ਦੇਵਦਾਸ (2002 ਹਿੰਦੀ ਫ਼ਿਲਮ)
ਦੇਵਦਾਸ ਇੱਕ 2002 ਦੀ ਭਾਰਤੀ ਹਿੰਦੀ -ਭਾਸ਼ਾ ਦੀ ਰੋਮਾਂਟਿਕ ਡਰਾਮਾ ਫ਼ਿਲਮ ਹੈ ਜਿਸਦਾ ਨਿਰਦੇਸ਼ਨ ਸੰਜੇ ਲੀਲਾ ਭੰਸਾਲੀ ਨੇ ਕੀਤਾ ਹੈ ਅਤੇ ਭਰਤ ਸ਼ਾਹ ਨੇ ਆਪਣੇ ਬੈਨਰ, ਮੈਗਾ ਬਾਲੀਵੁੱਡ ਹੇਠ ਇਸ ਦਾ ਨਿਰਮਾਣ ਕੀਤਾ ਹੈ। ਇਸ ਵਿੱਚ ਸ਼ਾਹਰੁਖ ਖਾਨ, ਐਸ਼ਵਰਿਆ ਰਾਏ ਅਤੇ ਮਾਧੁਰੀ ਦੀਕਸ਼ਿਤ ਮੁੱਖ ਭੂਮਿਕਾਵਾਂ ਵਿੱਚ, ਜੈਕੀ ਸ਼ਰਾਫ, ਕਿਰਨ ਖੇਰ, ਸਮਿਤਾ ਜਯਕਾਰ, ਅਤੇ ਵਿਜੇੇਂਦਰ ਘਾਟਗੇ ਸਹਾਇਕ ਭੂਮਿਕਾਵਾਂ ਵਿੱਚ ਹਨ। ਸ਼ਰਤ ਚੰਦਰ ਚਟੋਪਾਧਿਆਏ ਦੇ ਇਸੇ ਨਾਮ ਦੇ 1917 ਦੇ ਨਾਵਲ 'ਤੇ ਆਧਾਰਿਤ, ਇਹ ਫ਼ਿਲਮ ਦੇਵਦਾਸ ਮੁਖਰਜੀ (ਖ਼ਾਨ) ਦੀ ਕਹਾਣੀ ਬਿਆਨ ਕਰਦੀ ਹੈ, ਜੋ ਇੱਕ ਅਮੀਰ ਲਾਅ ਗ੍ਰੈਜੂਏਟ ਹੈ ਜੋ ਆਪਣੀ ਬਚਪਨ ਦੀ ਦੋਸਤ ਪਾਰਵਤੀ "ਪਾਰੋ" (ਰਾਏ) ਨਾਲ ਵਿਆਹ ਕਰਨ ਲਈ ਲੰਡਨ ਤੋਂ ਪਰਤਿਆ ਹੈ। ਪਰ, ਉਸਦੇ ਆਪਣੇ ਪਰਿਵਾਰ ਵੱਲੋਂ ਉਨ੍ਹਾਂ ਦੇ ਵਿਆਹ ਨੂੰ ਅਸਵੀਕਾਰ ਕਰਨ ਨਾਲ ਉਸਦਾ ਜਨਮ ਸ਼ਰਾਬ ਦੇ ਹਵਾਲੇ ਹੋ ਜਾਂਦਾ ਹੈ, ਜੋ ਆਖ਼ਰਕਾਰ ਉਸਦੀ ਮਨੋਸਥਿੱਤੀ ਦੇ ਕਲੇਸ਼ ਦਾ ਕਾਰਨ ਬਣਦੀ ਹੈ ਅਤੇ ਉਸਨੂੰ ਸੁਨਹਿਰੀ ਦਿਲ ਵਾਲ਼ੀ ਤਵਾਇਫ਼ ਚੰਦਰਮੁਖੀ (ਦੀਕਸ਼ਿਤ) ਦੀ ਪਨਾਹ ਉਸਦਾ ਸਹਾਰਾ ਬਣਦੀ ਹੈ।
ਭੰਸਾਲੀ ਨਾਵਲ ਦੂਜੀ ਵਾਰ ਪੜ੍ਹਨ ਤੋਂ ਬਾਅਦ ਫ਼ਿਲਮ ਦੇ ਰੀਮੇਕ ਲਈ ਪ੍ਰੇਰਿਤ ਹੋਇਆ, ਅਤੇ ਨਵੰਬਰ 1999 ਵਿੱਚ ਪ੍ਰੋਜੈਕਟ ਦੀ ਘੋਸ਼ਣਾ ਕੀਤੀ। ਸਕਰੀਨਪਲੇ ਉਸ ਨੇ ਆਪ ਅਤੇ ਪ੍ਰਕਾਸ਼ ਰਣਜੀਤ ਕਪਾਡੀਆ ਨੇ ਲਿਖਿਆ ਸੀ। ਨਿਤਿਨ ਚੰਦਰਕਾਂਤ ਦੇਸਾਈ ਨੇ ਅਗਸਤ 2000 ਅਤੇ ਮਈ 2001 ਦੇ ਵਿਚਕਾਰ ਸੈੱਟ ਬਣਾਏ ਅਤੇ ₹20ਕਰੋੜ (US$4.12 ਮਿਲੀਅਨ) ਖਰਚ ਕੀਤੇ। ਭੰਸਾਲੀ ਅਤੇ ਹੋਰ ਅਮਲੇ ਦੇ ਨਾਲ, ਉਸਨੇ ਬ੍ਰਿਟਿਸ਼ ਰਾਜ ਦੇ ਸਮੇਂ ਦੇ ਕਲਕੱਤਾ ਦੀ ਇਮਾਰਤ ਦੇ ਡਿਜ਼ਾਈਨ 'ਤੇ ਵਿਆਪਕ ਖੋਜ ਕੀਤੀ। ਫੋਟੋਗ੍ਰਾਫੀ ਦਾ ਕੰਮ ਬੀਕਾਨੇਰ, ਫ਼ਿਲਮ ਸਿਟੀ, ਅਤੇ ਫ਼ਿਲਮਿਸਤਾਨ ਵਿੱਚ, ਨਵੰਬਰ 2000 ਤੋਂ ਅਪ੍ਰੈਲ 2002 ਤੱਕ ਮੁੱਖ ਤੌਰ ਤੇ ਬਿਨੋਦ ਪ੍ਰਧਾਨ ਨੇ ਸੰਭਾਲਿਆ ਸੀ। ਜਦੋਂ ਕਿ ਇਸਮਾਈਲ ਦਰਬਾਰ ਅਤੇ ਬਿਰਜੂ ਮਹਾਰਾਜ ਨੇ ਸਾਉਂਡਟ੍ਰੈਕ ਕੰਪੋਜ਼ ਕੀਤਾ, ਮੋਂਟੀ ਸ਼ਰਮਾ ਨੇ ਬੈਕਗ੍ਰਾਉਂਡ ਸਕੋਰ।
ਦੇਵਦਾਸ 23 ਮਈ 2002 ਨੂੰ 2002 ਕਾਨਸ ਫ਼ਿਲਮ ਫੈਸਟੀਵਲ ਵਿੱਚ ਦਿਖਾਈ ਗਈ ਸੀ ਅਤੇ ਉਸੇ ਸਾਲ 12 ਜੁਲਾਈ ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਈ ਸੀ। ਇਹ ₹50 ਕਰੋੜ (US$10.29 ਮਿਲੀਅਨ) ਦੇ ਬਜਟ ਨਾਲ, ਉਸ ਸਮੇਂ ਦੀ ਸਭ ਤੋਂ ਮਹਿੰਗੀ ਭਾਰਤੀ ਫ਼ਿਲਮ ਸੀ। ਜਦੋਂ ਇਸ ਦਾ ਕਾਨਸ ਵਿੱਚ ਪ੍ਰੀਮੀਅਰ ਹੋਇਆ ਤਾਂ ਫ਼ਿਲਮ ਨੂੰ ਰਲੇ-ਮਿਲੇ ਰਿਵਿਊ ਪ੍ਰਾਪਤ ਹੋਏ, ਪਰ ਜਦੋਂ ਇਹ ਥੀਏਟਰਾਂ ਵਿੱਚ ਰਿਲੀਜ਼ ਕੀਤੀ ਗਈ ਸੀ ਤਾਂ ਇਸ ਨੂੰ ਬਿਹਤਰ ਹੁੰਗਾਰਾ ਮਿਲ਼ਿਆ। ਇਹ ਫ਼ਿਲਮ ਇੱਕ ਵੱਡੀ ਵਪਾਰਕ ਸਫਲਤਾ ਸੀ ਅਤੇ ਵਿਸ਼ਵ ਭਰ ਵਿੱਚ ਲਗਭਗ ₹1.68 ਬਿਲੀਅਨ ($35 ਮਿਲੀਅਨ) ਦੀ ਕਮਾਈ ਕਰਕੇ ਸਾਲ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਭਾਰਤੀ ਫ਼ਿਲਮ ਬਣ ਗਈ। ਇਸ ਨੇ ਕਈ ਇਨਾਮ ਜਿੱਤੇ, ਜਿਸ ਵਿੱਚ 50ਵੇਂ ਰਾਸ਼ਟਰੀ ਫ਼ਿਲਮ ਅਵਾਰਡਾਂ ਵਿੱਚ 5 ਪੁਰਸਕਾਰ ਸ਼ਾਮਲ ਹਨ, ਜਿਸ ਵਿੱਚ ਵਧੀਆ ਮਨੋਰੰਜਨ ਪ੍ਰਦਾਨ ਕਰਨ ਵਾਲੀ ਸਰਬੋਤਮ ਪ੍ਰਸਿੱਧ ਫ਼ਿਲਮ ਅਤੇ ਸਰਵੋਤਮ ਮਹਿਲਾ ਪਲੇਬੈਕ ਗਾਇਕਾ ("ਬੈਰੀ ਪੀਆ" ਲਈ ਸ਼੍ਰੇਆ ਘੋਸ਼ਾਲ) ਸ਼ਾਮਲ ਹਨ। 48ਵੇਂ ਫ਼ਿਲਮਫੇਅਰ ਅਵਾਰਡਸ ਵਿੱਚ, ਇਸਨੇ ਸਰਵੋਤਮ ਫ਼ਿਲਮ, ਸਰਵੋਤਮ ਨਿਰਦੇਸ਼ਕ (ਭੰਸਾਲੀ), ਸਰਵੋਤਮ ਅਭਿਨੇਤਾ (ਖਾਨ), ਸਰਵੋਤਮ ਅਭਿਨੇਤਰੀ (ਰਾਏ) ਅਤੇ ਸਰਵੋਤਮ ਸਹਾਇਕ ਅਭਿਨੇਤਰੀ (ਦੀਕਸ਼ਿਤ) ਸਮੇਤ ਰਿਕਾਰਡ-ਸੈਟਿੰਗ 11 ਪੁਰਸਕਾਰ ਜਿੱਤੇ। ਇਸਨੂੰ ਗ਼ੈਰ ਅੰਗਰੇਜ਼ੀ ਭਾਸ਼ਾ ਵਿੱਚ ਬੈਸਟ ਫ਼ਿਲਮ ਦੇ ਬਾਫਟਾ ਅਵਾਰਡ ਲਈ ਵੀ ਨਾਮਜ਼ਦ ਕੀਤਾ ਗਿਆ ਸੀ।
ਕਾਸਟ
ਸੋਧੋਕਲਾਕਾਰਾਂ ਦੀ ਸੂਚੀ ਹੇਠਾਂ ਦਿੱਤੀ ਗਈ ਹੈ: [1] [2]
ਕਾਸਟਿੰਗ
ਸੋਧੋ
ਸੈੱਟ
ਸੋਧੋਪਾਤਰ
ਸੋਧੋਫਿਲਮਾਂਕਣ
ਸੋਧੋਹਵਾਲੇ
ਸੋਧੋਬਾਹਰੀ ਲਿੰਕ
ਸੋਧੋ- Devdas at IMDb
- Devdas at Box Office Mojo
- ↑ "Devdas: Cast & Crew". Bollywood Hungama. Archived from the original on 10 January 2006. Retrieved 3 March 2021.
- ↑ "Devdas: Cast & Crew". Box Office India. Archived from the original on 26 September 2020. Retrieved 3 March 2021.