ਦਾਦਾ ਭਾਈ ਨਾਰੋਜੀ
ਦਾਦਾਭਾਈ ਨਾਰੋਜੀ (4 ਸਤੰਬਰ 1825 - 30 ਜੂਨ 1917) ਭਾਰਤੀ ਰਾਸ਼ਟਰੀ ਕਾਂਗਰਸ ਦੇ ਗਠਨ ਦੇ ਪਿੱਛੇ ਸਰਗਰਮ ਪ੍ਰਮੁੱਖ ਮੈਬਰਾਂ ਵਿੱਚੋਂ ਇੱਕ ਸੀ। ਭਾਰਤ ਦੇ 'ਗਰੈਂਡ ਓਲਡ ਮੈਨ' (ਬਾਬੇ) ਵਜੋਂ ਜਾਣੇ ਜਾਂਦੇ ਦਾਦਾਭਾਈ ਨਾਰੋਜੀ ਇੱਕ ਪਾਰਸੀ ਚਿੰਤਕ, ਸਿਖਿਅਕ, ਕਪਾਹ ਦੇ ਵਪਾਰੀ ਅਤੇ ਇੱਕ ਅਰੰਭਕ ਭਾਰਤੀ ਰਾਜਨੀਤਕ ਅਤੇ ਸਮਾਜਕ ਨੇਤਾ ਸਨ। ਉਹਨਾਂ ਦੀ ਕਿਤਾਬ 'ਪਾਵਰਟੀ ਐਂਡ ਅਨਬ੍ਰਿਟਿਸ਼ ਰੂਲ ਇਨ ਇੰਡੀਆ' (ਭਾਰਤ ਵਿੱਚ ਗਰੀਬੀ ਅਤੇ ਅਣਬਰਤਾਨਵੀ ਹਕੂਮਤ) ਨੇ ਭਾਰਤ ਵਿੱਚੋਂ ਭਾਰਤ ਦੇ ਪੈਸੇ ਨੂੰ ਬ੍ਰਿਟੇਨ ਲੈ ਜਾਣ ਦੇ ਅਮਲ ਵੱਲ ਧਿਆਨ ਦਿਲਾਇਆ। ਉਹ ਯੂਨਾਇਟੇਡ ਕਿੰਗਡਮ ਹਾਊਸ ਆਫ ਕਾਮਨਸ ਵਿੱਚ 1892 ਅਤੇ 1895 ਦੇ ਵਿੱਚ ਸੰਸਦ ਮੈਂਬਰ ਸਨ ਅਤੇ ਉਹ ਬ੍ਰਿਟਿਸ਼ ਸੰਸਦ ਦੇ ਮੈਂਬਰ ਬਣਨ ਵਾਲੇ ਪਹਿਲੇ ਏਸ਼ੀਆਈ ਸਨ।[1]
ਸਤਿਕਾਰਯੋਗ ਦਾਦਾਭਾਈ ਨਾਰੋਜੀ | |
---|---|
ਸੰਸਦ ਮੈਂਬਰ ਫਿਨਜਬਰੀ ਸੈਂਟਰਲ | |
ਦਫ਼ਤਰ ਵਿੱਚ 1892–1895 | |
ਤੋਂ ਪਹਿਲਾਂ | Frederick Thomas Penton |
ਤੋਂ ਬਾਅਦ | William Frederick Barton Massey-Mainwaring |
ਬਹੁਮਤ | 3 |
ਨਿੱਜੀ ਜਾਣਕਾਰੀ | |
ਜਨਮ | ਬੰਬਈ, ਬ੍ਰਿਟਿਸ਼ ਇੰਡੀਆ | 4 ਸਤੰਬਰ 1825
ਮੌਤ | 30 ਜੂਨ 1917 (ਉਮਰ 91) |
ਸਿਆਸੀ ਪਾਰਟੀ | ਲਿਬਰਲ |
ਹੋਰ ਰਾਜਨੀਤਕ ਸੰਬੰਧ | ਭਾਰਤੀ ਰਾਸ਼ਟਰੀ ਕਾਂਗਰਸ |
ਜੀਵਨ ਸਾਥੀ | ਗੁਲਬਾਈ |
ਰਿਹਾਇਸ਼ | ਲੰਦਨ, ਯੂਨਾਇਟਡ ਕਿੰਗਡਮ |
ਪੇਸ਼ਾ | ਅਕਾਦਮਿਕ, ਰਾਜਸੀ ਆਗੂ, ਐਮਪੀ, ਕਪਾਹ ਦਾ ਵਪਾਰੀ |
