ਟੂਵੂੰਬਾ
ਟੂਵੂੰਬਾ ਆਸਟਰੇਲੀਆ ਦੇ ਕਵੀਨਜ਼ਲੈਂਡ ਰਾਜ ਦਾ ਇੱਕ ਸੁੰਦਰ ਸ਼ਹਿਰ ਹੈ। ਇਸ ਨੂੰ ‘ਬਾਗ਼ਾਂ ਦਾ ਸ਼ਹਿਰ’ ਵੀ ਕਿਹਾ ਜਾਂਦਾ ਹੈ। ਇਹ ਸ਼ਹਿਰ ਕਵੀਨਜ਼ਲੈਂਡ ਦੀ ਰਾਜਧਾਨੀ ਬ੍ਰਿਸਬੇਨ ਤੋਂ ਕੋਈ 127 ਕਿਲੋਮੀਟਰ ਪੱਛਮ ਵੱਲ ਹੈ। ਇਸ ਨਗਰ ਦੀ ਜ਼ਿਲ੍ਹਾ ਜਨ-ਸੰਖਿਆ ਕੋਈ 1,57,700 ਹੈ। ਬਾਗ਼ਾਂ ਦਾ ਸ਼ਹਿਰ ਟੂਵੂੰਬਾ ਡਾਰਲਿੰਗ ਡਾਊਨਜ਼ ਦੀ ਸੂਬਾਈ ਰਾਜਧਾਨੀ ਵੀ ਹੈ।
ਟੂਵੂੰਬਾ ਕਵੀਨਜ਼ਲੈਂਡ | |||||||||
---|---|---|---|---|---|---|---|---|---|
ਸ਼ਿਖਰ ਤੋਂ: ਟੂਵੂੰਬਾ ਅਤੇ ਲੋਫਟੀ ਚੋਟੀ, ਬਨਸਪਤੀ ਬਾਗ, ਮੁੱਖ ਡਾਕਘਰ, ਮਰਗ੍ਰੇਟ ਗਲੀ ਅਤੇ ਸੈਰ ਸਥਾਨ | |||||||||
ਗੁਣਕ | 27°34′S 151°57′E / 27.567°S 151.950°E | ||||||||
ਅਬਾਦੀ | 1,14,622 (2015) (16th) | ||||||||
• ਸੰਘਣਾਪਣ | 230.118/km2 (596.00/sq mi) | ||||||||
ਸਥਾਪਤ | 1849 | ||||||||
ਡਾਕ-ਕੋਡ | 4350 | ||||||||
ਉਚਾਈ | 691 m (2,267 ft)[1] | ||||||||
ਖੇਤਰਫਲ | 498.1 ਕਿ.ਮੀ.੨ (192.3 ਵਰਗ ਮੀਲ)[2] (2011 urban) | ||||||||
ਸਮਾਂ ਜੋਨ | ਆਸਟ੍ਰੇਲੀਆ ਮਾਨਕ ਸਮਾਂ (UTC+10) | ||||||||
ਸਥਿਤੀ | 132 ਕਿ.ਮੀ. (82 ਮੀਲ) ਬ੍ਰਿਜ਼ਬਨ ਤੋਂ ਤੋਂ ਤੋਂ ਤੋਂ ਤੋਂ | ||||||||
LGA(s) | ਟੂਵੂੰਬਾ ਖੇਤਰ | ||||||||
ਰਾਜ ਚੋਣ-ਮੰਡਲ |
| ||||||||
ਸੰਘੀ ਵਿਭਾਗ | ਗਰੂਮ ਡਵੀਜ਼ਨ | ||||||||
|
ਇਤਿਹਾਸ
ਸੋਧੋ1816 ਈ. ਵਿੱਚ ਬ੍ਰਾਜ਼ੀਲ ਤੋਂ ਆਸਟਰੇਲੀਆ ਹੁੰਦਾ ਹੋਇਆ ਅੰਗਰੇਜ਼ ਖੋਜੀ ਅਤੇ ਪੌਦਾ ਵਿਗਿਆਨੀ ਐਲਨ ਕਨਿੰਘਮ ਇਥੇ ਪਹੁੰਚਿਆ। 1840 ਈ. ਦੇ ਅੰਤਰ ਤਕ ਡਰੇਟਨ ਇੱਕ ਕਸਬਾ ਬਣ ਗਿਆ ਇਸ ਸ਼ਹਿਰ ਵਿੱਚ ਇੱਕ ਸਰਾਂ ਹੈ ਇਸ ਦੇ ਬਣਾਉਣ ਵਾਲੇ ਵਿਲੀਅਮ ਹਾਰਟਨ ਨੂੰ ਹੀ ਟੂਵੂੰਬਾ ਦਾ ਬਾਨੀ ਮੰਨਿਆ ਜਾਂਦਾ ਹੈ।
ਬਾਗਾਂ ਦਾ ਸ਼ਹਿਰ
ਸੋਧੋਇਸ ਸ਼ਹਿਰ ਵਿੱਚ ਲਗਭਗ 150 ਮਨਮੋਹਕ ਬਾਗ਼ ਅਤੇ ਪਾਰਕ ਹਨ। ਇਥੇ ਹਰ ਸਾਲ ਸਤੰਬਰ ਦੇ ਮਹੀਨੇ ਆਸਟਰੇਲੀਅਨ ਕਾਰਨੀਵਲ ਆਫ ਫਲਾਵਰਜ਼ ਮੇਲਾ ਮਨਾਇਆ ਜਾਂਦਾ ਹੈ। ਇਸ ਨਗਰ ਵਿੱਚ ਦੋ ਨਦੀਆਂ ਪਹਿਲੀ ਪੂਰਬੀ ਨਦੀ ਅਤੇ ਦੂਜੀ ਪੱਛਮੀ ਨਦੀ ਅੱਗੇ ਜਾ ਕੇ ਮਿਲ ਜਾਂਦੀਆ ਹਨ ਅਤੇ ਸੰਗਮ ਉਪਰੰਤ ਇਸ ਦਾ ਨਾਂ ਗੋਵਰੀ ਨਦੀ ਪੈ ਜਾਂਦਾ ਹੈ। ਇੱਥੋਂ ਦੀ ਉਪਜਾਊ ਧਰਤੀ ਜਵਾਲਾਮੁਖੀ ਦੀ ਦੇਣ ਹੈ।ਇਥੋਂ ਦੇ ਲੋਕ ਚਾਰ ਰੁੱਤਾਂ ਦੇਖਦੇ ਮਾਣਦੇ ਹਨ। ਇਥੇ ਗਰਮ ਰੁੱਤ ਵਿੱਚ ਤਾਪਮਾਨ 39.3 ਡਿਗਰੀ ਸੈਲਸੀਅਸ ਅਤੇ ਸਰਦ ਰੁੱਤ ਵਿੱਚ ਘੱਟ ਤੋਂ ਘੱਟ 4.4 ਡਿਗਰੀ ਸੈਲਸੀਅਸ ਹੋ ਜਾਂਦਾ ਹੈ।
ਸਹੁਲਤਾਂ
ਸੋਧੋਇਸ ਸ਼ਹਿਰ ਦੀਆਂ ਸੜਕਾਂ ਮਹਾਨ ਵੰਡ ਕਤਾਰ ਦੇ ਪੂਰਬ ਅਤੇ ਕੁਝ ਪੱਛਮ ਵੱਲ ਹਨ। ਨਗਰ ਦੀ ਉਚਾਈ ਸਾਗਰ ਤਲ ਤੋਂ ਸੱਤ ਸੌ ਮੀਟਰ ਉੱਪਰ ਹੈ। ਇਥੋਂ ਦੀਆਂ ਪ੍ਰਾਇਮਰੀ, ਸੈਕੰਡਰੀ ਅਤੇ ਹਾਇਰ ਸੈਕੰਡਰੀ ਵਿਦਿਅਕ ਸੰਸਥਾਵਾਂ ਵਿਦਿਆ ਦੇ ਖੇਤਰ 'ਚ ਯੋਗਦਾਨ ਪਾ ਰਹੀਆਂ ਹਨ। ਇਥੋਂ ਦੇ ਲੋਕਾਂ ਦੀ ਮਨਪਸੰਦ ਖੇਡ ਰਗਵੀ ਪਰ ਫੁਟਬਾਲ, ਕ੍ਰਿਕਟ, ਟੈਨਿਸ, ਸਾਫਟਬਾਲ, ਬੇਸਬਾਲ, ਬਾਸਕਟਬਾਲ, ਹੈਂਡਬਾਲ, ਹਾਕੀ ਅਤੇ ਤੀਰਅੰਦਾਜ਼ੀ ਆਦਿ ਖੇਡਾਂ ਵੀ ਪ੍ਰਚੱਲਤ ਹਨ। ਲੋਕਾਂ ਦੀ ਸਿਹਤ ਸਹੂਲਤਾਂ ਲਈ ਸਰਕਾਰੀ ਹਸਪਤਾਲ, ਬੈਲੀ ਹੈਂਡਰਸਨ ਹਸਪਤਾਲ, ਮਾਨਸਿਕ ਰੋਗਾਂ ਦਾ ਸਰਕਾਰੀ ਹਸਪਤਾਲ, ਸੇਂਟ ਐਂਡਰਿਊ ਹਸਪਤਾਲ ਅਤੇ ਸੇਂਟ ਵਿਨਸੈਂਟ ਹਸਪਤਾਲ ਹਨ। ਲੋਕਾਂ ਦੇ ਮਨੋਰੰਜਨ ਲਈ ਪਿਕਨਿਕ ਪੁਆਇੰਟ ਉੱਚੀ ਪਹਾੜੀ ’ਤੇ ਸਥਿਤ ਹੈ।
ਹਵਾਲੇ
ਸੋਧੋ- ↑ "Toowoomba". Climate statistics for Australian locations. Bureau of Meteorology. Retrieved 22 March 2013.
- ↑ "2011 Census Community Profiles: Toowoomba". ABS Census. Australian Bureau of Statistics. Archived from the original on 6 ਮਾਰਚ 2018. Retrieved 15 September 2016.