ਨਤਾਲਕਾ ਸਨਿਆਦਾਂਕੋ
ਨਤਾਲਕਾ ਵੋਲੋਦਇਮਰੀਵਨਾ ਸਨਿਆਦਾਂਕੋ (ਯੂਕਰੇਨੀ Наталка Володимирівна Сняданко) ਇੱਕ ਯੂਕਰੇਨੀ ਲੇਖਕ, ਪੱਤਰਕਾਰ ਅਤੇ ਅਨੁਵਾਦਕ ਹੈ। ਉਸਨੇ 2011 ਵਿੱਚ ਜੋਸੇਫ ਕੋਨਰਾਡ ਕੋਰਜ਼ੇਨੀਓਵਸਕੀ ਸਾਹਿਤਕ ਪੁਰਸਕਾਰ ਜਿੱਤਿਆ ਸੀ।[1][2]
ਨਤਾਲਕਾ ਸਨਿਆਦਾਂਕੋ | |
---|---|
ਮੂਲ ਨਾਮ | Наталка Володимирівна Сняданко |
ਜਨਮ | 20 ਮਈ 1973 ਲਵੀਵ, ਯੂਕਰੇਨ |
ਰਾਸ਼ਟਰੀਅਤਾ | ਯੂਕਰੇਨੀ |
ਅਲਮਾ ਮਾਤਰ | ਲਵੀਵ ਯੂਨੀਵਰਸਿਟੀ; ਫਰੇਬਰਗ ਯੂਨੀਵਰਸਿਟੀ |
ਨਤਾਲਕਾ ਸਨਿਆਦਾਂਕੋ ਦਾ ਜਨਮ ਲਵੀਵ, ਯੂਕਰੇਨ ਵਿੱਚ ਹੋਇਆ ਸੀ, ਜਿਥੇ ਉਹ ਇਸ ਸਮੇਂ ਰਹਿੰਦੀ ਹੈ ਅਤੇ ਆਪਣੀ ਜਿਆਦਾਤਰ ਜ਼ਿੰਦਗੀ ਜੀਉਂਦੀ ਰਹੀ ਹੈ। [1] ਸਨਿਆਦਾਂਕੋ ਨੇ ਲਵੀਵ ਯੂਨੀਵਰਸਿਟੀ ਤੋਂ ਯੂਕਰੇਨੀ ਭਾਸ਼ਾ ਅਤੇ ਸਾਹਿਤ ਦਾ ਅਧਿਐਨ ਕੀਤਾ ਅਤੇ ਸਲਾਵੋਨੀ ਅਤੇ ਫਰੇਬਰਗ ਯੂਨੀਵਰਸਿਟੀ ਤੋਂ ਰੀਨੇਸੈਂਸ ਸਟੱਡੀਜ਼ ਕੀਤੀ।[3]
ਉਸਦਾ ਪਹਿਲਾ ਨਾਵਲ 'ਕੋਲੈਕਸ਼ਨ ਆਫ ਪੈਸ਼ਨ' (Колекція пристрастей ) 2001 ਵਿੱਚ ਪ੍ਰਕਾਸ਼ਿਤ ਹੋਇਆ ਸੀ। ਉਸਨੇ ਸੱਤ ਨਾਵਲ ਲਿਖੇ ਹਨ। ਉਸ ਦਾ ਨਾਵਲ ਫਰਾਉ ਮੁਲਲਰ ਡਜ਼ ਨੋਟ ਵਿਸ਼ ਟੂ ਪੈ ਮੋਰ, ਬੀ.ਬੀ.ਸੀ. ਯੂਕਰੇਨ ਦੀ ਕਿਤਾਬ 'ਆਫ਼ ਦ ਈਅਰ' ਲਈ ਨਾਮਜ਼ਦ ਕੀਤਾ ਗਿਆ ਸੀ।[4] ਸਨਿਆਦਾਂਕੋ ਦੀਆਂ ਰਚਨਾਵਾਂ ਦਾ ਗਿਆਰਾਂ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਅੰਗਰੇਜ਼ੀ, ਸਪੈਨਿਸ਼, ਜਰਮਨ, ਪੋਲਿਸ਼, ਹੰਗਰੀਅਨ, ਚੈੱਕ ਅਤੇ ਰੂਸੀ ਆਦਿ ਸ਼ਾਮਿਲ ਹਨ।[1][5]
ਉਹ ਨਾਵਲ ਅਤੇ ਥੀਏਟਰ ਨਾਟਕਾਂ ਦਾ ਜਰਮਨ ਅਤੇ ਪੋਲਿਸ਼ ਤੋਂ ਯੂਕਰੇਨੀ ਵਿਚ ਅਨੁਵਾਦ ਕਰਦੀ ਹੈ।[1] [6] [7] ਸਨਿਆਦਾਂਕੋ ਨੇ ਇਨ੍ਹਾਂ ਲੇਖਕਾਂ ਦਾ ਕੰਮ ਵੀ ਅਨੁਵਾਦ ਕੀਤਾ ਹੈ-ਜਿਵੇਂ- ਫਰਾਂਜ਼ ਕਾਫਕਾ, ਮੈਕਸ ਗੋਦ, ਗੁੰਟਰ ਗਰਾਸ, ਜਿਬਗਨਿਉ ਹਰਬਰਟ, ਚੈਸਲਾ ਮਿਲੋਸ ਆਦਿ।[3]
ਇੱਕ ਪੱਤਰਕਾਰ ਹੋਣ ਦੇ ਨਾਤੇ, ਉਸਦਾ ਕੰਮ ਸਾਉਡੁਏਸ਼ਚੇ ਜ਼ੀਤੁੰਗ ਵਿੱਚ ਅਤੇ ਦ ਨਿਊਯਾਰਕ ਟਾਈਮਜ਼, ਦ ਗਾਰਡੀਅਨ, ਦ ਨਿਊ ਰਿਪਬਲਿਕ ਅਤੇ ਬਰੁਕਲਿਨ ਰੇਲ ਵਿੱਚ ਅਨੁਵਾਦ ਹੋਇਆ ਹੈ। [5] [4] ਨਿਊ ਰਿਪਬਲਿਕ ਵਿੱਚ ਸਨਿਆਦਾਂਕੋ ਨੇ ਮੈਡਨ ਦੇ ਇਯੋਰੋਮੈਡਨ ਦੀ ਸ਼ੁਰੂਆਤ ਬਾਰੇ ਲਿਖਿਆ ਸੀ।[8]
ਸਨਿਆਦਾਂਕੋ ਟੈਲੀਵਿਜ਼ਨ ਦਸਤਾਵੇਜ਼ੀ ਮਾਇਥੋਸ ਗਾਲੀਜ਼ੀਅਨ - ਡਾਇ ਸੁਚੇ ਨੈਚ ਡੇਰ ਯੂਕ੍ਰੇਨਿਸਚੇਨ ਆਈਡੈਂਟਿਟ ਵਿੱਚ ਵੀ ਦਿਖਾਈ ਦਿੱਤੀ ਸੀ।[9]
ਜ਼ਿਕਰਯੋਗ ਕੰਮ
ਸੋਧੋ- Колекція пристрастей (2001) (ਕੋਲੈਕਸ਼ਨ ਆਫ ਪੈਸ਼ਨ)
- ਦ ਪੈਸ਼ਨ ਕੁਲੈਕਸ਼ਨ, ਜਾਂ ਐਡਵੈਂਚਰਸ ਐਂਡ ਮਿਸਐਡਵੈਂਚਰਸ ਆਫ਼ ਯੰਗ ਯੂਕਰੇਨੀ ਲੇਡੀ (2010), ਅਨੁਵਾਦ ਜੈਨੀਫ਼ਰ ਕ੍ਰੌਫਟ ਦੁਆਰਾ
