ਤੁਸ਼ਾਰ ਮਹਿਤਾ ਭਾਰਤ ਵਿੱਚ ਇੱਕ ਸੀਨੀਅਰ ਵਕੀਲ ਹੈ ਅਤੇ ਵਰਤਮਾਨ ਵਿੱਚ ਭਾਰਤ ਦੇ ਸਾਲਿਸਟਰ ਜਨਰਲ ਵਜੋਂ ਸੇਵਾ ਨਿਭਾ ਰਿਹਾ ਹੈ।[1]

ਤੁਸ਼ਾਰ ਮਹਿਤਾ
ਭਾਰਤ ਦਾ ਸਾਲਿਸਟਰ ਜਨਰਲ
ਦਫ਼ਤਰ ਸੰਭਾਲਿਆ
10 ਅਕਤੂਬਰ 2018
ਦੁਆਰਾ ਨਿਯੁਕਤੀਰਾਮ ਨਾਥ ਕੋਵਿੰਦ
ਤੋਂ ਪਹਿਲਾਂਰਣਜੀਤ ਕੁਮਾਰ
ਭਾਰਤ ਦਾ ਵਧੀਕ ਸਾਲਿਸਟਰ ਜਨਰਲ
ਦਫ਼ਤਰ ਵਿੱਚ
7 ਜੂਨ 2014 – 10 ਅਕਤੂਬਰ 2018
ਦੁਆਰਾ ਨਿਯੁਕਤੀਪ੍ਰਣਬ ਮੁਖਰਜੀ
ਨਿੱਜੀ ਜਾਣਕਾਰੀ
ਕਿੱਤਾਸੀਨੀਅਰ ਐਡਵੋਕੇਟ

ਮਹਿਤਾ ਨੇ ਸੇਂਟ ਜ਼ੇਵੀਅਰ ਸਕੂਲ, ਅਹਿਮਦਾਬਾਦ ਤੋਂ ਸਿੱਖਿਆ ਪ੍ਰਾਪਤ ਕੀਤੀ। ਫਿਰ ਉਸਨੇ ਗੁਜਰਾਤ ਯੂਨੀਵਰਸਿਟੀ ਵਿੱਚ ਦਾਖਲਾ ਲਿਆ, ਜਿੱਥੇ ਉਸਨੇ ਆਪਣੀ ਕਾਨੂੰਨ ਦੀ ਡਿਗਰੀ ਪ੍ਰਾਪਤ ਕੀਤੀ। ਇਸ ਤੋਂ ਬਾਅਦ, ਉਸਨੇ ਕੈਂਬਰਿਜ ਯੂਨੀਵਰਸਿਟੀ ਤੋਂ ਕਾਨੂੰਨ ਵਿੱਚ ਪੋਸਟ ਗ੍ਰੈਜੂਏਟ ਡਿਗਰੀ ਕੀਤੀ।

ਮਹਿਤਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 1987 ਵਿੱਚ ਇੱਕ ਵਕੀਲ ਵਜੋਂ ਕੀਤੀ ਸੀ ਅਤੇ 2007 ਵਿੱਚ ਗੁਜਰਾਤ ਹਾਈ ਕੋਰਟ ਦੁਆਰਾ ਸੀਨੀਅਰ ਵਕੀਲ ਵਜੋਂ ਨਾਮਜ਼ਦ ਕੀਤਾ ਗਿਆ ਸੀ। ਉਨ੍ਹਾਂ ਨੂੰ 2008 ਵਿੱਚ ਐਡਵੋਕੇਟ ਜਨਰਲ ਵਜੋਂ ਨਿਯੁਕਤ ਕੀਤਾ ਗਿਆ ਸੀ।[2] ਮਹਿਤਾ ਨੂੰ 2014 ਵਿੱਚ ਭਾਰਤ ਦਾ ਵਧੀਕ ਸਾਲਿਸਟਰ ਜਨਰਲ ਨਿਯੁਕਤ ਕੀਤਾ ਗਿਆ ਸੀ।[3]

ਉਹ ਸਰਕਾਰ ਦੀਆਂ ਆਰਥੋਡਾਕਸ ਨੀਤੀਆਂ ਦੀ ਵਕਾਲਤ ਕਰਨ ਵਿੱਚ ਆਪਣੀ ਭੂਮਿਕਾ ਲਈ ਜਾਣਿਆ ਜਾਂਦਾ ਹੈ। ਉਹ ਸਮਲਿੰਗੀ ਵਿਆਹ 'ਤੇ ਪਟੀਸ਼ਨ ਦਾ ਵਿਰੋਧ ਕਰਨ ਲਈ ਭਾਰਤ ਸਰਕਾਰ ਦੀ ਤਰਫੋਂ ਵੀ ਪੇਸ਼ ਹੋਇਆ ਸੀ।[4][5][6]

ਹਵਾਲੇ ਸੋਧੋ

  1. "Tushar Mehta is new SG". The Hindu (in Indian English). 2018-10-11. ISSN 0971-751X. Retrieved 2018-11-03.
  2. "Mr. Tushar Mehta". Archived from the original on 5 ਜੁਲਾਈ 2022. Retrieved 5 August 2020.
  3. "Tushar Mehta made addl solicitor general". ahmedabadmirror.indiatimes.com. Ahmedabad Mirror. June 10, 2014. Retrieved 5 August 2020.
  4. "Tushar Mehta wrong on same-sex parenting". Mid-day (in ਅੰਗਰੇਜ਼ੀ). 2023-03-20. Retrieved 2023-04-18.
  5. "Our values don't recognise same-sex marriage: Centre tells Delhi HC". Hindustan Times (in ਅੰਗਰੇਜ਼ੀ). 2020-09-14. Retrieved 2023-04-18.
  6. Venkatesan, V. (27 April 2023). "Tushar Mehta's Reliance on Foreign Judgments to Deny Equality in Marriage Contradicts His Stand in Other Case". The Wire (India). Retrieved 2023-04-29.