ਭਾਰਤ ਦੀਆਂ ਆਮ ਚੋਣਾਂ 2019
ਇਹ ਲੇਖ ਜਾਂ ਹਿੱਸਾ ਵਿਸਥਾਰੀਕਰਨ ਜਾਂ ਮੁੜ-ਸੁਧਾਈ ਦੀ ਕਾਰਵਾਈ ਹੇਠ ਹੈ। ਤੁਹਾਡਾ ਵੀ ਇਹਦੀ ਉਸਾਰੀ ਵਿੱਚ ਆਪਣੀਆਂ ਸੋਧਾਂ ਰਾਹੀਂ ਹਿੱਸਾ ਪਾਉਣ ਲਈ ਸੁਆਗਤ ਹੈ। ਜੇਕਰ ਇਹ ਲੇਖ ਜਾਂ ਹਿੱਸਾ ਬਹੁਤ ਦਿਨਾਂ ਤੋਂ ਸੋਧਿਆ ਨਹੀਂ ਗਿਆ ਤਾਂ ਮਿਹਰਬਾਨੀ ਕਰਕੇ ਇਸ ਫਰਮੇ ਨੂੰ ਹਟਾ ਦਿਓ। ਇਹ ਲੇਖ ਆਖ਼ਰੀ ਵਾਰ ਕਿਸਾਨੀ ਜਿੰਦਾਬਾਦ (ਗੱਲਬਾਤ | ਯੋਗਦਾਨ) ਵੱਲੋਂ ਸੋਧਿਆ ਗਿਆ ਸੀ। (ਨਵਿਆਓ) |
ਭਾਰਤ ਦੀਆਂ ਆਮ ਚੋਣਾਂ ਅਪ੍ਰੈਲ ਅਤੇ ਮਈ 2019 ਵਿੱਚ ਭਾਰਤ ਵਿੱਚ 17 ਵੀਂ ਲੋਕ ਸਭਾ ਦੇ ਗਠਨ ਲਈ ਹੋਣੀਆਂ ਹਨ।[1] ਕੇਂਦਰੀ ਚੋਣ ਕਮਿਸ਼ਨ ਦੇ ਐਲਾਨ ਨਾਲ ਲੋਕ ਸਭਾ ਚੋਣਾਂ ਦੀ ਜੋ ਪ੍ਰਕਿਰਿਆ ਉਲੀਕੀ ਗਈ ਹੈ, ਉਸ ਅਨੁਸਾਰ ਪਹਿਲੇ ਪੜਾਅ ਦੀਆਂ ਚੋਣਾਂ ਵਾਸਤੇ ਨੋਟੀਫਿਕੇਸ਼ਨ 18 ਮਾਰਚ ਨੂੰ ਜਾਰੀ ਕੀਤਾ ਜਾਏਗਾ ਜਦੋਂਕਿ ਆਖ਼ਰੀ (ਸੱਤਵੇਂ) ਪੜਾਅ ਲਈ ਵੋਟਾਂ 19 ਮਈ ਨੂੰ ਪੈਣਗੀਆਂ।[2] ਵੋਟਾਂ ਦੀ ਗਿਣਤੀ 23 ਮਈ ਨੂੰ ਹੋਵੇਗੀ।[3] ਆਮ ਲੋਕਾਂ ਨੂੰ ਪੰਜ ਸਾਲ ਬਾਅਦ ਆਪਣੀ ਵੋਟ ਦਾ ਇਸਤੇਮਾਲ ਕਰਕੇ ਆਪਣੀ ਭਵਿੱਖੀ ਸਰਕਾਰ ਚੁਣਨ ਦਾ ਮੌਕਾ ਮਿਲਦਾ ਹੈ। ਇਹ ਉਹ ਮੌਕਾ ਹੁੰਦਾ ਹੈ, ਜਦੋਂ ਵੋਟਰ ਪਿਛਲੀਆਂ ਚੋਣਾਂ ਵਿੱਚ ਚੁਣ ਕੇ ਭੇਜੇ ਗਏ ਆਪਣੇ ਨੁਮਾਇੰਦਿਆਂ ਤੇ ਹਾਕਮ ਧਿਰ ਦੀ ਪਿਛਲੀ ਕਾਰਗੁਜ਼ਾਰੀ ਦਾ ਮੁਲੰਕਣ ਕਰਦੇ ਹਨ। ਆਸ ਕੀਤੀ ਜਾਂਦੀ ਹੈ ਕਿ ਸਾਰੀਆਂ ਸਿਆਸੀ ਧਿਰਾਂ ਆ ਰਹੀਆਂ ਚੋਣਾਂ ਦੇ ਪ੍ਰਚਾਰ ਦੌਰਾਨ ਆਪਣੀ ਕਾਰਗੁਜ਼ਾਰੀ ਤੋਂ ਲੋਕਾਂ ਨੂੰ ਜਾਣੂੰ ਕਰਵਾਉਣਗੀਆਂ। ਇਸ ਸੰਬੰਧੀ ਸਭ ਤੋਂ ਵੱਡੀ ਜ਼ਿੰਮੇਵਾਰੀ ਹਾਕਮ ਧਿਰ ਦੀ ਹੁੰਦੀ ਹੈ ਕਿ ਉਹ ਆਪਣੇ ਪੰਜ ਸਾਲਾਂ ਦਾ ਹਿਸਾਬ-ਕਿਤਾਬ ਲੋਕ ਕਚਹਿਰੀ ਵਿੱਚ ਰੱਖਣ ਤਾਂ ਜੋ ਲੋਕ ਇਹ ਨਿਰਣਾ ਕਰ ਸਕਣ ਕਿ ਪੰਜ ਸਾਲ ਪਹਿਲਾਂ ਜਿਹਨਾਂ ਆਗੂਆਂ ਨੂੰ ਉਹਨਾਂ ਸੱਤਾ ਸੌਂਪੀ ਸੀ, ਉਹ ਉਸ ਦੇ ਭਰੋਸੇ ਉੱਤੇ ਖਰੇ ਉਤਰੇ ਹਨ ਜਾਂ ਨਹੀਂ। ਅਜ਼ਾਦੀ ਤੋਂ ਬਾਅਦ ਹਰ ਚੋਣ ਇਸੇ ਸੇਧ ਵਿੱਚ ਲੜੀ ਜਾਂਦੀ ਰਹੀ ਹੈ।[4]
![]() | |||
---|---|---|---|
| |||
| |||
![]() ਲੋਕ ਸਭਾ ਦੇ ਚੋਣ ਹਲਕੇ | |||
|
ਚੋਣ ਪ੍ਰਣਾਲੀਸੋਧੋ
ਲੋਕ ਸਭਾ ਦੀਆਂ ਇਸ ਮੌਕੇ 545 ਸੀਟਾਂ ਹਨ। 543 ਨੁਮਾਇਦਿਆਂ ਨੂੰ ਸਿੱਧੀ ਵੋਟਿੰਗ ਰਾਹੀਂ ਚੁਣਿਆ ਜਾਵੇਗਾ ਅਤੇ 2 ਨੁਮਾਇਦੇ ਭਾਰਤ ਦੇ ਰਾਸ਼ਟਰਪਤੀ ਦੁਆਰਾ ਲੋਕ ਸਭਾ ਵਿੱਚ ਨਿਯੁਕਤ ਕੀਤੇ ਜਾਂਦੇ ਹਨ।[5]
ਇਹ ਵੀ ਦੇਖੋਸੋਧੋ
ਹਵਾਲੇਸੋਧੋ
- ↑ "Lok Sabha elections 2019: Congress MP favours more seats for RJD in Bihar" (in ਅੰਗਰੇਜ਼ੀ). 2018-09-04. Retrieved 2018-09-29.
- ↑ "ਲੰਮੀ ਚੋਣ ਪ੍ਰਕਿਰਿਆ". Punjabi Tribune Online (in ਹਿੰਦੀ). 2019-03-12. Retrieved 2019-03-26.
- ↑ "ਚੋਣਾਂ ਦਾ ਐਲਾਨ". Punjabi Tribune Online (in ਹਿੰਦੀ). 2019-03-11. Retrieved 2019-03-26.
- ↑ "ਚੌਕੀਦਾਰ ਮੁਹਿੰਮ ਵੀ ਇੱਕ ਚੋਣ-ਜੁਮਲਾ". nawanzamana.in (in ਅੰਗਰੇਜ਼ੀ). Retrieved 2019-03-22.
- ↑ Electoral system IPU