ਕਮੇਟੀ(ਆਂ) | Legislative Council of Mumbai |
ਏ ਓ ਹਿਊਮ ਅਤੇ ਦਿਨਸ਼ਾ ਏਡੁਲਜੀ ਵਾਚਾ ਦੇ ਨਾਲ ਮਿਲ ਕੇ, ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਦਾ ਕ੍ਰੈਡਿਟ ਵੀ ਦਾਦਾ ਭਾਈ ਨਾਰੋ ਜੀ ਨੂੰ ਜਾਂਦਾ ਹੈ। ਉਹਨਾਂ ਦੀ ਕਿਤਾਬ ਗ਼ਰੀਬੀ ਅਤੇ ਭਾਰਤ ਵਿੱਚ ਬੇ-ਬ੍ਰਿਟਿਸ਼ ਸ਼ਾਸਨ ਨੇ ਬਰਤਾਨੀਆ ਵੱਲ ਭਾਰਤ ਦੀ ਦੌਲਤ ਦੀ ਡਰੇਨਿੰਗ ਵੱਲ ਧਿਆਨ ਦੁਆਇਆ। ਉਹ ਕਾਟਸਕੀ ਅਤੇ ਪਲੈਖਾਨੋਵ ਦੇ ਨਾਲ ਦੂਜੀ ਇੰਟਰਨੈਸ਼ਨਲ ਦੇ ਮੈਂਬਰ ਵੀ ਸੀ।
ਜ਼ਿੰਦਗੀ
ਸੋਧੋਦਾਦਾਭਾਈ ਨਾਰੋਜੀ ਦਾ ਜਨਮ ਗੁਜਰਾਤ ਦੇ ਸ਼ਹਿਰ ਨਵਸਾਰੀ ਦੇ ਇੱਕ ਗੁਜਰਾਤੀ-ਪਾਰਸੀ ਪਰਿਵਾਰ ਵਿੱਚ ਹੋਇਆ ਸੀ ਅਤੇ ਉਸਦੀ ਪੜ੍ਹਾਈ ਬੰਬਈ ਦੀ ਮਸ਼ਹੂਰ ਸੰਸਥਾ ‘ਐਲਫਿਨਸਟੋਨ ਇਨਸਟੀਚੂਟ ਸਕੂਲ’ ਵਿੱਚ ਹੋਈ। [2] ਬੜੌਦਾ ਦੇ ਮਹਾਰਾਜਾ ਸਾਇਆਜੀ ਰਾਓ ਗਾਇਕਵਾੜ III ਨੇ ਉਸਨੂੰ ਆਪਣਾ ਦੀਵਾਨ ਨਿਯੁਕਤ ਕਰ ਦਿੱਤਾ। 1851 ਵਿੱਚ ਉਸਨੇ ਪਾਰਸੀ ਧਰਮ ਦੇ ਨੁਮਾਇੰਦੇ ਦੇ ਤੌਰ ‘ਤੇ ‘ਰਹਿਨੁਮਾਈ ਮਜ਼ਦੇਆਸਨ ਸਭਾ’ ਬਣਾਈ। 1854 ਵਿੱਚ ਉਸਨੇ ਪੰਦਰਵਾੜਾ ਗੁਜਰਾਤੀ ਪਬਲੀਕੇਸ਼ਨ ਸ਼ੁਰੂ ਕੀਤੀ ਜਿਸਦਾ ਨਾਂ ਰਾਸਤ ਗੁਫਤਾਰ ਭਾਵ ਸੱਚ ਬੋਲਣ ਵਾਲਾ ਸੀ। ਇਹ ਮੈਗਜ਼ੀਨ ਪਾਰਸੀ ਧਰਮ ਨਾਲ ਜੁੜੇ ਧਾਰਮਿਕ ਅਤੇ ਸਮਾਜਕ ਸੁਧਾਰ ਦੇ ਸਵਾਲਾਂ ਨੂੰ ਹੱਲ ਕਰਨ ਲਈ ਸੀ।[3] ਉਸਨੇ ਇਕ ਹੋਰ ਮੈਗਜ਼ੀਨ ਵੀ ਛਾਪਣਾ ਸ਼ੁਰੂ ਕੀਤਾ ਜਿਸਦਾ ਨਾਂ ਸੀ ‘ਦਾ ਵੁਆਇਸ ਆਫ ਇੰਡੀਆ’। ਦਸੰਬਰ 1855 ਵਿੱਚ ਉਸਨੂੰ ਬੰਬਈ ਦੇ ਐਲਫਿਨਸਟੋਨ ਕਾਲਜ ਵਿੱਚ ਹਿਸਾਬ ਤੇ ਕੁਦਰਤੀ ਫਿਲਾਸਫੀ ਦਾ ਪਰੋਫੈਸਰ ਨਿਯੁਕਤ ਕੀਤਾ ਗਿਆ।[4] ਇਸ ਅਕੈਡਮਿਕ ਪਦਵੀ ‘ਤੇ ਉਹ ਪਹਿਲਾ ਭਾਰਤੀ ਨਿਯੁਕਤ ਹੋਇਆ ਸੀ। 1855 ਵਿੱਚ ਉਹ ਲੰਡਨ ਚਲੇ ਗਿਆ ਜਿਥੇ ਉਸਨੇ ਕਾਮਾ ਐਂਡ ਕੋ ਨਾਮੀ ਕੰਪਨੀ ਵਿੱਚ ਹਿੱਸੇਦਾਰੀ ਕਰ ਲਈ। ਬਰਤਾਨੀਆ ਵਿੱਚ ਇਹ ਪਹਿਲੀ ਭਾਰਤੀ ਕੰਪਨੀ ਸੀ ਜਿਹੜੀ ਲਿਵਰਪੂਲ ਵਿੱਚ ਸਥਾਪਤ ਕੀਤੀ ਗਈ ਸੀ। ਤਿੰਨ ਸਾਲ ਉਸਨੇ ਇਹ ਕੰਪਨੀ ਚਲਾਈ ਪਰ ਫਿਰ ਕੁਝ ਨੈਤਿਕ ਆਧਾਰਾਂ ਨੂੰ ਲੈਕੇ ਉਸਨੇ ਇਹ ਕੰਪਨੀ ਛੱਡ ਦਿੱਤੀ। 1859 ਵਿੱਚ ਉਸਨੇ ਆਪਣੀ ਕੰਪਨੀ ਖੋਹਲ ਲਈ ਜਿਸਦਾ ਨਾਂ ਸੀ, ‘ਦਾਦਾਭਾਈ ਨਾਰੋਜੀ ਐਂਡ ਕੋ’। 1861 ਵਿੱਚ ਉਸਨੇ ਮੁਨਚਰਜੀ ਹੋਰਮੁਸਜੀ ਕਾਮਾ ਨਾਲ ਰਲ ਕੇ ‘ਦਾ ਜ਼ੋਰੋਆਸਟਰੀਅਨ ਟਰੱਸਟ ਆਫ ਯੌਰਪ’ ਕਾਇਮ ਕੀਤਾ। 1865 ਵਿੱਚ ਉਸਨੇ ‘ਲੰਡਨ ਇੰਡੀਅਨ ਸੁਸਾਇਟੀ’ ਸਥਾਪਤ ਕੀਤੀ ਜਿਸ ਵਿੱਚ ਭਾਰਤ ਨਾਲ ਜੁੜੇ ਰਾਜਨੀਤਕ, ਸਮਾਜਿਕ, ਸਾਹਿਤਕ ਵਿਸ਼ੇ ਵਿਚਾਰੇ ਜਾਂਦੇ ਸਨ। 1867 ਵਿੱਚ ਉਸਨੇ ‘ਈਸਟ ਇੰਡੀਆ ਅਸੌਸੀਏਸ਼ਨ’ ਕਾਇਮ ਕਰਨ ਵਿੱਚ ਮੱਦਦ ਕੀਤੀ ਜੋ ਕਿ ਇੰਡੀਅਨ ਨੈਸ਼ਨਲ ਕਾਂਗਰਸ ਦਾ ਅਰੰਭਿਕ-ਰੂਪ ਸੀ। ਇਸਦਾ ਮਕਸਦ ਬਰਤਾਨਵੀ-ਜੰਤਾ ਮੁਹਰੇ ਭਾਰਤ ਦੇ ਲੋਕਾਂ ਦਾ ਪੱਖ ਰੱਖਣਾ ਸੀ। ਉਸਨੇ ‘ਐਥਨੋਲੌਜੀਕਲ ਸੁਸਾਇਟੀ ਆਫ ਲੰਡਨ’ ਦੀ ਸਹਾਇਤਾ ਨਾਲ ਇਹ ਸਥਾਪਤ ਕਰਨ ਦੀ ਕੋਸ਼ਿਸ਼ ਨੂੰ ਵੰਗਾਰਿਆ ਕਿ ਏਸ਼ੀਅਨ ਲੋਕਾਂ ਨੂੰ ਯੌਰਪੀਅਨਾਂ ਦੇ ਮੁਕਾਬਲੇ ਵਿੱਚ ਘਟੀਆ ਸਮਝਿਆ ਜਾਂਦਾ ਹੈ। [5] ਇਸ ਅਸੌਸੀਏਸ਼ਨ ਨੇ ਛੇਤੀ ਹੀ ਉਹਨਾਂ ਅੰਗਰੇਜ਼ਾਂ ਦੀ ਹਮਦਰਦੀ ਜਿੱਤ ਲਈ ਜਿਹਨਾਂ ਦਾ ਬਰਤਾਨਵੀ ਪਾਰਲੀਮੈਂਟ ਵਿੱਚ ਬਹੁਤ ਪ੍ਰਭਾਵ ਸੀ। ਇਹ ਅਸੌਸੀਏਸ਼ਨ ਕਾਫੀ ਪ੍ਰਸਿੱਧ ਹੋਈ ਤੇ ਇਸ ਦੀਆਂ ਬੰਬਈ, ਕਲਕੱਤੇ ਮਦਰਾਸ ਆਦਿ ਵਿੱਚ ਬ੍ਰਾਂਚਾਂ ਵੀ ਖੋਹਲੀਆਂ ਗਈਆਂ।
1874 ਵਿੱਚ ਉਹ ਬੜੌਦਾ ਦੇ ਰਾਜੇ ਦਾ ਪਰਧਾਨ ਮੰਤਰੀ ਬਣ ਗਿਆ। 1885 ਤੋਂ ਲੈਕੇ 1888 ਤੱਕ ਉਹ ‘ਲੈਜਿਸਲੇਟਿਵ ਕੌਂਸਿਲ ਆਫ ਬੰਬੇ’ ਦਾ ਮੈਂਬਰ ਵੀ ਰਿਹਾ। ਕਲਕੱਤੇ ਤੋਂ ਸਰੇਂਦਰਨਾਥ ਬੈਨਰਜੀ ਵਲੋਂ ਬਣਾਈ ਗਈ ‘ਇੰਡੀਅਨ ਨੈਸ਼ਨਲ ਅਸੌਸੀਏਸ਼ਨ’ ਦਾ ਮੈਂਬਰ ਵੀ ਉਸਨੂੰ ਲਿਆ ਗਿਆ। ਫਿਰ ਬੰਬਈ ਵਿੱਚ ਬਣਾਈ ਗਈ ‘ਇੰਡੀਅਨ ਨੈਸ਼ਨਲ ਕਾਂਗਰਸ’ ਦਾ ਉਹ ਫਾਊਂਡਰ ਮੈਂਬਰ ਬਣ ਗਿਆ। ਇਸਦੇ ਨਿਸ਼ਾਨੇ ਵੀ ਕਲਕੱਤੇ ਵਾਲੀ ਅਸੌਸੀਏਸ਼ਨ ਵਾਲੇ ਸਨ ਤੇ ਬਾਅਦ ਵਿੱਚ ਇਹ ਦੋਵੇਂ ਗਰੁੱਪ ਇਕੱਠੇ ਹੋ ਗਏ। 1886 ਵਿੱਚ ਇਹਨਾਂ ਸਾਰੇ ਗਰੁੱਪਾਂ ਨੇ ਇਕੱਠੇ ਹੋਕੇ ‘ਇੰਡੀਅਨ ਨੈਸ਼ਨਲ ਕਾਂਗਰਸ’ ਦਾ ਸੰਗਰਠਨ ਕੀਤਾ ਜਿਸਦਾ ਪਹਿਲਾ ਪਰਧਾਨ ਨਾਰੋਜੀ ਨੂੰ ਬਣਾਇਆ ਗਿਆ। ਇੰਡੀਅਨ ਨੈਸ਼ਨਲ ਕਾਂਗਰਸ ਦਾ ਉਹ 1893 ਤੇ 1906 ਵਿੱਚ ਵੀ ਪਰਧਾਨ ਬਣਿਆ।
ਨੌਰੋਜੀ ਇੱਕ ਵਾਰ ਫਿਰ ਬਰਤਾਨੀਆ ਚਲੇ ਗਿਆਅਤੇ ਆਪਣੀ ਸਿਆਸੀ ਸ਼ਮੂਲੀਅਤ ਜਾਰੀ ਰੱਖੀ। 1892 ਦੀਆਂ ਆਮ ਚੋਣਾਂ ਵਿੱਚ ਫਿਨਸਬਰੀ ਸੈਂਟਰਲ ਹਲਕੇ ਤੋਂ ਲਿਬਰਲ ਪਾਰਟੀ ਲਈ ਚੁਣਿਆ ਗਿਆ। ਉਹ ਪਹਿਲਾ ਬ੍ਰਿਟਿਸ਼ ਭਾਰਤੀ ਸੰਸਦ ਮੈਂਬਰ ਸੀ।[6][7]ਜਦ ਉਸਨੂੰ ਬਰਤਾਨਵੀ ਪਾਰਲੀਮੈਂਟ ਦੇ ਮੈਂਬਰ ਵਜੋਂ ਸੌਂਹ ਦਵਾਈ ਗਈ ਤਾਂ ਉਸਨੇ ਬਾਈਬਲ ਨਾਲ ਸੌਂਹ ਖਾਣ ਤੋਂ ਇਨਕਾਰ ਕਰ ਦਿੱਤਾ। ਉਸ ਲਈ ਖੋਰਦੇਸ ਅਵੇਸਤਾ (ਪੁਰਾਤਨ ਪਾਰਸੀ ਗਰੰਥ) ਦੀ ਕਾਪੀ ਲਿਆਂਦੀ ਗਈ। ਆਪਣੇ ਸਮੇਂ ਦੌਰਾਨ ਉਸਨੇ ਭਾਰਤ ਦੀ ਸਥਿਤੀ ਨੂੰ ਸੁਧਾਰਨ ਲਈ ਆਪਣੇ ਯਤਨ ਕੀਤੇ। ਉਹ ਬਹੁਤ ਸਪਸ਼ਟ ਦ੍ਰਿਸ਼ਟੀਕੋਣ ਦਾ ਮਾਲਕ ਸੀ ਅਤੇ ਇੱਕ ਪ੍ਰਭਾਵਸ਼ਾਲੀ ਸੰਚਾਰਕ ਸੀ। ਉਸਨੇ ਦੇਸ਼ ਦੇ ਸ਼ਾਸਨ ਦੇ ਇਤਿਹਾਸ ਅਤੇ ਬਸਤੀਵਾਦੀ ਸ਼ਾਸਕਾਂ ਦੇ ਸ਼ਾਸਨ ਦੇ ਤਰੀਕੇ ਬਾਰੇ ਭਾਰਤ ਦੀ ਸਥਿਤੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਸੰਸਦ 'ਚ ਉਨ੍ਹਾਂ ਨੇ ਆਇਰਿਸ਼ ਹੋਮ ਰੂਲ ਅਤੇ ਭਾਰਤੀ ਲੋਕਾਂ ਦੀ ਹਾਲਤ ਬਾਰੇ ਗੱਲ ਕੀਤੀ। ਉਹ ਇੱਕ ਪ੍ਰਸਿੱਧ ਫ੍ਰੀਮੇਸਨ ਵੀ ਸੀ। ਇੱਕ ਸੰਸਦ ਦੇ ਰੂਪ ਵਿੱਚ ਉਸਦੀ ਰਾਜਨੀਤਿਕ ਮੁਹਿੰਮ ਅਤੇ ਕਰਤਵਾਂ ਵਿੱਚ, ਉਸਨੂੰ ਪਾਕਿਸਤਾਨ ਰਾਜ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਤੋਂ ਸਹਾਇਤਾ ਮਿਲੀ।
1906 ਵਿੱਚ ਅਜਿਹਾ ਵੀ ਵੇਲਾ ਸੀਕਿ ਇੰਡੀਅਨ ਨੈਸ਼ਨਲ ਕਾਂਗਰਸ ਦੋ ਗਰੁੱਪਾਂ ਵਿੱਚ ਵੰਡੀ ਗਈ ਸੀ, ਮੌਡਰੇਟ-ਗਰੁੱਪ ਤੇ ਐਕਸਟਰੀਮਿਸਟ-ਗਰੁੱਪ। ਭਾਵੇਂ ਨਾਰੋਜੀ ਮੌਡਰੇਡ ਗਰੁੱਪ ਨਾਲ ਵਾਹ ਰੱਖਦਾ ਸੀ ਪਰ ਦੋਨਾਂ ਧਿਰਾਂ ਵਿੱਚ ਉਸਦੀ ਏਨੀ ਇੱਜ਼ਤ ਸੀਕਿ ਪਰਧਾਨਗੀ ਲਈ ਉਸਦੇ ਮੁਕਾਬਲੇ ਵਿੱਚ ਕੋਈ ਵੀ ਨਾ ਖੜਿਆ ਤੇ ਨਾਰੋਜੀ ਦੋਨਾਂ ਧੜਿਆਂ ਨੂੰ ਇਕੱਠੇ ਰੱਖਣ ਵਿੱਚ ਕਾਮਯਾਬ ਰਿਹਾ ਸੀ।
ਉਸਦਾ ਜਨਮ ਅਗਸਤ 1825 ਵਿੱਚ ਹੋਇਆ ਤੇ ਉਹ 91 ਸਾਲ ਦੀ ਉਮਰ ਭੋਗ ਕੇ ਜੂਨ 1917 ਵਿੱਚ ਪੂਰਾ ਹੋ ਗਿਆ ਸੀ ਪਰ ਆਪਣੇ ਪਿੱਛੇ ਬਹੁਤ ਵੱਡੀ ਵਿਰਾਸਤ ਛੱਡ ਗਿਆ। ਲੰਡਨ ਵਿੱਚ ਤਾਂ ਉਸਦੇ ਨਾਂ ਤੇ ਇਕ ਸਟਰੀਟ ਦਾ ਨਾਂ ਹੈ ਹੀ, ਇਹਦੇ ਨਾਲ-ਨਾਲ ਦਿੱਲੀ, ਕਰਾਚੀ, ਬੰਬਈ ਤੇ ਹੋਰ ਬਹੁਤ ਸਾਰੇ ਸ਼ਹਿਰਾਂ ਵਿੱਚ ਨਾਰੋਜੀ ਦੇ ਨਾਂ ‘ਤੇ ਸੜਕਾਂ ਤੇ ਨਗਰ ਵਸਾਏ ਹੋਏ ਹਨ। ਭਾਰਤ ਸਰਕਾਰ ਤਿੰਨ ਵਾਰ (1963, 1997, 2017) ਉਸਦੇ ਨਾਂ ‘ਤੇ ਟਿਕਟਾਂ ਜਾਰੀ ਕਰ ਚੁੱਕੀ ਹੈ। ਬਰਤਾਨਵੀ ਸਰਕਾਰ ਦੇ ਡਿਪਟੀ ਪਰਧਾਨ ਮੰਤਰੀ ਨਿਕ ਕਲੈੱਗ ਨੇ ਭਾਰਤੀ-ਯੂਕੇ ਦੇ ਸੰਬੰਧਾਂ ਲਈ ਕੰਮ ਕਰਨ ਵਾਲਿਆਂ ਲਈ ‘ਦਾਦਾਭਾਈ ਨਾਰੋਜੀ ਅਵਾਰਡ’ ਵੀ ਸ਼ੁਰੂ ਕੀਤਾ ਸੀ। ਦਿੱਲੀ ਦੇ ਦੱਖਣ ਵਿੱਚ ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਇੱਕ ਪ੍ਰਮੁੱਖ ਰਿਹਾਇਸ਼ੀ ਕਲੋਨੀ ਦਾ ਨਾਂ ਨੌਰੋਜੀ ਨਗਰ ਵੀ ਹੈ। ਉਨ੍ਹਾਂ ਦੀਆਂ ਪੋਤੀਆਂ ਪੇਰੀਨ ਅਤੇ ਖੁਰਸ਼ੇਦਬੇਨ ਵੀ ਸੁਤੰਤਰਤਾ ਅੰਦੋਲਨ ਵਿੱਚ ਸ਼ਾਮਲ ਸਨ। 1930 ਵਿੱਚ, ਖੁਰਸ਼ੇਦਬੇਨ ਨੂੰ ਅਹਿਮਦਾਬਾਦ ਦੇ ਇੱਕ ਸਰਕਾਰੀ ਕਾਲਜ ਵਿੱਚ ਭਾਰਤੀ ਝੰਡਾ ਲਹਿਰਾਉਣ ਦੀ ਕੋਸ਼ਿਸ਼ ਕਰਨ ਲਈ ਹੋਰ ਕ੍ਰਾਂਤੀਕਾਰੀਆਂ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ।[8]
ਹਵਾਲੇ
ਸੋਧੋ- ↑ Sumita Mukherjee. "'Narrow-majority' and 'Bow-and-agree': Public Attitudes Towards the Elections of the First Asian MPs in Britain, Dadabhai Naoroji and Mancherjee Merwanjee Bhownaggree, 1885-1906" (PDF). Journal of the Oxford University History Society (2 (Michaelmas 2004)).[permanent dead link]
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000013-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000014-QINU`"'</ref>" does not exist.
- ↑ Mistry, Sanjay (2007) "Naorojiin, Dadabhai" in Dabydeen, David et al. eds. The Oxford Companion of Black British History. Oxford: Oxford University Press. pp. 336–7. ISBN 9780199238941
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000016-QINU`"'</ref>" does not exist.
- ↑ Peters, K. J. (29 May 1946). "Indian Patchwork Is Made of Many Colours". Aberdeen Journal. Retrieved 2 December 2014 – via British Newspaper Archive.ਫਰਮਾ:Subscription
- ↑ "From the archive, 26 July 1892: Britain's first Asian MP elected", The Guardian, 26 July 2013, retrieved 2 May 2018
- ↑ "Millionaire's daughter arrested". Portsmouth Evening News. 21 August 1930. Retrieved 2 December 2014 – via British Newspaper Archive.ਫਰਮਾ:Subscription
<ref>
tag defined in <references>
has no name attribute.ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |