ਚੈਸਲਾ ਮਿਲੋਸ
ਚੈਸਲਾ ਮਿਲੋਸ ([30 ਜੂਨ 1911 – 14 ਅਗਸਤ 2004) ਇੱਕ ਪੋਲੈਂਡੀ[1][2] ਕਵੀ, ਵਾਰਤਕ ਲੇਖਕ, ਅਨੁਵਾਦਕ ਅਤੇ ਡਿਪਲੋਮੈਟ ਸੀ। ਉਸ ਦੇ ਦੂਜੇ ਵਿਸ਼ਵ ਯੁੱਧ ਦੇ ਸਮੇਂ ਦੀ ਵਾਰਤਾ 'ਦ ਵਰਲਡ' ਬੀਹ "ਨੇਵ" ਕਵਿਤਾਵਾਂ ਦਾ ਸੰਗ੍ਰਹਿ ਹੈ। ਜੰਗ ਦੇ ਬਾਅਦ, ਉਸਨੇ ਪੈਰਿਸ ਅਤੇ ਵਾਸ਼ਿੰਗਟਨ, ਡੀ.ਸੀ. ਵਿੱਚ ਪੋਲਿਸ਼ ਸੰਸਕ੍ਰਿਤਕ ਅਟੈਚੀ ਦੇ ਤੌਰ ਤੇ ਕੰਮ ਕੀਤਾ, ਫਿਰ 1951 ਵਿੱਚ ਪੱਛਮੀ ਪਾਲੇ ਵਿੱਚ ਚਲਿਆ ਗਿਆ। ਉਸ ਦੀ ਗ਼ੈਰਗਲਪੀ ਕਿਤਾਬ 'ਦ ਕੈਪਟਿਵ ਮਾਈਂਡ' (1953) ਸਟਾਲਿਨਵਾਦ ਵਿਰੋਧ ਦੀ ਕਲਾਸਿਕ ਬਣ ਗਈ। 1961 ਤੋਂ 1998 ਤਕ ਉਹ ਕੈਲੀਫੋਰਨੀਆ ਯੂਨੀਵਰਸਿਟੀ, ਬਰਕਲੇ ਵਿਖੇ ਸਲਾਵਿਕ ਭਾਸ਼ਾਵਾਂ ਅਤੇ ਸਾਹਿਤ ਦਾ ਪ੍ਰੋਫ਼ੈਸਰ ਰਿਹਾ। 1970 ਵਿੱਚ ਉਹ ਯੂ.ਐਸ. ਨਾਗਰਿਕ ਬਣ ਗਿਆ ਸੀ। 1978 ਵਿੱਚ ਉਸ ਨੂੰ ਸਾਹਿਤ ਲਈ ਨਿਊਸਟੈੱਟ ਇੰਟਰਨੈਸ਼ਨਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ, ਅਤੇ 1980 ਵਿੱਚ ਸਾਹਿਤ ਵਿੱਚ ਨੋਬਲ ਪੁਰਸਕਾਰ ਦਿੱਤਾ ਗਿਆ। 1999 ਵਿੱਚ ਉਸ ਨੂੰ ਇੱਕ ਪਿਊਟਰਬੌਗ ਫੈਲੋ ਦਾ ਨਾਂ ਦਿੱਤਾ ਗਿਆ ਸੀ।[3] ਫੌਲਾਦੀ ਪਰਦੇ ਦੇ ਗਿਰਨ ਤੋਂ ਬਾਅਦ, ਉਸਨੇ ਬਰਕਲੇ, ਕੈਲੀਫੋਰਨੀਆ ਅਤੇ ਕ੍ਰਾਕੋਵ, ਪੋਲੈਂਡ ਵਿਚਕਾਰ ਆਪਣਾ ਸਮਾਂ ਵੰਡ ਕੇ ਬਤੀਤ ਕੀਤਾ।
Czesław Miłosz | |
---|---|
ਜਨਮ | Szetejnie, Kovno Governorate, ਰੂਸੀ ਸਾਮਰਾਜ | 30 ਜੂਨ 1911
ਮੌਤ | 14 ਅਗਸਤ 2004 ਪੋਲੈਂਡ | (ਉਮਰ 93)
ਕਿੱਤਾ | ਕਵੀ, ਵਾਰਤਕਕਾਰ, ਲੇਖਕ |
ਰਾਸ਼ਟਰੀਅਤਾ | ਪੋਲਿਸ਼ / ਲਿਥੁਆਨੀਅਨ |
ਨਾਗਰਿਕਤਾ | ਪੋਲਿਸ਼, ਅਮਰੀਕੀ |
ਪ੍ਰਮੁੱਖ ਅਵਾਰਡ | ਨਾਈਕ ਪੁਰਸਕਾਰ (1998) ਸਾਹਿਤ ਲਈ ਨੋਬਲ ਪੁਰਸਕਾਰ (1980) Neustadt International Prize for Literature (1978) |
ਦਸਤਖ਼ਤ | |
ਯੂਰਪ ਵਿੱਚ ਜੀਵਨ
ਸੋਧੋਸ਼ੁਰੂ ਦਾ ਜੀਵਨ
