<< ਅਪਰੈਲ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2
3 4 5 6 7 8 9
10 11 12 13 14 15 16
17 18 19 20 21 22 23
24 25 26 27 28 29 30
2022

24 ਅਪ੍ਰੈਲ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 114ਵਾਂ (ਲੀਪ ਸਾਲ ਵਿੱਚ 115ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 251 ਦਿਨ ਬਾਕੀ ਹਨ।

ਵਾਕਿਆਸੋਧੋ

ਕੌਮੀ ਪੰਚਾਇਤ ਰਾਜ ਦਿਵਸ

 • 1800 – ਦੁਨੀਆਂ ਦੀ ਅੱਜ ਸੱਭ ਤੋਂ ਵੱਡੀ ਲਾਇਬਰੇਰੀ 'ਲਾਇਬਰੇਰੀ ਆਫ਼ ਕਾਂਗਰਸ' ਵਾਸ਼ਿੰਗਟਨ (ਅਮਰੀਕਾ) ਵਿਚ 5000 ਡਾਲਰ ਦੀ ਰਕਮ ਨਾਲ ਸ਼ੁਰੂ ਹੋਈ।
 • 1833 – ਸੋਡਾ ਬਣਾਉਣ ਦੀ ਮਸ਼ੀਨ ਪੇਟੈਂਟ ਕਰਵਾਈ ਗਈ।
 • 1877ਰੂਸ-ਤੁਰਕੀ ਜੰਗ: ਰੂਸ ਨੇ ਔਟੋਮਨ ਸਾਮਰਾਜ ਵਿਰੁਧ ਜੰਗ ਦਾ ਐਲਾਨ ਕੀਤਾ।
 • 1898ਅਮਰੀਕਾ ਵਲੋਂ ਸਪੇਨ ਨੂੰ ਕਿਊਬਾ ਵਿਚੋਂ ਨਿਕਲ ਜਾਣ ਵਾਸਤੇ ਜਾਰੀ ਕੀਤੇ ਅਲਟੀਮੇਟਮ ਨੂੰ ਰੱਦ ਕਰਦਿਆਂ ਸਪੇਨ ਨੇ ਅਮਰੀਕਾ ਵਿਰੁਧ ਜੰਗ ਦਾ ਐਲਾਨ ਕਰ ਦਿਤਾ।
 • 1915 – ਬਾਰਾਂ ਨੰਬਰ ਰਸਾਲੇ ਦੇ ਭਾਈ ਈਸ਼ਰ ਸਿੰਘ ਲੁਧਿਆਣਾ, ਜੋਗਿੰਦਰ ਸਿੰਘ ਤੇ ਭਗਵਾਨ ਸਿੰਘ ਨੂੰ ਮੇਰਠ ਜੇਲ ਵਿਚ ਫਾਂਸੀ। ਇਸੇ ਦਿਨ128 ਪਾਉਨੀਅਰ ਦੇ ਬੀਬਾ ਸਿੰਘ ਭਾਈ ਫੂਲਾ ਸਿੰਘ ਤੇ ਹਵਾਲਦਾਰ ਜਲਸ਼ੇਵਰ ਸਿੰਘ ਨੂੰ ਵੀ [[ਮੇਰਠ ਵਿਚ ਫਾਂਸੀ।
 • 1923ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੱਬਰ ਅਕਾਲੀ ਲਹਿਰ ਨਾਲੋਂ ਨਾਤਾ ਤੋੜਿਆ।
 • 1967ਯੂਨਾਨ ਦੀ ਸਰਕਾਰ ਨੇ ਕੁੜੀਆਂ ਦੇ ਮਿੰਨੀ ਸਕਰਟ ਪਾਉਣ 'ਤੇ ਪਾਬੰਦੀ ਲਾ ਦਿਤੀ।
 • 1981ਆਈ.ਬੀ.ਐਮ ਨੇ ਕੰਪਿਊਟਰ ਮਾਰਕੀਟ ਵਿਚ ਲਿਆਂਦਾ।
 • 1982ਸਤਲੁਜ ਯਮੁਨਾ ਲਿੰਕ ਨਹਿਰ ਦੀ ਖੁਦਾਈ ਵਿਰੁਧ ਅਕਾਲੀਆਂ ਤੇ ਸੀਪੀਆਈ (ਐਮ) ਦਾ ਮੋਰਚਾ।
 • 1990 – ਦੁਨੀਆ ਦੀ ਸਭ ਤੋਂ ਵਡੀ ਦੂਰਬੀਨ 'ਹਬਲ ਆਕਾਸ਼ ਦੂਰਬੀਨ' ਪੁਲਾੜ ਵਿਚ ਸਥਾਪਤ ਕਰਨ ਲਈ ਭੇਜਿਆ।
 • 2013ਬੰਗਲਾਦੇਸ਼ ਵਿਚ ਢਾਕਾ ਕੋਲ ਸ਼ਭਾਰ ਉਪਾਜ਼ੀਲਾ ਵਿਚ ਇੱਕ ਫ਼ੈਕਟਰੀ ਦੀ 8 ਮੰਜ਼ਿਲਾ ਇਮਾਰਤ ਡਿਗਣ ਨਾਲ 1129 ਲੋਕ ਮਾਰੇ ਗਏ ਤੇ 2500 ਜ਼ਖ਼ਮੀ ਹੋਏ।
 • 1937ਅਕਾਲੀ ਦਲ ਦੇ ਆਗੂ ਖ਼ਰੀਦ ਕੇ ਪਾਰਟੀ ਖ਼ਤਮ ਕਰਨ ਦੀ ਸਾਜ਼ਸ਼ ਨੂੰ ਮੁੱਖ ਰੱਖ ਕੇ ਅਕਾਲੀ ਦਲ ਦਾ ਖ਼ੁਫ਼ੀਆ ਇਜਲਾਸ ਹੋਇਆ।
 • 1955ਅਕਾਲੀ ਦਲ ਵਲੋਂ 'ਪੰਜਾਬੀ ਸੂਬਾ--ਜ਼ਿੰਦਾਬਾਦ' ਉਤੇ ਪਾਬੰਦੀ ਵਿਰੁਧ ਮੋਰਚਾ ਲਾਉਣ ਦਾ ਫ਼ੈਸਲਾ।
 • 1967 – ਪੁਲਾੜ ਯਾਤਰੀ ਵਲਾਦੀਮੀਰ ਕੋਮਰੋਵ ਦੀ ਪੈਰਾਸ਼ੂਟ ਨਾ ਖੁਲਣ ਕਾਰਨ ਮੌਤ ਹੋਈ। ਉਹ ਪਹਿਲੇ ਪੁਲਾੜ ਯਾਤਰੀ ਸਨ ਜਿਹਨਾਂ ਦੀ ਮੌਤ ਪੁਲਾੜ ਖੋਜ ਸਮੇਂ ਹੋਈ।
 • 1970ਚੀਨ ਨੇ ਪਹਿਲਾ ਪੁਲਾੜ ਸੈਟੇਲਾਈਟ ਡੌਂਗ ਫਾਂਗ ਹੌਂਗ ਲਾਂਚ ਕੀਤਾ ਗਿਆ।

ਜਨਮਸੋਧੋ

ਦਿਹਾਂਤਸੋਧੋ