ਤੇਰੀ ਮੇਰੀ ਕਹਾਣੀ
ਤੇਰੀ ਮੇਰੀ ਕਹਾਣੀ (ਅੰਗਰੇਜ਼ੀ: The Story of You and Me) 2012 ਦੀ ਇੱਕ ਭਾਰਤੀ ਰੁਮਾਂਸਵਾਦੀ ਫ਼ਿਲਮ ਹੈ। ਇਸਦਾ ਨਿਰਦੇਸ਼ਕ ਕੁਨਾਲ ਕੋਹਲੀ ਸੀ। ਸ਼ਾਹਿਦ ਕਪੂਰ ਅਤੇ ਪ੍ਰਿਯੰਕਾ ਚੋਪੜਾ ਇਸ ਫ਼ਿਲਮ ਵਿੱਚ ਮੁੱਖ ਭੂਮਿਕਾ ਵਿੱਚ ਸਨ ਅਤੇ ਉਹ ਇਸ ਤੋਂ ਪਹਿਲਾਂ 2009 ਦੀ ਕਮੀਨੇ ਫ਼ਿਲਮ ਵਿੱਚ ਵੀ ਇਕੱਠੇ ਕੰਮ ਕਰ ਚੁੱਕੇ ਸਨ। ਇਹ ਫ਼ਿਲਮ ਤਿੰਨ ਵੱਖ-ਵੱਖ ਸਮਿਆਂ ਵਿੱਚ ਤਿੰਨ ਪਿਆਰ-ਕਹਾਣੀਆਂ ਨੂੰ ਪੇਸ਼ ਕਰਦੀ ਹੈ। 1910 ਵਿੱਚ ਸਰਗੋਧਾ, ਜਦੋਂ ਬਰਤਾਨਵੀ ਭਾਰਤ ਦੌਰਾਨ ਪਿਆਰ ਕਰਨ ਵਾਲੇ ਮਿਲਦੇ ਹਨ; 1960 ਵਿੱਚ ਮੁੰਬਈ, ਜਿੱਥੇ ਇੱਕ ਬਾਲੀਵੁੱਡ ਅਦਾਕਾਰਾ ਅਤੇ ਸੰਘਰਸ਼ ਕਰ ਰਿਹਾ ਇੱਕ ਸੰਗੀਤਕਾਰ ਮਿਲਦੇ ਹਨ; ਅਤੇ 2012 ਲੰਡਨ, ਜਿੱਥੇ ਯੂਨੀਵਰਸਿਟੀ ਵਿਦਿਆਰਥੀ ਵਜੋਂ ਮਿਲਦੇ ਹਨ।
ਤੇਰੀ ਮੇਰੀ ਕਹਾਣੀ | |
---|---|
ਨਿਰਦੇਸ਼ਕ | ਕੁਨਾਲ ਕੋਹਲੀ |
ਸਕਰੀਨਪਲੇਅ |
|
ਨਿਰਮਾਤਾ |
|
ਸਿਤਾਰੇ | |
ਸਿਨੇਮਾਕਾਰ | ਸੁਨੀਲ ਪਟੇਲ |
ਸੰਪਾਦਕ | ਅਮਿਤਾਭ ਸ਼ੁਕਲਾ |
ਸੰਗੀਤਕਾਰ |
|
ਪ੍ਰੋਡਕਸ਼ਨ ਕੰਪਨੀਆਂ |
|
ਡਿਸਟ੍ਰੀਬਿਊਟਰ |
|
ਰਿਲੀਜ਼ ਮਿਤੀ |
|
ਮਿਆਦ | 115 ਮਿੰਟ[1] |
ਦੇਸ਼ | ਭਾਰਤ |
ਭਾਸ਼ਾ | ਹਿੰਦੀ |
ਬਜ਼ਟ | ₹300 ਮਿਲੀਅਨ[2] |
ਬਾਕਸ ਆਫ਼ਿਸ | ₹540 ਮਿਲੀਅਨ[3] |
ਕੋਹਲੀ ਨੇ ਇਸ ਫ਼ਿਲਮ ਦਾ ਨਿਰਦੇਸ਼ਨ ਪਿਆਰ ਨੂੰ ਧਿਆਨ ਵਿੱਚ ਰੱਖ ਕੇ ਹੀ ਕੀਤਾ ਸੀ ਕਿ ਕਿਸ ਤਰ੍ਹਾਂ ਪਿਆਰ ਕਰਨ ਵਾਲੇ ਮਿਲਦੇ ਹਨ ਅਤੇ ਉਸਨੇ ਵੱਖਰੇ ਵਿਚਾਰ ਨਾਲ ਤਿੰਨ ਸਮਿਆਂ ਵਿੱਚ ਤਿੰਨ ਕਹਾਣੀਆਂ ਨੂੰ ਦਰਸਾਇਆ ਹੈ। ਉਸਨੇ ਇਸ ਫ਼ਿਲਮ ਨੂੰ ਰੌਬਿਨ ਭੱਟ ਦੀ ਸਹਾਇਤਾ ਨਾਲ ਲਿਖਿਆ ਸੀ। ਮੁਨੀਸ਼ ਸਾਪੇਲ ਨੇ ਵੱਖ-ਵੱਖ ਸਮਿਆਂ ਨੂੰ ਦਰਸਾਉਂਦੇ ਸੈੱਟਾਂ (ਸਥਾਨ) ਨੂੰ ਸਜਾਉਣ ਦਾ ਕੰਮ ਕੀਤਾ ਸੀ ਅਤੇ ਇਸ ਵਾਸਤੇ ਉਸਨੂੰ ਕਾਫੀ ਮਿਹਨਤ ਕਰਨੀ ਪਈ ਸੀ, ਕਿਉਂ ਕਿ ਡਿਜ਼ਾਇਨਿੰਗ ਦਾ ਕੰਮ ਕਾਫੀ ਨਿਭਾਇਆ ਜਾਣਾ ਸੀ। 2011 ਦੇ ਮੱਧ ਵਿੱਚ ਮੁੰਬਈ ਵਿੱਚ ਮੁੱਖ ਫੋਟੋਗ੍ਰਾਫ਼ੀ ਸ਼ੁਰੂ ਹੋ ਗਈ ਸੀ ਅਤੇ ਫਿਰ ਲੰਡਨ ਵਿੱਚ, ਜਿੱਥੇ ਕਿ ਨਾਟਿੰਘਮ ਯੂਨੀਵਰਸਿਟੀ ਅਤੇ ਸਟਰੈਟਫ਼ੋਰਡ-ਅਪੌਨ-ਏਵਨ ਵਿਖੇ ਇਸਦੇ ਦ੍ਰਿਸ਼ ਫ਼ਿਲਮਾਏ ਗਏ ਸੀ।
ਸਾਜਿਦ-ਵਾਜਿਦ ਨੇ ਪ੍ਰਾਸੂਨ ਜੋਸ਼ੀ ਦੇ ਲਿਖੇ ਗੀਤਾਂ ਨੂੰ ਸੰਗੀਤਬੱਧ ਕੀਤਾ ਸੀ। ਇਸ ਫ਼ਿਲਮ ਨੂੰ 22 ਜੂਨ 2012 ਨੂੰ ਪ੍ਰਦਰਸ਼ਿਤ ਕੀਤਾ ਗਿਆ ਸੀ। ਇਸ ਫ਼ਿਲਮ ਨੂੰ ਬਣਾਉਣ ਦਾ ਬਜਟ ₹300 ਮਿਲੀਅਰ ਸੀ, ਅਤੇ ਇਹ ₹540 ਮਿਲੀਅਨ ਦੇ ਕਰੀਬ ਕਮਾਈ ਕਰ ਗਈ ਸੀ। ਇਸਨੂੰ ਵਿਦੇਸ਼ਾਂ ਵਿੱਚ ਵੀ ਵੇਖਿਆ ਗਿਆ ਸੀ।
ਕਾਸਟ
ਸੋਧੋਫ਼ਿਲਮ ਵਿਚਲੀਆਂ ਭੂਮਿਕਾਵਾਂ:[4]
- ਸ਼ਾਹਿਦ ਕਪੂਰ, ਗੋਵਿੰਦ / ਜਾਵੇਦ ਕਾਦਰੀ / ਕ੍ਰਿਸ਼ ਕਪੂਰ ਵਜੋਂ
- ਪ੍ਰਿਯੰਕਾ ਚੋਪੜਾ, ਰੁਕਸਰ / ਅਰਾਧਨਾ / ਰਾਧਾ ਚੌਪਡ਼ਾ ਵਜੋਂ
- ਪ੍ਰਾਚੀ ਦੇਸਾਈ, ਰਾਧਿਕਾ ਵਜੋਂ
- ਨੇਹਾ ਸ਼ਰਮਾ, ਮੀਰਾ ਵਜੋਂ
- ਵਰਜੇਸ਼ ਹਿਰਜੀ, ਇੱਕ ਪੱਤਰਕਾਰ ਵਜੋਂ
- ਸ਼ੰਕਰ ਸਚਦੇਵ, ਜਾਵੇਦ ਦੇ ਪਿਤਾ ਵਜੋਂ
- ਸੁਰੇਂਦਰਪਾਲ, ਅਰਾਧਨਾ ਦੇ ਪਿਤਾ ਵਜੋਂ
- ਰਾਜ ਸਿੰਘ ਅਰੋਡ਼ਾ, ਰੋਹਨ/ਭਾਰਤ ਵਜੋਂ
- ਅਮਨ ਨਾਗਪਾਲ, ਬਲਵਿੰਦਰ ਵਜੋਂ
- ਤਰੁਣ ਸ਼ਰਮਾ, ਚਿਰਾਗ/ਸਲੀਮ ਵਜੋਂ
- ਚੰਦ ਮਿਸ਼ਰਾ, ਰੁਕਸਰ ਦੇ ਮੈਨੇਜਰ ਵਜੋਂ
ਪ੍ਰਦਰਸ਼ਿਤ (ਰਿਲੀਜ਼)
