ਮਨਮੋਹਨ
ਪੰਜਾਬੀ ਕਵੀ
(ਡਾ. ਮਨਮੋਹਨ ਤੋਂ ਮੋੜਿਆ ਗਿਆ)
ਮਨਮੋਹਨ ਪੰਜਾਬੀ ਕਵੀ, ਆਲੋਚਕ ਅਤੇ ਨਾਵਲਕਾਰ ਹੈ। ਉਸ ਦੇ ਨਾਵਲ ਨਿਰਵਾਣ ਨੂੰ 2013 ਸਾਹਿਤ ਅਕੈਡਮੀ ਪੁਰਸਕਾਰ ਮਿਲਿਆ ਹੈ। ਇਹ ਉਸ ਦਾ ਪਹਿਲਾ ਨਾਵਲ ਹੈ। ਇਸ ਵਿੱਚ ਉਹ "ਪਿਛਲੇ ਕੁਝ ਵਰ੍ਹਿਆਂ ’ਚ ਜੀਵਿਆ, ਪੜ੍ਹਿਆ ਤੇ ਹੰਢਾਇਆ ਓਹੀ ਯਥਾਰਥ, ਗਲਪੀ ਬਿਰਤਾਂਤ ਰਾਹੀਂ ‘ਨਿਰਵਾਣ’ ਦੇ ਪਾਠ ਰੂਪ ’ਚ ਪਾਠਕਾਂ ਦੇ ਸਾਹਮਣੇ ਲਿਆਇਆ ਹੈ।"[1] ਕਿੱਤੇ ਵਜੋਂ ਮਨਮੋਹਨ ਭਾਰਤੀ ਪੁਲੀਸ ਵਿੱਚ ਇੱਕ ਉੱਚ (ਆਈ.ਪੀ.ਐਸ)ਅਧਿਕਾਰੀ ਹੈ[2]
ਮਨਮੋਹਨ | |
---|---|
ਜਨਮ | 14 ਜੁਲਾਈ 1963 (ਉਮਰ 54 ਸਾਲ) ਅੰਮ੍ਰਿਤਸਰ |
ਕਿੱਤਾ | ਕਵੀ, ਨਾਵਲਕਾਰ ਅਤੇ ਆਲੋਚਕ |
ਭਾਸ਼ਾ | ਪੰਜਾਬੀ, ਅੰਗਰੇਜ਼ੀ |
ਰਾਸ਼ਟਰੀਅਤਾ | ਭਾਰਤੀ |
ਸ਼ੈਲੀ | ਨਾਵਲ, ਕਵਿਤਾ, ਸਿਧਾਂਤਕ ਨਿਬੰਧ |
ਪ੍ਰਮੁੱਖ ਕੰਮ | ਨਿਰਵਾਣ |
ਬੌਧਿਕ ਕਵੀ ਵਜੋਂ
ਸੋਧੋਮਨਮੋਹਨ ਮੂਲ ਤੌਰ 'ਤੇ ਕਵੀ ਹੈ ਅਤੇ ਬੌਧਿਕ ਕਿਸਮ ਦੀ ਕਵਿਤਾ ਲਿਖਦਾ ਹੈ।[3] ਉਹ ਪੰਜਾਬੀ ਸਾਹਿਤ ਨੂੰ ਹੁਣ ਤੱਕ ਨੌਂ ਕਾਵਿ-ਸੰਗ੍ਰਹਿ ਦੇ ਚੁੱਕਾ ਹੈ। ਉਹ ਪਿਛਲੇ 30 ਸਾਲਾਂ ਤੋਂ ਵਧ ਸਮੇਂ ਤੋਂ ਨਿਰੰਤਰ ਕਵਿਤਾ ਲਿਖਦਾ ਆ ਰਿਹਾ ਹੈ। ਉਸਨੇ ਅਲੋਚਨਾ ਦੀਆਂ ਵੀ ਪੁਸਤਕਾਂ ਲਿਖੀਆਂ ਹਨ।
ਰਚਨਾਵਾਂ
ਸੋਧੋਕਾਵਿ ਸੰਗ੍ਰਹਿ
ਸੋਧੋ- ਅਗਲੇ ਚੌਰਾਹੇ ਤੱਕ (1982)
- ਮਨ ਮਹੀਅਲ (1989)
- ਮੇਰੇ ਮੇਂ ਚਾਂਦਨੀ (1993), ਹਿੰਦੀ
- ਸੁਰ ਸੰਕੇਤ (1998)
- ਨਮਿੱਤ (2002)
- ਅਥ (2004)
- ਨੀਲਕੰਠ(2008)
- ਦੂਜੇ ਸ਼ਬਦਾਂ ਵਿਚ
- ਬੈਖਰੀ (2013)
- ਜ਼ੀਲ (2017)[4]
- ਕਲਪ ਬਿਰਖ ਦੀ ਅਧੂਰੀ ਪਰੀ ਕਥਾ
ਨਾਵਲ
ਸੋਧੋ- ਨਿਰਵਾਣ (2011)
- ਸਹਜ ਗੁਫਾ ਮਹਿ ਆਸਣੁ
- ਮਨੁ ਪੰਖੀ ਭਇਓ
ਆਲੋਚਨਾ ਸਿਧਾਂਤ ਅਤੇ ਹੋਰ
ਸੋਧੋ- ਵਿਚਾਰ ਚਿੰਤਨ ਤੇ ਵਿਹਾਰ (2003)
- ਪ੍ਰਤੱਖਣ ਤੇ ਪਰਿਪੇਖ (2005)
- ਦਰਿਦਾ ਬਾਰੇ ਕਿਤਾਬ (2006)
- ਮਿਸ਼ੇਲ ਫੂਕੋ (2000)
- ਮਿਖੇਲ ਬਾਖਤਿਨ (2012)
- The Structure of Gurmukhi Orthography’ (2009)
ਅਨੁਵਾਦ
ਸੋਧੋ- ਸ਼ਿਕਾਰੀ ਦੀਆਂ ਯਾਦਾਂ (2001
- ਆਖਰੀ ਟਿਕਟ (2006)
