ਜੀਵਨ (ਅਭਿਨੇਤਾ)
ਜੀਵਨ, ਜਨਮ ਦਾ ਨਾਮ ਓਮਕਾਰ ਨਾਥ ਧਾਰ (24 ਅਕਤੂਬਰ 1915 – 10 ਜੂਨ 1987), ਇੱਕ ਭਾਰਤੀ ਬਾਲੀਵੁੱਡ ਅਦਾਕਾਰ ਸੀ, ਜਿਸਨੇ 1950 ਦੇ ਦਹਾਕਿਆਂ ਦੀ ਮਿਥਿਹਾਸਕ ਫਿਲਮਾਂ ਵਿੱਚ ਕੁੱਲ 49 ਵਾਰ ਨਾਰਦ ਮੁਨੀ ਦਾ ਕਿਰਦਾਰ ਨਿਭਾਇਆ ਸੀ।[1][2] ਬਾਅਦ ਵਿੱਚ, ਉਸਨੇ 1960, 1970 ਅਤੇ 1980 ਵਿਆਂ ਦੇ ਦਹਾਕੇ ਦੀਆਂ ਕਈ ਫਿਲਮਾਂ ਵਿੱਚ ਖਲਨਾਇਕ ਦੀ ਭੂਮਿਕਾ ਨਿਭਾਈ। ਉਨ੍ਹਾਂ ਦਾ ਬੇਟਾ ਕਿਰਨ ਕੁਮਾਰ ਵੀ ਇੱਕ ਅਭਿਨੇਤਾ ਹੈ।[3]
ਜੀਵਨ | |
---|---|
ਜਨਮ | ਓਮਕਾਰ ਨਾਥ ਧਾਰ 24 ਅਕਤੂਬਰ 1915 |
ਮੌਤ | 10 ਜੂਨ 1987 | (ਉਮਰ 71)
ਪੇਸ਼ਾ | ਅਭਿਨੇਤਾ |
ਬੱਚੇ | ਕਿਰਨ ਕੁਮਾਰ, ਭੂਸ਼ਣ ਜੀਵਨ |
ਅਰੰਭ ਦਾ ਜੀਵਨ
ਸੋਧੋਜੀਵਨ ਵੱਡੇ ਪਰਿਵਾਰ ਵਿੱਚ ਪੈਦਾ ਹੋਇਆ ਸੀ, ਉਸ ਦੇ 24 ਭੈਣ-ਭਰਾ ਸਨ। ਉਸ ਦੇ ਦਾਦਾ ਗਿਲਗਿਤ-ਬਾਲਤੀਸਤਾਨ ਵਿੱਚ ਗਿਲਗਿਤ ਦੇ ਰਾਜਪਾਲ ਸੀ। ਜਦੋਂ ਉਹ 3 ਸਾਲਾਂ ਦਾ ਸੀ ਤਾਂ ਉਸਨੇ ਆਪਣੇ ਪਿਤਾ ਨੂੰ ਗੁਆ ਦਿੱਤਾ ਅਤੇ ਉਸਦੀ ਮਾਂ ਦੇ ਜਨਮ ਸਮੇਂ ਮੌਤ ਹੋ ਗਈ।[1]
ਕਰੀਅਰ
ਸੋਧੋਛੋਟੀ ਉਮਰ ਤੋਂ ਹੀ ਜੀਵਨ ਅਭਿਨੇਤਾ ਬਣਨਾ ਚਾਹੁੰਦਾ ਸੀ, ਕਿਉਂਕਿ ਫਿਲਮਾਂ ਉਸ ਨੂੰ ਹਮੇਸ਼ਾ ਮਨਮੋਹਕ ਕਰਦੀਆਂ ਸਨ। ਕਿਉਂਕਿ ਉਸ ਦੇ ਦਾਦਾ ਰਾਜਪਾਲ ਸਨ, ਉਨ੍ਹਾਂ ਦੇ ਪਰਿਵਾਰ ਨੂੰ ਰਿਆਸਤਾਂ ਵਿੱਚ ਗਿਣਿਆ ਜਾਂਦਾ ਸੀ। ਅਜਿਹੇ ਪਰਿਵਾਰ ਦੇ ਬੇਟੇ ਹੋਣ ਦੇ ਨਾਤੇ ਫਿਲਮਾਂ ਵਿੱਚ ਸ਼ਾਮਲ ਹੋਣਾ ਮਨਜ਼ੂਰ ਨਹੀਂ ਹੁੰਦਾ ਕਿਉਂਕਿ ਓਹਨਾ ਪਰਿਵਾਰਾਂ ਵਿੱਚ ਫਿਲਮਾਂ ਨੂੰ ਵਰਜਿਆ ਜਾਂਦਾ ਸੀ, ਇਸ ਲਈ ਜੀਵਨ 18 ਸਾਲ ਦੀ ਉਮਰ ਵਿੱਚ ਘਰੋਂ ਭੱਜ ਗਿਆ ਅਤੇ ਜੇਬ ਵਿੱਚ ਸਿਰਫ 26 ਰੁਪਏ ਲੈ ਕੇ ਬੰਬੇ ਆਇਆ।
