ਤੇਜਸ਼ਵਿਨੀ ਗੌੜਾ (ਜਨਮ 11 ਨਵੰਬਰ 1966), ਕਾਂਗਰਸ ਪਾਰਟੀ ਦੀ ਨੁਮਾਇੰਦਗੀ ਵਾਲੀ ਕਰਨਾਟਕ (ਭਾਰਤ) ਦੇ ਕਨਕਾਪੁਰਾ ਤੋਂ 14 ਵੀਂ ਲੋਕ ਸਭਾ (2004-2009) ਦੀ ਮੈਂਬਰ ਸੀ। ਇਹ ਸੀਟ ਬੰਗਲੌਰ (ਦਿਹਾਤੀ) ਸੀਟ ਵਿਚ ਬਦਲ ਗਈ ਅਤੇ ਉਸਨੇ 2009 ਵਿਚ ਨਵੀਂ ਸੀਟ ਤੋਂ ਚੋਣ ਲੜੀ, ਜਦੋਂ ਉਹ ਤੀਜੇ ਨੰਬਰ 'ਤੇ ਰਹੀ। ਮਾਰਚ 2014 ਵਿੱਚ ਉਸਨੇ ਆਈ.ਐਨ.ਸੀ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋ ਗਈ।[1]

ਤੇਜਸ਼ਵਿਨੀ ਗੌੜਾ
ਕਰਨਾਟਕ ਵਿਧਾਨ ਸਭਾ ਦੇ ਮੈਂਬਰ
ਕਰਨਾਟਕ
ਦਫ਼ਤਰ ਸੰਭਾਲਿਆ
18 ਜੁਲਾਈ 2018
ਹਲਕਾਕਰਨਾਟਕ
ਸੰਸਦ ਮੈਂਬਰ, ਲੋਕ ਸਭਾ
ਦਫ਼ਤਰ ਵਿੱਚ
2004-2009
ਹਲਕਾਬੰਗਲੌਰ ਦਿਹਾਤੀ (ਲੋਕ ਸਭਾ ਚੋਣ ਹਲਕਾ)
ਨਿੱਜੀ ਜਾਣਕਾਰੀ
ਜਨਮ (1966-11-11) 11 ਨਵੰਬਰ 1966 (ਉਮਰ 58)
ਦੋਦਾਰਾਯੱਪਨਹੈਲੀ-ਕਨੀਵੇਨਾਰਿਅਨਪੁਰਾ, ਬੰਗਲੌਰ, ਕਰਨਾਟਕ
ਸਿਆਸੀ ਪਾਰਟੀਭਾਰਤੀ ਜਨਤਾ ਪਾਰਟੀ, 2014 ਤੋਂ
ਜੀਵਨ ਸਾਥੀਸ੍ਰੀਰਾਮੇਸ਼
ਬੱਚੇ2
ਰਿਹਾਇਸ਼ਬੰਗਲੌਰ ਰੂਰਲ
ਵੈੱਬਸਾਈਟhttp://tejasvinigowda.com/
As of 6 ਅਪ੍ਰੈਲ, 2009
ਸਰੋਤ: [2]

