ਧਰਤੀ ਕੇ ਲਾਲ
ਧਰਤੀ ਕੇ ਲਾਲ ਇੱਕ 1946 ਦੀ ਹਿੰਦੀ ਫਿਲਮ ਅਤੇ ਮਸ਼ਹੂਰ ਫਿਲਮ ਨਿਰਦੇਸ਼ਕ ਖ਼ਵਾਜਾ ਅਹਿਮਦ ਅੱਬਾਸ (ਕੇ ਏ ਅੱਬਾਸ) ਦੀ ਨਿਰਦੇਸ਼ਤ ਪਹਿਲੀ ਫਿਲਮ ਸੀ।[1] ਇਹਦੀ ਪਟਕਥਾ ਬਿਜੋਨ ਭੱਟਾਚਾਰੀਆ ਦੇ ਦੋ ਨਾਟਕਾਂ ਅਤੇ ਕ੍ਰਿਸ਼ਨ ਚੰਦਰ ਦੀ ਕਹਾਣੀ 'ਅੰਨਦਾਤਾ' ਦੇ ਅਧਾਰ ਤੇ ਖ਼ਵਾਜਾ ਅਹਿਮਦ ਅੱਬਾਸ ਅਤੇ ਬਿਜੋਨ ਭੱਟਾਚਾਰੀਆ ਨੇ ਸਾਂਝੇ ਤੌਰ ਤੇ ਲਿਖੀ ਸੀ।
ਧਰਤੀ ਕੇ ਲਾਲ | |
---|---|
ਨਿਰਦੇਸ਼ਕ | ਖ਼ਵਾਜਾ ਅਹਿਮਦ ਅੱਬਾਸ |
ਲੇਖਕ | ਖ਼ਵਾਜਾ ਅਹਿਮਦ ਅੱਬਾਸ(ਪਟਕਥਾ), ਬਿਜੋਨ ਭੱਟਾਚਾਰੀਆ (ਪਟਕਥਾ), ਕ੍ਰਿਸ਼ਨ ਚੰਦਰ (ਕਹਾਣੀ) |
ਕਹਾਣੀਕਾਰ | ਕ੍ਰਿਸ਼ਨ ਚੰਦਰ |
ਨਿਰਮਾਤਾ | ਖ਼ਵਾਜਾ ਅਹਿਮਦ ਅੱਬਾਸ, ਇਪਟਾ ਪਿਕਚਰਜ |
ਸਿਤਾਰੇ | ਬਲਰਾਜ ਸਾਹਨੀ ਤ੍ਰਿਪਤੀ ਮਿਤਰਾ ਸੰਭੂ ਮਿੱਤਰਾ |
ਸਿਨੇਮਾਕਾਰ | ਜਮਨਾਦਾਸ ਕਪਾਡੀਆ |
ਸੰਗੀਤਕਾਰ | ਰਵੀ ਸ਼ੰਕਰ |
ਰਿਲੀਜ਼ ਮਿਤੀ | 1946 |
ਮਿਆਦ | 125 ਮਿੰਟ |
ਦੇਸ਼ | ਭਾਰਤ |
ਭਾਸ਼ਾ | ਹਿੰਦੀ |
ਫਿਲਮ ਦੇ ਗੀਤ ਅਲੀ ਸਰਦਾਰ ਜਾਫਰੀ, ਅਤੇ ਪ੍ਰੇਮ ਧਵਨ ਨੇ ਲਿਖੇ ਸਨ।
1949 ਵਿੱਚ ਧਰਤੀ ਦੇ ਲਾਲ ਸੋਵੀਅਤ ਸੰਘ ਵਿੱਚ ਵਿਆਪਕ ਤੌਰ ਤੇ ਵੰਡੀ ਗਈ ਪਹਿਲੀ ਭਾਰਤੀ ਫਿਲਮ ਬਣ ਗਈ।[2]
ਸਮੀਖਿਆ
ਸੋਧੋ1943 ਦੇ ਬੰਗਾਲ ਦੇ ਅਕਾਲ ਜਿਸ ਵਿੱਚ 1.5 ਲੱਖ ਤੋਂ ਜਿਆਦਾ ਲੋਕਾਂ ਦੀ ਮੌਤ ਹੋ ਗਈ ਸੀ ਦੀ ਰੋਹ ਉਪਜਾਊ ਪੇਸ਼ਕਾਰੀ ਕਰਕੇ ਧਰਤੀ ਦੇ ਲਾਲ ਗੰਭੀਰ ਸਰਾਹਨਾ ਮਿਲੀ। ਇਸ ਨੂੰ ਇੱਕ ਮਹੱਤਵਪੂਰਣ ਰਾਜਨੀਤਕ ਫਿਲਮ ਮੰਨਿਆ ਜਾਂਦਾ ਹੈ। ਇਹ ਦੂਜੀ ਸੰਸਾਰ ਜੰਗ ਦੇ ਦੌਰਾਨ ਬਦਲਦੇ ਸਮਾਜਕ ਅਤੇ ਆਰਥਕ ਮਾਹੌਲ ਦਾ ਯਥਾਰਥਵਾਦੀ ਚਿਤਰਣ ਪੇਸ਼ ਕਰਦੀ ਹੈ।
