14 ਜੁਲਾਈ
<< | ਜੁਲਾਈ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | |
7 | 8 | 9 | 10 | 11 | 12 | 13 |
14 | 15 | 16 | 17 | 18 | 19 | 20 |
21 | 22 | 23 | 24 | 25 | 26 | 27 |
28 | 29 | 30 | 31 | |||
2024 |
14 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 195ਵਾਂ (ਲੀਪ ਸਾਲ ਵਿੱਚ 196ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 170 ਦਿਨ ਬਾਕੀ ਹਨ।
ਵਾਕਿਆ
ਸੋਧੋ- ਫਰਾਂਸੀਸੀ ਰਾਸ਼ਟਰੀ ਦਿਵਸ
- 1430–ਬਰਗੰਡੀਅਨਾਂ ਨੇ ਜੌਨ ਆਫ਼ ਆਰਕ ਜਿਸ ਨੂੰ ਕੁਝ ਦਿਨ ਪਹਿਲਾ ਹੀ ਗ੍ਰਿਫ਼ਤਾਰ ਕੀਤਾ ਗਿਆ ਸੀ, ਨੂੰ ਅੰਗਰੇਜ਼ਾਂ ਦੇ ਹਵਾਲੇ ਕਰਨ ਵਾਸਤੇ ਬੋਵੀਸ ਦੇ ਬਿਸ਼ਪ ਨੂੰ ਸੌਂਪ ਦਿਤਾ।
- 1789– ਪੈਰਿਸ ਦੇ ਲੋਕਾਂ ਨੇ ਬੈਸਟਾਈਲ ਦੀ ਜੇਲ੍ਹ ‘ਤੇ ਹਮਲਾ ਕਰ ਕੇ ਇਸ ਵਿਚਲੇ ਕੈਦੀਆਂ ਨੂੰ ਰਿਹਾ ਕਰਵਾ ਲਿਆ। ਫਰਾਂਸੀਸੀ ਕ੍ਰਾਂਤੀ ਦੀ ਸ਼ੁਰੂਆਤ ਹੋਈ।
- 1848– ਮਹਾਰਾਣੀ ਜਿੰਦਾਂ ਦੇ ਸਾਰੇ ਕਪੜੇ ਉਤਰਵਾ ਕੇ ਜਾਮਾ-ਤਲਾਸ਼ੀ ਲਈ ਗਈ ਅਤੇ ਸਾਰੇ ਗਹਿਣੇ ਅਤੇ ਪੈਸੇ ਜ਼ਬਤ ਕਰ ਲਏ ਗਏ।
- 1958– ਇਰਾਕ ਵਿੱਚ ਫ਼ੌਜ ਨੇ ਬਾਦਸ਼ਾਹ ਨੂੰ ਹਟਾ ਕੇ ਮੁਲਕ ਦੀ ਹਕੂਮਤ ‘ਤੇ ਕਬਜ਼ਾ ਕਰ ਲਿਆ।
- 1998– ਅਮਰੀਕਾ ਦੇ ਪ੍ਰਾਂਤ ਲਾੱਸ ਏਂਜਲਸ ਨੇ ਤਮਾਕੂ ਨਾ ਵਰਤਣ ਵਾਲਿਆਂ ‘ਤੇ, ਤਮਾਕੂਨੋਸ਼ੀ ਕਾਰਨ ਵਾਲਿਆਂ ਦੇ ਧੂੰਏਂ ਕਾਰਨ, ਹੋਏ ਮਾਰੂ ਅਸਰ ਕਾਰਨ 15 ਤਮਾਕੂ ਕੰਪਨੀਆਂ ‘ਤੇ ਢਾਈ ਕਰੋੜ ਹਰਜਾਨੇ ਦਾ ਮੁਕੱਦਮਾ ਕੀਤਾ।
ਜਨਮ
ਸੋਧੋ- 1743 – ਰੂਸੀ ਕਵੀ ਗਵਰੀਲਾ ਦੇਰਜ਼ਾਵਿਨ ਦਾ ਜਨਮ।
- 1913 – ਅਮਰੀਕੀ ਸਿਆਸਤਦਾਨ ਅਤੇ ਰਾਸ਼ਟਰਪਤੀ ਜੈਰਲਡ ਫ਼ੋਰਡ ਦਾ ਜਨਮ।
- 1918 – ਸਵੀਡਿਸ਼ ਨਿਰਦੇਸ਼ਕ, ਲੇਖਕ ਅਤੇ ਨਿਰਮਾਤਾ ਇੰਗਮਾਰ ਬਰਗਮਾਨ ਦਾ ਜਨਮ।
- 1919 – ਕੇਰਲਾ, ਭਾਰਤ ਦੀ ਸਿਆਸੀ ਪਾਰਟੀ ਜਨਥੀਪਾਥੀਆ ਸਮਰਕਸ਼ਨਾ ਸੰਮਤੀ ਦੀ ਮੁਖੀ ਗੌਰੀ ਅੱਮਾ ਦਾ ਜਨਮ।
- 1936 – ਭਾਰਤੀ ਦੇ ਰਾਜ ਉੱਤਰ ਪ੍ਰਦੇਸ਼ ਦੀ ਉਰਦੂ ਕਵਿਤਰੀ ਜੀਲਾਨੀ ਬਾਨੋ ਦਾ ਜਨਮ।
- 1937 – ਪੰਜਾਬੀ ਗਾਇਕ ਦੀਦਾਰ ਸਿੰਘ ਪਰਦੇਸੀ ਦਾ ਜਨਮ।
- 1945 – ਭਾਰਤੀ ਤਰਕਸ਼ੀਲ, ਲੇਖਕ, ਅਨੁਵਾਦਕ ਕੇ ਐਸ ਭਗਵਾਨ ਦਾ ਜਨਮ।
- 1945 – ਭਾਰਤ ਦਾ ਪ੍ਰਮੁੱਖ ਉਦਮੀ ਅਤੇ ਸਮਾਜਸੇਵੀ ਸ਼ਿਵ ਨਾਡਾਰ ਦਾ ਜਨਮ।
- 1985 – ਕਾਬੁਲ, ਅਫਗਾਨਿਸਤਾਨ ਦਾ ਅਫਗਾਨ ਲੋਕ ਸੰਗੀਤ ਕਿੱਤਾ ਗਾਇਕਾ, ਗੀਤਕਾਰ ਅਰਯਾਨਾ ਸਈਦ ਦਾ ਜਨਮ।
- 1986 – ਪਾਕਿਸਤਾਨੀ ਅਦਾਕਾਰਾ ਸਨਮ ਬਲੋਚ ਦਾ ਜਨਮ।