ਜੋਤੀਮਨੀ

ਲੇਖਕ, ਸਿਆਸਤਦਾਨ ਅਤੇ ਸੰਸਦ ਮੈਂਬਰ

ਜੋਤੀਮਨੀ ਸੇਨੀਮਲਾਈ (ਤਾਮਿਲ: ஜோதிமணி சென்னிமலை; ਜਨਮ 9 ਅਗਸਤ 1975) ਭਾਰਤ ਦੇ ਤਾਮਿਲਨਾਡੂ ਤੋਂ ਇੱਕ ਭਾਰਤੀ ਸਿਆਸਤਦਾਨ ਹੈ ਅਤੇ ਕਰੂਰ ਦੀ ਨੁਮਾਇੰਦਗੀ ਕਰਨ ਵਾਲੀ ਭਾਰਤੀ ਸੰਸਦ ਦੀ ਇੱਕ ਚੁਣੀ ਗਈ ਮੈਂਬਰ ਹੈ। ਉਹ ਛੋਟੀ ਉਮਰ ਵਿੱਚ ਹੀ ਰਾਜਨੀਤੀ ਵਿੱਚ ਦਾਖਿਲ ਹੋ ਗਈ ਸੀ। ਉਹ ਕੁਝ ਸਾਲਾਂ ਤੋਂ ਇੰਡੀਅਨ ਯੂਥ ਕਾਂਗਰਸ ਦੀ ਜਨਰਲ ਸੱਕਤਰ ਰਹੀ।

ਜੋਤੀਮਨੀ ਸੇਨੀਮਲਾਈ
ਸੰਸਦ ਮੈਂਬਰ, ਲੋਕ ਸਭਾ
ਦਫ਼ਤਰ ਸੰਭਾਲਿਆ
23 ਮਈ 2019
ਤੋਂ ਪਹਿਲਾਂਐਮ. ਥੰਮਬੀਦੁਰਾਈ
ਹਲਕਾਕਰੂਰ
ਨਿੱਜੀ ਜਾਣਕਾਰੀ
ਜਨਮ (1975-08-09) 9 ਅਗਸਤ 1975 (ਉਮਰ 49)
ਪੇਰੀਆ ਥਿਰੂਮੰਗਲਮ, ਕੇ.ਪਾਰਮੈਥੀ ਬਲਾਕ
ਕੌਮੀਅਤਭਾਰਤੀ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਰਿਹਾਇਸ਼ਪੇਰੀਆ ਥਿਰੂਮੰਗਲਮ, ਕੂਦਾਲੁਰ ਵੈਸਟ ਵੀਲੇਜ, ਅਰਾਵਕੁਰਿਚੀ, ਕਰੂਰ ਜ਼ਿਲ੍ਹਾ, ਤਮਿਲਨਾਡੂ
ਕਿੱਤਾਲੇਖਕ, ਸਿਆਸਤਦਾਨ ਅਤੇ ਸਮਾਜ ਸੇਵੀ

ਸ਼ੁਰੂਆਤੀ ਜ਼ਿੰਦਗੀ ਅਤੇ ਸਿੱਖਿਆ

ਸੋਧੋ

ਜੋਤੀਮਨੀ ਦਾ ਜਨਮ 9 ਅਗਸਤ 1975 ਨੂੰ ਪੇਰੀਆ ਥਿਰੂਮੰਗਲਮ, ਅਰਾਵਾਕੁਰੀਚੀ, ਕਰੂਰ ਜ਼ਿਲ੍ਹਾ ਵਿਖੇ ਸੇਨੀਮਲਾਈ ਅਤੇ ਮੁਥੁਲਕਸ਼ਮੀ ਕੋਲ ਹੋਇਆ ਸੀ। [1] ਉਸ ਦੇ ਪਿਤਾ ਸੇਨੀਮਲਾਈ ਇੱਕ ਕਿਸਾਨ ਸਨ। ਉਸ ਨੇ ਬਚਪਨ ਵਿੱਚ ਆਪਣੇ ਪਿਤਾ ਸੇਨੀਮਲਾਈ ਨੂੰ ਗੁਆ ਦਿੱਤਾ ਸੀ। ਉਸ ਦੀ ਮਾਤਾ ਮੁਥੁਲਕਸ਼ਮੀ ਦੇ ਸਮਰਥਨ ਦੇ ਨਾਲ, ਉਸ ਨੇ ਸ੍ਰੀ ਜੀ.ਵੀ.ਜੀ ਵਿਸਲਕਸ਼ੀ ਕਾਲਜ ਫਾਰ ਵੁਮੈਨ ਤੋਂ ਗਰੈਜੂਏਸ਼ਨ ਪੂਰੀ ਕੀਤੀ। ਆਪਣੇ ਕਾਲਜ ਦੇ ਦਿਨਾਂ ਦੌਰਾਨ, ਉਹ ਕਾਲਜ ਸਟੂਡੈਂਟਸ ਯੂਨੀਅਨ ਦੀ ਚੇਅਰਮੈਨ ਚੁਣੀ ਗਈ ਸੀ। ਉਹ ਕਾਲਜ ਵਿੱਚ ਐਨਐਸਐਸ ਕੈਂਪਾਂ ਵਿੱਚ ਸਰਗਰਮ ਭਾਗੀਦਾਰ ਸੀ ਅਤੇ ਸਮਾਜ ਸੇਵੀ ਗਤੀਵਿਧੀਆਂ ਵਿੱਚ ਭਾਗ ਲੈਂਦੀ ਸੀ। ਉਹ 2006 ਤੋਂ 2009 ਦੇ ਦੌਰਾਨ ਤਾਮਿਲਨਾਡੂ ਸੈਂਸਰ ਬੋਰਡ ਦੀ ਮੈਂਬਰ ਰਹੀ।