ਇਹ ਫਿਲਮ ਇਸ ਅਕਾਲ ਵਿੱਚ ਫਸੇ ਇੱਕ ਪਰਵਾਰ ਦੀ ਦੁਰਦਸ਼ਾ ਦੀ ਕਹਾਣੀ ਉੱਤੇ ਅਧਾਰਿਤ ਹੈ, ਅਤੇ ਮਨੁੱਖੀ ਤਬਾਹੀ ਦੀ ਹਿਲਾ ਦੇਣ ਵਾਲੀ ਦਾਸਤਾਨ ਹੈ, ਅਤੇ ਜਿੰਦਾ ਰਹਿਣ ਦੇ ਸੰਘਰਸ਼ ਦੇ ਦੌਰਾਨ ਮਨੁੱਖਤਾ ਜਾਨੀ ਨੁਕਸਾਨ ਨੂੰ ਬਿਆਨ ਕਰਦੀ ਹੈ।
1943 ਦੇ ਬੰਗਾਲ ਦੇ ਅਕਾਲ ਦੇ ਦੌਰਾਨ, ਇਪਟਾ (ਇੰਡੀਅਨ ਪੀਪੁਲਜ ਥੀਏਟਰ ਐਸੋਸੀਏਸ਼ਨ) ਦੇ ਮੈਬਰਾਂ ਨੇ ਭਾਰਤ ਭਰ ਵਿੱਚ ਦੌਰਾ ਕੀਤਾ ਸੀ। ਉਹ ਨਾਟਕ ਖੇਡਦੇ ਅਤੇ ਅਕਾਲ-ਪੀੜਿਤਾਂ ਲਈ ਫੰਡ ਇਕੱਤਰ ਕਰਦੇ। ਇਸ ਅਕਾਲ ਨੇ ਬੰਗਾਲ ਵਿੱਚ ਕਿਸਾਨ ਪਰਵਾਰਾਂ ਦੀ ਇੱਕ ਪੂਰੀ ਪੀੜ੍ਹੀ ਨੂੰ ਨਸ਼ਟ ਕਰ ਦਿੱਤਾ ਸੀ।[3] ਇਸ ਪ੍ਰਕਾਰ ਇਪਟਾ ਦੇ ਕੰਮ ਤੋਂ ਅੱਬਾਸ ਡੂੰਘੀ ਤਰ੍ਹਾਂ ਪ੍ਰਭਾਵਿਤ ਸੀ, ਅਤੇ ਇਸ ਲਈ ਬਿਜੋਨ ਭੱਟਾਚਾਰੀਆ ਦੇ ਇਪਟਾ ਲਈ ਲਿਖੇ ਦੋ ਨਾਟਕਾਂ, 'ਨਾਬੰਨਾ' (ਵਾਢੀ) ਅਤੇ 'ਜਬਾਨਬੰਦੀ', ਅਤੇ ਅਤੇ ਕ੍ਰਿਸ਼ਨ ਚੰਦਰ ਦੀ ਕਹਾਣੀ 'ਅੰਨਦਾਤਾ' ਦੇ ਅਧਾਰ ਦੇ ਆਧਾਰ ਉੱਤੇ ਸਕਰਿਪਟ ਲਈ। ਇੱਥੋਂ ਤੱਕ ਕਿ ਉਸਨੇ ਫਿਲਮ ਦੇ ਕਲਾਕਾਰ ਵੀ ਇਪਟਾ ਦੇ ਅਦਾਕਾਰਾਂ ਵਿੱਚੋਂ ਹੀ ਲਏ ਸੀ।
