ਨਵੋਈ
Navoiy / Навоий
ਨਵੋਈ is located in ਉਜ਼ਬੇਕਿਸਤਾਨ
ਨਵੋਈ
ਨਵੋਈ
ਉਜ਼ਬੇਕਿਸਤਾਨ ਵਿੱਚ ਸਥਿਤੀ
ਗੁਣਕ: 40°05′04″N 65°22′45″E / 40.08444°N 65.37917°E / 40.08444; 65.37917
ਦੇਸ਼ ਉਜ਼ਬੇਕਿਸਤਾਨ
ਖੇਤਰਨਵੋਈ ਖੇਤਰ
ਜ਼ਿਲ੍ਹਾਨਵੋਈ ਜ਼ਿਲ੍ਹਾ
ਸਰਕਾਰ
 • ਹੋਕਿਮ (ਮੇਅਰ)ਬਹੋਦਿਰ ਜੁਰਾਏਵ
ਉੱਚਾਈ
382 m (1,253 ft)
ਆਬਾਦੀ
 (2007)
 • ਕੁੱਲ1,25,800
ਡਾਕ ਕੋਡ
210100 - 210109
ਏਰੀਆ ਕੋਡ+998-79
ਵੈੱਬਸਾਈਟwww.navoiy.uz
ਨਵੋਈ (ਉਜ਼ਬੇਕ: Navoiy / Навоий; ਰੂਸੀ: Навои) ਦੱਖਣ-ਪੱਛਮੀ ਉਜ਼ਬੇਕਿਸਤਾਨ ਦਾ ਇੱਕ ਸ਼ਹਿਰ ਹੈ। ਇਹ ਨਵੋਈ ਖੇਤਰ ਦੀ ਰਾਜਧਾਨੀ ਹੈ ਅਤੇ ਇਸਦੀ ਅਬਾਦੀ 2007 ਦੇ ਅੰਕੜਿਆਂ ਦੇ ਮੁਤਾਬਿਕ 125,800 ਸੀ।[1] ਇਸਦੀ ਸਮੁੰਦਰ ਤਲ ਤੋਂ ਉਚਾਈ 382 ਮੀਟਰ ਹੈ। ਇਹ ਅਕਸ਼ਾਂਸ਼ 40 ° 5 '4N ਅਤੇ ਲੰਬਕਾਰ 65° 22' 45E ਦੇ ਸਥਿਤ ਹੈ। ਇਸ ਸ਼ਹਿਰ ਦਾ ਨਾਂ ਅਲੀਸ਼ੇਰ ਨਵਾਈ ਦੇ ਨਾਮ ਉੱਪਰ ਰੱਖਿਆ ਗਿਆ ਸੀ।

ਇਤਿਹਾਸ ਸੋਧੋ

ਪਹਿਲਾਂ ਇਹ ਬੁਖਾਰਾ ਅਮੀਰਾਤ ਦੇ ਹੇਠਾਂ ਕਰਮੀਨ (ਕਰਮਨ) ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਇਸ ਸ਼ਹਿਰ ਦੀ ਮੁੜ-ਸਥਾਪਨਾ 1958 ਵਿੱਚ ਮਹਾਨ ਉਜ਼ਬੇਕ ਕਵੀ ਅਤੇ ਸਿਆਸਤਦਾਨ ਅਲੀਸ਼ੇਰ ਨਵਾਈ ਦੇ ਨਾਂ ਉੱਪਰ ਕੀਤੀ ਗਈ, ਜਿਸਨੇ ਫ਼ਾਰਸੀ ਅਤੇ ਚਗਤਾਈ ਵਿੱਚ ਹੇਰਾਤ ਵਿੱਚ ਸੁਲਤਾਨ ਹੁਸੈਨ ਮਿਰਜ਼ਾ ਬੇਕਾਰਾ ਦੇ ਦਰਬਾਰ ਵਿੱਚ ਲਿਖਿਆ।

ਆਰਥਿਕਤਾ ਸੋਧੋ

ਨਵੋਈ ਖੇਤਰ ਵਿੱਚ ਕੁਦਰਤੀ ਗੈਸ ਦੇ ਬਹੁਤ ਵਿਸ਼ਾਲ ਭੰਡਾਰ ਹਨ ਅਤੇ ਹੋਰ ਬਹੁਤ ਮਹਿੰਗੀਆ ਧਾਤਾਂ ਦੇ ਜ਼ਖੀਰੇ ਹਨ। ਇਸ ਤੋਂ ਇਲਾਵਾ ਨਿਰਮਾਣ ਸਮੱਗਰੀ ਦੇ ਉਤਪਾਦਨ ਦੇ ਲਈ ਇਸ ਖੇਤਰ ਵਿੱਚ ਕੱਚੇ ਮਾਲ ਦੇ ਬਹੁਤ ਸਾਰੇ ਭੰਡਾਰ ਹਨ। ਇਸ ਖੇਤਰ ਵਿੱਚ ਦੁਨੀਆ ਦਾ ਸਭ ਤੋਂ ਖਰਾ ਸੋਨਾ ਮਿਲਦਾ ਹੈ ਅਤੇ ਇਹ ਦੇਸ਼ ਦਾ ਸਭ ਤੋਂ ਜ਼ਿਆਦਾ ਖਾਦ ਉਤਪਾਦਨ ਵਾਲਾ ਖੇਤਰ ਹੈ।

ਨਵੋਈ ਮੁਫ਼ਤ ਉਦਯੋਗਿਕ ਆਰਥਿਕ ਜ਼ੋਨ (FIEZ) ਸੋਧੋ

ਨਵੋਈ ਮੁਫ਼ਤ ਉਦਯੋਗਿਕ ਆਰਥਿਕ ਜ਼ੋਨ (FIEZ) ਵਿਦੇਸ਼ੀ ਨਿਵੇਸ਼ ਲਈ ਵਿਸ਼ੇਸ਼ ਸ਼ਰਤਾਂ ਨਾਲ ਉਜਬੇਕਿਸਤਾਨ ਦੇ ਨਵੋਈ ਖੇਤਰ ਵਿੱਚ ਬਣਾਇਆ ਗਿਆ ਸੀ, ਜਿਹੜਾ ਕਿ ਨਵੋਈ ਅੰਤਰ-ਰਾਸ਼ਟਰੀ ਹਵਾਈ ਅੱਡੇ ਦੇ ਕਰੀਬ ਹੈ। ਇਹ 30 ਸਾਲਾਂ ਲਈ ਕੰਮ ਕਰੇਗਾ।

ਹਵਾਲੇ ਸੋਧੋ

  1. "Official Website of Navoiy Region". Archived from the original on 2007-06-10. Retrieved 2017-10-26. {{cite web}}: Unknown parameter |dead-url= ignored (|url-status= suggested) (help)