ਨਾਜ਼ਿਮ ਪਾਨੀਪਤੀ

ਭਾਰਤੀ ਲੇਖਕ

ਨਾਜ਼ਿਮ ਪਾਨੀਪਤੀ (ਜਨਮ: 15 ਨਵੰਬਰ, 1920 - 18 ਜੂਨ, 1998) ਪਾਕਿਸਤਾਨ ਦੇ ਮੁਮਤਾਜ਼ ਫ਼ਿਲਮੀ ਗੀਤਕਾਰ ਅਤੇ ਕਹਾਣੀਕਾਰ ਸਨ।

ਨਾਜ਼ਿਮ ਪਾਨੀਪਤੀ
ਜਨਮਮੁਹੰਮਦ ਇਸਮਾਈਲ
(1920-11-15)ਨਵੰਬਰ 15, 1920ਈ.
ਲਾਹੌਰ, ਬਰਤਾਨਵੀ ਹਿੰਦੁਸਤਾਨ (ਮੌਜੂਦਾ ਪਾਕਿਸਤਾਨ)
ਮੌਤ(1998-06-18)18 ਜੂਨ 1998
ਲਾਹੌਰ, ਪਾਕਿਸਤਾਨ
ਕਲਮ ਨਾਮਨਾਜ਼ਿਮ ਪਾਨੀਪਤੀ
ਕਿੱਤਾਫ਼ਿਲਮੀ ਕਹਾਣੀਕਾਰ, ਸ਼ਾਇਰ
ਭਾਸ਼ਾਉਰਦੂ, ਪੰਜਾਬੀ
ਨਾਗਰਿਕਤਾ ਪਾਕਿਸਤਾਨਪਾਕਿਸਤਾਨੀ
ਸ਼ੈਲੀਫ਼ਿਲਮੀ ਕਹਾਣੀਕਾਰ, ਫ਼ਿਲਮੀ ਗੀਤਕਾਰੀ
ਪ੍ਰਮੁੱਖ ਕੰਮਦਿਲ ਮੇਰਾ ਤੋੜਾ, ਮੁਝੇ ਕਹੀਂ ਕਾ ਨਾ ਛੋੜਾ ਤੇਰੇ ਪਿਆਰ ਨੇ' ਨਗ਼ਮਾ

ਚੰਦਾ ਕੀ ਨਗਰੀ ਸੇ ਆਜਾ ਰੇ ਨਿੰਦੀਆ (ਨਗ਼ਮਾ)

ਮੇਰੀ ਮਿੱਟੀ ਕੀ ਦੁਨੀਆ ਨਿਰਾਲੀ (ਨਗ਼ਮਾ)