- Сезонний позпродаж блондинок (2005) (ਸੀਜ਼ਨਲ ਸੇਲ ਆਫ ਬਲੋਂਦਜ਼)
- Синдром стерильності (2006) (ਸਿੰਡਰੋਮ ਆਫ ਸਟੇਰਲਿਟੀ)
- Чебрець у молоці (2007) (ਦਥੀਮ ਇਨ ਮਿਲਕ)
- Комашина тарзанка (2009) (ਇਨਸੈਕਟ'ਜ ਬੰਗੀ)
- Гербарій коханців (2011) (ਹਰਬੀਰੀਅਮ ਆਫ ਲਵਰਜ)
- 2013 Мюллер не налаштована платити більше (2013) (ਫਰਾਉ ਮੁਲਲਰ ਡਜ਼ ਨੋਟ ਵਿਸ਼ ਟੂ ਪੈ ਮੋਰ)
- Охайні прописи ерцгерцога Вільгельма (2017) (ਆਰਚਡੂਕ ਵਿਲਹੈਲਮ'ਜ ਓਰਡਨਰੀ ਐਕਸਰਸਾਇਜ਼ ਬੁੱਕਸ)
- Перше слідство імператриці (2021) (ਦ ਫਰਸਟ ਇਨਵੇਸਟੀਗੇਸ਼ਨ ਆਫ ਦ ਇਮਪ੍ਰੈਸ)
ਹਵਾਲੇ
ਸੋਧੋ- ↑ 1.0 1.1 1.2 1.3 "NATALKA SNIADANKO Editions". TAULT (in ਅੰਗਰੇਜ਼ੀ (ਅਮਰੀਕੀ)). Retrieved 2021-02-26.
- ↑ KOTSAREV, Oleh (27 December 2011). "For innovative forms and breaking the stereotypes". The Day (Kyiv). Retrieved 28 February 2021.
- ↑ 3.0 3.1 "Natalka Sniadanko — internationales literaturfestival berlin". www.literaturfestival.com. Archived from the original on 2021-01-21. Retrieved 2021-02-26.
{{cite web}}
: Unknown parameter|dead-url=
ignored (|url-status=
suggested) (help) - ↑ 4.0 4.1 "Lit As Last Bastion: Natalka Sniadanko On Suppression, Solidarity & Language In Ukraine". Electric Literature (in ਅੰਗਰੇਜ਼ੀ (ਅਮਰੀਕੀ)). 2015-08-04. Retrieved 2021-03-01.
- ↑ 5.0 5.1 "The Passion Collection, or The Adventures and Misadventures of a Young Ukrainian Lady | InTranslation". intranslation.brooklynrail.org. Retrieved 2021-02-26.
- ↑ "Natalka Sniadanko". Center for the Art of Translation | Two Lines Press (in ਅੰਗਰੇਜ਼ੀ (ਅਮਰੀਕੀ)). Retrieved 2021-02-26.
- ↑ "Snyadanko Natalka". PEN Ukraine (in ਅੰਗਰੇਜ਼ੀ (ਅਮਰੀਕੀ)). Archived from the original on 2019-11-26. Retrieved 2021-03-01.
- ↑ Sniadanko, Natalka (2014-03-07). "I Have Seen Bravery, and Death, in Ukraine". The New Republic. ISSN 0028-6583. Retrieved 2021-03-01.
- ↑ "Natalka Sniadanko". IMDb. Retrieved 2021-03-01.