ਦੀਪਤੀ ਭਟਨਾਗਰ
ਦੀਪਤੀ ਭਟਨਾਗਰ (ਜਨਮ 30 ਸਤੰਬਰ, 1967) ਭਾਰਤੀ ਫ਼ਿਲਮੀ ਅਦਾਕਾਰਾ ਅਤੇ ਮਾਡਲ ਹੈ। ਉਸਨੇ ਆਪਣੀ ਪਹਿਲੀ ਫ਼ਿਲਮ “ਰਾਮ ਸ਼ਾਸ਼ਤਰ” ਕੀਤੀ ਸੀ, ਜਿਸਨੂੰ ਕਿ ਸੰਜੇ ਗੁਪਤਾ ਨੇ ਬਣਾਇਆ ਸੀ ਅਤੇ ਜੈਕੀ ਸ਼ਰਾਫ਼ ਅਤੇ ਮਨੀਸ਼ਾ ਕੋਇਰਾਲਾ ਨੇ ਉਸ ਵਿੱਚ ਮੁੱਖ ਭੂਮਿਕਾ ਨਿਭਾਈ ਸੀ।[1] ਉਸਦੀਆਂ ਹੋਰ ਮਸ਼ਹੂਰ ਫ਼ਿਲਮਾਂ ਵਿੱਚ ਤੇਲਗੂ ਫ਼ਿਲਮਾਂ ਵੀ ਸ਼ਾਮਿਲ ਹਨ, ਜਿਨ੍ਹਾਂ ਵਿਚੋਂ “ਪੇਲੀ ਸਾਂਦਾਦੀ”, “ਇੰਫ਼ਰਨੋ” ਅਤੇ ਬਾਲੀਵੁੱਡ ਫ਼ਿਲਮ “ਮਨ” ਵਧੇਰੇ ਪ੍ਰਸਿੱਧ ਹਨ।
ਦੀਪਤੀ ਭਟਨਾਗਰ | |
---|---|
ਜਨਮ | ਮੇਰਠ, ਉੱਤਰ ਪ੍ਰਦੇਸ਼, ਭਾਰਤ | 30 ਸਤੰਬਰ 1967
ਪੇਸ਼ਾ | ਮਾਡਲ, ਅਦਾਕਾਰਾ, ਟੈਲੀਵਿਜ਼ਨ ਪੇਸ਼ਕਰਤਾ |
ਵੈੱਬਸਾਈਟ | www.deeptibhatnagar.com |
ਮੁੱਢਲਾ ਜੀਵਨ
ਸੋਧੋਭਟਨਾਗਰ ਦਾ ਜਨਮ ਮੇਰਠ ਵਿੱਚ ਹੋਇਆ ਸੀ।[2][3] ਉਸ ਨੇ ਆਪਣੀ ਮੁੱਢਲੀ ਵਿਦਿਆ ਦਿੱਲੀ ਤੋਂ ਪ੍ਰਾਪਤ ਕੀਤੀ ਅਤੇ ਬਾਅਦ 'ਚ ਮੇਰਠ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ। ਉਹ 1992 ਵਿੱਚ, ਉੱਤਰ ਪ੍ਰਦੇਸ਼ ਦੇ ਮੇਰਠ 'ਚ ਆਪਣੀ ਦਸਤਕਾਰੀ ਫੈਕਟਰੀ ਨੂੰ ਪ੍ਰਮੋਟ ਕਰਨ ਲਈ ਇੱਕ ਚੰਗੀ ਐਡ ਏਜੰਸੀ ਦੀ ਭਾਲ ਵਿੱਚ ਮੁੰਬਈ ਚਲੀ ਗਈ।
ਕੈਰੀਅਰ
ਸੋਧੋ1992 ਵਿੱਚ, ਭਟਨਾਗਰ ਮੁੰਬਈ 'ਚ ਆਪਣੇ ਦਸਤਕਾਰੀ ਨੂੰ ਪ੍ਰਮੋਟ ਕਰ ਰਹੀ ਸੀ, ਜਦੋਂ ਉਸ ਨੂੰ ਰੂਪਮਿਲਨ ਸਾੜੀਆਂ ਦੀ ਪ੍ਰੈਸ ਐਡ ਏਜੰਸੀ ਨੇ ਵਿਗਿਆਪਨ ਲਈ ਬਤੌਰ ਮਾਡਲ ਸਾਇਨ ਕੀਤਾ ਅਤੇ ਉਸ ਇਸ਼ਤਿਹਾਰ ਤੋਂ ਬਾਅਦ ਉਸ ਨੇ 12 ਹੋਰ ਏਜੰਸੀਆਂ ਦੇ ਇਸ਼ਤਿਹਾਰਾਂ ਨੂੰ ਸਾਇਨ ਕੀਤਾ[4]। ਉਸ ਨੇ ਦਸਤਕਾਰੀ ਫੈਕਟਰੀ ਚਲਾਉਣ ਵਿੱਚ ਆਪਣੀ ਦਿਲਚਸਪੀ ਛੱਡ ਦਿੱਤੀ ਅਤੇ ਪੇਸ਼ੇਵਰ ਮਾਡਲਿੰਗ ਦੀ ਦੁਨੀਆ ਵਿੱਚ ਦਾਖਲ ਹੋਈ। ਉਸ ਨੇ 1990 ਵਿੱਚ ਈਵਜ਼ ਵੀਕਲੀ ਕਾਂਨਟੈਸਟ ਜਿੱਤਿਆ। ਜਲਦ ਬਾਅਦ ਹੀ, ਉਹ ਸਿੰਗਾਪੁਰ 'ਚ ਵੱਖ-ਵੱਖ ਅੰਤਰਰਾਸ਼ਟਰੀ ਫੈਸ਼ਨ ਸ਼ੋਅ ਲਈ ਮਾਡਲਿੰਗ ਕਰਨ ਲੱਗ ਪਈ ਸੀ।
ਟੈਲੀਵਿਜ਼ਨ
