ਦਸ਼ਮੇਸ਼ ਪਬਲਿਕ ਸਕੂਲ, ਫਰੀਦਕੋਟ

ਦਸ਼ਮੇਸ਼ ਪਬਲਿਕ ਸਕੂਲ (ਜਾਂ: ਡੀ ਪੀ ਐਸ), ਫਰੀਦਕੋਟ, ਭਾਰਤ ਦੇ ਪੰਜਾਬ ਰਾਜ ਦਾ ਇੱਕ ਮਸ਼ਹੂਰ ਸਕੂਲ ਹੈ। 

ਦਸ਼ਮੇਸ਼ ਪਬਲਿਕ ਸਕੂਲ
ਮੁੱਖ ਦੁਆਰ, ਦਸ਼ਮੇਸ਼ ਪਬਲਿਕ ਸਕੂਲ, ਫਰੀਦਕੋਟ
ਪਤਾ
Map
ਤਲਵੰਡੀ ਭਾਈ - ਫਰੀਦਕੋਟ ਸੜਕ ਉੱਤੇ

ਫਰੀਦਕੋਟ
,
ਪੰਜਾਬ
,
151203

ਭਾਰਤ
ਜਾਣਕਾਰੀ
School typeਪ੍ਰਾਈਵੇਟ
ਮਾਟੋ(ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ)
ਸਥਾਪਨਾਅਪ੍ਰੈਲ 1973
ਪ੍ਰਿੰਸੀਪਲਸ. ਗੁਰਚਰਨ ਸਿੰਘ
ਸਿੱਖਿਅਕ ਢਾਂਚਾਸੀ. ਬੀ. ਐਸ. ਇ
ਵੈੱਬਸਾਈਟhttp://www.dasmeshschoolfdk.com

ਦਸਮੇਸ਼ ਪਬਿਲਕ ਸਕੂਲ ਇੱਕ ਸਹਿ-ਵਿਦਿਅਕ ਪ੍ਰਾਈਵੇਟ ਸੈਕੰਡਰੀ ਸਕੂਲ ਹੈ, ਜੋ ਤਲਵੰਡੀ ਰੋਡ, ਫਰੀਦਕੋਟ ਵਿਖੇ ਸਥਿਤ ਹੈ। ਇਹ ਸਕੂਲ ਸਿੱਖਿਆ ਦੇ ਮਾਧਿਅਮ ਦੇ ਰੂਪ ਵਿੱਚ ਅੰਗਰੇਜ਼ੀ ਦੀ ਵਰਤੋਂ ਕਰਦਾ ਹੈ। ਇਹ ਸਕੂਲ 60 ਏਕੜ ਤੋਂ ਵੱਧ ਜ਼ਮੀਨ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ ਫੁੱਟਬਾਲ, ਕ੍ਰਿਕੇਟ, ਹੈਂਡਬਾਲ, ਟੈਨਿਸ, ਬਾਸਕਟਬਾਲ, ਵਾਲੀਬਾਲ, ਆਦਿ ਲਈ ਬਹੁਤ ਸਾਰੇ ਖੇਡ ਮੈਦਾਨ ਹਨ। ਸਕੂਲ ਵਿੱਚ ਇੱਕ ਸਵਿਮਿੰਗ ਪੂਲ ਵੀ ਹੈ ਜੋ ਕਈ ਸਾਲਾਂ ਤੋਂ ਨਿਰਮਾਣ ਅਧੀਨ ਹੈ ਅਤੇ ਇੱਕ ਅੰਦਰੂਨੀ ਜਿਮ ਵੀ ਹੈ। ਇਹ ਸਕੂਲ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਨਾਲ ਜੁੜਿਆ ਹੋਇਆ ਹੈ। ਸਕੂਲ ਵਿੱਦਿਅਕ ਅਤੇ ਖੇਡਾਂ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ। ਇਹ ਪੂਰੇ ਭਾਰਤ ਵਿੱਚ N.T.S.E (ਨੈਸ਼ਨਲ ਟੈਲੇਟ ਸਰਚ ਐਗਜਾਮ) ਵਿੱਚ ਇਸ ਦੇ ਪ੍ਰਦਰਸ਼ਨ ਲਈ ਚੰਗੀ ਤਰ੍ਹਾਂ ਜਾਣਿਆ ਜਾਂਦਾ ਹੈ। ਇਹ ਸਕੂਲ ਸੰਗਤ ਸਾਹਿਬ ਭਾਈ ਫੀਰੂ ਸਿੱਖ ਐਜੂਕੇਸ਼ਨਲ ਸੁਸਾਇਟੀ, ਫਰੀਦਕੋਟ ਦੁਆਰਾ ਚਲਾਇਆ ਜਾਂਦਾ ਹੈ, ਜੋ ਜਾਤ, ਧਰਮ ਅਤੇ ਰੰਗ ਦੇ ਸਬੰਧ ਵਿੱਚ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਦਾ ਹੈ।

ਹਵਾਲੇ

ਸੋਧੋ