ਜਾਨ ਫਿਟਜਗੇਰਾਲਡ ਜੈਕ ਕੇਨੇਡੀ (ਅੰਗਰੇਜ਼ੀ: John Fitzgerald Jack Kennedy) ਜਿਨ੍ਹਾ ਨੂੰ ਅਕਸਰ ਉਹਨਾਂ ਦੇ ਸ਼ੁਰੂਆਤੀ ਅੱਖਰਾਂ JFK ਅਤੇ ਉਪਨਾਮ ਜੈਕ ਦੁਆਰਾ ਜਾਣਿਆ ਜਾਂਦਾ ਹੈ, ਇੱਕ ਅਮਰੀਕੀ ਸਿਆਸਤਦਾਨ ਅਤੇ ਰਾਜਨੇਤਾ ਸਨ ਜਿਨ੍ਹਾ ਨੇ 1961 ਤੋ 1963 ਤੱਕ ਸੰਯੁਕਤ ਰਾਜ ਦੇ 35ਵੇਂ ਰਾਸ਼ਟਰਪਤੀ ਵਜੋ ਸੇਵਾ ਨਿਭਾਈ, ਕੇਨੇਡੀ ਥਿਓਡੋਰ ਰੂਜ਼ਵੈਲਟ ਤੋ ਬਾਅਦ ਸੰਯੁਕਤ ਰਾਜ ਦੇ ਦੂਸਰੇ ਸਭ ਤੋ ਜਵਾਨ ਰਾਸ਼ਟਰਪਤੀ ਸਨ। 1963 ਵਿੱਚ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਕੈਨੇਡੀ ਸੰਯੁਕਤ ਰਾਜ ਦੇ ਉਹਨਾਂ ਅੱਠ ਰਾਸ਼ਟਰਪਤੀਆਂ ਵਿੱਚੋ ਇੱਕ ਸਨ ਜਿੰਨ੍ਹਾ ਨੇ ਦੂਸਰੇ ਵਿਸ਼ਵ ਯੁੱਧ ਵਿੱਚ ਹਿੱਸਾ ਲਿਆ ਸੀ।[1]

ਜੌਨ ਐੱਫ. ਕੈਨੇਡੀ
ਓਵਲ ਦਫਤਰ ਪੋਰਟਰੇਟ, 1963
35ਵੇਂ ਸੰਯੁਕਤ ਰਾਜ ਦੇ ਰਾਸ਼ਟਰਪਤੀ
ਦਫ਼ਤਰ ਵਿੱਚ
20 ਜਨਵਰੀ 1961 – 22 ਨਵੰਬਰ 1963
ਉਪ ਰਾਸ਼ਟਰਪਤੀਲਿੰਡਨ ਬੀ. ਜੌਨਸਨ
ਤੋਂ ਪਹਿਲਾਂਡਵਾਈਟ ਡੀ. ਆਈਜ਼ਨਹਾਵਰ
ਤੋਂ ਬਾਅਦਲਿੰਡਨ ਬੀ. ਜੋਨਸਨ
ਮੈਸਾਚੂਸਟਸ ਤੋਂ
ਸੰਯੁਕਤ ਰਾਜ ਸੈਨੇਟਰ
ਦਫ਼ਤਰ ਵਿੱਚ
3 ਜਨਵਰੀ 1953 – 22 ਦਸੰਬਰ 1960
ਤੋਂ ਪਹਿਲਾਂਹੈਨਰੀ ਕੈਬੋਟ ਲੌਜ, ਜੂਨੀਅਰ
ਤੋਂ ਬਾਅਦਬੈਂਜਾਮਿਨ ਏ. ਸਮਿਥ ਦੂਜਾ
ਯੂ.ਐੱਸ. ਹਾਊਸ ਆਫ ਰਿਪ੍ਰੈਜ਼ੈਂਟੇਟਿਵ ਮੈਂਬਰ
(ਮੈਸਾਚੂਸਟਸ ਦੇ 11ਵੇਂ ਜ਼ਿਲ੍ਹੇ ਤੋਂ)
ਦਫ਼ਤਰ ਵਿੱਚ
3 ਜਨਵਰੀ 1947 – 3 ਜਨਵਰੀ 1953
ਤੋਂ ਪਹਿਲਾਂਜੇਮਸ ਮਾਈਕਲ ਕਰਲੀ
ਤੋਂ ਬਾਅਦਟਿਪ ਓ'ਨੀਲ
ਨਿੱਜੀ ਜਾਣਕਾਰੀ
ਜਨਮ
ਜੌਨ ਫਿਜ਼ਰਾਲਡ ਕੈਨੇਡੀ