ਮੁੱਢਲੀ ਜ਼ਿੰਦਗੀ ਅਤੇ ਸਿੱਖਿਆ

ਸੋਧੋ

ਤੇਜਸ਼ਵਿਨੀ ਦਾ ਜਨਮ 11 ਨਵੰਬਰ 1966 ਨੂੰ ਬੰਗਲੌਰ ਦਿਹਾਤੀ ਜ਼ਿਲ੍ਹੇ ਦੇ ਦੋਦਾਰਾਯੱਪਨਹੈਲੀ ਵਿਖੇ ਮੁਇਨਜੱਪਾ ਅਤੇ ਮੁਨੀਥਯਾਮਾ ਵਿੱਚ ਹੋਇਆ ਸੀ। ਉਸਨੇ ਰਾਜਨੀਤੀ ਸ਼ਾਸਤਰ ਵਿੱਚ ਮਾਸਟਰ ਦੀ ਡਿਗਰੀ ਅਤੇ ਵਿਵੇਕੰਦਾ ਲਾਅ ਕਾਲਜ, ਬੰਗਲੌਰ ਤੋਂ ਕਾਨੂੰਨ ਦੀ ਬੈਚਲਰ ਡਿਗਰੀ ਹਾਸਿਲ ਕੀਤੀ। ਉਹ ਬੰਗਲੌਰ ਯੂਨੀਵਰਸਿਟੀ ਤੋਂ ਦਾਰਸ਼ਨਿਕ ਡਾਕਟਰ ਵੀ ਹੈ। ਉਸਨੇ 12 ਮਈ 2000 ਨੂੰ ਸ਼੍ਰੀਰਾਮੇਸ਼ ਨਾਲ ਵਿਆਹ ਕਰਵਾ ਲਿਆ। ਉਸ ਦਾ ਇਕ ਬੇਟਾ ਅਤੇ ਇਕ ਬੇਟੀ ਹੈ।[2]

ਪੱਤਰਕਾਰ ਵਜੋਂ ਜ਼ਿੰਦਗੀ

ਸੋਧੋ

ਰਾਜਨੀਤੀ ਵਿਚ ਆਉਣ ਤੋਂ ਪਹਿਲਾਂ ਤੇਜਸ਼ਵਿਨੀ ਇਕ ਖੋਜ ਵਿਦਵਾਨ ਸੀ ਅਤੇ ਜ਼ਿੰਦਗੀ ਅਤੇ ਸਮਾਜ ਦੇ ਵੱਖ ਵੱਖ ਪਹਿਲੂਆਂ ਤੇ ਲਿਖਦੀ ਸੀ। ਉਹ ਛੱਤੀਸਗੜ ਅਤੇ ਬਸਤਰ ਦੇ ਕਬਾਇਲੀ ਪੱਛਮ ਵਿਚ ਟੈਲੀਵਿਜ਼ਨ ਦਸਤਾਵੇਜ਼ ਤਿਆਰ ਕਰਨ ਲਈ ਵੀ ਗਈ ਹੈ।

ਉਸ ਨੇ ਚਾਰਟ ਸ਼ੋਅ ''ਮੁਖਾ ਮੁਖੀ'' ( ਕੰਨੜ ਇਸਦਾ ਮਤਲਬ ਸਾਹਮਣਾ ਕਰਨਾ) ਦੀ ਮੇਜ਼ਬਾਨੀ ਕਰਨੀ ਸ਼ੁਰੂ ਕੀਤੀ, ਉਸ ਤੋਂ ਬਾਅਦ ਲੋਕਾਂ ਵਿਚ ਉਸਨੂੰ ਜਾਣਿਆ ਜਾਣ ਲੱਗਾ। ਉਸ ਨੇ ਕਈ ਰਾਜਨੀਤਿਕ ਸ਼ਖਸੀਅਤਾਂ ਦੇ ਇੰਟਰਵਿਊ ਲਏ, ਜਿਸ ਤੋਂ ਬਾਅਦ ਉਸ ਦੀ ਪ੍ਰਸਿੱਧੀ ਹੋਰ ਵੀ ਵਧਣੀ ਸ਼ੁਰੂ ਹੋ ਗਈ। ਉਸ ਦਾ ਚੈਟ ਸ਼ੋਅ ਆਪਣੀ ਸਮੱਗਰੀ ਦੇ ਕਾਰਨ ਪ੍ਰਸਿੱਧੀ ਨੂੰ ਵਧਾਉਣ ਦੇ ਯੋਗ ਸੀ, ਜਿਸ ਵਿਚ ਰਾਜਨੇਤਾਵਾਂ ਦੀ ਅੰਤਰ-ਪਾਰਟੀ ਝਗੜੇ ਅਤੇ ਭ੍ਰਿਸ਼ਟਾਚਾਰ ਨਾਲ ਜੁੜੇ ਪ੍ਰਸ਼ਨ ਪੁੱਛੇ ਜਾਂਦੇ ਸਨ।