ਸੋਧੋਫ਼ਿਲਮ ਦੇ ਕੁਝ ਹਿ਼ਸੇ ਟ੍ਰੇਲਰ ਤੋਂ ਪਹਿਲਾਂ ਹੀ ਰਿਲੀਜ਼ ਕਰ ਦਿੱਤੇ ਗਏ ਸਨ। ਜੋ ਕਿ ਆਨਲਾਇਨ 5 ਅਪ੍ਰੈਲ 2012 ਨੂੰ ਕੀਤਾ ਗਿਆ ਸੀ।[5][6][7] ਮੀਡੀਆ ਪਬਲੀਕੇਸ਼ਨਾਂ ਨੇ ਕਪੂਰ ਅਤੇ ਪ੍ਰਿਯੰਕਾ ਦੀ ਫ਼ਿਲਮ ਵਿਚਲੀ ਕਹਾਣੀ ਨੂੰ ਪਹਿਲਾਂ ਹੀ ਜਾਂਚ ਲਿਆ ਸੀ ਕਿ ਇਸ ਫ਼ਿਲਮ ਵਿੱਚ ਵੀ ਕਮੀਨੇ ਫ਼ਿਲਮ ਤੋਂ ਬਾਅਦ ਇਹ ਜੋਡ਼ੀ ਹੁਣ ਵੀ ਉਸੇ ਤਰ੍ਹਾਂ ਦੇ ਅਵਤਾਰ ਵਿੱਚ ਆਵੇਗੀ। ਮੀਡੀਆ ਵਿੱਚ ਇਹ ਖ਼ਬਰ ਵੀ ਸੀ ਕਿ ਇਹ ਫ਼ਿਲਮ 2005 ਦੀ ਤਾਈਵਾਨੀ ਫ਼ਿਲਮ ਥ੍ਰੀ ਟਾਇਮਸ" ਦਾ ਰੀਮੇਕ ਹੈ, ਜਿਸਦਾ ਕਿ ਕੇਂਦਰੀ ਭਾਵ ਉਸ ਫ਼ਿਲਮ ਦੀ ਤਰ੍ਹਾਂ ਹੀ ਹੈ। ਜਦਕਿ ਕੋਹਲੀ ਨੇ ਇਨ੍ਹਾਂ ਗੱਲਾਂ ਨੂੰ ਨਕਾਰਦਿਆਂ ਕਿਹਾ ਕਿ ਅਜਿਹਾ ਨਹੀਂ ਹੈ, ਉਸਨੇ ਤਾਂ ਉਹ ਫ਼ਿਲਮ ਵੇਖੀ ਹੀ ਨਹੀਂ, ਜਿਸਦੇ ਰੀਮੇਕ ਹੋਣ ਦੀ ਗੱਲ ਕਹੀ ਜਾ ਰਹੀ ਹੈ।[8] ਉਸਨੇ ਕਿਹਾ ਸੀ ਕਿ ਜੇਕਰ ਤੁਸੀਂ ਕਿਸੇ ਫ਼ਿਲਮ ਦਾ ਰੀਮੇਕ ਬਣਾਉਂਦੇ ਵੀ ਹੋ ਤਾਂ ਤੁਹਾਡੇ ਕੋਲ ਉਸਦੇ ਅਧਿਕਾਰ ਹੋਣੇ ਚਾਹੀਦੇ ਹਨ, ਜਦਕਿ ਜੇਕਰ ਇਹ ਰੀਮੇਕ ਹੁੰਦੀ ਤਾਂ ਮੇਰੇ ਕੋਲ ਇਸਦੇ ਅਧਿਕਾਰ ਤਾਂ ਹੋਣੇ ਸਨ। ਫ਼ਿਲਮ ਦਾ ਪਹਿਲਾ ਟ੍ਰੇਲਰ 9 ਅਪ੍ਰੈਲ 2012 ਨੂੰ ਪ੍ਰਦਰਸ਼ਿਤ ਕੀਤਾ ਗਿਆ ਸੀ।[9] ਫਿਰ ਦੂਜਾ ਟ੍ਰੇਲਰ 5 ਜੂਨ 2012 ਨੂੰ ਪ੍ਰਦਰਸ਼ਿਤ ਹੋਇਆ ਸੀ।[10]
ਹਵਾਲੇ
ਸੋਧੋ- ↑ "Teri Meri Kahaani (2012)". British Board of Film Classification. Archived from the original on 11 April 2017. Retrieved 11 April 2017.
- ↑ "Will 'Wasseypur' overshadow 'Teri Meri Kahaani'?". CNN-News18. 20 June 2012. Archived from the original on 26 May 2017. Retrieved 26 May 2017.