ਡਿਗਰੀ

ਸੋਧੋ

ਰਾਜਨੀਤਿਕ ਕੈਰੀਅਰ

ਸੋਧੋ

ਜੋਤੀਮਨੀ 22 ਸਾਲਾਂ ਦੀ ਉਮਰ ਵਿੱਚ ਰਾਜਨੀਤੀ ਦੇ ਖੇਤਰ ਵਿਚ ਦਾਖਿਲ ਹੋਈ। ਉਹ ਤਾਮਿਲ, ਮਲਿਆਲਮ, ਹਿੰਦੀ ਅਤੇ ਅੰਗ੍ਰੇਜ਼ੀ ਵਿੱਚ ਤਜ਼ਰਬੇਕਾਰ ਹੋਣ ਵਜੋਂ ਜਾਣੀ ਜਾਂਦੀ ਹੈ। ਉਹ ਇੰਡੀਅਨ ਯੂਥ ਕਾਂਗਰਸ ਵਿੱਚ ਸਰਗਰਮ ਵਰਕਰ ਸੀ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੀ ਕਰੀਬੀ ਸਾਥੀ ਸੀ। [3]

ਉਸ ਨੇ ਇੰਟਰਨੈਸ਼ਨਲ ਫੋਰਮਾਂ ਤੇ ਇੰਡੀਅਨ ਯੂਥ ਕਾਂਗਰਸ ਦੀ ਨੁਮਾਇੰਦਗੀ ਕੀਤੀ ਹੈ ਜਿਵੇਂ ਕਿ ਅਮਰੀਕੀ ਕੌਂਸਲ ਫਾਰ ਯੰਗ ਪੋਲੀਟੀਕਲ ਲੀਡਰ, ਜੋ ਕਿ 2006 ਵਿੱਚ ਅਮਰੀਕਾ ਅਤੇ ਏਸ਼ੀਅਨ ਯੰਗ ਲੀਡਰਜ਼ ਸੰਮੇਲਨ 2009 ਵਿੱਚ ਮਲੇਸ਼ੀਆ ਵਿੱਚ ਹੋਇਆ ਸੀ। ਉਸ ਨੂੰ ਏਸ਼ੀਆ-ਏਸ਼ੀਅਨ ਮਹਿਲਾ ਲੀਡਰਜ਼ ਦੀ ਮੀਟਿੰਗ -2010-ਨਵੀਂ ਦਿੱਲੀ ਦੀ ਵੀਟਲ-ਵਾਇਸ ਲਈ ਚੁਣਿਆ ਗਿਆ ਸੀ। [4]

ਜੋਤੀਮਨੀ ਨੇ ਤਾਮਿਲਨਾਡੂ ਰਾਜ ਵਿਧਾਨ ਸਭਾ ਚੋਣਾਂ 2011 ਅਤੇ ਭਾਰਤੀ ਆਮ ਚੋਣਾਂ 2014 ਅਤੇ 2019 ਵਿੱਚ ਚੋਣ ਲੜੀ ਸੀ।

ਅਹੁਦੇ

ਸੋਧੋ

ਰਾਜ ਪੱਧਰ [1]

ਸੋਧੋ
  • 1996 ਤੋਂ 2006 ਤੱਕ ਦੋ ਕਾਰਜਕਾਲਾਂ ਲਈ ਕੇ.ਪਰਮਾਠੀ ਪੰਚਾਇਤ ਯੂਨੀਅਨ ਦੀ ਕੌਂਸਲਰ। [3]
  • 1997 ਤੋਂ 2004 ਤੱਕ ਕਰੂਰ ਜ਼ਿਲ੍ਹਾ ਕਾਂਗਰਸ ਦੇ ਜ਼ਿਲ੍ਹਾ ਜਨਰਲ ਸਕੱਤਰ।
  • 1998 ਤੋਂ 2000 ਤੱਕ ਤਾਮਿਲਨਾਡੂ ਕਾਂਗਰਸ ਦੀ ਕੌਮੀ ਕੌਂਸਲ ਮੈਂਬਰ।
  • 2006 ਤੋਂ 2008 ਤੱਕ ਤਾਮਿਲਨਾਡੂ ਯੂਥ ਕਾਂਗਰਸ ਦੇ ਉਪ-ਪ੍ਰਧਾਨ।
  • 2006 ਤੋਂ 2009 ਤੱਕ ਤਾਮਿਲਨਾਡੂ ਸੈਂਸਰ ਬੋਰਡ ਦੀ ਮੈਂਬਰ।

