ ਲੇਖਕ, ਚਿੱਤਰਕਾਰ ਅਤੇ ਕਾਰਟੂਨਿਸਟ ਹਨ।

ਜਸਵੰਤ ਜ਼ਫਰ
ਜਸਵੰਤ ਜ਼ਫਰ
ਜਸਵੰਤ ਜ਼ਫਰ
ਜਨਮ (1965-12-17) 17 ਦਸੰਬਰ 1965 (ਉਮਰ 59)
ਮਹਿਸਮਪੁਰ, ਜ਼ਿਲ੍ਹਾ ਜਲੰਧਰ, ਪੰਜਾਬ, ਭਾਰਤ
ਕਿੱਤਾਇੰਜਨੀਅਰ, ਕਵੀ, ਲੇਖਕ
ਅਲਮਾ ਮਾਤਰਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ
ਜਸਵੰਤ ਜ਼ਫਰ, ਟੋਨੀ ਬਾਤਿਸ਼ ਕਲਾ ਉਤਸਵ, ਬਠਿੰਡਾ ਵਿਖੇ ਆਪਣੀ ਕਵਿਤਾ ਪੜ੍ਹਨ ਸਮੇਂ

ਜੀਵਨ ਸੰਬੰਧੀ

ਸੋਧੋ

ਜਸਵੰਤ ਜ਼ਫਰ ਦਾ ਜਨਮ ਪਿੰਡ ਸੰਘੇ ਖਾਲਸਾ(ਨੂਰਮਹਿਲ) ਵਿਖੇ 1965 ਵਿੱਚ ਹੋਇਆ[1] ਅਤੇ ਬਚਪਨ ਜੱਦੀ ਪਿੰਡ ਮਹਿਸਮਪੁਰ (ਫਿਲੌਰ) ਵਿਖੇ ਗੁਜ਼ਰਿਆ। ਉਸ ਨੇ ਸਰਕਾਰੀ ਹਾਈ ਸਕੂਲ ਕੂਮ ਕਲਾਂ ਤੋਂ ਦਸਵੀਂ ਦੀ ਪ੍ਰੀਖਿਆ ਪਾਸ ਕੀਤੀ। ਫਿਰ ਉੱਚ ਪੜ੍ਹਾਈ ਲਈ ਸਰਕਾਰੀ ਕਾਲਜ, ਲੁਧਿਆਣਾ (1981 ਤੋਂ 1984) ਵਿੱਚ ਦਾਖਲਾ ਲੈ ਲਿਆ ਅਤੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ ਤੋਂ 1989 ਵਿੱਚ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ। ਇਸ ਸਮੇਂ ਦੌਰਾਨ ਉਸਨੇ ਕਲਾ ਨਾਲ ਜੁੜੇ ਵਿਦਿਅਕ ਮੁਕਾਬਲਿਆਂ ਵਿੱਚ ਸਰਗਰਮੀ ਨਾਲ ਭਾਗ ਲਿਆ। ਬਾਅਦ ਵਿੱਚ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਨੌਕਰੀ ਕਰ ਲਈ ਪਰ ਪੜ੍ਹਾਈ ਲਿਖਾਈ ਦੇ ਕੰਮ ਵਿੱਚ ਉਹ ਪੂਰੇ ਜੋਸ਼ ਨਾਲ ਜੁਟਿਆ ਰਿਹਾ। ਉਹਨਾਂ ਨੇ ਸ਼ਾਹਕਾਰ ਕਵਿਤਾਵਾਂ ਦੀ ਰਚਨਾ ਕੀਤੀ|

ਅਤੇ ਅਜੋਕੇ ਸਮੇਂ ਦੀ ਵੱਧ ਰਹੀ ਜਰੂਰਤ ਦੇ ਮੱਦੇ ਨਜ਼ਰ ਉਹਨਾ ਲੁਧਿਆਣਾ ਵਿਖੇ ਇਕੋ ਵਾਰ 'ਚ ਕਰੀਬ ਇੱਕ ਲੱਖ ਬੂਟੇ ਲਗਵਾਏ। ਜੋ ਕਿ ਇੱਕ ਤਰਾਂ ਦਾ ਰਿਕਾਰਡ ਸੀ। ਉਸ ਤੋਂ ਪਹਿਲਾ ਉਹਨਾ ਨੇ ਲੁਧਿਆਣਾ 'ਚ ਵਗਦੇ ਗੰਦੇ ਨਾਲੇ ਦੀ ਸਫਾਈ ਦਾ ਬੀੜਾ ਚੁਕਿਆ। ਜਿਸ ਦੋਰਾਨ ਉਹਨਾਂ ਇੱਕ ਨਾਟਕ 'ਬੁੱਢਾ ਦਰਿਆ' ਦੀ ਰਚਨਾ ਵੀ ਕੀਤੀ।[2]

ਰਚਨਾਵਾਂ

ਸੋਧੋ

ਨਾਨਕ ਏਵੈ ਜਾਣੀਐ

ਆਲੋਚਨਾ

ਸੋਧੋ

ਜਸਵੰਤ ਜਫ਼ਰ ਬਹੁਤ ਬਾਰੀਕ ਅਵਲੋਕਣ ਵਾਲਾ ਦਾਨਸ਼ਵਰ ਹੈ।ਉਹ ਕਵਿਤਾ ਇਉਂ ਲਿਖਦਾ ਹੈ, ਜਿਉਂ ਕੋਈ ਮਹਿੰਗੀ ਵਸਤੂ ਨੂੰ ਤੋਲ ਰਿਹਾ ਹੋਵੇ। ਬਾਦੀ ਨਹੀਂ ਖੋਜੀ ਹੋਣਾ ਉਸਦਾ ਆਦਰਸ਼ ਹੈ।[5] ਅਸੀ ਨਾਨਕ ਦੇ ਕੀ ਲੱਗਦੇ ਹਾਂ ਵਿੱਚ ਸ਼ਾਮਲ ਕਵਿਤਾਵਾਂ ਦੇ ਸਰੋਕਾਰ ਜਿੱਥੇ ਭਿੰਨ-ਭਿੰਨ ਅਤੇ ਫੈਲੇ ਹੋਏ ਹਨ ਉੱਥੇ ਸਾਰੀਆਂ ਕਵਿਤਾਵਾਂ ਮਿਲ ਕੇ ਇੱਕ ਸਾਂਝੇ ਵਿਚਾਰਧਾਰਾਈ ਆਧਾਰ ਦਾ ਨਿਰਮਾਣ ਕਰਦੀਆਂ ਜਾਪਦੀਆਂ ਹਨ। ਕਵੀ ਮਹਿਜ ਕਿਸੇ ਪ੍ਰਯੋਗ ਲਈ ਪ੍ਰਯੋਗ ਨਹੀਂ ਕਰਦਾ ਸਗੋਂ ਆਪਣੀ ਗੱਲ ਨੂੰ ਸਪਸ਼ਟਤਾ ਸੰਖੇਪਤਾ ਖੂਬਸੂਰਤੀ ਨਾਲ ਕਰਨ ਲਈ ਨਵੀਆਂ ਵਿਧੀਆਂ ਦਾ ਪ੍ਰਯੋਗ ਕਰਦਾ ਹੈ। ਉਸਦੀ ਵਿਲੱਖਣਤਾ ਚਿੰਤਨ ਸੁਹਜ ਅਤੇ ਦਲੇਰੀ ਦੇ ਸੁਮੇਲ ਕਾਰਨ ਹੈ। ਇਸ ਕਾਵਿ ਸੰਗ੍ਰਹਿ ਨਾਲ ਕਵੀ ਪੰਜਾਬੀ ਕਵਿਤਾ ਲਈ ਨਵੇਂ ਦੁਆਰ, ਨਵੇਂ ਰਾਹ ਬਣਾਉਂਦਾ ਅਤੇ ਨਵੀਆਂ ਧਰਤੀਆਂ ਤਲਾਸ਼ਦਾ ਹੈ ਅਤੇ ਆਪਣੀ ਨਵੀਂ ਨਿਵੇਕਲੀ ਪਛਾਣ ਬਣਾਉਣ ਦੇ ਸਮਰੱਥ ਹੁੰਦਾ ਹੈ।[6]