ਜ਼ਿੰਦਗੀ ਸੋਧੋ

ਨਾਜ਼ਿਮ ਪਾਨੀਪਤੀ ਦਾ ਜਨਮ 15 ਨਵੰਬਰ, 1920 ਨੂੰ ਲਾਹੌਰ, ਬਰਤਾਨਵੀ ਹਿੰਦੁਸਤਾਨ (ਮੌਜੂਦਾ ਪਾਕਿਸਤਾਨ) ਵਿੱਚ ਹੋਇਆ। ਉਸਦਾ ਅਸਲ ਨਾਮ ਮੁਹੰਮਦ ਇਸਮਾਈਲ ਸੀ। ਨਾਜ਼ਿਮ ਪਾਨੀਪਤੀ ਦੇ ਬੜੇ ਭਾਈ ਵਲੀ ਸਾਹਿਬ ਔਰ ਭਾਬੀ ਮੁਮਤਾਜ਼ ਸ਼ਾਂਤੀ ਫ਼ਿਲਮੀ ਦੁਨੀਆ ਨਾਲ ਵਾਬਸਤਾ ਸਨ। ਨਾਜ਼ਿਮ ਪਾਨੀਪਤੀ ਨੇ ਸ਼ੁਰੂ ਵਿੱਚ ਲਾਹੌਰ ਦੀ ਫ਼ਿਲਮੀ ਸਨਅਤ ਦੀਆਂ ਕਈ ਫ਼ਿਲਮਾਂ ਲਈ ਗੀਤਕਾਰੀ ਕੀਤੀ ਜਿਹਨਾਂ ਵਿੱਚ ਖ਼ਜ਼ਾਨਚੀ, ਪੂੰਜੀ, ਯਮਲਾ ਜੱਟ, ਚੌਧਰੀ, ਜ਼ਿਮੀਂਦਾਰ ਅਤੇ ਸ਼ੀਰੀਂ ਫ਼ਰਹਾਦ ਦੇ ਨਾਮ ਸ਼ਾਮਿਲ ਹਨ। 1945 ਤੋਂ 1955 ਤਕ ਉਹ ਬੰਬਈ ਵਿੱਚ ਰਿਹਾ ਜਿਥੋਂ ਉਸ ਨੇ 25 ਤੋਂ ਵੱਧ ਫ਼ਿਲਮਾਂ ਦੇ ਨਗ਼ਮੇ ਲਿਖੇ। ਉਸ ਦੀਆਂ ਮਸ਼ਹੂਰ ਫ਼ਿਲਮਾਂ ਵਿੱਚ ਮਜਬੂਰ, ਬਹਾਰ, ਸ਼ੀਸ਼ ਮਹਿਲ, ਲਾਡਲੀ, ਸ਼ਾਦੀ, ਸਹਾਰਾ, ਮਿੱਟੀ, ਨੌਕਰ, ਪਦਮਨੀ, ਬੀਵੀ, ਹੀਰ ਰਾਂਝਾ ਅਤੇ ਜੱਗ ਬੀਤੀ ਦੇ ਨਾਮ ਸ਼ਾਮਿਲ ਹਨ। ਲਤਾ ਮੰਗੇਸ਼ਕਰ ਦੇ ਪਹਿਲੇ ਨਗ਼ਮਿਆਂ ਵਿੱਚੋਂ ਇੱਕ ਨਗ਼ਮਾ ਦਿਲ ਮੇਰਾ ਤੋੜਾ, ਮੁਝੇ ਕਹੀਂ ਕਾ ਨਾ ਛੋੜਾ ਤੇਰੇ ਪਿਆਰ ਨੇ ਨਾਜ਼ਿਮ ਦਾ ਹੀ ਲਿਖਿਆ ਸੀ। ਇਹ ਨਗ਼ਮਾ ਮਾਸਟਰ ਗ਼ੁਲਾਮ ਹੈਦਰ ਨੇ ਫ਼ਿਲਮ ਮਜਬੂਰ ਲਈ ਰਿਕਾਰਡ ਕੀਤਾ ਸੀ। 1955 ਵਿੱਚ ਉਹ ਲਾਹੌਰ ਚਲਾ ਗਿਆ ਜਿਥੇ ਉਸ ਨੇ ਕਈ ਫ਼ਿਲਮਾਂ ਲਈ ਯਾਦਗਾਰ ਨਗ਼ਮੇ ਲਿਖੇ। ਇਨ੍ਹਾਂ ਫ਼ਿਲਮਾਂ ਵਿੱਚ ਲਖਤ-ਏ-ਜਿਗਰ, ਸ਼ਾਹੀ ਫ਼ਕੀਰ, ਸਹੇਲੀ, ਬੇਟੀ ਅਤੇ ਇਨਸਾਨੀਅਤ ਦੇ ਨਾਮ ਪ੍ਰਮੁੱਖ ਹਨ।[1]

ਕੁਝ ਮਸ਼ਹੂਰ ਫ਼ਿਲਮਾਂ ਸੋਧੋ

ਮਸ਼ਹੂਰ ਨਗ਼ਮੇ ਸੋਧੋ

  • ਦਿਲ ਮੇਰਾ ਤੋੜਾ, ਮੁਝੇ ਕਹੀਂ ਕਾ ਨਾ ਛੋੜਾ ਤੇਰੇ ਪਿਆਰ ਨੇ (ਮਜਬੂਰ)
  • ਚੰਦਾ ਕੀ ਨਗਰੀ ਸੇ ਆ ਜਾ ਰੇ ਨਿੰਦੀਆ (ਲਖਤ-ਏ-ਜਿਗਰ)
  • ਮੇਰੀ ਮਿੱਟੀ ਕੀ ਦੁਨੀਆ ਨਿਰਾਲੀ (ਸ਼ਾਮ ਸਵੇਰਾ)

ਮੌਤ ਸੋਧੋ

ਨਾਜ਼ਿਮ ਪਾਨੀਪਤੀ ਦੀ 18 ਜੂਨ 1998 ਨੂੰ ਲਾਹੌਰ, ਪਾਕਿਸਤਾਨ ਵਿੱਚ ਮੌਤ ਹੋ ਗਈ। ਉਸ ਨੂੰ ਲਾਹੌਰ ਮਾਡਲ ਟਾਊਨ ਦੇ ਕਬਰਸਤਾਨ ਵਿੱਚ ਦਫਨਾਇਆ ਗਿਆ।[2]

ਬਾਹਰੀ ਲਿੰਕ ਸੋਧੋ

ਹਵਾਲੇ ਸੋਧੋ