ਡਵਾਈਟ ਡੇਵਿਡ ਆਈਜ਼ਨਹਾਵਰ
ਡਵਾਈਟ ਡੇਵਿਡ ਆਈਜ਼ਨਹਾਵਰ (ਜਨਮ 14 ਅਕਤੂਬਰ 1890 – 28 ਮਾਰਚ 1969) ਇੱਕ ਅਮਰੀਕੀ ਫੌਜੀ ਅਧਿਕਾਰੀ ਅਤੇ ਰਾਜਨੇਤਾ ਸਨ ਜਿੰਨ੍ਹਾ ਨੇ ਸੰਯੁਕਤ ਰਾਜ ਦੇ 34ਵੇਂ ਰਾਸ਼ਟਰਪਤੀ ਵਜੋ ਸੇਵਾ ਨਿਭਾਈ। ਉਹ 1915 ਵਿਚ ਫੌਜ ਵਿਚ ਸ਼ਾਮਲ ਹੋਏ, ਉਹ ਸੰਯੁਕਤ ਰਾਜ ਦੇ ਇਕਲੌਤੇ ਰਾਸ਼ਟਰਪਤੀ ਸਨ ਜਿੰਨ੍ਹਾ ਨੇ ਪਹਿਲੀ ਅਤੇ ਦੂਜੀ ਦੋਹੇ ਵਿਸ਼ਵ ਜੰਗਾਂ ਵਿੱਚ ਹਿੱਸਾ ਲਿਆ ਸੀ। ਦੂਜੇ ਵਿਸ਼ਵ ਯੁੱਧ ਤੋਂ ਪਹਿਲਾਂ ਹੀ, 1935 ਵਿੱਚ, ਜਨਰਲ ਮੈਕਆਰਥਰ ਨੇ ਆਈਜ਼ਨਹਾਵਰ ਨੂੰ ਫਿਲੀਪੀਨਜ਼ ਵਿੱਚ ਫੌਜ ਦਾ ਉਪ ਸਲਾਹਕਾਰ ਨਿਯੁਕਤ ਕੀਤਾ। ਦੂਜੇ ਵਿਸ਼ਵ ਯੁੱਧ ਵਿੱਚ, ਜਨਰਲ ਆਈਜ਼ਨਹਾਵਰ ਨੇ ਬ੍ਰਿਟਿਸ਼ ਅਤੇ ਅਮਰੀਕੀ ਫੌਜਾਂ ਦੇ ਕਮਾਲ ਦੇ ਆਪ੍ਰੇਸ਼ਨ ਕੀਤੇ।[1]
ਡਵਾਈਟ ਡੇਵਿਡ ਆਈਜ਼ਨਹਾਵਰ | |
---|---|
34ਵੇਂ ਸੰਯੁਕਤ ਰਾਜ ਦੇ ਰਾਸ਼ਟਰਪਤੀ | |
ਦਫ਼ਤਰ ਵਿੱਚ 20 ਜਨਵਰੀ 1953 – 20 ਜਨਵਰੀ 1961 | |
ਉਪ ਰਾਸ਼ਟਰਪਤੀ | ਰਿਚਰਡ ਨਿਕਸਨ |
ਤੋਂ ਪਹਿਲਾਂ | ਹੈਰੀ ਐਸ. ਟਰੂਮੈਨ |
ਤੋਂ ਬਾਅਦ | ਜੌਨ ਐੱਫ. ਕੈਨੇਡੀ |
16ਵਾਂ ਫ਼ੌਜ ਦਾ ਮੁਖੀ | |
ਦਫ਼ਤਰ ਵਿੱਚ 19 ਨਵੰਬਰ 1945 – 6 ਫਰਵਰੀ 1948 | |
ਰਾਸ਼ਟਰਪਤੀ | ਹੈਰੀ ਐਸ. ਟਰੂਮੈਨ |
ਤੋਂ ਪਹਿਲਾਂ | ਜਾਰਜ ਸੀ. ਮਾਰਸ਼ਲ |
ਤੋਂ ਬਾਅਦ | ਓਮਰ ਬ੍ਰੈਡਲੀ |
ਨਿੱਜੀ ਜਾਣਕਾਰੀ | |
ਜਨਮ | ਡਵਾਈਟ ਡੇਵਿਡ ਆਈਜ਼ਨਹਾਵਰ ਅਕਤੂਬਰ 14, 1890 ਡੈਨੀਸਨ, ਟੈਕਸਸ, ਸੰਯੁਕਤ ਰਾਜ |
ਮੌਤ | ਮਾਰਚ 28, 1969 ਵਾਸ਼ਿੰਗਟਨ ਡੀ.ਸੀ, ਸੰਯੁਕਤ ਰਾਜ | (ਉਮਰ 78)
ਸਿਆਸੀ ਪਾਰਟੀ | ਰਿਪਬਲਿਕਨ |
ਜੀਵਨ ਸਾਥੀ |
ਮੈਮੀ ਆਈਜ਼ਨਹਾਵਰ (ਵਿ. 1916) |
ਬੱਚੇ | 2 |
ਦਸਤਖ਼ਤ | |
ਫੌਜੀ ਸੇਵਾ | |
ਬ੍ਰਾਂਚ/ਸੇਵਾ | ਸੰਯੁਕਤ ਰਾਜ ਦੀ ਫੌਜ |
ਸੇਵਾ ਦੇ ਸਾਲ |
|
ਰੈਂਕ | ਫੌਜ ਦੇ ਜਨਰਲ |
ਕਮਾਂਡ | |
ਯੁੱਧ ਤੋਂ ਵਾਪਸ ਆਉਣ ਤੋਂ ਬਾਅਦ, ਆਈਜ਼ਨਹਾਵਰ ਅਮਰੀਕਾ ਵਿਚ ਬਹੁਤ ਮਸ਼ਹੂਰ ਹੋ ਗਏ। ਜਦੋਂ ਉਹ ਨਿਊਯਾਰਕ ਪਹੁੰਚੇ ਤਾਂ ਲਗਭਗ 40 ਲੱਖ ਲੋਕਾਂ ਨੇ ਉਹਨਾਂ ਦਾ ਸਵਾਗਤ ਕੀਤਾ। 1955 ਦੀਆਂ ਚੋਣਾਂ ਵਿੱਚ ਆਈਜ਼ਨਹਾਵਰ ਰਿਪਬਲਿਕਨ ਪਾਰਟੀ ਦੇ ਵੱਲੋਂ ਸੰਯੁਕਤ ਰਾਜ ਦੇ ਰਾਸ਼ਟਰਪਤੀ ਉਮੀਦਵਾਰ ਚੁਣੇ ਗਏ। ਉਹਨਾਂ ਨੇ 8 ਸਾਲਾਂ ਤੱਕ ਸੰਯੁਕਤ ਰਾਜ ਦੇ ਰਾਸ਼ਟਰਪਤੀ ਵਜੋ ਸੇਵਾ ਨਿਭਾਈ। ਉਸ ਦਾ ਵਿਸ਼ੇਸ਼ ਯਤਨ ਇਹ ਰਿਹਾ ਹੈ ਕਿ ਰੂਸ ਨਾਲੋਂ ਵੱਧ ਤੋਂ ਵੱਧ ਪੱਛਮੀ ਸਹਿਯੋਗੀਆਂ ਨੂੰ ਮਜ਼ਬੂਤ ਬਣਾਇਆ ਜਾਵੇ ਤਾਂ ਜੋ ਸੰਸਾਰ ਵਿੱਚ ਸ਼ਕਤੀ ਦਾ ਸੰਤੁਲਨ ਕਾਇਮ ਰਹੇ।