ਡਾ.ਪਰਮਿੰਦਰ ਸਿੰਘ

ਸੋਧੋ

ਨਾਨਕ-ਰੌਸ਼ਨੀ ਵਿੱਚ ਲਿਖੀਆਂ ਜਫ਼ਰ ਦੀਆਂ ਕਵਿਤਾਵਾਂ ਇਸ ਗੱਲ ਦਾ ਬਹੁਤ ਤੀਖਣ ਅਹਿਸਾਸ ਕਰਵਾਉਦੀਆਂ ਹਨ ਕਿ ਅਸੀਂ ਨਾਨਕ ਨਾਮਲੇਵਾ ਲੋਕ ਨਾਨਕ ਦਾ ਨਾਮ ਲੈਂਦੇ ਹੋਏ,ਨਾਨਕ ਤੇ ਆਪਣਾ ਹੱਕ ਜਮਾਉਂਦੇ,ਨਾਨਕ ਦੇ ਕੀ ਲੱਗਦੇ ਹਾਂ।ਜਫ਼ਰ ਨੇ ਆਪਣੀ ਪੁਸਤਕ ਵਿੱਚ ਬੁਨਿਆਦੀ ਤੇ ਗਹਿਰਾ ਸਵਾਲ ਪੱੁਛਣ ਦੀ ਕਾਵਿਕ ਪਹਿਲ ਕੀਤੀ ਹੈ।[7]

ਹਵਾਲੇ

ਸੋਧੋ
  1. http://www.tribuneindia.com/2001/20010525/ldh1.htm#12
  2. "Ptc news interview". {{cite web}}: Check |url= value (help)[permanent dead link]
  3. ਅਸੀਂ ਨਾਨਕ ਦੇ ਕੀ ਲਗਦੇ ਹਾਂ।-ਜ਼ਫਰ, ਜਸਵੰਤ----ਲੁਧਿਆਣਾ, ਚੇਤਨਾ ਪ੍ਰਕਾਸ਼ਨ. 2002.
  4. ਇਹ ਬੰਦਾ ਕੀ ਹੁੰਦਾ - ਜਸਵੰਤ ਜ਼ਫਰ----ਚੇਤਨਾ ਪ੍ਰਕਾਸ਼ਨ 2010
  5. ਡਾ. ਸੁਰਜੀਤ ਪਾਤਰ, ਇਹ ਬੰਦਾ ਕੀ ਹੁੰਦਾ,(ਲੇਖਕ-ਜਸਵੰਤ ਜ਼ਫਰ), ਚੇਤਨਾ ਪ੍ਰਕਾਸ਼ਨ
  6. ਡਾ. ਸੁਰਜੀਤ ਪਾਤਰ, ਅਸੀਂ ਨਾਨਕ ਦੇ ਕੀ ਲੱਗਦੇ ਹਾਂ,(ਲੇਖਕ-ਜਸਵੰਤ ਜ਼ਫਰ), ਚੇਤਨਾ ਪ੍ਰਕਾਸ਼ਨ
  7. ਡਾ. ਪਰਮਿੰਦਰ ਸਿੰਘ, ਅਸੀਂ ਨਾਨਕ ਦੇ ਕੀ ਲੱਗਦੇ ਹਾਂ,(ਲੇਖਕ-ਜਸਵੰਤ ਜ਼ਫਰ), ਚੇਤਨਾ ਪ੍ਰਕਾਸ਼ਨ

ਬਾਹਰੀ ਲਿੰਕ

ਸੋਧੋ