ਸੋਧੋਚੈਸਲਾ ਮਿਲੋਸ ਦਾ ਜਨਮ 30 ਜੂਨ, 1911 ਨੂੰ ਕੇਂਦਰੀ ਲਿਥੂਨੀਆ, ਰੂਸੀ ਸਾਮਰਾਜ ਵਿੱਚ ਦੋ ਲਿਥੂਨੀਆਈ ਇਤਿਹਾਸਕ ਖੇਤਰਾਂ, ਸਮੋਗਿਟੀਆ ਅਤੇ ਆਕਟੀਤੀਜਾ ਦੇ ਵਿਚਕਾਰ ਦੀ ਸਰਹੱਦ ਤੇ ਇੱਕ ਪਿੰਡ ਵਿੱਚ ਹੋਇਆ ਸੀ। ਲਿਥੁਆਨੀਆਈ ਮੂਲ ਦੇ ਇੱਕ ਪੋਲਿਸ਼ ਸਿਵਲ ਇੰਜੀਨੀਅਰ, ਅਲੈਗਜ਼ੈਂਡਰ ਮਿਲੋਸ (ਮੌ. 1959),[4][5][6][7][8] ਅਤੇ ਸੀਰੋਕ ਦੇ ਇੱਕ ਕੁਲੀਨ ਪਰਵਾਰ ਦੀ ਉੱਤਰਾਧਿਕਾਰੀ (ਸਜਮੋਨ ਸੀਰੋਕ ਦੀ ਪੋਤਰੀ), ਵਿਰੋਨਕਾ, ਪਹਿਲਾਂ ਕੁਆਨਟ (1887-1945) ਦਾ ਪੁੱਤਰ [9] ਮਿਲੋਸ ਪੋਲਿਸ਼, ਲਿਥੁਆਨੀਅਨ, ਰੂਸੀ, ਅੰਗਰੇਜ਼ੀ ਅਤੇ ਫ੍ਰੈਂਚ ਵਿੱਚ ਰਵਾਂ ਸੀ।[10] ਉਸ ਦਾ ਭਰਾ, ਆਂਡਰਜ਼ੇਜ ਮਿਲੋਸ (1917-2002), ਇੱਕ ਪੋਲਿਸ਼ ਪੱਤਰਕਾਰ, ਸਾਹਿਤ ਦਾ ਅਤੇ ਪੋਲਿਸ਼ ਵਿੱਚ ਫਿਲਮਾਂ ਦੇ ਉਪਸਿਰਲੇਖਾਂ ਦਾ ਅਨੁਵਾਦਕ, ਇੱਕ ਦਸਤਾਵੇਜ਼ੀ-ਫਿਲਮ ਨਿਰਮਾਤਾ ਸੀ ਜਿਸ ਨੇ ਆਪਣੇ ਭਰਾ ਬਾਰੇ ਪੋਲਿਸ਼ ਡਾਕੂਮੈਂਟਰੀਆਂ ਬਣਾਈਆਂ।
ਸਟਾਲਿਨਵਾਦ
ਸੋਧੋਦੂਜੇ ਵਿਸ਼ਵ ਯੁੱਧ ਦੇ ਬਾਅਦ, ਨਵੇਂ ਗਠਨ ਦ ਪੀਪਲਜ਼ ਰੀਪਬਲਿਕ ਆਫ਼ ਪੋਲੈਂਡ ਦੇ ਸੰਸਕ੍ਰਿਤਕ ਅਟੈਚੀ ਦੇ ਤੌਰ ਤੇ ਵਾਸ਼ਿੰਗਟਨ, ਡੀ. ਸੀ. ਅਤੇ ਪੈਰਿਸ ਵਿੱਚ ਕੰਮ ਕੀਤਾ। ਇਸ ਲਈ ਉਸ ਦੀ ਕੁਝ ਐਮੀਗਰੇ ਹਲਕਿਆਂ ਵਿੱਚ ਆਲੋਚਨਾ ਕੀਤੀ ਗਈ।
ਇਸ ਦੇ ਉਲਟ, ਪੋਲੈਂਡ ਵਿੱਚ ਉਸ ਤੇ ਹਮਲੇ ਹੋਏ ਤੇ ਉਸਨੁ ਸੈਂਸਰ ਕੀਤਾ ਗਿਆ ਅਤੇ 1951 ਵਿੱਚ ਉਸ ਨੇ ਦੇਸ਼ ਛੱਡ ਦਿੱਤਾ ਫਰਾਂਸ ਵਿੱਚ ਰਾਜਨੀਤਿਕ ਪਨਾਹ ਲੈ ਲੈ ਲਈ। ਉਸ ਨੇ ਪੈਰਿਸ ਵਿੱਚ ਆਪਣੇ ਜੀਵਨ ਨੂੰ ਬਹੁਤ ਮੁਸ਼ਕਿਲ ਦੱਸਿਆ - ਉਥੇ ਅਜੇ ਵੀ ਕਮਿਊਨਿਜ਼ਮ ਲਈ ਬੌਧਿਕ ਹਮਦਰਦੀ ਕਾਫ਼ੀ ਸੀ। ਐਲਬਰਟ ਕਾਮੂ ਸਹਿਯੋਗ ਕਰਦਾ ਸੀ, ਪਰ ਪਾਬਲੋ ਨੈਰੂਦਾ ਨੇ ਉਸ ਨੂੰ "ਭੱਜ ਜਾਣ ਵਾਲਾ ਮਨੁੱਖ" ਕਿਹਾ। [11] ਮੈਕਕਾਰਥੀਵਾਦ ਦੇ ਮਾਹੌਲ ਕਾਰਨ ਅਮਰੀਕਾ ਵਿੱਚ ਪਨਾਹ ਮੰਗਣ ਦੇ ਉਸ ਦੇ ਯਤਨਾਂ ਨੂੰ ਕਈ ਸਾਲਾਂ ਤੱਕ ਇਨਕਾਰ ਕੀਤਾ ਗਿਆ ਸੀ। [12]
ਹਵਾਲੇ
ਸੋਧੋ- ↑ Drabble, Margaret, ed. (1985). The Oxford Companion to English Literature. Oxford: Oxford University Press. p. 652. ISBN 0-19-866130-4.
- ↑ Krzyżanowski, Julian, ed. (1986). Literatura polska: przewodnik encyklopedyczny, Volume 1: A–M. Warszawa: Państwowe Wydawnictwo Naukowe. pp. 671–672. ISBN 83-01-05368-2.
- ↑ "Puterbaugh Fellows | Puterbaugh Festival of International Literature & Culture". World Literature Today. Retrieved 7 March 2014.
- ↑ "The Civic and the Tribal State: The State, Ethnicity, and the Multiethnic State" By Feliks Gross - Page 124
- ↑ Saulius Sužiedėlis (1 February 2011). Historical Dictionary of Lithuania. Scarecrow Press. p. 189. ISBN 978-0-8108-4914-3.
Miłosz often emphasized his Lithuanian origins
- ↑ Irena Grudzińska-Gross (24 November 2009). Czesław Miłosz and Joseph Brodsky: fellowship of poets. Yale University Press. p. 291. ISBN 978-0-300-14937-1.
...The "true" Poles reminded the nation of Milosz's Lithuanian origin, his religious unorthodoxy, and his leftist past
- ↑ Encyclopedia of World Biography, Volume 11 - Page 40
- ↑ Robinson Jeffers, Dimensions of a poet - Page 177
- ↑ Brus, Anna (2009). "Szymon Syruć". Polski Słownik Biograficzny. Vol. 46. Polska Akademia Nauk & Polska Akademia Umiejętności. p. 314.
- ↑ Anderson, Raymond H. (August 15, 2004). "Czeslaw Milosz, Poet and Nobelist Who Wrote of Modern Cruelties, Dies at 93". The New York Times. Retrieved March 17, 2017.
- ↑ Cynthia L. Haven (2006). Czesław Miłosz: Conversations. Univ. Press of Mississippi. p. 206. ISBN 978-1-57806-829-6.
- ↑ Eric Thomas Chester (26 June 1995). Covert Network: Progressives, the International Rescue Committee, and the CIA. M.E. Sharpe. pp. 72–73. ISBN 978-0-7656-3495-5.