ਇਹ ਕਿਹਾ ਜਾਂਦਾ ਹੈ ਕਿ ਉਸਨੇ 60 ਤੋਂ ਵੱਧ ਫਿਲਮਾਂ ਅਤੇ ਵੱਖ-ਵੱਖ ਭਾਸ਼ਾਵਾਂ ਦੇ ਥੀਏਟਰ ਸ਼ੋਅ ਵਿੱਚ ਨਾਰਦ ਮੁਨੀ ਦੀ ਭੂਮਿਕਾ ਨਿਭਾਈ ਹੈ। ਉਹ 1935 ਵਿੱਚ ਰੋਮਾਂਟਿਕ ਭਾਰਤ, 1946 ਵਿੱਚ ਅਫਸਾਨਾ ਅਤੇ 1942 ਵਿੱਚ ਸਟੇਸ਼ਨ ਮਾਸਟਰ ਵਿੱਚ ਆਪਣੀਆਂ ਭੂਮਿਕਾਵਾਂ ਲਈ ਹੋਰ ਪ੍ਰਸਿੱਧ ਹੋਏ। ਜੀਵਨ 1946 ਤੋਂ 1978 ਤੱਕ ਦੇਵ ਆਨੰਦ ਦੀਆਂ ਕਈ ਫਿਲਮਾਂ ਵਿੱਚ ਅਤੇ ਅਮਰ ਅਕਬਰ ਐਂਥਨੀ ਅਤੇ ਧਰਮ ਵੀਰ ਵਰਗੀਆਂ ਮਨਮੋਹਨ ਦੇਸਾਈ ਦੀਆਂ ਫਿਲਮਾਂ ਵਿੱਚ ਖਲਨਾਇਕ ਵਜੋਂ ਨਜ਼ਰ ਆਏ। ਉਸਨੇ ਪੰਜਾਬੀ ਫਿਲਮ ' "ਤੇਰੀ ਮੇਰੀ ਇੱਕ ਜਿੰਦੜੀ" ਵਿੱਚ ਵੀ ਕੰਮ ਕੀਤਾ ਸੀ। ਉਸ ਦੀ ਆਖਰੀ ਫਿਲਮ 'ਇਨਸਾਫ ਕੀ ਮੰਜਿਲ ਸੀ, ਜੋ 1986 ਵਿੱਚ ਜਾਰੀ ਕੀਤੀ ਗਈ ਸੀ, ਰਾਮ ਨੰਦਨ ਪ੍ਰਸਾਦ ਦੁਆਰਾ ਬਣਾਈ ਗਈ ਸੀ ਅਤੇ ਬ੍ਰਜ ਭੂਸ਼ਨ ਦੁਆਰਾ ਨਿਰਦੇਸ਼ਤ ਸੀ। 10 ਜੂਨ 1987 ਨੂੰ 71 ਸਾਲ ਦੀ ਉਮਰ ਵਿੱਚ ਉਸਦਾ ਦੇਹਾਂਤ ਹੋ ਗਿਆ।[1]
ਚੁਣੀ ਗਈ ਫਿਲਮੋਗ੍ਰਾਫੀ
ਸੋਧੋਸਾਲ | ਫਿਲਮ | ਭੂਮਿਕਾ |
---|---|---|
1940 | ਅਨੁਰਾਧਾ | |
1948 | ਮੇਲਾ | |
1948 | ਘਰ ਕੀ ਇੱਜ਼ਤ | ਮੋਤੀ |
1954 | ਚਾਂਦਨੀ ਚੌਕ | |
1954 | ਨਾਗਿਨ | |
1956 | ਤਾਜ | ਤ੍ਰਿਸ਼ੰਕੁ ਸਿੰਘ |
1957 | ਨੌ ਦੋ ਗਯਾਰਾਂ | ਸੁਰਜੀਤ |
1957 | ਨਯਾ ਦੌਰ | ਕੁੰਦਨ |
1958 | ਦੋ ਫੂਲ | ਮਾਸਟਰ |
1960 | ਕੈਨਨ | ਕਾਲੀਦਾਸ |
1962 | ਰੰਗੋਲੀ | ਸਾਧੂਰਾਮ |
1964 | ਸੰਗਮ | |
1965 | ਮਹਾਭਾਰਤ | ਸ਼ਕੁਨੀ |
1965 | ਵਕ੍ਤ | ਯਤੀਮਖਾਨਾ ਵਾਰਡਨ |
1965 | ਫੂਲ ਔਰ ਪੱਥਰ | ਜੀਵਨ ਰਾਮ |
1966 | ਦਿਲ ਨੇ ਫਿਰ ਯਾਦ ਕੀਆ | ਭਗਤ |
1967 | ਹਮਰਾਜ਼ | ਠਾਕੁਰ |
1968 | ਆਬਰੂ | ਦਰਵਾਜਲਾਲ |
1969 | ਬੰਧਨ | ਜੀਵਨ ਲਾਲ |
1969 | ਤਲਾਸ਼ | ਯੂਹੰਨਾ |
1969 | ਇੰਤਕਾਮ | |
1969 | ਬੜੀ ਦੀਦੀ | |
1970 | ਜੋਨੀ ਮੇਰਾ ਨਾਮ | ਹੀਰਾ |
1970 | ਹੀਰ ਰਾਂਝਾ | ਕਾਜ਼ੀ |
1970 | ਮੇਰੇ ਹਮਾਸਫ਼ਰ | |
1972 | ਗਰਮ ਮਸਾਲਾ | ਕਪਤਾਨ ਕਿਸ਼ੋਰ ਚੰਦਰ |
1972 | ਭਾਈ ਹੋ ਤੋ ਐਸਾ | ਮਾਮਾਜੀ |
1973 | ਸ਼ਰੀਫ ਬਦਮਾਸ਼ | ਦੀਵਾਨ ਸਾਹਬ |
1973 | ਦੋ ਫੂਲ | |
1974 | ਰੋਟੀ | ਲਾਲਾ |
1975 | ਏਕ ਗਾਓ ਕੀ ਕਹਾਨੀ | |