- ↑ "Teri Meri Kahaani". Box Office India. Archived from the original on 23 December 2016. Retrieved 13 March 2017.
- ↑ "Teri Meri Kahaani Cast & Crew". Bollywood Hungama. Archived from the original on 26 May 2017. Retrieved 26 May 2017.
- ↑ "PIX: Priyanka, Shahid in Teri Meri Kahaani". Rediff.com. 4 April 2012. Archived from the original on 7 April 2012. Retrieved 12 April 2017.
- ↑ "Shahid-Priyanka get cosy in new film". Hindustan Times. 5 April 2012. Archived from the original on 12 April 2017. Retrieved 12 April 2017.
- ↑ "Teri Meri Kahaani trailer goes viral". Hindustan Times. 5 April 2012. Archived from the original on 12 April 2017. Retrieved 12 April 2017.
- ↑ "Teri Meri Kahaani is different: Kunal Kohli". Hindustan Times. 8 April 2012. Archived from the original on 16 April 2017. Retrieved 16 April 2017.
- ↑ "Teri Meri Kahaani: First Look Poster". Koimoi. 9 April 2012. Archived from the original on 11 April 2012. Retrieved 12 April 2017.
- ↑ "Watch: The second trailer of 'Teri Meri Kahaani'". News18. Archived from the original on 15 April 2017. Retrieved 15 April 2017.