ਰਾਸ਼ਟਰੀ ਪੱਧਰ [1]

ਸੋਧੋ
  • ਇੰਡੀਅਨ ਯੂਥ ਕਾਂਗਰਸ ਨੈਸ਼ਨਲ ਕੋਆਰਡੀਨੇਟਰ- ਕੇਰਲਾ - 2008 (ਨੌਜਵਾਨ ਕਾਂਗਰਸੀ ਸੰਸਦ ਮੈਂਬਰਾਂ ਦੁਆਰਾ ਰਾਜ ਪੱਧਰੀ ਪ੍ਰਤਿਭਾ ਭਾਲ ਦੁਆਰਾ ਨਿਯੁਕਤ)
  • 2009 ਤੋਂ 2012 ਤੱਕ ਇੰਡੀਅਨ ਯੂਥ ਕਾਂਗਰਸ ਦੇ ਜਨਰਲ ਸੱਕਤਰ - ( ਰਾਹੁਲ ਗਾਂਧੀ ਦੁਆਰਾ ਨਿਯੁਕਤ, ਰਾਸ਼ਟਰੀ ਪੱਧਰ ਦੀ ਪ੍ਰਤਿਭਾ ਭਾਲ ਦੁਆਰਾ)।
  • ਸਟੇਟ ਰਿਟਰਨਿੰਗ ਅਫਸਰ, ਯੂਥ ਕਾਂਗਰਸ ਇਲੈਕਸ਼ਨ - ਕੇਰਲ (ਵਾਧੂ ਚਾਰਜ)
  • ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਰਾਜ ਦੇ ਮੁੱਦਿਆਂ 'ਤੇ ਮੀਡੀਆ ਪੈਨਲਿਸਟ।
  • 2019 - ਮੌਜੂਦਾ (23 ਮਈ 2019) ਸਦੱਸ 17ਵੀਂ ਲੋਕ ਸਭਾ - ਕਰੂਰ ਹਲਕੇ

ਕਿਤਾਬਾਂ

ਸੋਧੋ
  • ਓੱਟਰਾਈ ਵਾਸਨਾਈ - ਲਘੂ ਕਹਾਣੀ ਸੰਗ੍ਰਹਿ[1]
  • ਸਿਥੀਰਕ ਕੁਦੂ - ਨਾਵਲ[1]
  • ਨੀਰ ਪਿਰੱਕੂ ਮੁੰਨ (ਅੰਗ੍ਰੇਜ਼ੀ ਵਿੱਚ ਨੋ ਸ਼ਾਰਟਕੱਟ ਲੀਡਰਸ਼ਿਪ ਦੇ ਤੌਰ 'ਤੇ ਅਨੁਵਾਦ ਕੀਤਾ) [1]

ਅਵਾਰਡ

ਸੋਧੋ
  • ਸਰਬੋਤਮ ਛੋਟੀ ਕਹਾਣੀ ਲਈ ਵੱਕਾਰੀ ਇਲਕੀਆ ਚਿੰਥਨਈ ਪੁਰਸਕਾਰ - 1999 [1]
  • ਸਰਬੋਤਮ ਲਘੂ ਕਹਾਣੀ ਸੰਗ੍ਰਹਿ ਲਈ ਸ਼ਕਤੀ ਐਵਾਰਡ - 2007 [1]

ਇਹ ਵੀ ਦੇਖੋ

ਸੋਧੋ

ਹਵਾਲੇ

ਸੋਧੋ
  1. 1.0 1.1 1.2 1.3 1.4 1.5 1.6 1.7 "Karur Jothimani: Jothimani Biodata English". karurjothimani.blogspot.in. Retrieved 2016-08-10.
  2. 2.0 2.1 ADR. "Jothimani(Indian National Congress(INC)):Constituency- KARUR(KARUR) – Affidavit Information of Candidate:". myneta.info. Retrieved 2016-08-10.
  3. 3.0 3.1 "Jothimani gets Congress ticket for Karur Lok Sabha seat". The Hindu (in Indian English). 26 March 2014. ISSN 0971-751X. Retrieved 2016-08-10.
  4. "IIM grads, techies set to contest Tamil Nadu polls". electionnow.tv. Archived from the original on 2016-08-28. Retrieved 2016-08-10. {{cite web}}: Unknown parameter |dead-url= ignored (|url-status= suggested) (help)

ਬਾਹਰੀ ਲਿੰਕ

ਸੋਧੋ