1975 | ਅਨੋਖਾ | ਮਨਚੰਦਾ |
1975 | ਧਰਮਾਤਮਾ | ਅਨੋਖੇਲਾਲ |
1976 | ਸਬਸੇ ਬੜਾ ਰੁਪਈਆ | ਧਨਰਾਜ |
1976 | ਅਜ ਕਾ ਮਹਾਤਮਾ | ਹੈਡ ਕਲਰਕ |
1977 | ਡਾਰਲਿੰਗ ਡਾਰਲਿੰਗ | |
1977 | ਅਮਰ ਅਕਬਰ ਐਂਥਨੀ | ਰਾਬਰਟ |
1977 | ਧਰਮ ਵੀਰ | ਸਤਪਾਲ ਸਿੰਘ |
1977 | ਦਿਲਦਾਰ | ਸਰਪੰਚ ‘ਚਰਨਦਾਸ’ ਮੁਖੀਆ |
1977 | ਚਾਚਾ ਭਤੀਜਾ | |
1979 | ਸੁਰੱਖਿਆ | ਹੀਰਾ ਲਾਲ |
1979 | ਗੋਪਾਲ ਕ੍ਰਿਸ਼ਨ | ਨਾਰਦ ਮੁਨੀ |
1979 | ਸੁਹਾਗ | ਭਾਸਕਰ |
1980 | ਟੱਕਰ | ਮਾਮਾਜੀ |
1980 | ਖੰਜਰ | |
1981 | ਨਸੀਬ | ਪ੍ਰੋਫੈਸਰ ਪ੍ਰੇਮ |
1981 | ਲਵਾਰਿਸ | ਲਾਲਾ |
1981 | ਗੈਮਬਲਰ | ਸਤਿਗੁਰੂ ਜੀ |
1981 | ਪ੍ਰੋਫੈਸਰ ਪਿਆਰੇਲਾਲ | ਸ਼ਿਆਮਲਾਲ / ਸੈਮੀ |
1981 | ਯਾਰਾਨਾ | ਮਾਮਾ |
1981 | ਬੁਲੰਦੀ | ਬਾਬੂ ਲਾਲ ਭਾਖੜੀ |
1982 | ਤੀਸਰੀ ਆਂਖ | ਪੌਲ |
1982 | ਸਨਮ ਤੇਰੀ ਕਸਮ | ਵਿਲਸਨ |
1982 | ਦੇਸ਼ ਪ੍ਰੇਮੀ | ਮੁਨੀਮ |
1982 | ਹੱਥਕੜੀ | ਸੂਰਜ |
1983 | ਨਿਸ਼ਾਨ | ਦੀਵਾਨ ਜੀ |
1985 | ਗ੍ਰਿਫਤਾਰ | ਲੂਸੀ ਦੇ ਪਿਤਾ |
1986 | ਕਾਲਾ ਧੰਦਾ ਗੋਰੇ ਲੋਗ | ਕਿਡਨੈਪਰ ਆਰਵਿਸ਼ |
ਹਵਾਲੇ
ਸੋਧੋ- ↑ 1.0 1.1 1.2 http://cineplot.com/jeevan-memories Memories of Jeevan
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000A-QINU`"'</ref>" does not exist.
- ↑ "In the limelight: Seasoned actor Kiran Kumar talks of the many shades of his career". The Hindu. 13 Nov 2008. Archived from the original on 9 ਮਾਰਚ 2009. Retrieved 8 ਅਗਸਤ 2019.
{{cite news}}
: Unknown parameter|dead-url=
ignored (|url-status=
suggested) (help)
<ref>
tag defined in <references>
has no name attribute.