ਚੋਣ ਪ੍ਰਦਰਸ਼ਨ

ਸੋਧੋ

ਆਪਣੀ ਲੋਕਪ੍ਰਿਅਤਾ ਦਾ ਫਾਇਦਾ ਉਠਾਉਂਦਿਆਂ 2004 ਵਿੱਚ 14 ਵੀਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਤੇਜਸ਼ਵਿਨੀ ਭਾਰਤੀ ਰਾਸ਼ਟਰੀ ਕਾਂਗਰਸ ਵਿੱਚ ਸ਼ਾਮਿਲ ਹੋ ਗਈ। ਨਾਮਜ਼ਦਗੀਆਂ ਦੇ ਆਖ਼ਰੀ ਦਿਨ ਉਸ ਨੂੰ ਕਾਂਗਰਸ ਪਾਰਟੀ ਵੱਲੋਂ ਟਿਕਟ ਦਿੱਤੀ ਗਈ ਸੀ। ਉਹ ਇਕ ਲੱਖ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਿਲ ਕਰਨ ਵਿਚ ਕਾਮਯਾਬ ਰਹੀ, ਜਿਸ ਵਿਚ ਭਾਰਤੀ ਜਨਤਾ ਪਾਰਟੀ ਦੇ ਨੇਤਾ ਰਾਮਚੰਦਰ ਗੌੜਾ ਅਤੇ ਸਾਬਕਾ ਪ੍ਰਧਾਨ ਮੰਤਰੀ ਦੇਵੇਗੌੜਾ ਜੋ ਕਿ ਕਨਕਪੁਰਾ ਵਿਚ ਤੀਜੇ ਨੰਬਰ ਤੇ ਰਿਹਾ, ਪਰ ਉਹ ਦੂਸਰੀ ਸੀਟ (ਹਸਨ) ਤੋਂ ਜਿੱਤ ਗਿਆ, ਜਿਸ ਤੇ ਉਸਨੇ ਚੋਣ ਲੜੀ ਸੀ।[3] ਉਹ ਆਮ ਚੋਣਾਂ 2009 ਵਿੱਚ ਬੰਗਲੌਰ ਦਿਹਾਤੀ ਹਲਕੇ ਤੋਂ ਆਈ.ਐਨ.ਸੀ. ਦੀ ਉਮੀਦਵਾਰ ਸੀ ਅਤੇ ਉਹ ਜਨਤਾ ਦਲ (ਐਸ) ਅਤੇ ਭਾਜਪਾ ਉਮੀਦਵਾਰਾਂ ਤੋਂ ਤੀਜੇ ਨੰਬਰ ‘ਤੇ ਰਹੀ ਸੀ।

ਇਹ ਵੀ ਵੇਖੋ

ਸੋਧੋ

ਹਵਾਲਾ ਅਤੇ ਨੋਟ

ਸੋਧੋ
  1. [1]
  2. SeeRamesh, Dr. (Smt). Tejashwini's Profile on Lok Sabha's Member Pages Archived 22 June 2006 at the Wayback Machine.
  3. Verdict: Karnataka's electorate votes to reject the economic policy package implemented by the Congress government, which added to the hardships of the people. Frontline -Volume 21 - Issue 11, 22 May – 4 June 2004 "ਪੁਰਾਲੇਖ ਕੀਤੀ ਕਾਪੀ". Archived from the original on 21 ਅਕਤੂਬਰ 2006. Retrieved 6 ਫ਼ਰਵਰੀ 2021. {{cite web}}: Unknown parameter |dead-url= ignored (|url-status= suggested) (help)

ਬਾਹਰੀ ਲਿੰਕ

ਸੋਧੋ