ਇਹ ਫਿਲਮ ਭਾਰਤੀ ਸਿਨੇਮਾ ਵਿੱਚ ਪ੍ਰਭਾਵਸ਼ਾਲੀ ਨਵੀਂ ਲਹਿਰ ਵਿੱਚ ਇੱਕ ਅਹਿਮ ਯੋਗਦਾਨ ਹੈ। ਇਸ ਤੋਂ ਪਹਿਲਾਂ ਚੇਤਨ ਆਨੰਦ ਦੁਆਰਾ ਬਣਾਈ ਗਈ 'ਨੀਚਾ ਨਗਰ' (1946) ਸਮਾਜਕ ਤੌਰ ਤੇ ਗੰਭੀਰ ਪਰਸੰਗਾਂ ਨੂੰ ਸਮਰਪਿਤ ਸੀ ਅਤੇ ਇਸ ਦੀ ਪਟਕਥਾ ਵੀ ਅੱਬਾਸ ਨੇ ਹੀ ਲਿਖੀ ਸੀ। ਫਿਰ ਇਸੇ ਲੜੀ ਨੂੰ ਅੱਗੇ ਤੋਰਨ ਵਾਲੀ ਬਿਮਲ ਰਾਏ ਦੀ 'ਦੋ ਬੀਘਾ ਜ਼ਮੀਨ' (1953) ਬਣੀ ਸੀ। 'ਧਰਤੀ ਕੇ ਲਾਲ' ਪਹਿਲੀ ਅਤੇ ਸ਼ਾਇਦ ਇੱਕੋ ਇੱਕ ਫਿਲਮ ਸੀ ਜਿਸਦਾ ਨਿਰਮਾਣ ਇਪਟਾ ਨੇ ਕੀਤਾ ਅਤੇ ਇਹ ਉਸ ਦਹਾਕੇ ਦੀਆਂ ਮਹੱਤਵਪੂਰਣ ਹਿੰਦੀ ਫਿਲਮਾਂ ਵਿੱਚੋਂ ਇੱਕ ਸੀ। ਇਸ ਨਾਲ ਜੋਹਰਾ ਸਹਿਗਲ ਨੇ ਫਿਲਮੀ ਪਰਦੇ ਉੱਤੇ ਆਪਣੀ ਸ਼ੁਰੂਆਤ ਕੀਤੀ ਅਤੇ ਐਕਟਰ ਬਲਰਾਜ ਸਾਹਿਨੀ ਨੂੰ ਵੀ ਆਪਣੀ ਪਹਿਲੀ ਮਹੱਤਵਪੂਰਣ ਸਕਰੀਨ ਭੂਮਿਕਾ ਮਿਲੀ। ਬਲਰਾਜ ਸਾਹਨੀ ਦਾ ਨਿਰਦੇਸ਼ਨ ਵਿੱਚ ਵੀ ਯੋਗਦਾਨ ਸੀ। ਦਰਅਸਲ ਇਹ ਰਲ ਮਿਲ ਕੇ ਸਮੂਹਿਕ ਨਿਰਮਾਣ ਦਾ ਵਧੀਆ ਯਤਨ ਸੀ।[4]
ਨਿਊਯਾਰਕ ਟਾਈਮਸ ਨੇ ਇਸਨੂੰ ਇੱਕ ਸਿਦਕੀ ਯਥਾਰਥਵਾਦੀ ਡਰਾਮਾ ਕਿਹਾ ਸੀ।[1]
ਕਲਾਕਾਰ
ਸੋਧੋ- ਤ੍ਰਿਪਤੀ ਮਿੱਤਰਾ
- ਸੰਭੂ ਮਿੱਤਰਾ
- ਬਲਰਾਜ ਸਾਹਨੀ
- ਰਸ਼ੀਦ ਅਹਮਦ
- ਦਮਯੰਤੀ ਸਾਹਨੀ
- ਰਸ਼ੀਦ ਖਾਨ
- ਕੇ ਐਨ ਸਿੰਘ
- ਡੈਵਿਡ
- ਜੋਹਰਾ ਸਹਿਗਲ
- ਸਨੇਹਪ੍ਰਭਾ
ਇਹ ਵੀ ਵੇਖੋ
ਸੋਧੋਹਵਾਲੇ
ਸੋਧੋ- ↑ "Life, the way it was - nivedita ramakrishnan".
- ↑ Dharti Ke Lal Indian Express.
- ↑ Indian arts
- ↑ "Rauśanāi: taraqqīpasanda taharīka kī yādeṃ". Published by Vani Prakashan. pp. 244–245.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |