ਨਸੀਰੁੱਦੀਨ ਸ਼ਾਹ
ਨਸੀਰੁਦੀਨ ਸ਼ਾਹ (ਜਨਮ: 20 ਜੁਲਾਈ 1950) ਬਾੱਲੀਵੁੱਡ ਐਕਟਰ ਅਤੇ ਡਾਇਰੈਕਟਰ ਹੈ। ਉਹ 'ਨਿਊ ਵੇਵ' ਭਾਰਤੀ ਸਿਨਮੇ ਦਾ ਉਘਾ ਐਕਟਰ ਹੈ। ਸ਼ਾਹ ਨੇ ਤਿੰਨ ਨੈਸ਼ਨਲ ਫਿਲਮ ਅਵਾਰਡਾਂ ਸਣੇ, ਬੈਸਟ ਐਕਟਰ ਦੇ ਤਿੰਨ ਫਿਲਮਫੇਅਰ ਅਵਾਰਡ, ਅਤੇ ਵੀਨਸ ਫਿਲਮ ਫੈਸਟੀਵਲ ਵਿਖੇ ਬੈਸਟ ਐਕਟਰ ਅਵਾਰਡ (ਵੋਲਪੀ ਕੱਪ) ਪ੍ਰਾਪਤ ਕੀਤਾ। ਭਾਰਤ ਸਰਕਾਰ ਨੇ ਉਸਨੂੰ ਦੋਨੋਂ ਪਦਮ ਭੂਸ਼ਨ ਅਤੇ ਪਦਮ ਸ਼੍ਰੀ ਪੁਰਸਕਾਰ ਦੇ ਕੇ ਭਾਰਤੀ ਸਿਨਮੇ ਨੂੰ ਉਹਦੇ ਯੋਗਦਾਨ ਲਈ ਸਨਮਾਨਿਆ ਹੈ।
ਨਸੀਰੁਦੀਨ ਸ਼ਾਹ | |
---|---|
ਜਨਮ | 20 ਜੁਲਾਈ 1950 ਬਾਰਾਬੰਕੀ, ਉੱਤਰ ਪ੍ਰਦੇਸ਼, ਭਾਰਤ |
ਪੇਸ਼ਾ | ਐਕਟਰ |
ਸਰਗਰਮੀ ਦੇ ਸਾਲ | 1972–ਅੱਜ |
ਜੀਵਨ ਸਾਥੀ | ਮਨਾਰਾ ਸੀਕਰੀ (ਮਰਹੂਮ) ਰਤਨਾ ਪਾਠਕ ਸ਼ਾਹ (1982–ਅੱਜ) |
ਬੱਚੇ | ਹੀਬਾ ਸ਼ਾਹ ਇਮਾਦ ਸ਼ਾਹ ਵਿਵਾਨ ਸ਼ਾਹ |
ਪੁਰਸਕਾਰ | ਪਦਮ ਭੂਸ਼ਨ, ਪਦਮ ਸ਼੍ਰੀ, ਨੈਸ਼ਨਲ ਫਿਲਮ ਅਵਾਰਡ |
ਦਸਤਖ਼ਤ | |
Naseeruddin Shah Signature |
ਜੀਵਨ
ਸੋਧੋਨਸੀਰੁਦੀਨ ਸ਼ਾਹ ਦਾ ਜਨਮ ਬਾਰਾਂਬਾਂਕੀ ਉਤਰ ਪ੍ਰਦੇਸ਼ ਵਿੱਚ ਹੋਇਆ। ਸ਼ਾਹ ਨੇ ਸ਼ੁਰੂਆਤੀ ਪੜ੍ਹਾਈ ਅਜਮੇਰ ਤੋਂ ਕੀਤੀ, ਫਿਰ ਅਲੀਗੜ੍ਹ ਮੁਸਲਿਮ ਯੂਨੀਵਸਿਟੀ ਤੋਂ ਗ੍ਰੈਜੁਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ। 1971 ਵਿੱਚ ਨੈਸ਼ਨਲ ਸਕੂਲ ਆਫ਼ ਡਰਾਮਾ, ਨਵੀਂ ਦਿੱਲੀ ਵਿੱਚ ਜਾ ਦਾਖਲਾ ਲਿਆ। ਇਸ ਦੇ ਬਾਅਦ ਫਿਲਮ ਇੰਸਟੀਚਿਊਟ ਪੂਨਾ ਵਿੱਚ ਵੀ ਪੜ੍ਹਾਈ ਕੀਤੀ। ਨਸੀਰੁਦੀਨ ਸ਼ਾਹ ਨੇ ਮੇਨਸਟ੍ਰੀਮ ਸਨੇਮਾ ਅਤੇ ਪੈਰਲਲ ਸਨੇਮਾ ਦੋਨਾ ਚ ਬਾਖੂਬੀ ਕੰਮ ਕੀਤਾ। ਸ਼ਾਹ ਨੇ ਦੁਨੀਆ ਦੇ ਮਸ਼ਹੂਰ ਥੀਏਟਰ ਡਾਇਰੈਕਟਰ ਪੀਟਰ ਬਰੁਕ ਨਾਲ ਤਾਂ ਕੰਮ ਕੀਤਾ ਹੀ,ਹਾਲੀਵੁਡ ਫਿਲਮ ਇੰਨਡਸਟ੍ਰੀ ਵਿੱਚ ਵੀ ਕੰਮ ਕੀਤਾ।