ਉਹਨਾਂ ਨੇ ਅਮਰੀਕਾ ਦੇ ਸਿਹਤ, ਸਿੱਖਿਆ ਅਤੇ ਭਲਾਈ ਵਿਭਾਗ ਵਿੱਚ ਵੀ ਵਿਆਪਕ ਤੌਰ 'ਤੇ ਕੰਮ ਕੀਤਾ। ਉਹਨਾਂ ਨੇ 1959 ਵਿੱਚ ਸੰਯੁਕਤ ਰਾਜ ਦੀ ਅਤੇ ਦੁਨੀਆ ਦੀ ਸਭ ਤੋ ਵੱਡੀ ਪੁਲਾੜ ਏਜੰਸੀ ਨਾਸਾ ਦੀ ਸਥਾਪਨਾ ਕੀਤੀ। ਉਨ੍ਹਾਂ ਨੇ 1953 ਵਿੱਚ ਨਰਸ ਦਿਵਸ ਦੇ ਪ੍ਰਸਤਾਵ ਨੂੰ ਵੀ ਪਾਸ ਕੀਤਾ। ਅਤੇ 12 ਮਈ ਨੂੰ ਅੰਤਰਰਾਸ਼ਟਰੀ ਨਰਸ ਦਿਵਸ ਵਜੋਂ ਘੋਸ਼ਿਤ ਕੀਤਾ। [2] ਉਹਨਾਂ ਦਾ ਨਾਮ ਸੰਯੁਕਤ ਰਾਜ ਦੇ ਮਹਾਨ ਰਾਸ਼ਟਰਪਤੀਆਂ ਦੀ ਸੂਚੀ ਵਿੱਚ ਆਉਂਦਾ ਹੈ।
ਹਵਾਲੇ
ਸੋਧੋ- ↑ "Dwight D. Eisenhower | Biography, Cold War, Presidency, & Facts | Britannica". www.britannica.com (in ਅੰਗਰੇਜ਼ੀ). 2023-09-04. Retrieved 2023-09-16.
- ↑ "International nurses day 2020 : क्यों मनाया जाता है Nurse Day, जानिए कैसे हुई इस दिन को मनाने की शुरुआत". Independent News.
ਬਾਹਰੀ ਲਿੰਕ
ਸੋਧੋ- White House biography
- Eisenhower Presidential Library and Museum
- Eisenhower National Historic Site
- Eisenhower Foundation
- Major speeches of Dwight Eisenhower
- Dwight David Eisenhower collected news and commentary at The New York Times
- Dwight D. Eisenhower: A Resource Guide from the Library of Congress
- Extensive essays on Dwight Eisenhower and shorter essays on each member of his cabinet and First Lady from the Miller Center of Public Affairs
- "Life Portrait of Dwight D. Eisenhower", from C-SPAN's American Presidents: Life Portraits, October 25, 1999
- Dwight David Eisenhower ਦੁਆਰਾ ਗੁਟਨਬਰਗ ਪਰਿਯੋਜਨਾ ’ਤੇ ਕੰਮ
- Works by or about ਡਵਾਈਟ ਡੇਵਿਡ ਆਈਜ਼ਨਹਾਵਰ at Internet Archive
- Appearances on C-SPAN