ਝਾਰਖੰਡ ਕੇਂਦਰੀ ਯੂਨੀਵਰਸਿਟੀ

ਝਾਰਖੰਡ ਕੇਂਦਰੀ ਯੂਨੀਵਰਸਿਟੀ (ਸੀਯੂਜੇ) ਭਾਰਤ ਦੀ ਇੱਕ ਕੇਂਦਰੀ ਯੂਨੀਵਰਸਿਟੀ ਹੈ, ਜਿਸਦੀ ਸਥਾਪਨਾ ਭਾਰਤ ਸਰਕਾਰ ਵੱਲੋਂ ਕੇਂਦਰੀ ਯੂਨੀਵਰਸਿਟੀ ਐਕਟ, 2009 ਅਧੀਨ ਕੀਤੀ ਗਈ ਹੈ। ਇਹ ਯੂਨੀਵਰਸਿਟੀ ਭਾਰਤ ਦੇ ਝਾਰਖੰਡ ਰਾਜ ਦੀ ਰਾਜਧਾਨੀ ਰਾਂਚੀ ਵਿੱਚ ਸਥਿਤ ਹੈ। ਇਸ ਯੂਨੀਵਰਸਿਟੀ ਵਿੱਚ 1800 ਦੇ ਲਗਭਗ ਵਿਦਿਆਰਥੀ ਪਡ਼੍ਹਦੇ ਹਨ।

ਝਾਰਖੰਡ ਕੇਂਦਰੀ ਯੂਨੀਵਰਸਿਟੀ
झारखंड केंद्रीय विश्वविधालय
रांची
ਮਾਟੋKnowledge to Wisdom
ਕਿਸਮਕੇਂਦਰੀ ਯੂਨੀਵਰਸਿਟੀ
ਸਥਾਪਨਾ2009
ਚਾਂਸਲਰਜਸਟਿਸ ਵੀ.ਐੱਨ. ਖਾਡ਼ੇ
ਵਾਈਸ-ਚਾਂਸਲਰਪ੍ਰੋ. ਨੰਦ ਕੁਮਾਰ ਯਾਦਵ 'ਇੰਦੂ'
ਟਿਕਾਣਾ, ,
23°26′30″N 85°8′45″E / 23.44167°N 85.14583°E / 23.44167; 85.14583
ਮਾਨਤਾਵਾਂਯੂਨੀਵਰਸਿਟੀ ਗ੍ਰਾਂਟ ਕਮਿਸ਼ਨ
ਵੈੱਬਸਾਈਟhttp://www.cuj.ac.in/
ਯੂਨੀਵਰਸਿਟੀ ਕੈਂਪਸ ਦਾ ਇੱਕ ਦ੍ਰਿਸ਼

ਇਤਿਹਾਸ ਸੋਧੋ

ਪ੍ਰਧਾਨ-ਮੰਤਰੀ ਮਨਮੋਹਨ ਸਿੰਘ ਨੇ 15 ਅਗਸਤ, 2007 ਨੂੰ ਆਪਣੇ ਇੱਕ ਭਾਸ਼ਣ ਵਿੱਚ ਐਲਾਨ ਕੀਤਾ ਕਿ ਜਿਸ ਰਾਜ ਵਿੱਚ ਕੋਈ ਕੇਂਦਰੀ ਯੂਨੀਵਰਸਿਟੀ ਨਹੀਂ ਹੈ, ਉਹਨਾਂ ਰਾਜਾਂ ਵਿੱਚ ਕੇਂਦਰੀ ਯੂਨੀਵਰਸਿਟੀਆਂ ਸਥਾਪਿਤ ਕੀਤੀਆਂ ਜਾਣ। ਇਸ ਤਰ੍ਹਾਂ ਯੋਜਨਾ ਕਮਿਸ਼ਨ ਨੇ ਕੇਂਦਰੀ ਯੂਨੀਵਰਸਿਟੀ ਐਕਟ, 2009 ਅਧੀਨ 16 ਯੂਨੀਵਰਸਿਟੀਆਂ ਸਥਾਪਿਤ ਕਰਨ ਦਾ ਐਲਾਨ ਕੀਤਾ। ਇਸ ਐਕਟ ਨੂੰ 20 ਮਾਰਚ, 2009 ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਮਿਲੀ ਅਤੇ ਇਸ ਐਕਟ ਅਧੀਨ ਹੀ ਝਾਰਖੰਡ ਕੇਂਦਰੀ ਯੂਨੀਵਰਸਿਟੀ ਸਥਾਪਿਤ ਕੀਤੀ ਗਈ।

ਹਵਾਲੇ ਸੋਧੋ