(1917-05-29)ਮਈ 29, 1917
ਬਰੁੱਕਲਾਈਨ ਮੈਸਾਚੂਸਟਸ, ਸੰਯੁਕਤ ਰਾਜ
ਮੌਤਨਵੰਬਰ 22, 1963(1963-11-22) (ਉਮਰ 46)
ਡਾਲਸ, ਟੈਕਸਸ, ਸੰਯੁਕਤ ਰਾਜ
ਕਬਰਿਸਤਾਨਅਰਲਿੰਗਟਨ ਨੈਸ਼ਨਲ ਕਬਰਸਤਾਨ
ਸਿਆਸੀ ਪਾਰਟੀਡੈਮੋਕ੍ਰੈਟਿਕ
ਜੀਵਨ ਸਾਥੀ
ਜੈਕਲੀਨ ਬੂਵੀਅਰ
(ਵਿ. 1953)
ਬੱਚੇ
  • ਅਰਾਬੇਲਾ ਕੈਨੇਡੀ
  • ਕੇਰੋਲੀਨ ਕੈਨੇਡੀ
  • ਜੌਨ ਐੱਫ ਕੈਨੇਡੀ,ਜੂਨੀਅਰ
  • ਪੈਟ੍ਰਿਕ ਬੋਵੀਅਰ ਕੈਨੇਡੀ
ਮਾਪੇ
  • ਜੋਸਫ਼ ਪੀ. ਕੈਨੇਡੀ, ਸੀਨੀਅਰ
  • ਰੋਜ਼ ਕੈਨੇਡੀ
ਅਲਮਾ ਮਾਤਰਹਾਰਵਰਡ ਯੂਨੀਵਰਸਿਟੀ (ਬੀ.ਏ)
ਪੇਸ਼ਾਸਿਆਸਤਦਾਨ
ਦਸਤਖ਼ਤCursive signature in ink
ਫੌਜੀ ਸੇਵਾ
ਬ੍ਰਾਂਚ/ਸੇਵਾਸੰਯੁਕਤ ਰਾਜ ਨੇਵੀ
ਸੇਵਾ ਦੇ ਸਾਲ1941–1945
ਰੈਂਕ ਲੈਫਟੀਨੈਂਟ
ਯੂਨਿਟਮੋਟਰ ਟਾਰਪੀਡੋ ਕਿਸ਼ਤੀ PT-109
ਲੜਾਈਆਂ/ਜੰਗਾਂਦੂਜਾ ਵਿਸ਼ਵ ਯੁੱਧ
ਸੋਲੋਮਨ ਟਾਪੂ ਮੁਹਿੰਮ

ਕੈਨੇਡੀ ਦੇ ਸ਼ਾਸ਼ਨ ਦੌਰਾਨ ਕਿਊਬਾਈ ਮਿਜ਼ਾਈਲ ਸੰਕਟ, ਬੇ ਆਫ ਪਿਗਸ ਤੇ ਹਮਲਾ, ਪ੍ਰਮਾਣੂ ਟੈਸਟ ਰੋਕੂ ਸੰਧੀ, ਪੀਸ ਕੋਰਪ ਦੀ ਸਥਾਪਨਾ, ਸਪੇਸ ਦੌੜ, ਬਰਲਿਨ ਦੀਵਾਰ ਦੀ ਉਸਾਰੀ, ਅਫ਼ਰੀਕੀ-ਅਮਰੀਕੀ ਨਾਗਰਿਕ ਅਧਿਕਾਰ ਅੰਦੋਲਨ (1954–68) ਅਤੇ ਡਿਸਟ੍ਰਿਕਟ ਆਫ਼ ਕੋਲੰਬਿਆ ਵਿੱਚ ਮੌਤ ਦੀ ਸਜ਼ਾ ਨੂੰ ਖ਼ਾਰਿਜ ਕਰਨਾ ਆਦਿ ਕੰਮ ਕੀਤੇ ਗਏ। ਉਹ ਵੀਅਤਨਾਮ ਵਿੱਚ ਅਮਰੀਕਾ ਦੀ ਮੌਜੂਦਗੀ ਦੇ ਹੱਕ ਵਿੱਚ ਨਹੀਂ ਸੀ ਅਤੇ ਉੱਥੇ 16,000 ਤੋਂ ਜਿਆਦਾ ਸੈਨਿਕ ਨਹੀਂ ਭੇਜਣਾ ਚਾਹੁੰਦ ਸਨ। ਜਦਕਿ ਉਹਨਾਂ ਤੋਂ ਅਗਲੇ ਅਹੁੱਦੇਦਾਰ ਲਿੰਡਨ ਜੋਨਸਨ ਨੇ 1968 ਵਿੱਚ ਵੀਅਤਨਾਮ ਵਿੱਚ 5,36,000 ਸਿਪਾਹੀ ਭੇਜੇ ਸਨ। ਕੈਨੇਡੀ ਦੇ ਸਾਸ਼ਨ ਦੇ ਸਮੇਂ ਵਿੱਚ ਕਮਿਊਨਿਸਟ ਰਾਜਾਂ ਦਾ ਕਾਫੀ ਬੋਲਬਾਲਾ ਸੀ, ਖਾਸ ਕਰਕੇ ਕਿਊਬਾ ਦਾ। ਕੈਨੇਡੀ ਦਾ ਨਾਮ ਸੰਯੁਕਤ ਰਾਜ ਦੇ ਮਹਾਨ ਰਾਸ਼ਟਰਪਤੀਆਂ ਦੀ ਸੂਚੀ ਵਿੱਚ ਆਉਂਦਾ ਹੈ।

ਹਵਾਲੇ

ਸੋਧੋ
  1. "John F. Kennedy | Biography, Siblings, Party, Assassination, & Facts | Britannica". www.britannica.com (in ਅੰਗਰੇਜ਼ੀ). 2023-09-10. Retrieved 2023-09-10.