ਸੋਧੋ1998 ਵਿੱਚ, ਭਟਨਾਗਰ ਇੱਕ ਟੈਲੀਵਿਜ਼ਨ ਸ਼ੋਅ 'ਯੇ ਹੈ ਰਾਜ਼' ਵਿੱਚ ਨਜ਼ਰ ਆਈ, ਜਿਸ ਨੂੰ ਰੂਬੀ ਭਾਟੀਆ ਦੀ ਥਾਂ 'ਤੇ ਇੱਕ ਸਖ਼ਤ ਸਿਪਾਹੀ ਦੀ ਭੂਮਿਕਾ ਵਿੱਚ ਪੇਸ਼ ਕੀਤਾ ਗਿਆ ਸੀ।[5]
2001 ਵਿੱਚ, ਉਸ ਨੇ ਟ੍ਰੈਵਲ ਸ਼ੋਅ 'ਯਾਤਰਾ', ਇੱਕ ਧਾਰਮਿਕ ਯਾਤਰਾ ਗਾਈਡ ਸ਼ੋਅ ਅਤੇ 'ਮੁਸਾਫਿਰ ਹੂੰ ਯਾਰੋਂ', ਵਿਸ਼ਵ ਪੱਧਰੀ ਯਾਤਰਾ ਗਾਈਡ ਸ਼ੋਅ, ਦੋਵੇਂ ਸਟਾਰ ਪਲੱਸ 'ਤੇ ਪ੍ਰਸਾਰਤ ਕਰਦਿਆਂ ਟੈਲੀਵਿਜ਼ਨ ਜਗਤ ਵਿੱਚ ਪਛਾਣ ਬਣਾਉਣੀ ਸ਼ੁਰੂ ਕੀਤੀ।[6] ਉਸ ਨੇ ਦੋਵੇਂ ਸ਼ੋਅ ਵੀ ਹੋਸਟ ਕੀਤੇ।[7] ਉਸ ਨੇ 'ਮੁਸਾਫਿਰ ਹੂੰ ਯਾਰੋਂ' ਲਈ 6 ਸਾਲਾਂ ਵਿੱਚ ਲਗਭਗ 80 ਦੇਸ਼ਾਂ ਦਾ ਦੌਰਾ ਕੀਤਾ।
ਉਸ ਨੇ ਆਪਣੀ ਪ੍ਰੋਡਕਸ਼ਨ ਕੰਪਨੀ, ਦੀਪਤੀ ਭੱਟਨਾਗਰ ਪ੍ਰੋਡਕਸ਼ਨ ਦੀ ਸ਼ੁਰੂਆਤ ਡੱਬਿੰਗ, ਐਡੀਟਿੰਗ ਅਤੇ ਪੋਸਟ-ਪ੍ਰੋਡਕਸ਼ਨ ਦੀਆਂ ਸਹੂਲਤਾਂ ਨਾਲ ਕੀਤੀ।
ਟੈਲੀਵਿਜ਼ਨ ਸੀਰੀਜ਼ ਤੋਂ ਬਾਅਦ ਉਸ ਦੇ ਪ੍ਰਸੰਸਕਾਂ ਦੀ ਕਤਾਰ ਬਹੁਤ ਲੰਬੀ ਸੀ।
ਨਿੱਜੀ ਜੀਵਨ
ਸੋਧੋਭਟਨਾਗਰ ਦਾ ਵਿਆਹ ਰਣਦੀਪ ਆਰੀਆ, ਉਸ ਦੇ ਸ਼ੋਅ ਦੇ ਨਿਰਦੇਸ਼ਕ 'ਮੁਸਾਫਿਰ ਹੂੰ ਯਾਰੋਂ', ਨਾਲ ਹੋਇਆ।[8] ਉਨ੍ਹਾਂ ਦੇ ਦੋ ਬੇਟੇ, ਸ਼ੁਭ (ਜਨਮ 25 ਜੁਲਾਈ 2003), ਜੋ ਵੁੱਡਸਟਾਕ ਸਕੂਲ ਵਿੱਚ ਪੜ੍ਹਦਾ ਹੈ, ਅਤੇ ਸ਼ਿਵ (ਜਨਮ 8 ਜਨਵਰੀ 2009) ਹਨ।
ਮਿਊਜ਼ਿਕ ਵੀਡੀਓ
ਸੋਧੋਸਾਲ | ਐਲਬਮ | ਮਿਊਜ਼ਿਕ ਵੀਡੀਓ | ਹੋਰ ਸਰੋਤ |
---|---|---|---|
2000 | Attack - Featuring Cheshire Cat | ਮੇਰਾ ਲੌਂਗ ਗਵਾਚਾ (ਰੀਮਿਕਸ) | ਬੈਲੀ ਸਾਗੂ |
ਫ਼ਿਲਮਾਂ
ਸੋਧੋਸਾਲ | ਫ਼ਿਲਮ | ਭੂਮਿਕਾ | ਹੋਰ ਨੋਟਸ |
---|---|---|---|
1995 | ਰਾਮ ਸ਼ਸ਼ਤਰ | ਰੀਤੂ | |
1997 | ਪੇੱਲੀ ਸਾਂਦਾਦੀ | ਸਵੱਪਣਾ | ਤੇਲਗੂ ਫ਼ਿਲਮ |
1997 | ਧਰਮ ਚੱਕਰਮ | ਵਿਜੈਲਕਸ਼ਮੀ | ਤਮਿਲ ਫ਼ਿਲਮ |
1997 | ਕਾਲੀਆ | ਕਾਲੀਚਰਨ ਦੀ ਪਤਨੀ | |
1997 | ਕਹਿਰ | ਸਪਨਾ | |
1997 | ਇੰਫ਼ਰਨੋ | ਸ਼ਾਲੀਮਾਰ | ਆਪਰੇਸ਼ਨ ਕੋਬਰਾ ਵੀ ਕਿਹਾ ਜਾਂਦਾ ਹੈ |
1998 | ਆਟੋ ਡਰਾਇਵਰ | ਸ਼੍ਰਾਵਣੀ | ਤੇਲਗੂ ਫ਼ਿਲਮ |
1998 | ਹਮਸੇ ਬਡਕਰ ਕੌਣ | ਦੀਦੀ | |
1999 | ਦੁਲਹਨ ਬਣੂੰ ਮੈਂ ਤੇਰੀ | ਰਾਧਾ 'ਰਾਣੀ' ਡੀ. ਰਾਏ | |
1999 | ਸੁਲਤਾਨ | ਵੰਧਨਾ | ਤੇਲਗੂ ਫ਼ਿਲਮ |
1999 | ਮਨ | ਅਨੀਤਾ ਸਿੰਘਾਨੀਆ | |
2000 | ਗਾਲਾਤੇ ਅਲੀਯਾਂਦਰੂ | ਡਾਂਸ | ਕੰਨਡ਼ ਫ਼ਿਲਮ |
2001 | ਚੋਰੀ ਚੋਰੀ ਛੁਪਕੇ ਛੁਪਕੇ | ਗੋਦ ਭਰਾਈ ਸਮੇਂ ਡਾਂਸਰ | |
2001 | ਉਲਝਣ | ਅੰਜਲੀ ਮਾਥੁਰ | |
2002 | ਕੋਂਦਾਵੀਤੀ ਸਿੰਮ੍ਹਹਸਨਮ | ਤੇਲਗੂ ਫ਼ਿਲਮ | |
2002 | ਅਗਨੀ ਵਰਸ਼ਾ | ਡਾਂਸਰ ('ਚਲ ਰੇ ਸਾਜਨ') | |
2004 | ਰੋਕ ਸਕੋ ਤੋ ਰੋਕ ਲੋ | ਦੇਵ ਦੀ ਭਾਬੀ |
ਹੋਰ ਵੇਖੋ
ਸੋਧੋਹਵਾਲੇ
ਸੋਧੋ- ↑ Ahuja, Asha. "A career reborn on small screen". The Tribune (Chandigarh). Retrieved 2011-09-08.
- ↑ Wadhwa, Akash (17 February 2013). "I want to use my brains, not just my face: Deepti Bhatnagar". The Times of India. Retrieved 5 May 2016.
- ↑ "Deepti Bhatnagar". Seasons India. Archived from the original on 18 July 2013. Retrieved 5 May 2016.
- ↑ K. Devgan (17 November 2002). "One-way yatra to success". The Sunday Tribune. Retrieved 2011-09-08.
- ↑ Khosla, Mukesh (11 October 1998). "Deepti has a lot to smile about". The Tribune. Retrieved 2016-07-02.
- ↑ Prabha, Kanak (24 February 2012). "What's cooking!". The Hindu. Retrieved 5 May 2016.
- ↑ "Interview with producer - anchor Deepti Bhatnagar". Indiantelevision.com. 13 December 2002. Retrieved 2011-09-08.
- ↑ "About Deepti". Deepti Bhatnagar Productions. Retrieved 5 May 2016.