- ਇੰਦਰਾ ਗਾਂਧੀ (ਲੇਖਕ-ਇੰਦਰ ਮਲਹੋਤਰਾ, 2007)
ਪੁਰਸਕਾਰ
ਸੋਧੋ- ਸਾਹਿਤ ਅਕੈਡਮੀ ਪੁਰਸਕਾਰ (2013), ਨਾਵਲ ਨਿਰਵਾਣ ਨੂੰ
- ਕਵਿਤਾ ਪੁਰਸਕਾਰ (2001), ਪੰਜਾਬੀ ਅਕੈਡਮੀ ਦਿੱਲੀ ਵਲੋਂ
- ਆਲੋਚਨਾ ਪੁਰਸਕਾਰ (2005), ਪੰਜਾਬੀ ਅਕੈਡਮੀ ਦਿੱਲੀ ਵਲੋਂ
- ਗਦ ਪੁਰਸਕਾਰ (2009), ਪੰਜਾਬੀ ਅਕੈਡਮੀ ਦਿੱਲੀ ਵਲੋਂ
- ਬੈਸਟ ਪੋਇਟ ਅਵਾਰਡ (2002), ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਲੋਂ
- ਦੂਜੇ ਸ਼ਬਦਾਂ ਵਿਚ ਕਾਵਿ ਸੰਗ੍ਰਹਿ ਨੂੰ 2011 ਵਿੱਚ, ਨਾਦ ਪ੍ਰਗਾਸ ਅੰਮ੍ਰਿਤਸਰ ਵਲੋਂ
ਤਸਵੀਰਾਂ
ਸੋਧੋ-
ਮਨਮੋਹਨ ਦੀ ਕਾਵਿ ਪੁਸਤਕ ਜ਼ੀਲ ਦਾ ਰਲੀਜ਼ ਸਮਾਰੋਹ,ਚੰਡੀਗੜ੍ਹ-14 ਜੁਲਾਈ 2017
-
ਮਨਮੋਹਨ ਕਿਸੇ ਸਾਹਿਤਕ ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ-4 ਨਵੰਬਰ 2016
ਹਵਾਲੇ
ਸੋਧੋ- ↑ "ਨਿਰਵਾਣ: ਮੇਰੀ ਨਾਵਲ ਸਿਰਜਣ ਪ੍ਰਕਿਰਿਆ। [[ਪੰਜਾਬੀ ਟ੍ਰੀਬਿਊਨ]] - 11 ਮਈ 2013. ਮਨਮੋਹਨ". Archived from the original on 2013-12-18. Retrieved 2013-12-18.
{{cite web}}
: Unknown parameter|dead-url=
ignored (|url-status=
suggested) (help) - ↑ http://www.hindustantimes.com/chandigarh/intelligence-bureau-cop-wins-sahitya-akademi-award/story-QNmzhcTVLgd2PY7LcZXYzL.html
- ↑ "ਮਨਮੋਹਨ ਦਾ ਕਾਵਿ-ਸੰਗ੍ਰਹਿ 'ਨੀਲਕੰਠ'". Archived from the original on 2013-12-06. Retrieved 2013-12-18.
{{cite web}}
: Unknown parameter|dead-url=
ignored (|url-status=
suggested) (help) - ↑ http://punjabitribuneonline.com/2017/07/%E0%A8%AE%E0%A8%A8%E0%A8%AE%E0%A9%8B%E0%A8%B9%E0%A8%A8-%E0%A8%A6%E0%A9%80-%E0%A8%AA%E0%A9%81%E0%A8%A4%E0%A8%B8%E0%A8%95-%E0%A9%9B%E0%A9%80%E0%A8%B2-%E0%A8%A4%E0%A9%87/
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |