ਦੀਨਾਨਾਥ ਮੰਗੇਸ਼ਕਰ

ਦੀਨਾਨਾਥ ਮੰਗੇਸ਼ਕਰ (29 ਦਸੰਬਰ 1900-24 ਅਪਰੈਲ 1942) ਮਰਾਠੀ ਥੀਏਟਰ ਦੇ ਕਲਾਕਾਰ ਸਨ ਜੋ ਇੱਕ ਪ੍ਰਸਿੱਧ ਨਾਟ੍ਯ ਸੰਗੀਤਕਾਰ ਅਤੇ ਹਿੰਦੁਸਤਾਨੀ ਗਾਇਕ ਵੀ ਸਨ। ਦੀਨਾਨਾਥ ਪ੍ਰਸਿੱਧ ਸੰਗੀਤਕਾਰ ਲਤਾ ਮੰਗੇਸ਼ਕਰ, ਆਸ਼ਾ ਭੋਸਲੇ, ਊਸ਼ਾ ਮੰਗੇਸ਼ਕਰ ਅਤੇ ਨਿਰਮਾਤਾ ਹ੍ਰਿਦ੍ਯਨਾਥ ਮੰਗੇਸ਼ਕਰ ਤੇ ਮੀਨਾ ਖਡੀਕਰ ਦੇ ਪਿਤਾ ਸਨ।

ਦੀਨਾਨਾਥ ਮੰਗੇਸ਼ਕਰ
ਜਾਣਕਾਰੀ
ਉਰਫ਼ਪੰਡਿਤ ਦੀਨਾਨਾਥ ਮੰਗੇਸ਼ਕਰ
ਜਨਮ(1900-12-29)29 ਦਸੰਬਰ 1900
ਮੰਗੇਸ਼ੀ, ਭਾਰਤ
ਮੌਤ24 ਅਪ੍ਰੈਲ 1942(1942-04-24) (ਉਮਰ 41)
ਪੂਨਾ, ਭਾਰਤ
ਵੰਨਗੀ(ਆਂ)ਕਲਾਸੀਕਲ, ਸੇਮੀ-ਕਲਾਸੀਕਲ, ਨਾਟ੍ਯ ਸੰਗੀਤ
ਕਿੱਤਾਗਾਇਕ, ਮਰਾਠੀ ਫਿਲਮ ਨਿਰਮਾਤਾ

ਜੀਵਨ

ਸੋਧੋ

ਦੀਨਾਨਾਥ ਮੰਗੇਸ਼ਕਰ, ਦੀਨਾ ਵੀ ਕਿਹਾ ਜਾਂਦਾ ਹੈ ਜਿਹਨਾਂ ਦਾ ਜਨਮ ਗੋਆ ਦੇ ਪਿੰਡ ਮੰਗੇਸ਼ੀ ਵਿੱਚ 29 ਦਸੰਬਰ 1900 ਵਿੱਚ ਹੋਇਆ। ਇਹਨਾਂ ਦੇ ਪਿਤਾ ਗਣੇਸ਼ ਭੱਟ ਅਭਿਸ਼ੇਕੀ ਸਨ ਜੋ ਇੱਕ ਕਰਾਡੇ ਬ੍ਰਾਹਮਣ ਸਨ ਜੋ ਮੰਗੇਸ਼ੀ ਮੰਦਿਰ ਵਿੱਚ ਪੁਜਾਰੀ ਸਨ ਅਤੇ ਮਾਤਾ ਯੇਸੁਬਾਈ ਸੀ। ਇਹਨਾਂ ਦੀ ਮਾਤਾ ਯੇਸੁਬਾਈ ਗੋਆ ਦੀ ਜਮਾਤ ਦੇਵਦਾਸੀ (ਗੋਮਾਂਤਕ ਮਰਾਠਾ ਸਮਾਜ) ਤੋਂ ਸਬੰਧ ਰੱਖਦੀ ਸੀ।